ਬਲਿਊ

ਬੈਨਰ : ਸ਼੍ਰੀ ਅਸ਼ਟਵਿਨਾਇਕ ਸਿਨੇ ਵਿਜ਼ਨ ਲਿਮਿਟੇਡਨਿਰਮਾਤਾ : ਢਿਲਿਨ ਮੇਹਤਾਨਿਰਦੇਸ਼ਕ : ਐਂਥਨੀ ਡਿਸੂਜਾਸੰਗੀਤ : ਏ.ਆਰ. ਰਹਿਮਾਨ ਕਲਾਕਾਰ : ਅਕਸ਼ੈ ਕੁਮਾਰ, ਸੰਜੇ ਦੱਤ, ਲਾਰਾ ਦੱਤਾ, ਜ਼ਾਇਦ ਖਾਨ, ਰਾਹੁਲ ਦੇਵ, ਕਾਇਲੀ ਮਿਨਾਗ, ਕੈਟਰੀਨਾ ਕੈਫ਼ (ਵਿਸ਼ੇਸ਼ ਭੂਮਿਕਾ) ਰਿਲੀਜ਼ ਡੇਟ : 16 ਅਕਤੂਬਰ, 2009ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਫਿਲਮ 'ਬਲੂ' ਦੀ ਖਾਸੀਅਤ ਹੈ ਇਸਦਾ ਅੰਡਰ ਵਾਟਰ ਐਕਸ਼ਨ। ਸ਼ਾਇਦ ਹੀ ਭਾਰਤੀ ਫਿਲਮ ਇਤਿਹਾਸ ਵਿੱਚ ਪਾਣੀ ਦੇ ਅੰਦਰ ਇਸ ਤਰ੍ਹਾਂ ਦੇ ਸੀਨ ਫਿਲਮਾਏ ਗਏ ਹੋਣ। ਇਸ ਫਿਲਮ ਦੇ ਨਿਰਮਾਣ ਵਿੱਚ ਦੁਨੀਆ ਦੇ ਸਭ ਤਕਨੀਸ਼ੀਅਨਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਹਨ। ਅੰਡਰਵਾਟਰ ਸਪੈਸ਼ਲਿਸਟ ਕੈਮਰਾਮੈਨ ਪੀਟੀ ਜੁਕਾਰਨੀ ਇਸ ਫਿਲਮ ਨਾਲ ਜੁੜੇ ਹੋਏ ਹਨ, ਜੋ ਪਾਇਰੇਟਸ ਆਫ ਕੈਰੇਬੀਅਨ ਅਤੇ ਡੀਪ ਬਲੂ ਵਰਗੀਆਂ ਫਿਲਮਾਂ ਕਰ ਚੁੱਕੇ ਹਨ। ਜੇਮਸ ਬੋਮੋਲਿਕ ਇਸ ਫਿਲਮ ਦੇ ਐਕਸ਼ਨ ਡਾਇਰੈਕਟਰ ਹਨ। ਅੰਤਰਰਾਸ਼ਟਰੀ ਪੌਪ ਸਟਾਰ ਕਾਇਲੀ ਮਿਨਾਗ ਨੇ ਇੱਕ ਖਾਸ ਆਈਟਮ ਨੰਬਰ ਫਿਲਮ ਲਈ ਕੀਤਾ ਹੈ। ਆਸਕਰ ਜੇਤੂ ਸੰਗੀਤਕਾਰ ਏ.ਆਰ. ਰਹਿਮਾਨ ਅਤੇ ਸਾਉਂਡ ਇੰਜੀਨੀਅਰ ਰੇਸੁਲ ਪੁਕੋਟੀ ਨੇ ਵੀ ਆਪਣਾ ਯੋਗਦਾਨ 'ਬਲੂ' ਨੂੰ ਦਿੱਤਾ ਹੈ। ਬਹਿਮਾਸ ਦੀ ਪਿਛੋਕੜ ਭੂਮੀ ਵਿੱਚ ਫਿਲਮਾਈ ਗਈ ਇਸ ਫਿਲਮ ਦੀ ਕਹਾਣੀ ਕਈ ਚਰਿੱਤਰਾਂ ਦੇ ਆਪਸੀ ਜਟਿਲ ਰਿਸ਼ਤਿਆਂ ਦੀ ਦਾਸਤਾਨ ਬਿਆਨ ਕਰਦੀ ਹੈ। ਸਾਗਰ (ਸੰਜੇ ਦੱਤ) ਅਤੇ ਸੈਮ (ਜ਼ਾਇਦ ਖਾਨ) ਭਰਾ ਹਨ। ਸਾਗਰ ਦਾ ਸੁਫ਼ਨਾ ਹੈ ਕਿ ਕਦੇ ਉਸਦੀ ਵੀ ਬੇੜੀ ਹੋਵੇਗੀ। ਅਰਾਵ (ਅਕਸ਼ੈ ਕੁਮਾਰ) ਇਹਨਾਂ ਦਾ ਦੋਸਤ ਹੈ। ਅਰਾਵ ਬਹੁਤ ਵੱਡਾ ਉਦਯੋਗਪਤੀ ਹੈ, ਨਾਲ ਹੀ ਘਮੰਡੀ ਵੀ। ਉਹ ਚਾਲਬਾਜ਼ ਇਨਸਾਨ ਹੈ। ਸਾਗਰ ਅਤੇ ਅਰਾਵ ਦੇ ਵਿਚਕਾਰ ਤਕਰਾਰ ਪੈਦਾ ਹੋ ਜਾਂਦੀ ਹੈ। ਮੋਨਾ (ਲਾਰਾ ਦੱਤਾ) ਸਾਗਰ ਦੀ ਪ੍ਰੇਮਿਕਾ ਹੈ। ਜਿਵੇਂ-ਜਿਵੇਂ ਕਹਾਣੀ ਅੱਗੇ ਵਧਦੀ ਹੈ ਇਹਨਾਂ ਦੇ ਇਰਾਦੇ ਗਹਿਰੇ ਹੁੰਦੇ ਜਾਂਦੇ ਹਨ। ਹੌਲੀ-ਹੌਲੀ ਹਰ ਕੋਈ ਆਪਣੀ ਜਰੂਰਤ ਪੂਰੀ ਕਰਨ ਲਈ ਇੱਕ-ਦੂਜੇ ਨੂੰ ਨਸ਼ਟ ਕਰਨ ਵਿੱਚ ਜੁਟ ਜਾਂਦੇ ਹਨ।ਫਿਲਮ 'ਬਲੂ' ਦਾ ਪ੍ਰੋਮੋ ਦੇਖਣ ਲਈ ਹੇਠਾਂ 'ਵੀਡੀਓ ਦੇਖੋ' 'ਤੇ ਕਲਿਕ ਕਰੋ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਬਲੂ, ਹਿੰਦੀ ਫਿਲਮ, ਨਵੀਂ ਫਿਲਮ, ਆਉਣ ਵਾਲੀ ਫਿਲਮ, ਬਲੂ ਦੀ ਕਹਾਣੀ, ਅਕਸ਼ੈ ਕੁਮਾਰ, ਸੰਜੇ ਦੱਤ, ਲਾਰਾ ਦੱਤਾ, ਕੈਟਰੀਨਾ ਕੈਫ਼, ਬਾਲੀਵੁੱਡ, ਸਿਨੇਮਾ