ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਬਿਨਵਿਆਹੀ ਮਾਂ ਦੀ ਕਹਾਣੀ: 'ਸੁਣੋ ਨਾ'
PRPR
ਨਿਰਦੇਸ਼ਕ : ਅਮੀ ਥਾਨਾਵਾਲਾ
ਗੀਤਕਾਰ : ਯੋਗੇਸ਼
ਸੰਗੀਤਕਾਰ : ਸੰਜੇ ਚੌਧਰੀ
ਕਲਾਕਾਰ : ਤਾਰਾ ਸ਼ਰਮਾ, ਧਰਮਿੰਦਰ ਗੋਹਿਲ, ਮਕਰੰਦ ਸ਼ੁਕਲਾ, ਅਵਿਨਾਸ਼ ਤਿਵਾਰੀ, ਰਿੰਕੂ ਪਟੇਲ, ਰਾਜਿੰਦਰ ਚਾਵਲਾ

ਅਮੀ ਥਾਨਾਵਾਲਾ ਨੇ ਆਪਣਾ ਕਰਿਅਰ ਇੱਕ ਸਹਾਇਕ ਨਿਰਦੇਸ਼ਕ ਦੇ ਰੂਪ ਵਿੱਚ ਸ਼ੁਰੂ ਕੀਤਾ ਸੀ। ਉਹ ਸੰਜੇ ਲੀਲਾ ਭੰਸਾਲੀ ਦੀ 'ਖਾਮੋਸ਼ੀ' ਵਿੱਚ ਅਤੇ ਜਾਨ ਮੈਥਊ ਮਥਾਨ ਦੀ ਫਿਲਮ 'ਸਰਫਰੋਸ਼' ਵਿੱਚ ਸਹਾਇਕ ਰਹਿ ਚੁੱਕੇ ਹਨ। ਅਮੀ ਹੁਣ ਸੁਤੰਤਰ ਨਿਰਦੇਸ਼ਕ ਬਣ ਗਏ ਹਨ ਅਤੇ ਸਿਨੇਮਾ ਕੋਜਾਲ ਬੈਨਰ ਅਧੀਨ ਉਹਨਾਂ ਨੇ 'ਸੁਨੋ ਨਾ' ਫਿਲਮ ਬਣਾਈ ਹੈ।

ਇਹ ਫਿਲਮ ਇੱਕ ਬਿਨਵਿਆਹੀ ਮਾਂ ਦੀ ਕਹਾਣੀ ਹੈ। ਇੱਕ ਕੁੜੀ ਨੂੰ ਜਦੋਂ ਉਸਦਾ ਪ੍ਰੇਮੀ ਧੋਖਾ ਦਿੰਦਾ ਹੈ ਤਾਂ ਉਹ ਆਤਮਹੱਤਿਆ ਕਰਨ ਦਾ ਸੋਚਦੀ ਹੈ। ਤਾਂ ਉਸ ਨੂੰ ਪਤਾ ਲੱਗਦਾ ਹੈ ਕਿ ਉਹ ਗਰਭਵਤੀ ਹੈ। ਉਹ ਮਾਸੂਮ ਨੂੰ ਬਿਨਾ ਕਾਰਨ ਮਾਰਨਾ ਨਹੀਂ ਚਾਹੁੰਦੀ। ਦੂਜੇ ਸ਼ਹਿਰ ਜਾ ਕੇ ਬੱਚੇ ਨੂੰ ਉਹ ਜਨਮ ਦੇਣਾ ਚਾਹੁੰਦੀ ਹੈ, ਨਾਲ ਹੀ ਇੱਕ ਨਵੀਂ ਜਿੰਦਗੀ ਸ਼ੁਰੂ ਕਰਨ ਦਾ ਉਹ ਫੈਸਲਾ ਕਰਦੀ ਹੈ।

ਫਿਲਮ ਵਿੱਚ ਨਵਾਂ ਪੜਾਅ ਉਸ ਸਮੇਂ ਆਉਂਦਾ ਹੈ ਜਦੋਂ ਗਰਭ ਵਿੱਚ ਪਲ ਰਿਹਾ ਬੱਚਾ ਅਤੇ ਮਾਂ ਆਪਸ ਵਿੱਚ ਗੱਲਾਂ ਕਰਨ ਲੱਗਦੇ ਹਨ। ਇਹੀ ਨਹੀਂ ਉਹ ਇਕੱਠੇ ਗਾਣਾ ਵੀ ਗਾਉਂਦੇ ਹਨ। ਉਹ ਮਾਸੂਮ ਬਹੁਤ ਕੁਝ ਪਤਾ ਕਰਨਾ ਚਾਹੁੰਦਾ ਹੈ। ਖਾਸ ਕਰ ਕੇ ਆਪਣੇ ਪਿਤਾ ਦੇ ਬਾਰੇ ਵਿੱਚ।

ਇਹ ਫਿਲਮ ਉਹਨਾਂ ਤਿੰਨ ਕਿਰਦਾਰਾਂ ਦੇ ਆਸਪਾਸ ਘੁੰਮਦੀ ਹੈ ਜੋ ਉਸ ਕੁੜੀ ਦੀ ਜਿੰਦਗੀ ਵਿੱਚ ਇਹਨਾਂ ਨੌਂ ਮਹੀਨਿਆਂ ਦੇ ਦੌਰਾਨ ਆਉਂਦੇ ਹਨ। ਤਾਰਾ ਸ਼ਰਮਾ ਨੇ ਇਸ ਫਿਲਮ ਵਿੱਚ ਪ੍ਰਮੁੱਖ ਭੂਮਿਕਾ ਨਿਭਾਈ ਹੈ। ਇਹ ਉਹਨਾਂ ਦੀ ਵਿਆਹ ਦੇ ਬਾਅਦ ਪਹਿਲੀ ਫਿਲਮ ਹੈ।
ਹੋਰ ਵੀ
ਭੂਤਨਾਥ : ਬੰਕੂ ਦਾ ਪਿਆਰਾ ਦੋਸਤ
ਅਨਾਮਿਕਾ - ਦ ਅਨਟੋਲਡ ਸਟੋਰੀ
'ਜੰਨਤ' ਦੀ ਤਲਾਸ਼
ਟਸ਼ਨ : ਦਿ ਇਸ਼ਟਾਈਲ...ਦਿ ਗੁਡਲਕ...ਦਿ ਫਾਰਮੂਲਾ
ਕਹਾਣੀ ਗੁਡੀਆ ਕੀ
'ਜਿਮੀ' : ਮਿਮੋਹ ਦੀ ਪਹਿਲੀ ਫਿਲਮ