ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਆੳਣ ਵਾਲੀ ਫਿਲਮ » ਜੇਲ੍ਹ ਦੀ ਕਹਾਣੀ (Jail | Story of Jail)
ਆੳਣ ਵਾਲੀ ਫਿਲਮ
Feedback Print Bookmark and Share
 
ਬੈਨਰ : ਪਰਸੈਪਟ ਪਿਕਚਰ ਕੰਪਨੀ, ਭੰਡਾਰਕਰ ਇੰਟਰਟੇਨਮੈਂਟ
ਨਿਰਦੇਸ਼ਕ : ਮਧੁਰ ਭੰਡਾਰਕਰ
IFM

ਸੰਗੀਤ : ਸ਼ਰੀਬ ਸਾਬਰੀ, ਤੋਸ਼ੀ ਸਾਬਰੀ, ਸ਼ਮੀਰ ਟੰਡਨ
ਕਲਾਕਾਰ : ਨੀਲ ਨਿਤਿਨ ਮੁਕੇਸ਼, ਮੁਗਧਾ ਗੋਡਸੇ, ਮਨੋਜ ਬਾਜਪੇਈ, ਆਰਿਆ ਬੱਬਰ, ਚੇਤਨ ਪੰਡਿਤ, ਰਾਹੁਲ ਸਿੰਘ

ਪਰਾਗ ਦੀਕਸ਼ਿਤ (ਨੀਲ ਨਿਤਿਨ ਮੁਕੇਸ਼) ਦਾ ਮੰਨਣਾ ਹੈ ਕਿ ਉਸ 'ਤੇ ਰੱਬ ਦੀ ਬਹੁਤ ਕਿਰਪਾ ਹੈ। ਪਰਾਗ ਦੀ ਉਮਰ ਹੋਵੇਗੀ 25 ਸਾਲ ਦੇ ਆਸਪਾਸ। ਇਸ ਉਮਰ ਵਿੱਚ ਹੀ ਉਸਦੇ ਕੋਲ ਸਭ ਕੁਝ ਹੈ। ਐਸ਼ੋ-ਅਰਾਮ ਦੇ ਸਾਰੇ ਸਾਧਨ, ਮਨਪਸੰਦ ਕੰਮ ਅਤੇ ਸੋਹਣੀ ਗਰਲਫ੍ਰੈਂਡ। ਮਾਨਸੀ (ਮੁਗਧਾ ਗੋਡਸੇ) ਵੀ ਪਰਾਗ ਨੂੰ ਬਹੁਤ ਪਿਆਰ ਕਰਦੀ ਹੈ।

ਪਰਾਗ ਦੀ ਜਿੰਦਗੀ ਅਚਾਨਕ ਮੋੜ ਲੈਂਦੀ ਹੈ। ਕੁਝ ਅਜਿਹੀਆਂ ਘਟਨਾਵਾਂ ਘਟਦੀਆਂ ਹਨ ਕਿ ਪਰਾਗ ਆਪਣੇ ਆਪ ਨੂੰ ਜੇਲ੍ਹ ਦੇ ਅੰਦਰ ਪਾਉਂਦਾ ਹੈ। ਪੁਲਿਸ ਉਸ ਨੂੰ ਕੁੱਟਦੀ ਮਾਰਦੀ ਹੈ। ਜੇਲ੍ਹ ਉਸ ਨੂੰ ਨਰਕ ਵਰਗੀ ਲੱਗਦੀ ਹੈ। ਪਰਾਗ ਨੂੰ ਲੱਗਦਾ ਹੈ ਕਿ ਇਹ ਇੱਕ ਬੁਰਾ ਸੁਫ਼ਨਾ ਹੈ, ਪਰ ਬਾਅਦ ਵਿੱਚ ਉਹ ਇਸ ਸੱਚਾਈ ਨੂੰ ਸਵੀਕਾਰ ਕਰਦਾ ਹੈ ਕਿ ਇਹ ਅਜਿਹੀ ਦੁਨੀਆ ਹੈ, ਜਿਸ ਬਾਰੇ ਕਦੇ ਉਸਨੇ ਸੋਚਿਆ ਵੀ ਨਹੀਂ ਸੀ।

ਜੇਲ੍ਹ ਵਿੱਚ ਪਰਾਗ ਦੀ ਦੋਸਤੀ ਨਵਾਬ (ਮਨੋਜ ਬਾਜਪੇਈ) ਨਾਲ ਹੁੰਦੀ ਹੈ, ਜੋ 20 ਸਾਲ ਦੀ ਸਜਾ ਕੱਟ ਰਿਹਾ ਹੈ। ਨਵਾਬ ਤੋਂ ਸਭ ਘਬਰਾਉਂਦੇ ਹਨ ਅਤੇ ਕਿਸੇ ਦੀ ਪੁੱਛਣ ਦੀ ਹਿੰਮਤ ਨਹੀਂ ਹੁੰਦੀ ਕਿ ਉਹ ਜੇਲ੍ਹ ਵਿੱਚ ਕਿਉਂ ਹੈ? ਨਵਾਬ ਦਾ ਦਿਲ ਕਹਿੰਦਾ ਹੈ ਕਿ ਪਰਾਗ ਬੇਗੁਨਾਹ ਹੈ। ਜੇਲ੍ਹ ਤੋਂ ਬਾਹਰ ਮਾਨਸੀ ਹੀ ਉਸਦੀ ਇੱਕ ਉਮੀਦ ਹੈ।

IFM
ਜਲਦ ਹੀ, ਪਰਾਗ ਜੇਲ੍ਹ ਦੇ ਅੰਦਰੂਨੀ ਤੰਤਰ ਤੋਂ ਜਾਣੂ ਹੁੰਦਾ ਹੈ। ਉਸ ਨੂੰ ਪਤਾ ਲੱਗਦਾ ਹੈ ਕਿ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਦੀਆਂ ਗੜਬੜੀਆਂ ਚੱਲ ਰਹੀਆਂ ਹਨ। ਕਈ ਬੇਗੁਨਾਹ ਲੋਕ ਸਜਾ ਕੱਟ ਰਹੇ ਹਨ ਅਤੇ ਕੁਝ ਜੇਲ੍ਹ ਵਿੱਚ ਹੀ ਐਸ਼ ਕਰ ਰਹੇ ਹਨ।

ਪਰਾਗ ਦੇ ਸਾਹਮਣੇ ਦੋ ਵਿਕਲਪ ਮੌਜੂਦ ਹਨ। ਜਾਂ ਤਾਂ ਉਹ ਆਪਣਾ ਸ਼ੋਸ਼ਣ ਹੋਣ ਦਵੇ ਜਾਂ ਪ੍ਰਬੰਧ ਦੇ ਖਿਲਾਫ ਆਪਣੀ ਅਵਾਜ਼ ਉਠਾਵੇ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਜੇਲ੍ਹ, ਜੇਲ੍ਹ ਦੀ ਕਹਾਣੀ, ਆਉਣ ਵਾਲੀ ਫਿਲਮ, ਹਿੰਦੀ ਫਿਲਮ, ਨੀਲ ਨਿਤਿਨ ਮੁਕੇਸ਼, ਮੁਗਧਾ ਗੋਡਸੇ, ਮਨੋਜ ਬਾਜਪੇਈ, ਆਰਿਆ ਬੱਬਰ, ਚੇਤਨ ਪੰਡਿਤ, ਰਾਹੁਲ ਸਿੰਘ