ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਆੳਣ ਵਾਲੀ ਫਿਲਮ » ਦੇ ਦਨਾ ਦਨ ਦੀ ਕਹਾਣੀ (De dana Dan | Promo of De dana Dan | Movie Preview)
ਆੳਣ ਵਾਲੀ ਫਿਲਮ
Feedback Print Bookmark and Share
 
ਬੈਨਰ : ਵੀਨਸ ਰਕਾਰਡਸ, ਇਰੋਜ਼ ਇੰਟਰਟੇਨਮੈਂਟ, ਬਾਬਾ ਆਰਟਸ ਲਿਮਿਟੇਡ ਪ੍ਰੋਡਕਸ਼ਨ
ਨਿਰਮਾਤਾ : ਗਣੇਸ਼ ਜੈਨ, ਗਿਰੀਸ਼ ਜੈਨ, ਰਤਨ ਜੈਨ
ਨਿਰਦੇਸ਼ਕ : ਪ੍ਰਿਅਦਰਸ਼ਨ
ਗੀਤ : ਸਈਦ ਕਾਦਰੀ
ਸੰਗੀਤ : ਪ੍ਰੀਤਮ ਚੱਕਰਵਰਤੀ, ਆਰਡੀਬੀ, ਐਡ ਬੁਆਏਜ਼
ਕਲਾਕਾਰ : ਅਕਸ਼ੈ ਕੁਮਾਰ, ਕੈਟਰੀਨਾ ਕੈਫ਼, ਸੁਨੀਲ ਸ਼ੈਟੀ, ਪਰੇਸ਼ ਰਾਵਲ, ਨੇਹਾ ਧੂਪੀਆ, ਸਮੀਰਾ ਰੈਡੀ, ਅਰਚਨਾ ਪੂਰਨ ਸਿੰਘ, ਚੰਕੀ ਪਾਂਡੇ, ਰਾਜਪਾਲ ਯਾਦਵ।
ਰਿਲੀਜ਼ ਡੇਟ : 27 ਨਵੰਬਰ, 2009

ਨਿਤਿਨ (ਅਕਸ਼ੈ ਕੁਮਾਰ) ਅਰਚਨਾ (ਅਰਚਨਾ ਪੂਰਨ ਸਿੰਘ) ਲਈ ਕੰਮ ਕਰਦਾ ਹੈ। ਉਹ ਉਸਦਾ ਰਸੋਈਆ, ਡ੍ਰਾਇਵਰ, ਵਾਚਮੈਨ, ਮਾਲੀ ਕੀ-ਕੀ ਨਹੀਂ ਹੈ। ਵਿਚਾਰੇ ਨਿਤਿਨ ਦੇ ਵੀ ਕੁਝ ਸੁਫ਼ਨੇ ਹਨ। ਅਮੀਰ ਬਣ ਕੇ ਆਪਣੀ ਪ੍ਰੇਮਿਕਾ ਅੰਜਲੀ ਕੱਕੜ (ਕੈਟਰੀਨਾ ਕੈਫ਼) ਨਾਲ ਵਿਆਹ ਕਰਨਾ ਚਾਹੁੰਦਾ ਹੈ, ਪਰ ਇਸ ਸਮੇਂ ਉਹ ਅਰਚਨਾ ਦੀਆਂ ਗਾਲਾਂ ਖਾ ਰਿਹਾ ਹੈ ਅਤੇ ਅੰਜਲੀ ਤੋਂ ਸਮੇਂ-ਸਮੇਂ ਤੇ ਪੈਸੇ ਲੈਂਦਾ ਹੈ।

ਨਿਤਿਨ ਦਾ ਜਿਗਰੀ ਯਾਰ ਹੈ ਰਾਮ ਮਿਸ਼ਰਾ (ਸੁਨੀਲ ਸ਼ੈਟੀ)ਰਾਮ ਦੀ ਕਹਾਣੀ ਵੀ ਨਿਤਿਨ ਦੀ ਤਰ੍ਹਾਂ ਹੀ ਹੈ। ਸਿੰਗਾਪੁਰ ਉਹ ਅਮੀਰ ਬਣਨ ਦਾ ਸੁਫ਼ਨਾ ਲੈ ਕੇ ਆਇਆ ਸੀ। ਫਿਲਹਾਲ ਉਹ ਕੂਰੀਅਰ ਡਿਲੀਵਰੀ ਮੈਨ ਹੈ।

PR
ਕੜਕੇ ਰਾਮ ਨੂੰ ਮਨਪ੍ਰੀਤ ਓਬਰਾਏ (ਸਮੀਰਾ ਰੈਡੀ) ਚਾਹੁੰਦੀ ਹੈ, ਜੋ ਬਹੁਤ ਅਮੀਰ ਹੈ। ਉਸਦੇ ਮਾਂ-ਬਾਪ ਦੋਵਾਂ ਦੇ ਵਿਆਹ ਵਿੱਚ ਰੋੜਾ ਬਣੇ ਹੋਏ ਹਨ। ਹਾਈ ਸੁਸਾਇਟੀ ਵਿੱਚ ਰਹਿਣ ਵਾਲੇ ਆਪਣੀ ਧੀ ਦਾ ਹੱਥ ਇੱਕ ਅਜਿਹੇ ਆਦਮੀ ਨੂੰ ਕਿਵੇਂ ਸੌਂਪ ਸਕਦੇ ਹਨ, ਜੋ ਘਰ-ਘਰ ਜਾ ਕੇ ਲੋਕਾਂ ਨੂੰ ਸਮਾਨ ਪਹੁੰਚਾਉਂਦਾ ਹੈ। ਰਾਮ ਦੇ ਕੋਲ ਜੇਕਰ ਪੈਸਾ ਹੋਵੇ ਤਾਂ ਉਹ ਸੋਚ ਸਕਦੇ ਹਨ।

ਫਿਲਮ ਵਿੱਚ ਇੱਕ ਹੋਰ ਮਜੇਦਾਰ ਕਿਰਦਾਰ ਹੈ ਹਰਬੰਸ ਚੱਡਾ (ਪਰੇਸ਼ ਰਾਵਲ) ਦਾ। ਚਲਾਕ ਬਿਜ਼ਨੈਸਮੈਨ ਹਰਬੰਸ ਹਮੇਸ਼ਾ ਆਪਣੀ ਕਮਾਈ ਨੂੰ ਵਧਾਉਣ ਬਾਰੇ ਸੋਚਦਾ ਰਹਿੰਦਾ ਹੈ ਤਾਂ ਕਿ ਦੇਣਦਾਰਾਂ ਤੋਂ ਉਸ ਨੂੰ ਮੁਕਤੀ ਮਿਲ ਸਕੇ। ਇੱਕ ਖਾਸ ਆਈਡੀਆ ਉਸਦੇ ਦਿਮਾਗ ਵਿੱਚ ਹੈ। ਆਪਣੇ ਬੇਟੇ (ਚੰਕੀ ਪਾਂਡੇ) ਦਾ ਵਿਆਹ ਉਹ ਅਜਿਹੀ ਕੁੜੀ ਨਾਲ ਕਰਨਾ ਚਾਹੁੰਦਾ ਹੈ, ਜੋ ਬਦਲੇ ਵਿੱਚ ਬਹੁਤ ਸਾਰਾ ਦਾਜ-ਦਹੇਜ ਦਵੇ।

ਦੀਵਾਲੀ ਮਿਲਨ ਸਮਾਰੋਹ ਵਿੱਚ ਉਸਦੀ ਮੁਲਾਕਾਤ ਮਨਪ੍ਰੀਤ ਦੇ ਮਾਤਾ-ਪਿਤਾ ਨਾਲ ਹੁੰਦੀ ਹੈ। ਉਸਦਾ ਰੁਤਬਾ ਅਤੇ ਬੈਂਕ ਬੈਲੇਂਸ ਨੂੰ ਦੇਖ ਕੇ ਹਰਬੰਸ ਅਜਿਹਾ ਚੱਕਰ ਚਲਾਉਂਦਾ ਹੈ ਕਿ ਉਸਦੇ ਬੇਟੇ ਦਾ ਵਿਆਹ ਮਨਪ੍ਰੀਤ ਨਾਲ ਤੈਅ ਹੋ ਜਾਂਦਾ ਹੈ।

PR
ਇੱਧਰ ਨਿਤਿਨ ਅਤੇ ਰਾਮ ਦੀਆਂ ਗਰਲਫ੍ਰੈਂਡਸ ਦੋਵਾਂ ਨੂੰ ਵਾਰਨਿੰਗ ਦਿੰਦੀਆਂ ਹਨ ਕਿ ਜੇਕਰ ਉਹ ਵਿਆਹ ਕਰਨਾ ਚਾਹੁੰਦੇ ਹਨ, ਤਾਂ ਤੁਰੰਤ ਕੁਝ ਕਰਨ। ਪੈਸਾ ਕਮਾਉਣ। ਦੋਵੇਂ ਦਿਮਾਗ ਚਲਾਉਂਦੇ ਹਨ ਅਤੇ ਇੱਕ ਆਈਡੀਆ ਉਹਨਾਂ ਦੇ ਦਿਮਾਗ ਵਿੱਚ ਆਉਂਦਾ ਹੈ। ਕਿਸੇ ਨੂੰ ਅਗਵਾ ਕਰ ਕੇ ਰਕਮ ਰਾਹੀਂ ਅਮੀਰ ਹੋਣ ਦਾ ਵਿਚਾਰ।

ਯੋਜਨਾ ਬਣਦੀ ਹੈ। ਅਗਵਾ ਕਰਨ ਵਿੱਚ ਵੀ ਉਹ ਕਾਮਯਾਬ ਰਹਿੰਦੇ ਹਨ। ਅਗਵਾ ਕੀਤੇ ਗਏ ਨਾਲ ਉਹ ਇੱਕ ਹੋਟਲ ਵਿੱਚ ਛੁਪ ਜਾਂਦੇ ਹਨ ਅਤੇ ਪੈਸਿਆਂ ਦਾ ਇੰਤਜਾਰ ਕਰਦੇ ਹਨ। ਉਸੇ ਹੋਟਲ ਵਿੱਚ ਮਨਪ੍ਰੀਤ ਦਾ ਵਿਆਹ ਹੋ ਰਿਹਾ ਹੈ ਜਿੱਥੇ ਦੋਵੇਂ ਛੁਪੇ ਹੋਏ ਹਨ। ਨਿਤਿਨ ਅਤੇ ਰਾਮ ਦੀ ਮੁਸ਼ਕਿਲ ਉਸ ਸਮੇਂ ਵਧ ਜਾਂਦੀ ਹੈ ਜਦੋਂ ਉਹਨਾਂ ਦਾ ਸਾਹਮਣਾ ਕੁਝ ਕਿਰਦਾਰਾਂ ਨਾਲ ਹੁੰਦਾ ਹੈ, ਜਿਹਨਾਂ ਚੋਂ ਇੱਕ ਚਾਇਨੀਜ਼ ਡੌਨ ਹੈ, ਇੱਕ ਹਤਿਆਰਾ ਹੈ, ਇੱਕ ਪੁਲਿਸ ਇੰਸਪੈਕਟਰ ਹੈ, ਇੱਕ ਕਲੱਬ ਡਾਂਸਰ ਹੈ, ਇੱਕ ਸ਼ਰਾਬੀ ਵੇਟਰ ਹੈ ਅਤੇ ਇੱਕ ਲਾਸ਼ ਹੈ। ਇਸ ਤੋਂ ਬਾਅਦ ਕਈ ਉਤਾਰ-ਚੜ੍ਹਾਅ ਆਉਂਦੇ ਹਨ, ਜੋ ਹਾਸੇ ਨਾਲ ਭਰਪੂਰ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਦੇ ਦਨਾ ਦਨ, ਦੇ ਦਨਾ ਦਨ ਦੀ ਕਹਾਣੀ, ਅਕਸ਼ੈ ਕੁਮਾਰ, ਕੈਟਰੀਨਾ ਕੈਫ਼, ਸੁਨੀਲ ਸ਼ੈਟੀ, ਪਰੇਸ਼ ਰਾਵਲ, ਨੇਹਾ ਧੂਪੀਆ