ਡੂ ਨਾਟ ਡਿਸਟਰਬ

ਬੈਨਰ : ਪੂਜਾ ਇੰਟਰਟੇਨਮੈਂਟ (ਇੰਡੀਆ) ਲਿ., ਬਿਗ ਪਿਕਚਰਸਨਿਰਮਾਤਾ : ਵਾਸੂ ਭਗਨਾਨੀਨਿਰਦੇਸ਼ਕ : ਡੇਵਿਡ ਧਵਨਗੀਤ : ਸਮੀਰ ਸੰਗੀਤ : ਨਦੀਮ ਸੈਫ਼ੀ-ਸ਼੍ਰਵਣ ਕੁਮਾਰਕਲਾਕਾਰ : ਗੋਵਿੰਦਾ, ਸੁਸ਼ਮਿਤਾ ਸੇਨ, ਲਾਰਾ ਦੱਤਾ, ਰਿਤੇਸ਼ ਦੇਸ਼ਮੁਖ, ਸੋਹੇਲ ਖਾਨ, ਰਣਬੀਰ ਸ਼ੌਰੀ, ਰਾਜਪਾਲ ਯਾਦਵ ਖੂਬਸੂਰਤ ਸੁਸ਼ਮਿਤਾ ਸੇਨ ਆਪਣੇ ਪਤੀ ਗੋਵਿੰਦਾ ਤੋਂ ਜਿਆਦਾ ਸਫ਼ਲ ਹੈ। ਉਸਦੀ ਆਪਣੀ ਇੱਕ ਕੰਪਨੀ ਹੈ। ਕੰਪਨੀ ਅਤੇ ਘਰ ਉਸਦੇ ਇਸ਼ਾਰਿਆਂ 'ਤੇ ਚੱਲਦੇ ਹਨ। ਗੋਵਿੰਦਾ ਆਪਣੀ ਪਤਨੀ ਦੀ ਕਮਾਈ ਖਾਂਦਾ ਹੈ। ਕੱਪੜਿਆਂ ਤੋਂ ਲੈ ਕੇ ਖਾਣੇ ਤੱਕ ਦਾ ਖਰਚ ਉਸਦੀ ਪਤਨੀ ਉਠਾਉਂਦੀ ਹੈ। ਸੋਹਣੀ, ਸੈਕਸੀ ਅਤੇ ਖਰਚਾ ਉਠਾਉਣ ਵਾਲੀ ਪਤਨੀ ਹੋਣ ਦੇ ਬਾਵਜੂਦ ਸ਼ਾਦੀ-ਸ਼ੁਦਾ ਗੋਵਿੰਦਾ ਦੀ ਇੱਕ ਪ੍ਰੇਮਿਕਾ ਲਾਰਾ ਦੱਤਾ ਹੈ। ਲਾਰਾ ਨੂੰ ਵਿਸ਼ਵਾਸ ਹੈ ਕਿ ਗੋਵਿੰਦਾ ਉਸ ਨਾਲ ਵਿਆਹ ਕਰਨ ਲਈ ਆਪਣੀ ਪਤਨੀ ਨੂੰ ਛੱਡ ਦਵੇਗਾ। ਸੁਸ਼ਮਿਤਾ ਨੂੰ ਸ਼ੱਕ ਹੈ ਕਿ ਉਸਦਾ ਪਤੀ ਸਹੀ ਰਾਹ 'ਤੇ ਨਹੀਂ ਚੱਲ ਰਿਹਾ ਹੈ। ਉਹ ਇਸ ਕੰਮ ਵਿੱਚ ਆਪਣੇ ਜਾਸੂਸ ਦੋਸਤ ਰਣਬੀਰ ਸ਼ੌਰੀ ਦੀ ਮੱਦਦ ਲੈਣ ਦਾ ਫੈਸਲਾ ਕਰਦੀ ਹੈ। ਰਣਬੀਰ ਬਚਪਨ ਤੋਂ ਸੁਸ਼ਮਿਤਾ ਨੂੰ ਪਿਆਰ ਕਰਦਾ ਹੈ ਅਤੇ ਇਹ ਉਸ ਨੂੰ ਇੱਕ ਸ਼ਾਨਦਾਰ ਮੌਕਾ ਮਿਲਦਾ ਹੈ। ਉਹ ਗੋਵਿੰਦਾ ਦੇ ਖਿਲਾਫ ਸਬੂਤ ਜੁਟਾਉਣ ਵਿੱਚ ਲੱਗ ਜਾਂਦਾ ਹੈ, ਤਾਂ ਕਿ ਸੁਸ਼ਮਿਤਾ ਨਾਲ ਉਹ ਵਿਆਹ ਕਰਾ ਸਕੇ। ਆਪਣੇ ਆਪ ਨੂੰ ਬਚਾਉਣ ਲਈ ਗੋਵਿੰਦਾ ਇੱਕ ਯੋਜਨਾ ਬਣਾਉਂਦਾ ਹੈ। ਉਹ ਰਿਤੇਸ਼ ਦੇਸ਼ਮੁਖ ਨੂੰ ਲਾਰਾ ਦਾ ਬੁਆਏਫ੍ਰੈਂਡ ਦੱਸਦਾ ਹੈ। ਆਪਣੀ ਮਾਂ ਦੇ ਇਲਾਜ ਲਈ ਰਿਤੇਸ਼ ਨੂੰ ਪੈਸਿਆਂ ਦੀ ਲੋੜ ਹੈ, ਇਸ ਲਈ ਉਹ ਇਸ ਖੇਡ ਦਾ ਹਿੱਸਾ ਬਣਨ ਲਈ ਰਾਜੀ ਹੋ ਜਾਂਦਾ ਹੈ। ਇਸ ਤੋਂ ਬਾਅਦ ਸ਼ੁਰੂ ਹੁੰਦਾ ਹੈ ਗ਼ਲਤਫਹਿਮੀ ਦਾ ਇੱਕ ਲੰਬਾ ਸਿਲਸਿਲਾ, ਜੋ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰ ਦਵੇਗਾ। ਫਿਲਮ ਦਾ ਵੀਡੀਓ ਦੇਖਣ ਲਈ ਹੇਠਾਂ 'ਵੀਡੀਓ ਦੇਖੋ' 'ਤੇ ਕਲਿਕ ਕਰੋ