ਨਿਰਮਾਤਾ : ਸੁਨੀਲ ਮਨਚੰਦਾ, ਏਬੀ ਕਾਰਪੋਰੇਸ਼ਨ
ਨਿਰਦੇਸ਼ਕ : ਆਰ. ਬਾਲਕ੍ਰਿਸ਼ਣਨ
ਗੀਤ : ਸਵਾਨੰਦ ਕਿਰਕਿਰੇ
ਸੰਗੀਤ : ਇਲਿਆਰਾਜਾ
ਕਲਾਕਾਰ : ਅਮਿਤਾਭ ਬੱਚਨ, ਅਭਿਸ਼ੇਕ ਬੱਚਨ, ਵਿਦਿਆ ਬਾਲਨ, ਪਰੇਸ਼ ਰਾਵਲ
ਰਿਲੀਜ਼ ਡੇਟ : 4 ਦਸੰਬਰ, 2009
13 ਸਾਲਾ ਔਰੋ (ਅਮਿਤਾਭ ਬੱਚਨ) ਇੱਕ ਬੁੱਧੀਮਾਨ ਬੱਚਾ ਹੈ, ਪਰ ਉਹ ਪ੍ਰਾਗੇਰੀਆ ਨਾਮਕ ਬਿਮਾਰੀ ਨਾਲ ਗ੍ਰਸਤ ਹੈ, ਜੋ ਲੱਖਾਂ ਵਿਅਕਤੀਆਂ 'ਚੋਂ ਕਿਸੇ ਇੱਕ ਨੂੰ ਹੁੰਦੀ ਹੈ। ਇਸ ਬਿਮਾਰੀ ਦਾ ਮਰੀਜ ਆਪਣੀ ਉਮਰ ਤੋਂ ਕਿਤੇ ਜਿਆਦਾ ਵੱਡਾ ਦਿਖਾਈ ਦਿੰਦਾ ਹੈ।
ਔਰੋ ਦਾ ਦਿਮਾਗ ਇੱਕ 13 ਸਾਲ ਦੇ ਬੱਚੇ ਵਰਗਾ ਹੀ ਹੈ, ਪਰ ਬਿਮਾਰੀ ਦੇ ਕਾਰਨ ਉਹ ਇਸ ਤਰ੍ਹਾਂ ਨਜ਼ਰ ਆਉਂਦਾ ਕਿ ਜਿਵੇਂ ਉਸਦੀ ਉਮਰ 65 ਸਾਲ ਦੀ ਹੋਵੇ। ਔਰੋ ਆਪਣੇ ਪਿਤਾ ਅਮੋਲ ਅਤ੍ਰੇ (ਅਭਿਸ਼ੇਕ ਬੱਚਨ) ਅਤੇ ਮੰਮੀ (ਵਿਦਿਆ ਬਾਲਨ) ਦੇ ਨਾਲ ਰਹਿੰਦਾ ਹੈ।
ਔਰੋ ਦੀ ਮਾਂ ਇੱਕ ਡਾਕਟਰ ਹੈ, ਜਦੋਂ ਕਿ ਉਸਦੇ ਪਿਤਾ ਰਾਜਨੇਤਾ ਹਨ। ਅਮੋਲ ਜਵਾਨ ਹੈ, ਊਰਜਾਵਾਨ ਹੈ ਅਤੇ ਉਸਦੇ ਕੋਲ ਨਵੇਂ ਵਿਚਾਰ ਹਨ। ਉਸਦੇ ਕੁਝ ਉਦੇਸ਼ ਹਨ, ਜਿਹਨਾਂ ਰਾਹੀਂ ਉਹ ਸਾਬਿਤ ਕਰਨਾ ਚਾਹੁੰਦਾ ਹੈ ਕਿ ਰਾਜਨੀਤੀ ਗੰਦਾ ਸ਼ਬਦ ਨਹੀਂ ਹੈ।
'ਪਾ' ਵਿੱਚ ਪਿਤਾ-ਪੁੱਤਰ ਦੇ ਰਿਸ਼ਤੇ ਨੂੰ ਇੱਕ ਨਵੇਂ ਢੰਗ ਨਾਲ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।