ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਆੳਣ ਵਾਲੀ ਫਿਲਮ » 3 ਈਡੀਅਟਸ ਦੀ ਕਹਾਣੀ (3 Idiots | Story of 3 Idiots)
ਆੳਣ ਵਾਲੀ ਫਿਲਮ
Feedback Print Bookmark and Share
 
ਬੈਨਰ : ਵਿਧੂ ਵਿਨੋਦ ਚੋਪੜਾ ਪ੍ਰੋਡਕਸ਼ੰਸ
ਨਿਰਮਾਤਾ : ਵਿਧੂ ਵਿਨੋਦ ਚੋਪੜਾ
ਨਿਰਦੇਸ਼ਕ : ਰਾਜਕੁਮਾਰ ਹੀਰਾਨੀ
ਲੇਖਕ : ਵਿਧੂ ਵਿਨੋਦ ਚੋਪੜਾ, ਰਾਜਕੁਮਾਰ ਹੀਰਾਨੀ, ਅਭਿਜੀਤ ਜੋਸ਼ੀ
ਗੀਤ : ਸਵਾਨੰਦ ਕਿਰਕਿਰੇ
ਸੰਗੀਤ : ਸ਼ਾਂਤਨੂ ਮੋਇਤ੍ਰਾ
ਕਲਾਕਾਰ : ਆਮਿਰ ਖਾਨ, ਕਰੀਨਾ ਕਪੂਰ, ਆਰ. ਮਾਧਵਨ, ਸ਼ਰਮਨ ਜੋਸ਼ੀ, ਬੋਮਨ ਇਰਾਨੀ, ਮੋਨਾ ਸਿੰਘ, ਪਰੀਕਸ਼ਿਤ ਸਾਹਨੀ, ਜਾਵੇਦ ਜਾਫਰੀ

ਆਮਿਰ ਖਾਨ ਵਰਗਾ ਚੋਣਵੀਆਂ ਫਿਲਮਾਂ ਕਰਨ ਵਾਲਾ ਕਲਾਕਾਰ ਅਤੇ ਰਾਜਕੁਮਾਰ ਹੀਰਾਨੀ ਵਰਗਾ ਸ਼ਾਨਦਾਰ ਫਿਲਮ ਬਣਾਉਣ ਵਾਲਾ ਨਿਰਦੇਸ਼ਕ ਮਿਲ ਗਏ ਤਾਂ ਕਿਹੋ ਜਿਹੀ ਫਿਲਮ ਸਾਹਮਣੇ ਆਵੇਗੀ, ਇਸਦੀ ਸਿਰਫ਼ ਕਲਪਨਾ ਹੀ ਕੀਤੀ ਜਾ ਸਕਦੀ ਹੈ। '3 ਈਡੀਅਟਸ' ਰਾਹੀਂ ਇਹ ਕਲਪਨਾ ਸਕਾਰ ਹੋਣ ਜਾ ਰਹੀ ਹੈ। ਵਿਧੂ ਵਿਨੋਦ ਚੋਪੜਾ ਨੇ ਇਹਨਾਂ ਦੋਵਾਂ ਮਹਾਰਥੀਆਂ ਨੂੰ ਆਪਣੇ ਬੈਨਰ ਹੇਠ ਇਕੱਠੇ ਕੀਤਾ ਹੈ। 25 ਦਸੰਬਰ ਨੂੰ ਕ੍ਰਿਸਮਸ ਦੇ ਮੌਕੇ 'ਤੇ ਸਾਲ 2009 ਦੀ ਸਭ ਤੋਂ ਪ੍ਰਸਿੱਧ ਫਿਲਮ ਦਾ ਪ੍ਰਦਰਸ਼ਨ ਹੋਵੇਗਾ।

3 ਈਡੀਅਟਸ ਦੀ ਕਹਾਣੀ ਹੈ ਦੋ ਦੋਸਤਾਂ (ਮਾਧਵਨ ਅਤੇ ਸ਼ਰਮਨ ਜੋਸ਼ੀ) ਦੁਆਰਾ ਆਪਣੇ ਇੱਕ ਗੁਆਚੇ ਦੋਸਤ ਨੂੰ ਲੱਭਣ ਦੀ ਯਾਤਰਾ ਦੀ। ਇਸ ਯਾਤਰਾ ਵਿੱਚ ਉਹਨਾਂ ਨੂੰ ਲੰਬੇ ਸਮੇਂ ਤੋਂ ਵਿਸਰ ਚੁੱਕੀਆਂ ਗੱਲਾਂ ਯਾਦ ਆਉਂਦੀਆਂ ਹਨ। ਇਸ ਯਾਤਰਾ ਵਿੱਚ ਉਹਨਾਂ ਨੂੰ ਹਰ ਹਾਲ ਵਿੱਚ ਇੱਕ ਵਿਆਹ ਨੂੰ ਰੋਕਣਾ ਹੈ ਅਤੇ ਸ਼ਾਮਿਲ ਹੋਣਾ ਪੈਂਦਾ ਹੈ ਇੱਕ ਅੰਤਿਮ ਸੰਸਕਾਰ ਵਿੱਚ।

ਜਿਵੇਂ-ਜਿਵੇਂ ਉਹ ਇਸ ਯਾਤਰਾ ਵਿੱਚ ਅੱਗੇ ਵੱਧਦੇ ਹਨ, ਉਹਨਾਂ ਨੂੰ ਯਾਦ ਆਉਂਦੀ ਹੈ ਆਪਣੇ ਸਭ ਤੋਂ ਪਿਆਰੇ ਦੋਸਤ ਰਾਂਚੋ (ਆਮਿਰ ਖਾਨ) ਦੀ, ਅਦਭੁੱਤ ਊਰਜਾ ਨਾਲ ਭਰਿਆ ਇੱਕ ਮੁਕਤ ਵਿਚਾਰਕ ਰਾਂਚੋ ਜੋ ਆਪਣੇ ਅਨੋਖੇ ਤਰੀਕਿਆਂ ਨਾਲ ਮਨ ਨੂੰ ਛੂਹ ਲੈਂਦਾ ਹੈ ਅਤੇ ਕਿਸ ਤਰ੍ਹਾਂ ਆਪਣੇ ਦੋਸਤਾਂ ਦਾ ਜੀਵਨ ਬਦਲਦਾ ਹੈ।

IFM
ਉਹਨਾਂ ਨੂੰ ਯਾਦ ਆਉਂਦੇ ਹਨ ਆਪਣੇ ਹੌਸਟਲ ਦੇ ਦਿਨ। ਰਾਂਚੋ ਅਤੇ ਪਿਆ (ਕਰੀਨਾ ਕਪੂਰ) ਦਾ ਪਿਆਰ ਅਤੇ ਤਕਰਾਰ। ਕਾਲਜ ਦੇ ਇੱਕ ਪ੍ਰੋ. ਵੀਰੂ ਸ਼ਾਸਤਰਬੁੱਧੇ ਨਾਲ ਸੰਘਰਸ਼। ਇੱਕ ਦਿਨ ਰਾਂਚੋ ਬਿਨਾ ਕਿਸੇ ਨੂੰ ਕੁਝ ਦੱਸੇ ਅਚਾਨਕ ਗਾਇਬ ਹੋ ਜਾਂਦਾ ਹੈ। ਆਖਰ ਕਿੱਥੇ ਗਿਆ ਰਾਂਚੋ? ਉਹ ਕਿੱਥੋਂ ਆਇਆ ਸੀ? ਕਿਉਂ ਬਿਨਾ ਦੱਸੇ ਚਲਿਆ ਗਿਆ?

ਜਦੋਂ ਸਾਰੀ ਦੁਨੀਆ ਉਹਨਾਂ ਨੂੰ ਈਡੀਅਟ ਕਹਿੰਦੀ ਸੀ, ਇੱਕ ਦੋਸਤ ਨੇ ਉਹਨਾਂ ਨੂੰ ਇੱਕ ਅਲੱਗ ਹੀ ਤਰ੍ਹਾਂ ਨਾਲ ਸੋਚਣਾ ਸਿਖਾਇਆ ਸੀ, ਜਿਉਣਾ ਸਿਖਾਇਆ ਸੀ। ਪਰ ਆਖਰ ਉਹ ਅਸਲੀ ਈਡੀਅਟ ਹੈ ਕਿੱਥੇ? ਉਸ ਈਡੀਅਟ ਦੀ ਖੋਜ ਵਿੱਚ ਇੱਕ ਹੋਰ ਯਾਤਰਾ ਸ਼ੁਰੂ ਹੁੰਦੀ ਹੈ। ਆਪਣੇ ਅੰਦਰ ਦੀ ਯਾਤਰਾ। ਜੋ ਲੈ ਜਾਂਦੀ ਹੈ ਖੂਬਸੂਰਤ ਪਹਾੜਾਂ ਵੱਲ ਜਿੱਥੇ ਉਹਨਾਂ ਨੂੰ ਮਿਲਦੀ ਹੈ ਉਹਨਾਂ ਦੇ ਦੋਸਤ ਦੀ ਕਹਾਣੀ ਅਤੇ ਸਵਾਲਾਂ ਦੇ ਜਵਾਬ।

3 ਈਡੀਅਟਸ ਇਹਨਾਂ ਹੀ ਵਿਚਾਰਾਂ 'ਤੇ ਅਧਾਰਿਤ ਇੱਕ ਕਾਮੇਡੀ ਹੈ, ਜੋ ਕਿਤੇ ਉਤੇਜਕ ਹੈ, ਤਾਂ ਕਿਤੇ ਮਨੋਰੰਜਕ ਹੈ। ਕਦੇ ਇਹ ਬਿਲਕੁਲ ਸੀਰੀਅਸ ਹੈ ਤਾਂ ਕਦੇ ਹਾਸੇ ਦਾ ਖਜਾਨਾ ਹੈ। ਇਸ ਹਲਕੀ-ਫੁਲਕੀ ਫਿਲਮ ਵਿੱਚ ਜਿੰਦਗੀ ਦੇ ਸਭ ਤੋਂ ਮਹੱਤਵਪੂਰਨ ਭਾਗ 'ਆਪਣੇ ਆਪ' ਨੂੰ ਖੋਜਣ ਦੀ ਕੋਸ਼ਿਸ਼ ਕੀਤੀ ਗਈ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: 3 ਈਡੀਅਟਸ ਦੀ ਕਹਾਣੀ, 3 ਈਡੀਅਟਸ, ਹਿੰਦੀ ਫਿਲਮ, ਨਵੀਂ ਫਿਲਮ, ਬਾਲੀਵੁੱਡ, ਸਿਨੇਮਾ