ਨਿਰਮਾਤਾ : ਮੁਕੇਸ਼ ਭੱਟ ਨਿਰਦੇਸ਼ਕ : ਕੁਣਾਲ ਦੇਸ਼ਮੁਖ ਸੰਗੀਤ : ਪ੍ਰੀਤਮ ਚਕਰਵਰਤੀ ਅਤੇ ਕਾਮਰਾਨ ਅਹਮਦ ਕਲਾਕਾਰ : ਇਮਰਾਨ ਹਾਸ਼ਮੀ. ਸੋਨਲ ਚੌਹਾਨ, ਸਮੀਰ ਕੋਚਰ, ਜਾਵੇਦ ਸ਼ੇਖ (ਪਾਕਿਸਤਾਨ), ਵਿਸ਼ਾਲ ਮਲਹੋਤਰਾ
ਅਰਜੁਨ ਇੱਕ ਨੌਜਵਾਨ ਅਤੇ ਲਾਪਰਵਾਹ ਇਨਸਾਨ ਹੈ। ਪੈਸਾ ਉਹ ਕਮਾਉਣਾ ਚਾਹੁੰਦਾ ਹੈ, ਪਰ ਉਸਦੇ ਤਰੀਕੇ ਗਲਤ ਹਨ। ਕਾਰਡ ਖੇਡ ਕੇ ਖੂਬ ਪੈਸਾ ਬਣਾਉਣ ਦੀ ਉਸਦੀ ਚਾਹਤ ਹੈ। ਉਸਦੀ ਮੁਲਾਕਾਤ ਇੱਕ ਮਾਲ ਵਿੱਚ ਜ਼ੋਯਾ ਨਾਮਕ ਕੁੜੀ ਨਾਲ ਹੁੰਦੀ ਹੈ।
ਉਹ ਜ਼ੋਯਾ ਦੇ ਪਿਆਰ ਵਿੱਚ ਪਾਗਲ ਹੋ ਜਾਂਦਾ ਹੈ ਉਸਨੂੰ ਹਾਸਿਲ ਕਰਨ ਲਈ ਉਹ ਜਿਆਦਾ ਤੋਂ ਜਿਆਦਾ ਧੰਨ ਕਮਾਉਣਾ ਚਾਹੁੰਦਾ ਹੈ। ਅਰਜੁਨ ਸਧਾਰਨ ਜਿੰਦਗੀ ਨੂੰ ਛੱਡਣ ਦਾ ਨਿਰਣਾ ਲੈਂਦਾ ਹੈ। ਕਾਰਡ ਖੇਡਣਾ ਛੱਡ ਕੇ ਉਹ ਬੁਕੀ ਬਣ ਜਾਂਦਾ ਹੈ।
ਹੌਲੀ-ਹੌਲੀ ਉਹ ਮਾਫੀਆ ਦੇ ਜਾਲ ਵਿੱਚ ਫਸ ਕੇ ਮੈਚ ਫਿਕਸਿੰਗ ਦੀ ਦੁਨੀਆ ਵਿੱਚ ਪਹੁੰਚ ਜਾਂਦਾ ਹੈ। ਮੈਚ ਫਿਕਸਿੰਗ ਕਰ ਕੇ ਅਰਜੁਨ ਦੌਲਤ ਦੇ ਢੇਰ ਤੇ ਬੈਠ ਜਾਂਦਾ ਹੈ। ਸ਼ੋਹਰਤ ਅਤੇ ਪੈਸਾ ਉਸਦੇ ਕਦਮਾਂ ਥੱਲੇ ਹੁੰਦੇ ਹਨ। ਘੱਟ ਸਮੇਂ ਵਿੱਚ ਤੇਜ ਰਫਤਾਰ ਨਾਲ ਪੈਸਾ ਕਮਾਉਣ ਦੇ ਕਾਰਨ ਉਹ ਪੁਲਿਸ ਦੀਆਂ ਨਜ਼ਰਾਂ ਵਿੱਚ ਆ ਜਾਂਦਾ ਹੈ।
ਅਰਜੁਨ ਇੱਕ ਅਜਿਹੇ ਮੋੜ ਤੇ ਆ ਕੇ ਖੜ੍ਹਾ ਹੁੰਦਾ ਹੈ, ਜਿੱਥੇ ਉਸ ਨੂੰ ਹਾਲ ਹੀ ਵਿੱਚ ਕਮਾਈ ਗਈ ਸ਼ੋਹਰਤ ਅਤੇ ਦੌਲਤ ਅਤੇ ਜ਼ੋਯਾ ਦੇ ਪਿਆਰ ਵਿੱਚੋਂ ਕਿਸੇ ਇੱਕ ਨੂੰ ਚੁਣਨਾ ਹੁੰਦਾ ਹੈ।
ਕੀ ਕਰੇਗਾ ਅਰਜੁਨ? ਕੀ ਉਹ ਇਸ ਜਾਲ ਵਿੱਚੋਂ ਨਿੱਕਲ ਸਕੇਗਾ? ਕੀ ਉਹ ਦੌਲਤ ਦੇ ਲਈ ਜ਼ੋਯਾ ਨੂੰ ਛੱਡ ਦਏਗਾ? ਕੀ ਜ਼ੋਯਾ ਅਤੇ ਅਰਜੁਨ ਨੂੰ ਉਹ ਜੰਨਤ ਮਿਲ ਸਕੇਗੀ, ਜਿਸ ਦੀ ਉਹਨਾਂ ਨੂੰ ਤਲਾਸ਼ ਸੀ? ਜਾਨਣ ਲਈ ਦੇਖੋ 'ਜੰਨਤ'। |