ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਆੳਣ ਵਾਲੀ ਫਿਲਮ » ਆਲ ਦ ਬੈਸਟ (All the best)
ਆੳਣ ਵਾਲੀ ਫਿਲਮ
Feedback Print Bookmark and Share
 
ਨਿਰਮਾਤਾ : ਅਜੈ ਦੇਵਗਨ
ਨਿਰਦੇਸ਼ਕ : ਰੋਹਿਤ ਸ਼ੈਟੀ
ਗੀਤਕਾਰ : ਕੁਮਾਰ
ਸੰਗੀਤਕਾਰ : ਪ੍ਰੀਤਮ
ਕਲਾਕਾਰ : ਅਜੈ ਦੇਵਗਨ, ਬਿਪਾਸ਼ਾ ਬਸੂ, ਫਰਦੀਨ ਖਾਨ, ਸੰਜੇ ਦੱਤ, ਮੁਗਧਾ ਗੋਡਸੇ, ਅਸਰਾਨੀ, ਮੁਕੇਸ਼ ਤਿਵਾਰੀ, ਜੌਨੀ ਲੀਵਰ, ਸੰਜੇ ਮਿਸ਼ਰਾ

'ਗੋਲਮਾਲ' ਅਤੇ 'ਗੋਲਮਾਲ ਰਿਟਰਨ' ਵਰਗੀਆਂ ਸਫ਼ਲ ਫਿਲਮਾਂ ਦੀ ਜੋੜੀ (ਅਜੈ ਦੇਵਗਨ-ਰੋਹਿਤ ਸ਼ੈਟੀ) ਇਸ ਦੀਵਾਲੀ 'ਤੇ ਆਪਣੀ ਨਵੀਂ ਕਾਮੇਡੀ ਫਿਲਮ 'ਆਲ ਦ ਬੈਸਟ' ਲੈ ਕੇ ਹਾਜਰ ਹੋ ਰਹੀ ਹੈ। ਫਿਲਮ ਨੂੰ ਰਿਲੀਜ਼ ਕਰਨ ਲਈ ਨਿਰਮਾਤਾ ਅਜੈ ਦੇਵਗਨ ਨੇ ਖਾਸ ਤੌਰ 'ਤੇ ਦੀਵਾਲੀ ਦਾ ਸਮਾਂ ਚੁਣਿਆ, ਕਿਉਂਕਿ ਤਿਉਹਾਰ ਦੇ ਮੌਕੇ 'ਤੇ ਦਰਸ਼ਕ ਹਲਕੀ-ਫੁਲਕੀ ਫਿਲਮ ਦੇਖ ਕੇ ਹੱਸਦੇ ਹੋਏ ਘਰ ਜਾਣਾ ਪਸੰਦ ਕਰਦੇ ਹਨ। ਮਿਸਟੇਕਨ ਆਈਡੈਂਟਿਟੀ ਦੇ ਕਾਰਨ ਪੈਦਾ ਹੋਣ ਵਾਲੀਆਂ ਹਾਸੇ ਨਾਲ ਭਰੀਆਂ ਸਥਿਤੀਆਂ ਨੂੰ ਇਸ ਵਿੱਚ ਦਿਖਾਇਆ ਗਿਆ ਹੈ।

ਵੀਰ ਕਪੂਰ (ਫਰਦੀਨ ਖਾਨ) ਵੈਸੇ ਤਾਂ ਰੌਕਸਟਾਰ ਹੋਣ ਦਾ ਦਾਅਵਾ ਕਰਦਾ ਹੈ, ਪਰ ਪੈਸਿਆਂ ਦੀ ਹਮੇਸ਼ਾ ਉਸਦੇ ਕੋਲ ਕਮੀ ਰਹਿੰਦੀ ਹੈ। ਉਸਦਾ ਮਤਰੇਇਆ ਭਰਾ ਧਰਮ ਕਪੂਰ (ਸੰਜੇ ਦੱਤ) ਬਾਹਰ ਰਹਿੰਦਾ ਹੈ

IFM
ਆਪਣੇ ਭਰਾ ਤੋਂ ਪੈਸੇ ਲੈਣ ਵਾਲਾ ਵੀਰ ਹਮੇਸ਼ਾ ਇਸ ਉਧੇੜ-ਬੁਣ ਵਿੱਚ ਰਹਿੰਦਾ ਹੈ ਕਿ ਕਿਵੇਂ ਉਹ ਆਪਣੇ ਭਰਾ ਦੀ ਜੇਬ 'ਚੋਂ ਜਿਆਦਾ ਤੋਂ ਜਿਆਦਾ ਪੈਸਾ ਕਢਵਾਏ। ਇਸ ਲਈ ਉਹ ਆਪਣੇ ਆਪ ਨੂੰ ਸ਼ਾਦੀਸ਼ੁਦਾ ਦੱਸ ਦਿੰਦਾ ਹੈ, ਤਾਂ ਕਿ ਉਸਦਾ ਭਰਾ ਆਰਥਿਕ ਰੂਪ ਨਾਲ ਉਸਦੀ ਜਿਆਦਾ ਮੱਦਦ ਕਰੇ।

ਵਿਦਿਆ (ਮੁਗਧਾ ਗੋਡਸੇ) ਨੂੰ ਵੀਰ ਬਹੁਤ ਚਾਹੁੰਦਾ ਹੈ, ਪਰ ਉਸਦਾ ਨਾਮ ਵਿਦਿਆ ਦੇ ਪਿਤਾ (ਅਸਰਾਨੀ) ਦੀ ਉਸ ਲਿਸਟ 'ਚ ਸ਼ਾਮਿਲ ਹੈ, ਜਿਹਨਾਂ ਨੂੰ ਉਹ ਬਹੁਤ ਨਫ਼ਰਤ ਕਰਦੇ ਹਨ।

ਧਰਮ ਨੂੰ ਝੂਠ ਬੋਲਣ ਵਿੱਚ ਵੀਰ ਦਾ ਦੋਸਤ ਪ੍ਰੇਮ ਚੋਪੜਾ (ਅਜੈ ਦੇਵਗਨ) ਵੀ ਉਸਦੀ ਮੱਦਦ ਕਰਨ ਦਾ ਕੋਈ ਮੌਕਾ ਨਹੀਂ ਛੱਡਦਾ। ਪ੍ਰੇਮ ਆਪਣੇ ਆਪ ਨੂੰ ਕਾਰਾਂ ਦਾ ਐਕਸਪਰਟ ਮੰਨਦਾ ਹੈ। ਜਾਨਵੀ (ਬਿਪਾਸ਼ਾ ਬਸੂ) ਉਸਦੀ ਪਤਨੀ ਹੈ, ਜੋ ਉਸਦਾ ਜਿਮ ਚਲਾਉਂਦੀ ਹੈ।

ਘੱਟ ਸਮੇਂ ਵਿੱਚ ਜਿਆਦਾ ਪੈਸਾ ਕਮਾਉਣ ਦੇ ਚੱਕਰ ਵਿੱਚ ਪ੍ਰੇਮ ਅਤੇ ਵੀਰ ਬਹੁਤ ਸਾਰਾ ਪੈਸਾ ਇੱਕ ਲੋਕਲ ਡੌਨ (ਜੌਨੀ ਲੀਵਰ) ਤੋਂ ਉਧਾਰ ਲੈ ਚੁੱਕੇ ਹਨ ਅਤੇ ਚੁਕਾਉਣ ਲਈ ਉਹਨਾਂ ਕੋਲ ਕੁਝ ਨਹੀਂ ਹੈ। ਹੁਣ ਉਸ ਡੌਨ ਤੋਂ ਉਹ ਮੂੰਹ ਲੁਕਾਉਂਦੇ ਘੁੰਮ ਰਹੇ ਹਨ।

ਦੋਵਾਂ ਦੀ ਮੁਸੀਬਤ ਉਸ ਸਮੇਂ ਹੋਰ ਵਧ ਜਾਂਦੀ ਹੈ, ਜਦੋਂ ਵੀਰ ਦਾ ਭਰਾ ਧਰਮ ਬਿਨਾ ਦੱਸੇ ਉਹਨਾਂ ਨੂੰ ਮਿਲਣ ਆ ਜਾਂਦਾ ਹੈ। ਉਹ ਪ੍ਰੇਮ ਦੀ ਪਤਨੀ ਜਾਨਵੀ ਨੂੰ ਵੀਰ ਦੀ ਪਤਨੀ ਅਤੇ ਵੀਰ ਦੀ ਗਰਲਫ੍ਰੈਂਡ ਨੂੰ ਪ੍ਰੇਮ ਦੀ ਪਤਨੀ ਸਮਝ ਲੈਂਦਾ ਹੈ।

IFM
ਵੀਰ ਅਤੇ ਪ੍ਰੇਮ ਬੁਰੇ ਫਸ ਜਾਂਦੇ ਹਨ। ਇੱਕ ਪਾਸੇ ਡੌਨ ਅਤੇ ਦੂਜੇ ਪਾਸੇ ਧਰਮ। ਇਸੇ ਦੌਰਾਨ ਕਈ ਕਿਰਦਾਰ ਆਉਂਦੇ ਹਨ, ਅਤੇ ਆਪਣੇ ਇੱਕ ਝੂਠ ਨੂੰ ਛੁਪਾਉਣ ਲਈ ਉਹਨਾਂ ਨੂੰ ਕਈ ਝੂਠ ਬੋਲਣੇ ਪੈਂਦੇ ਹਨ। ਇਸ ਨਾਲ ਹਾਸੇ ਵਾਲੀਆਂ ਪਰਿਸਥਿਤੀਆਂ ਉਤਪੰਨ ਹੁੰਦੀਆਂ ਹਨ।

ਸੰਸਾਰ ਦਾ ਸਭ ਤੋਂ ਵੱਡਾ ਇਨਸਾਨ ਵੀ ਕਦੇ ਨਾ ਕਦੇ ਆਪਣੇ ਝੂਠ ਵਿੱਚ ਫਸ ਹੀ ਜਾਂਦਾ ਹੈ, ਤਾਂ ਫਿਰ ਵੀਰ ਅਤੇ ਪ੍ਰੇਮ ਕਦੋਂ ਤੱਕ ਆਪਣੀ ਖੈਰ ਮਨਾਉਂਦੇ....
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਆਲ ਦ ਬੈਸਟ, ਅਜੈ ਦੇਵਗਨ, ਬਿਪਾਸ਼ਾ ਬਸੂ, ਫਰਦੀਨ ਖਾਨ, ਸੰਜੇ ਦੱਤ, ਮੁਗਧਾ ਗੋਡਸੇ, ਆਲ ਦਾ ਬੈਸਟ ਦੀ ਕਹਾਣੀ, ਨਵੀਂ ਫਿਲਮ, ਹਿੰਦੀ ਫਿਲਮ