ਕੁਰਬਾਨ

ਨਿਰਦੇਸ਼ਕ : ਰੇਂਸਿਲ ਡੀਸਿਲਵਾਸੰਗੀਤ : ਸਲੀਮ ਸੁਲੈਮਾਨ ਕਲਾਕਾਰ : ਸੈਫ਼ ਅਲੀ ਖਾਨ, ਕਰੀਨਾ ਕਪੂਰ, ਵਿਵੇਕ ਓਬਰਾਏ, ਦੀਆ ਮਿਰਜਾ, ਓਮਪੁਰੀ, ਕਿਰਨ ਖੇਰ। ਬਹੁਤ ਦਿਨਾਂ ਤੋਂ ਚਰਚਿਤ, ਲਗਾਤਾਰ ਖ਼ਬਰਾਂ ਵਿੱਚ ਬਣੀ ਰਹਿਣ ਵਾਲੀ ਫਿਲਮ 'ਕੁਰਬਾਨ' ਜਲਦੀ ਹੀ ਦਰਸ਼ਕਾਂ ਦੇ ਸਾਹਮਣੇ ਹੋਵੇਗੀ। ਫਿਲਮ ਵਿੱਚ ਸੈਫੀਨਾ ਮਤਲਬ ਕਿ ਸੈਫ਼ ਅਲੀ ਖਾਨ ਅਤੇ ਕਰੀਨਾ ਕਪੂਰ ਦੀ ਜੋੜੀ ਹੈ। ਅਸਲ ਜੀਵਨ ਵਿੱਚ ਵੀ ਇੱਕ-ਦੂਜੇ ਦੇ ਪ੍ਰੇਮ ਦਾ ਇਕਰਾਰ ਕਰ ਚੁੱਕੇ ਇਹਨਾਂ ਦੋਵਾਂ ਕਲਾਕਾਰਾਂ ਨੇ ਇਸ ਫਿਲਮ ਵਿੱਚ ਵੀ ਪ੍ਰੇਮੀ-ਪ੍ਰੇਮਿਕਾ ਅਤੇ ਬਾਅਦ ਵਿੱਚ ਪਤੀ-ਪਤਨੀ ਦਾ ਰੋਲ ਕੀਤਾ ਹੈ। ਅਮਰੀਕਾ ਦੀ ਰਾਜਧਾਨੀ ਨਿਊਯਾਰਕ ਵਿੱਚ ਸਾਇਕੋਲਾਜੀ ਦੀ ਪ੍ਰੋਫੈਸਰ ਅਵੰਤਿਕਾ (ਕਰੀਨਾ ਕਪੂਰ) ਆਪਣੇ ਬਿਮਾਰ ਪਿਤਾ ਨੂੰ ਦੇਖਣ ਭਾਰਤ ਆਉਂਦੀ ਹੈ। ਇੱਥੇ ਅਹਿਸਾਨ (ਸੈਫ਼ ਅਲੀ ਖਾਨ) ਵੀ ਰਹਿੰਦਾ ਹੈ, ਜੋ ਉਸੇ ਵਿਸ਼ਵਵਿਦਿਆਲੇ ਵਿੱਚ ਪੜਾਉਂਦਾ ਹੈ ਜਿੱਥੇ ਅਵੰਤਿਕਾ ਅਸਥਾਈ ਰੂਪ ਨਾਲ ਪੜਾਉਣ ਲੱਗੀ ਹੈ। ਦੋਵਾਂ 'ਚ ਪਿਆਰ ਹੁੰਦਾ ਹੈ ਅਤੇ ਧੀ ਦੀ ਇੱਛਾ ਦੇਖ ਕੇ ਅਵੰਤਿਕਾ ਦੇ ਪਿਤਾ ਵੀ ਅਹਿਸਾਨ ਨੂੰ ਸਵੀਕਾਰ ਕਰ ਲੈਂਦੇ ਹਨ। ਦੋਵਾਂ ਦਾ ਵਿਆਹ ਹੋ ਜਾਂਦਾ ਹੈ ਅਤੇ ਉਹ ਅਮਰੀਕਾ ਚਲੇ ਜਾਂਦੇ ਹਨ। ਇੱਥੇ ਪਹੁੰਚ ਕੇ ਅਵੰਤਿਕਾ ਆਪਣੇ ਪਤੀ ਲਈ ਇੱਕ ਨੌਕਰੀ ਵੀ ਲੱਭ ਦਿੰਦੀ ਹੈ। ਇੱਥੇ ਉਹਨਾਂ ਨੂੰ ਗੁਆਂਢ ਦੇ ਰੂਪ ਵਿੱਚ ਇੱਕ ਰੂੜ੍ਹੀਵਾਦੀ ਮੁਸਲਿਮ ਪਰਿਵਾਰ ਮਿਲਦਾ ਹੈ। ਅਵੰਤਿਕਾ ਉਹਨਾਂ ਲੋਕਾਂ ਦੇ ਵਿਚਕਾਰ ਸਹਿਜ ਨਹੀਂ ਰਹਿੰਦੀ ਅਤੇ ਅਹਿਸਾਨ ਦੀਆਂ ਗਤੀਵਿਧੀਆਂ ਵੀ ਉਸ ਨੂੰ ਸ਼ੱਕ ਵਿੱਚ ਪਾਉਂਦੀਆਂ ਰਹਿੰਦੀਆਂ ਹਨ। ਇਸ ਦੌਰਾਨ ਹੀ ਉਸਦੀ ਭੇਂਟ ਸਲਮਾ ਨਾਮ ਦੀ ਇੱਕ ਕੁੜੀ ਨਾਲ ਹੁੰਦੀ ਹੈ, ਜੋ ਉਸ ਨੂੰ ਅਹਿਸਾਨ ਬਾਰੇ ਕਾਫ਼ੀ ਕੁਝ ਦੱਸਦੀ ਹੈ। ਉਦੋਂ ਅਵੰਤਿਕਾ ਨੂੰ ਪਤਾ ਲੱਗਦਾ ਹੈ ਕਿ ਅਹਿਸਾਨ ਜੋ ਨਜ਼ਰ ਆਉਂਦਾ ਹੈ, ਉਸਦੇ ਇਲਾਵਾ ਵੀ ਬਹੁਤ ਕੁਝ ਹੈ। ਵੈਸੇ ਉਹ ਇੱਕ ਪ੍ਰੇਮ ਕਹਾਣੀ ਹੈ, ਪਰ ਇਸਦੇ ਵਿਚਕਾਰ ਅੱਜ ਦਾ ਮੁੱਖ ਮੁੱਦਾ ਅੱਤਵਾਦ ਵੀ ਹੈ, ਅਤੇ ਉਸ ਨਾਲ ਜੂਝਦੇ ਲੋਕ ਵੀ। ਫਿਲਮ ਕਿਸੇ ਵੀ ਵਿਸ਼ੇ ਤੇ ਹੋਵੇ, ਪਰ ਉਸ ਵਿੱਚ ਅਜਿਹੀਆਂ ਚੀਜ਼ਾਂ ਜਰੂਰ ਹੋਣੀਆਂ ਚਾਹੀਦੀਆਂ ਹਨ, ਜਿਹਨਾਂ ਨੂੰ ਅਸਾਨੀ ਨਾਲ ਵੇਚਿਆ ਜਾ ਸਕੇ। ਇਸ ਲਈ ਫਿਲਮ ਦੇ ਪ੍ਰਚਾਰ ਵਿੱਚ ਇਸ ਮੁੱਦੇ ਦੇ ਇਲਾਵਾ ਕਈ ਚੀਜ਼ਾਂ ਹਨ। ਸੈਫ਼-ਕਰੀਨਾ ਦੀ ਜੋੜੀ ਵੈਸੇ ਵੀ ਮਸ਼ਹੂਰ ਹੈ, ਪਰ ਉਸ ਤੋਂ ਜਿਆਦਾ ਚਰਚਾ ਹੋ ਰਹੀ ਹੈ ਫਿਲਮ ਵਿੱਚ ਦੋਵਾਂ ਦੇ ਚੁੰਬਨ ਦ੍ਰਿਸ਼ ਦੀ। ਇਸ ਨੂੰ ਹੁਣ ਤੱਕ ਦਾ ਸਭ ਤੋਂ ਲੰਬਾ ਚੁੰਬਨ ਦ੍ਰਿਸ਼ ਕਹਿ ਕੇ ਪ੍ਰਚਾਰਿਤ ਕੀਤਾ ਜਾ ਰਿਹਾ ਹੈ। ਕਈ ਦਿਨਾਂ ਤੱਕ ਇਸਦੀ ਚਰਚਾ ਰਹੀ। ਬਾਅਦ ਵਿੱਚ ਆਉਣ ਵਾਲੀਆਂ ਖ਼ਬਰਾਂ ਇਸ ਤੋਂ ਅੱਗੇ ਦੀਆਂ ਹਨ। ਇਹਨਾਂ ਖ਼ਬਰਾਂ ਦੇ ਮੁਤਾਬਿਕ ਦੋਵਾਂ ਨੇ ਫਿਲਮ ਵਿੱਚ ਬੋਲਡ ਸੀਨ ਵੀ ਦਿੱਤੇ ਹਨ, ਹੁਣ ਉਹਨਾਂ ਦੀ ਚਰਚਾ ਚੱਲ ਰਹੀ ਹੈ। ਫਿਲਮ ਨਵੰਬਰ ਵਿੱਚ ਦਰਸ਼ਕਾਂ ਦੇ ਸਾਹਮਣੇ ਹੋਵੇਗੀ।