ਨਿਰਦੇਸ਼ਕ : ਕਰਣ ਰਾਜਦਾਨ ਸੰਗੀਤ : ਚੰਨੀ ਸਿੰਘ ਕਲਾਕਾਰ : ਅਨੁਪਮ ਖੇਰ, ਭੈਰਵੀ ਗੋਸਵਾਮੀ, ਅਮਿਤਾਭ ਬੱਚਨ (ਮਹਿਮਾਨ ਕਲਾਕਾਰ), ਸ਼ਕਤੀ ਕਪੂਰ, ਅੰਜਨ ਸ਼੍ਰੀਵਾਸਤਵ
ਮਿ. ਭੱਟੀ ਇੱਕ ਆਮ ਆਦਮੀ ਦੀ ਤਰ੍ਹਾਂ ਹਨ। ਬੈਂਕ ਵਿੱਚ ਕੰਮ ਕਰਨ ਵਾਲੇ ਮਿ. ਭੱਟੀ ਨੂੰ ਦੁਨੀਆ ਮੂਰਖ ਕਿਸਮ ਦਾ ਆਦਮੀ ਮੰਨਦੀ ਹੈ। ਭੱਟੀ ਦੇ ਕੋਲ ਇੱਕ ਯੋਜਨਾ ਹੈ, ਜਿਸ ਨੂੰ ਜੇਕਰ ਅਮਲ ਵਿੱਚ ਲਿਆਇਆ ਜਾਵੇ ਤਾਂ ਦੁਨੀਆ ਵਿੱਚ ਕਦੇ ਕੋਈ ਯੁੱਧ ਨਹੀਂ ਹੋਵੇ। ਸਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਹੋਵੇ। ਮਿ. ਭੱਟੀ ਆਪਣੀ ਇਹ ਯੋਜਨਾ ਜਾਰਜ ਬੁਸ਼ ਨੂੰ ਦੱਸਣਾ ਚਾਹੁੰਦੇ ਹਨ। ਉਹਨਾਂ ਨੇ ਕਈ ਵਾਰ ਆਪਣੀ ਬੈਂਕ ਵਿੱਚੋਂ ਵਾਈਟ ਹਾਊਸ 'ਚ ਸੰਪਰਕ ਕਰਨ ਦੀ ਕੋਸ਼ਿਸ਼ ਵੀ ਕਰੀ, ਪਰ ਗੱਲ ਨਹੀਂ ਬਣੀ।
ਪਿਛਲੇ ਕੁਝ ਦਿਨਾਂ ਤੋਂ ਮਿ. ਭੱਟੀ ਦੇ ਨਾਲ ਕੁਝ ਅਜੀਬੋਗਰੀਬ ਘਟਨਾਵਾਂ ਘਟ ਰਹੀਆਂ ਹਨ। ਕੁਝ ਲੋਕ ਉਹਨਾਂ ਦਾ ਪਿੱਛਾ ਕਰਦੇ ਹਨ ਅਤੇ ਫੋਟੋ ਖਿੱਚ ਕੇ ਭੱਜ ਜਾਂਦੇ ਹਨ। ਮਿ. ਭੱਟੀ ਨੂੰ ਸਮਝ ਨਹੀਂ ਆ ਰਹੀ ਕਿ ਇਹ ਲੋਕ ਕੌਣ ਹਨ ਅਤੇ ਅਜਿਹਾ ਕਿਉਂ ਕਰ ਰਹੇ ਹਨ?
ਇੱਕ ਦਿਨ ਮਿ. ਭੱਟੀ ਨੂੰ ਪਤਾ ਲੱਗਦਾ ਹੈ ਕਿ ਮੁਫ਼ਤ ਵਿੱਚ ਯੂਰਪ ਦਾ ਇਨਾਮ ਉਹਨਾਂ ਦੇ ਨਾਮ ਨਿੱਕਲਿਆ ਹੈ। ਹਾਲਾਂਕਿ ਮਿ. ਭੱਟੀ ਨੇ ਕਿਸੇ ਵੀ ਪ੍ਰਤੀਯੋਗਿਤਾ ਵਿੱਚ ਹਿੱਸਾ ਨਹੀਂ ਲਿਆ ਸੀ। ਮੁਫ਼ਤ ਦਾ ਇਨਾਮ ਕਿਸ ਨੂੰ ਬੁਰਾ ਲੱਗਦਾ ਹੈ। ਉਹਨਾਂ ਨੇ ਯੂਰਪ ਜਾਣ ਦੀ ਤਿਆਰੀ ਕਰ ਲਈ।
ਮਿ. ਭੱਟੀ ਦੇ ਬਾਰੇ ਇੱਕ ਖਾਸ ਗੱਲ ਹੈ ਕਿ ਆਮ ਆਦਮੀ ਦੀ ਤਰ੍ਹਾਂ ਉਹ ਵੀ ਬਿਗ-ਬੀ ਮਤਲਬ ਕਿ ਅਮਿਤਾਭ ਬੱਚਨ ਦੇ ਦੀਵਾਨੇ ਹਨ। ਯੂਰਪ ਜਾਣ ਦੀ ਖਬਰ ਉਹ ਆਪਣੇ ਚਹੇਤੇ ਕਲਾਕਾਰ ਨੂੰ ਦੱਸਣਾ ਚਾਹੁੰਦੇ ਸਨ। ਬਿਗ-ਬੀ ਦੇ ਬੰਗਲੇ ਦੇ ਬਾਹਰ ਖੜੀ ਭੀੜ ਦਾ ਉਹ ਵੀ ਹਿੱਸਾ ਬਣ ਗਏ ਅਤੇ ਬਿਗ-ਬੀ ਨੂੰ ਆਪਣੀ ਇਸ ਯਾਤਰਾ ਦੇ ਬਾਰੇ ਦੱਸਿਆ।
ਖੂਬਸੂਰਤ ਯੂਰਪ ਵਿੱਚ ਮਿ. ਭੱਟੀ ਪਹੁੰਚ ਗਏ। ਉੱਥੇ ਵੀ ਉਹਨਾਂ ਦੇ ਨਾਲ ਅਜੀਬੋਗਰੀਬ ਘਟਨਾਵਾਂ ਹੋਣਾ ਜਾਰੀ ਸੀ। ਯੂਰਪ ਵਿੱਚ ਹਰ ਥਾਂ ਉਹਨਾਂ ਦਾ ਬਹੁਤ ਸਵਾਗਤ-ਸਤਿਕਾਰ ਹੋਇਆ। ਇੱਕ ਅੰਗਰੇਜੀ ਕੁੜੀ ਏਲਿਸ ਦਾ ਦਿਲ ਮਿ. ਭੱਟੀ ਤੇ ਆ ਗਿਆ।
ਮਿ. ਭੱਟੀ ਨੂੰ ਯਕੀਨ ਨਹੀਂ ਹੋ ਰਿਹਾ ਸੀ। ਉਹਨਾਂ ਦਾ ਦਿਲ ਖੁਸ਼ੀ ਦੇ ਮਾਰੇ ਪਾਗਲ ਹੋ ਗਿਆ ਅਤੇ ਉਹ ਆਪਣੀਆਂ ਖੁਸ਼ੀਆਂ ਤੇ ਕਾਬੂ ਨਹੀਂ ਰੱਖ ਪਾ ਰਹੇ ਸਨ। ਅਚਾਨਕ ਇੱਕ ਦਿਨ ਏਲਿਸ ਗਾਇਬ ਹੋ ਗਈ। ਖੋਜ ਕੀਤੀ ਗਈ, ਪਰ ਉਹ ਨਹੀਂ ਮਿਲੀ।
ਏਲਿਸ ਨੂੰ ਮਰੀ ਹੋਈ ਮੰਨ ਲਿਆ ਗਿਆ ਅਤੇ ਇਸਦਾ ਜਿੰਮੇਦਾਰ ਮਿ. ਭੱਟੀ ਨੂੰ ਮੰਨਿਆ ਜਾਣ ਲੱਗਿਆ। ਸਕਾਟਲੈਂਡ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦਾ ਨਤੀਜਾ ਹੈਰਾਨਗੀ ਭਰਿਆ ਸੀ। ਉਹਨਾਂ ਨੇ ਮਿ. ਭੱਟੀ ਨੂੰ ਖਤਰਨਾਕ ਅੱਤਵਾਦੀ ਅਬੂ ਸਿੱਦਕੀ ਘੋਸ਼ਿਤ ਕਰ ਦਿੱਤਾ।
ਮਿ. ਭੱਟੀ ਨੇ ਸਭ ਦੇ ਸਾਹਮਣੇ ਸਵਿਕਾਰ ਲਿਆ ਕਿ ਉਹ ਹੀ ਅਬੂ ਸਿੱਦਕੀ ਹਨ। ਪੁਲਿਸ ਦੇ ਦਬਾਅ ਵਿੱਚ ਆ ਕੇ ਨਹੀਂ, ਬਲਕਿ ਉਹਨਾਂ ਨੂੰ ਅਜਿਹਾ ਕਰਨ ਲਈ ਉਹਨਾਂ ਦੇ ਚਹੇਤੇ ਅਭਿਨੇਤਾ ਅਮਿਤਾਭ ਬੱਚਨ ਨੇ ਕਿਹਾ ਸੀ।
ਅਮਿਤਾਭ ਵਿਚਕਾਰ ਕਿਵੇਂ ਆ ਗਏ? ਉਹਨਾਂ ਨੇ ਅਜਿਹਾ ਕਿਉਂ ਕੀਤਾ? ਕੀ ਮਿ. ਭੱਟੀ ਸੱਚਮੁੱਚ ਖਤਰਨਾਕ ਅੱਤਵਾਦੀ ਹਨ? ਉਹਨਾਂ ਦੇ ਨਾਲ ਅਜੀਬੋਗਰੀਬ ਘਟਨਾਵਾਂ ਕਿਉਂ ਘਟ ਰਹੀਆਂ ਹਨ? ਕੀ ਹੈ ਮਿ. ਭੱਟੀ ਦਾ ਵਿਸ਼ਵ ਸ਼ਾਂਤੀ ਦੀ ਯੋਜਨਾ? ਜਾਨਣ ਲਈ ਦੇਖੋ 'ਮਿ. ਭੱਟੀ ਆਨ ਛੁੱਟੀ'।
|