ਹੀਰ-ਰਾਂਝਾ

ਨਿਰਮਾਤਾ : ਹਰਭਜਨ ਮਾਨ, ਗੁਲਜ਼ਾਰ ਚਾਹਲ, ਉਪਿੰਦਰ ਗਰੇਵਾਲਨਿਰਦੇਸ਼ਕ : ਹਰਜੀਤ ਸਿੰਘਗੀਤਕਾਰ : ਬਾਬੂ ਸਿੰਘ ਮਾਨਸੰਗੀਤ : ਗੁਰਮੀਤਕਲਾਕਾਰ : ਹਰਭਜਨ ਮਾਨ, ਨੀਰੂ ਬਾਜਵਾ, ਦਿਲਜੀਤ ਕੌਰ, ਜਸਬੀਰ ਜੱਸੀ, ਗੁੱਗੂ ਗਿੱਲਫੋਟੋਗੈਲਰੀ ਦੇਖਣ ਲਈ ਕਲਿਕ ਕਰੋ '
ਜੀ ਆਇਆ ਨੂੰ', 'ਅਸਾਂ ਨੂੰ ਮਾਣ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜ਼ਾਂ ਮਾਰਦੀ' ਅਤੇ 'ਜੱਗ ਜਿਓਂਦਿਆ ਦੇ ਮੇਲੇ' ਦੀ ਅਪਾਰ ਸਫ਼ਲਤਾ ਤੋਂ ਬਾਅਦ ਉੱਚ ਕੋਟੀ ਦੇ ਪੰਜਾਬੀ ਗਾਇਕ ਹਰਭਜਨ ਮਾਨ ਜੋ ਕਿ ਦੇਖਦੇ ਹੀ ਦੇਖਦੇ ਇੱਕ ਫਿਲਮੀ ਚਿਹਰਾ ਬਣ ਚੁੱਕੇ ਹਨ, ਵੱਲੋਂ ਇੱਕ ਨਵੀਂ ਫਿਲਮ ਦੀ ਪੇਸ਼ਕਸ਼ ਕੀਤੀ ਗਈ ਹੈ ਜੋ ਪੰਜਾਬੀਆਂ ਦੇ ਮਨਾਂ ਅੰਦਰ ਬੈਠੀ ਸ਼ਾਹਕਾਰ ਪ੍ਰੇਮ ਕਹਾਣੀ ‘ਹੀਰ-ਰਾਂਝਾ’ ‘ਤੇ ਆਧਾਰਤ ਹੈ। ਹਰਭਜਨ ਮਾਨ ਇਸ ਫਿ਼ਲਮ ‘ਚ ਰਾਂਝਾ ਅਤੇ ਨੀਰੂ ਬਾਜਵਾ ਹੀਰ ਦਾ ਕਿਰਦਾਰ ਨਿਭਾਅ ਰਹੀ ਹੈ। ਹੀਰ-ਰਾਂਝਾ ਦੀ ਕਹਾਣੀ ਪ੍ਰਸਿੱਧ ਪੰਜਾਬੀ ਕਿੱਸੇ ਹੀਰ-ਰਾਂਝਾ ਦੀ ਪ੍ਰੇਮ ਕਹਾਣੀ 'ਤੇ ਹੀ ਅਧਾਰਤ ਹੈ, ਕੰਸੈਪਟ ਸਭ ਕੁਝ ਉਹੀ ਹੈ, ਜੋ ਸਾਡੇ ਪੰਜਾਬੀਆਂ ਦੇ ਮਨਾਂ ਅੰਦਰ ਉੱਕਰਿਆ ਹੋਇਆ ਹੈ। ਅੱਜ ਤੱਕ ਪੰਜਾਬੀ ‘ਚ ‘ਹੀਰ ਰਾਂਝਾ’ ਫਿ਼ਲਮ ਨਹੀਂ ਬਣੀ। ਉਸੇ ਲਿਬਾਸ ਅਤੇ ਮੇਕਅਪ 'ਚ ਹੀ ਇਸ ਫਿਲਮ ਨੂੰ ਪੇਸ਼ ਕੀਤਾ ਗਿਆ ਹੈ, ਜੋ ਤਸਵੀਰ ਲੋਕਾਂ ਦੇ ਮਨਾਂ ਵਿੱਚ ਛਪੀ ਹੋਈ ਹੈ। ਕਹਾਣੀ ਹਰਜੀਤ ਸਿੰਘ ਦੀ ਲਿਖੀ ਹੋਈ ਹੈ, ਜਦੋਂਕਿ ਇਸ ਫਿ਼ਲਮ ਦੇ ਡਾਇਲਾਗ ਉਨ੍ਹਾਂ ਦੀ ਸੁਪਤਨੀ ਡਾ. ਤਜਿੰਦਰ ਹਰਜੀਤ ਨੇ ਲਿਖੇ ਹੋਏ ਹਨ।ਫਿਲਮ ਦਾ ਪ੍ਰੋਮੋ ਦੇਖਣ ਲਈ ਹੇਠਾਂ 'ਵੀਡੀਓ ਦੇਖੋ' ਤੇ ਕਲਿਕ ਕਰੋ ਫਿਲਮ ਦਾ ਗੀਤ ਦੇਖਣ ਅਤੇ ਸੁਣਨ ਲਈ ਕਲਿਕ ਕਰੋ