ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਆੳਣ ਵਾਲੀ ਫਿਲਮ » ਅਲਾਦੀਨ (Aladin | Hindi Movie | Story of Aladin)
ਆੳਣ ਵਾਲੀ ਫਿਲਮ
Feedback Print Bookmark and Share
 
ਨਿਰਮਾਤਾ : ਇਰੋਜ਼ ਇੰਟਰਨੈਸ਼ਨਲ, ਬਾਉਂਡ ਸਕ੍ਰਿਪਟ ਪਿਕਚਰਸ
ਨਿਰਦੇਸ਼ਕ : ਸੁਜਾਏ ਘੋਸ਼
ਸੰਗੀਤ : ਵਿਸ਼ਾਲ ਸ਼ੇਖਰ
ਕਲਾਕਾਰ : ਅਮਿਤਾਭ ਬੱਚਨ, ਸੰਜੇ ਦੱਤ, ਰਿਤੇਸ਼ ਦੇਸ਼ਮੁਖ, ਜੈਕਲੀਨ ਫਰਨਾਂਡਿ

ਅਲਾਦੀਨ (ਰਿਤੇਸ਼ ਦੇਸ਼ਮੁਖ) ਅਤੇ ਪਰੀ ਕਹਾਣੀਆਂ ਦੇ ਅਲਾਦੀਨ ਵਿੱਚ ਸਿਰਫ਼ ਨਾਮ ਹੀ ਇੱਕੋ ਜਿਹਾ ਹੈ। ਅਨਾਥ ਅਲਾਦੀਨ ਨੂੰ ਸਕੂਲੀ ਦਿਨਾਂ ਤੋਂ ਕਾਸਿਮ ਅਤੇ ਉਸਦੇ ਦੋਸਤ ਤੰਗ ਕਰਦੇ ਰਹਿੰਦੇ ਹਨ ਕਿ ਜੇਕਰ ਉਹ ਅਲਾਦੀਨ ਹੈ ਤਾਂ ਉਸਦਾ ਜਾਦੂ ਦਾ ਚਿਰਾਗ ਅਤੇ ਜਿੰਨ ਕਿੱਥੇ ਹੈ?

ਵਿਚਾਰਾ ਅਲਾਦੀਨ ਇਸ ਅਸਲੀਅਤ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਉਹ ਸਿਰਫ਼ ਨਾਮ ਦਾ ਅਲਾਦੀਨ ਹੈ ਅਤੇ ਉਸਦੇ ਕੋਲ ਅਜਿਹੀ ਕੋਈ ਜਾਦੂਈ ਸ਼ਕਤੀ ਨਹੀਂ ਹੈ। ਕਾਸਿਮ ਅਤੇ ਉਸਦੀ ਗੈਂਗ ਨੂੰ ਦੇਖ ਕੇ ਉਹ ਹਮੇਸ਼ਾ ਭੱਜ ਜਾਂਦਾ ਹੈ।

ਸ਼ਰਮੀਲਾ ਅਲਾਦੀਨ ਆਪਣੇ ਕਾਲਜ ਵਿੱਚ ਪੜ੍ਹਨ ਵਾਲੀ ਕੁੜੀ ਜਸਮੀਨ (ਜੈਕਲੀਨ ਫਰਨਾਂਡਿਸ) ਨੂੰ ਦੁਨੀਆ ਦੀ ਸਭ ਤੋਂ ਸੋਹਣੀ ਕੁੜੀ ਮੰਨਦਾ ਹੈ ਅਤੇ ਉਸ ਨੂੰ ਪਿਆਰ ਵੀ ਕਰਦਾ ਹੈ। ਅਲਾਦੀਨ ਨੂੰ ਜਸਮੀਨ ਇੱਕ ਲੈਂਪ ਤੋਹਫ਼ੇ ਵਿੱਚ ਦਿੰਦੀ ਹੈ। ਇਸ ਨੂੰ ਦੇਖ ਕੇ ਕਾਸਿਮ ਅਤੇ ਉਸਦੇ ਸਾਥੀ ਅਲਾਦੀਨ ਦਾ ਬਹੁਤ ਮਜਾਕ ਉਡਾਉਂਦੇ ਹਨ ਕਿ ਉਹ ਲੈਂਪ ਨੂੰ ਰਗੜੇ ਤਾਂ ਕਿ ਉਸ ਵਿੱਚੋਂ ਜਿੰਨ ਨਿੱਕਲ ਸਕੇ।

PR
ਅਲਾਦੀਨ ਇਸ ਤਰ੍ਹਾਂ ਕਰਦਾ ਹੈ ਅਤੇ ਸੱਚਮੁੱਚ ਇੱਕ ਜਿੰਨ ਬਾਹਤ ਨਿੱਕਲ ਆਉਂਦਾ ਹੈ। ਅਲਾਦੀਨ ਇਹ ਦੇਖ ਕੇ ਘਬਰਾ ਜਾਂਦਾ ਹੈ ਅਤੇ ਜਿੰਨ ਨੂੰ ਜਾਣ ਲਈ ਕਹਿੰਦਾ ਹੈ। ਜਿੰਨ ਉਸਦਾ ਪਿੱਛਾ ਨਹੀਂ ਛੱਡਦਾ। ਜਿੰਨ ਦਾ ਕਹਿਣਾ ਹੈ ਕਿ ਉਹ ਉਸਦੀਆਂ ਤਿੰਨ ਇੱਛਾਵਾਂ ਨੂੰ ਪੂਰਾ ਕੀਤੇ ਬਿਨਾ ਪਿੱਛਾ ਨਹੀਂ ਛੱਡੇਗਾ। ਅਖੀਰ 'ਚ ਅਲਾਦੀਨ ਆਪਣੀਆਂ ਤਿੰਨ ਇੱਛਾਵਾਂ ਜਿੰਨ ਦੇ ਸਾਹਮਣੇ ਰੱਖਦਾ ਹੈ, ਜਿਹਨਾਂ ਨੂੰ ਪੂਰਾ ਕਰ ਕੇ ਜਿੰਨ ਚਲਾ ਜਾਂਦਾ ਹੈ।

ਅਲਾਦੀਨ ਉਸ ਸਮੇਂ ਮੁਸੀਬਤ ਵਿੱਚ ਫਸ ਜਾਂਦਾ ਹੈ, ਜਦੋਂ ਬੁਰਾ ਜਾਦੂਗਰ ਰਿੰਗ ਮਾਸਟਰ (ਸੰਜੇ ਦੱਤ) ਅਲਾਦੀਨ ਦੇ ਸਾਹਮਣੇ ਆ ਖੜ੍ਹਾ ਹੁੰਦਾ ਹੈ। ਉਹ ਅਲਾਦੀਨ ਨੂੰ ਮੌਤ ਦੇ ਘਾਟ ਉਤਾਰ ਕੇ ਉਸ ਜਾਦੂਈ ਲੈਂਪ ਨੂੰ ਹਾਸਿਲ ਕਰਨਾ ਚਾਹੁੰਦਾ ਹੈ ਤਾਂ ਕਿ ਉਸ ਤਾਕਤ ਦਾ ਉਪਯੋਗ ਉਹ ਆਪਣੇ ਫਾਇਦੇ ਲਈ ਕਰੇ। ਇਸ ਤੋਂ ਬਾਅਦ ਸ਼ੁਰੂ ਹੁੰਦੀ ਹੈ, ਸੱਚਾਈ ਅਤੇ ਬੁਰਾਈ ਦੀ ਲੜਾਈ, ਜਿਸ ਨੂੰ ਮਸਤੀ, ਸੰਗੀਤ ਅਤੇ ਜਾਦੂਈ ਕਾਰਨਾਮਿਆਂ ਸਮੇਤ ਪਰਦੇ 'ਤੇ ਉਤਾਰਿਆ ਗਿਆ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਅਲਾਦੀਨ, ਅਲਾਦੀਨ ਦੀ ਕਹਾਣੀ, ਅਲਾਦੀਨ ਦਾ ਪ੍ਰੋਮੋ, ਫਿਲਮ ਅਲਾਦੀਨ, ਆਉਣ ਵਾਲੀ ਫਿਲਮ, ਨਵੀਂ ਫਿਲਮ, ਹਿੰਦੀ ਫਿਲਮ