ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਆੳਣ ਵਾਲੀ ਫਿਲਮ » ਦਿਲ ਬੋਲੇ ਹੜਿੱਪਾ! (Dil Bole Hadippa!)
ਆੳਣ ਵਾਲੀ ਫਿਲਮ
Feedback Print Bookmark and Share
 
ਬੈਨਰ : ਯਸ਼ਰਾਜ ਫਿਲਮਸ
ਨਿਰਮਾਤਾ : ਆਦਿਤਿਆ ਚੋਪੜਾ
ਗੀਤਕਾਰ : ਜੈਦੀਪ ਸਾਹਨੀ
ਸੰਗੀਤ : ਪ੍ਰੀਤਮ ਚੱਕਰਵਰਤੀ, ਜੂਲੀਅਸ
ਰਿਲੀਜ਼ ਡੇਟ : 18 ਸਤੰਬਰ 2009
ਕਲਾਕਾਰ : ਸ਼ਾਹਿਦ ਕਪੂਰ, ਰਾਣੀ ਮੁਖਰਜੀ, ਸ਼ੇਰਲਿਨ ਚੋਪੜਾ, ਪੂਨਮ ਢਿੱਲੋਂ, ਅਨੁਪਮ ਖੇਰ, ਰਾਖੀ ਸਾਵੰਤ, ਵ੍ਰਜੇਸ਼ ਹੀਰਜੀ

ਵੀਰਾ (ਰਾਣੀ ਮੁਖਰਜੀ) ਇੱਕ ਛੋਟੇ-ਜਿਹੇ ਪਿੰਡ 'ਚ ਰਹਿਣ ਵਾਲੀ ਸ਼ਰਾਰਤੀ ਜਿਹੀ ਕੁੜੀ ਹੈ। ਉਸਦੇ ਸੁਫ਼ਨੇ ਬਹੁਤ ਵੱਡੇ ਹਨ। ਉਹ ਇੱਕ ਲੋਕਲ ਥਿਏਟਰ ਗਰੁੱਪ 'ਚ ਕੰਮ ਕਰਦੀ ਹੈ, ਪਰ ਤੇਂਦੁਲਕਰ ਅਤੇ ਧੋਨੀ ਨਾਲ ਕ੍ਰਿਕੇਟ ਖੇਡਣਾ ਚਾਹੁੰਦੀ ਹੈ।

ਰੋਹਨ (ਸ਼ਾਹਿਦ ਕਪੂਰ) ਇੰਗਲੈਂਡ 'ਚ ਕਾਉਂਟੀ ਕ੍ਰਿਕੇਟ ਗਰੁੱਪ ਦਾ ਕਪਤਾਨ ਹੈ ਅਤੇ ਇੱਕ ਵਧੀਆ ਕ੍ਰਿਕੇਟ ਖਿਡਾਰੀ ਹੈ। ਭਾਰਤ 'ਚ ਉਸਦੇ ਪਿਤਾ ਦੀ ਕ੍ਰਿਕੇਟ ਟੀਮ ਲਗਾਤਾਰ ਅੱਠ ਸਾਲ ਤੋਂ ਇੱਕ ਮੁਕਾਬਲੇ 'ਚ ਹਾਰ ਰਹੀ ਹੈ। ਆਪਣੇ ਪਿਤਾ ਦੀ ਟੀਮ ਨੂੰ ਜੇਤੂ ਬਣਾਉਣ ਲਈ ਰੋਹਨ ਭਾਰਤ ਆਉਂਦਾ ਹੈ।

IFM
ਵੀਰਾ ਜਿਸ ਪਿੰਡ ਵਿੱਚ ਰਹਿੰਦੀ ਹੈ, ਉੱਥੇ ਕੁੜੀਆਂ ਕ੍ਰਿਕੇਟ ਨਹੀਂ ਖੇਡਦੀਆਂ ਹਨ। ਮੁੰਡਿਆਂ ਨਾਲ ਖੇਡਣ ਲਈ ਵੀਰਾ ਨਕਲੀ ਦਾੜੀ ਅਤੇ ਪੱਗ ਦਾ ਇਸਤੇਮਾਲ ਕਰਦੀ ਹੈ। ਉਸਦਾ ਸ਼ਾਨਦਾਰ ਖੇਡ ਉਸ ਨੂੰ ਰੋਹਨ ਦੀ ਟੀਮ 'ਚ ਸਥਾਨ ਦੁਆ ਦਿੰਦਾ ਹੈ। ਵੀਰ ਕੌਰ ਹੁਣ ਵੀਰ ਪ੍ਰਤਾਪ ਸਿੰਘ ਬਣ ਜਾਂਦੀ ਹੈ।

ਇਸ ਤੋਂ ਬਾਅਦ ਵੀਰ, ਰੋਹਨ ਅਤੇ ਵੀਰਾ ਦੀ ਇੱਕ ਅਜਿਹੀ ਮਨੋਰੰਜਕ ਯਾਤਰਾ ਸ਼ੁਰੂ ਹੁੰਦੀ ਹੈ, ਜਿਸ 'ਚ ਰੋਮਾਂਸ, ਕਾਮੇਡੀ ਅਤੇ ਸੰਗੀਤ ਦਾ ਸਾਥ ਹੈ। ਪੰਜਾਬ ਦੀ ਮਹਿਕ ਹੈ। ਕਹਾਣੀ ਵਿੱਚ ਕੁਝ ਅਜਿਹੇ ਟਵਿਸਟ ਆਉਂਦੇ ਹਨ, ਜਿਹਨਾਂ ਨੂੰ ਦੇਖ ਕੇ ਤੁਹਾਡਾ ਦਿਲ ਖੁਸ਼ ਹੋ ਕੇ ਬੋਲ ਉੱਠੇਗਾ 'ਹੜਿੱਪਾ!'
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਦਿਲ ਬੋਲੇ ਹੜਿੱਪਾ, ਸ਼ਾਹਿਦ ਕਪੂਰ, ਰਾਣੀ ਮੁਖਰਜੀ, ਸ਼ੇਰਲਿਨ ਚੋਪੜਾ, ਪੂਨਮ ਢਿੱਲੋਂ, ਆਉਣ ਵਾਲੀ ਫਿਲਮ, ਦਿਲ ਬੋਲੇ ਹੜਿੱਪਾ ਦੀ ਕਹਾਣੀ, ਬਾਲੀਵੁੱਡ