ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਟਸ਼ਨ : ਦਿ ਇਸ਼ਟਾਈਲ...ਦਿ ਗੁਡਲਕ...ਦਿ ਫਾਰਮੂਲਾ
PRPR
ਨਿਰਮਾਤਾ : ਆਦਿਤਯ ਚੋਪੜਾ
ਨਿਰਦੇਸ਼ਕ : ਵਿਜੈ ਕ੍ਰਿਸ਼ਨਾ ਆਚਾਰਿਆ
ਸੰਗੀਤ : ਵਿਸ਼ਾਲ - ਸ਼ੇਖਰ
ਕਲਾਕਾਰ : ਅਕਸ਼ੈ ਕੁਮਾਰ, ਕਰੀਨਾ ਕਪੂਰ, ਸੈਫ ਅਲੀ ਖਾਨ, ਅਨਿਲ ਕਪੂਰ, ਸੰਜੇ ਮਿਸ਼ਰਾ, ਮਨੋਜ ਪਾਹਵਾ, ਯਸ਼ਪਾਲ ਸ਼ਰਮਾ

ਇਸ ਸਾਲ ਯਸ਼ਰਾਜ ਫਿਲਮਸ ਦੀਆਂ ਪੰਜ ਫਿਲਮਾਂ ਪ੍ਰਦਰਸ਼ਿਤ ਹੋਣਗੀਆਂ, ਜਿਸਦੀ ਸ਼ੁਰੂਆਤ 'ਟਸ਼ਨ' ਤੋਂ ਹੋਣ ਜਾ ਰਹੀ ਹੈ। 25 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਵਾਲੀ ਇਸ ਫਿਲਮ ਦਾ ਦਰਸ਼ਕ ਬੇਸਬਰੀ ਨਾਲ ਇੰਤਜਾਰ ਕਰ ਰਹੇ ਹਨ।

ਫਿਲਮ ਦੇ ਪ੍ਰੋਮੋ ਤੋਂ ਇਹ ਅੰਦਾਜਾ ਲਗਾਇਆ ਜਾ ਸਕਦਾ ਹੈ, ਕਿ ਇਹ ਇੱਕ ਸਟਾਈਲਿਸ਼ ਫਿਲਮ ਹੋਵੇਗੀ। ਸੈਫ ਅਲੀ ਖਾਨ ਅਤੇ ਕਰੀਨਾ ਦੀ ਹਾਟ ਜੋੜੀ ਦੇ ਇਲਾਵਾ ਅਕਸ਼ੈ ਕੁਮਾਰ ਵੀ ਐਕਸ਼ਨ ਕਰਦੇ ਹੋਏ ਇਸ ਫਿਲਮ ਵਿੱਚ ਦਿਖਾਈ ਦੇਣਗੇ।

ਕੀ ਹੋਵੇ ਜੇਕਰ ਤੁਹਾਨੂੰ ਦੋ ਅਜਿਹੇ ਵਿਅਕਤੀਆਂ ਨਾਲ ਰਹਿਣਾ ਪਏ ਜੋ ਇੱਕ-ਦੂਜੇ ਨੂੰ ਬਹੁਤ ਨਫਰਤ ਕਰਦੇ ਹੋਇੱਕ ਠੰਡੇ ਦਿਮਾਗ ਵਾਲਾ ਕਾਲ ਸੈਂਟਰ ਐਕਜ਼ੀਕਊਟਿਵ ਜਿਮੀ ਕਿਲਕ (ਸੈਫ ਅਲੀ ਖਾਨ), ਇੱਕ ਦੇਸੀ ਗੈਂਗਸਟਰ ਬੱਚਨ ਪਾਂਡੇ (ਅਕਸ਼ੈ ਕੁਮਾਰ) ਅਤੇ ਖੂਬਸੂਰਤ ਹਸੀਨਾ ਪੂਜਾ (ਕਰੀਨਾ ਕਪੂਰ) ਜਿਸ ਤੇ ਵਿਸ਼ਵਾਸ ਨਹੀਂ ਕੀਤਾ ਜਾਂਦਾ, ਇੱਕ ਯਾਤਰਾ ਤੇ ਨਿੱਕਲ ਜਾਂਦੇ ਹਨ।

ਇੱਕ ਅਜਿਹੀ ਯਾਤਰਾ ਜਿਸ ਵਿੱਚ ਦੁਸ਼ਮਣ ਨੂੰ ਵੀ ਜਿਉਂਦਾ ਰਹਿਣ ਲਈ ਇੱਕ-ਦੂਜੇ ਤੇ ਵਿਸ਼ਵਾਸ ਕਰਨਾ ਪੈਂਦਾ ਹੈ। ਵੈਸੇ ਦੁਨੀਆ ਇਸ ਲਾਇਕ ਨਹੀਂ ਹੈ ਕਿ ਕਿਸੇ ਤੇ ਵਿਸ਼ਵਾਸ ਕੀਤਾ ਜਾ ਸਕੇ। ਅਤੇ ਭਇਆ ਜੀ(ਅਨਿਲ ਕਪੂਰ) ਤੇ ਤਾਂ ਬਿਲਕੁਲ ਵੀ ਨਹੀਂ ਜੋ ਲੋਕਾਂ ਦੀ ਹੱਤਿਆ ਕਰਨ ਵਿੱਚ ਓਨਾ ਆਨੰਦ ਉਠਾਉਂਦੇ ਹਨ ਜਿੰਨਾ ਅੰਗਰੇਜੀ ਬੋਲਣ ਵਿੱਚ।

ਪਾਤਰ ਪਹਿਚਾਣ :
PRPR
ਬੱਚਨ ਪਾਂਡੇ (ਅਕਸ਼ੈ ਕੁਮਾਰ)
ਨਾਮ : ਬੱਚਨ ਪਾਂਡੇ
ਉਮਰ : ਪੁਲਿਸ ਰਿਕਾਰਡ ਦੇ ਮੁਤਾਬਿਕ 30 ਸਾਲ, ਚਾਚੀ ਦੇ ਅਨੁਸਾਰ 25 ਸਾਲ, ਓਮਪ੍ਰਕਾਸ਼ ਦੇ ਅਨੁਸਾਰ 26, ਪਰ ਮੈਂ ਸੋਚਦਾ ਹਾਂ 28 ਸਾਲ
ਵਿਆਹੁਤਾ ਸਥਿਤੀ : ਪ੍ਰਸ਼ਨ ਸਮਝ ਵਿੱਚ ਨਹੀਂ ਆਇਆ
ਯੋਗਤਾ : ਕਿਸੇ ਪਾਸੇ ਤੋਂ ਵੀ ਬਿਜਲੀ ਚੁਰਾ ਸਕਦਾ ਹਾਂ। ਗਾਰੰਟੀ ਦੇ ਨਾਲ ਸਰੀਰ ਦੀਆਂ ਸਾਰੀਆਂ ਹੱਡੀਆਂ ਤੋੜ ਸਕਦਾ ਹਾਂ।
ਕਾਰਜ ਅਨੁਭਵ : ਅਨੁਭਵੀ
ਉਪਲਬਧੀ : ਗਾਂ ਤੋਂ ਲੈ ਕੇ ਬੰਗਲਾ ਤੱਕ ਵਸੂਲ ਕਰ ਚੁੱਕਿਆ ਹਾਂ।
ਟੀਚਾ : ਇੱਕ ਹਤਿਆਰਾ ਬਣਨਾ।

PRPR
ਭਇਆ ਜੀ (ਅਨਿਲ ਕਪੂਰ )
ਨਾਮ : ਲਖਨ ਸਿੰਘ ਉਰਫ ਭਇਆ ਹੀ
ਉਮਰ : ਯਾਦ ਨਹੀਂ, ਪਰ ਦਿਲ ਅਜੇ ਵੀ ਜਵਾਨ ਹੈ
ਵਿਆਹੁਤਾ ਸਥਿਤੀ : ਬਚਪਨ ਤੋਂ ਹੀ ਇਕੱਲਾ ਹਾਂ, ਪਰ ਜਲਦੀ ਹੀ ਵਿਆਹ ਕਰਾਂਗਾ
ਯੋਗਤਾ : ਕਿੰਗਕਾਂਗ ਯੁਨੀਵਰਸਿਟੀ ਤੋਂ ਐਮਐਮਐਸ, ਬਿੰਗ ਬਾਂਗ ਯੁਨੀਵਰਸਿਟੀ ਤੋਂ ਬਾਟਨੀ ਵਿੱਚ ਜੇਕੇਐਲ, ਕਿਹੜੇ ਦੇਸ਼ ਤੋਂ ਬੀਬੀਐਮਐਸ, ਫਿਲਹਾਲ ਅੰਗਰੇਜੀ ਵਿੱਚ ਆਨਰਸ ਕਰ ਰਿਹਾ ਹਾਂ, ਦੋ-ਤਿੰਨ ਡਿਗਰੀਆਂ ਹੋਰ ਬਣ ਰਹੀਆਂ ਹਨ।
ਕਾਰਜ ਅਨੁਭਵ : ਖੁਦ ਆਪਣੇ ਪੈਰਾਂ ਤੇ ਖੜ੍ਹਾ ਹੋਇਆ ਹਾਂ। ਪਹਿਲਾਂ ਰਿਕਸ਼ਾ ਖਿੱਚਦਾ ਸੀ ਅਤੇ ਹੁਣ ਪੂਰੇ ਭਾਰਤ ਤੋਂ ਪੈਸਾ ਖਿੱਚਦਾ ਹਾਂ।
ਉਪਲਬਧੀ : ਚੋਰੀ, ਡਕੈਤੀ, ਹੱਤਿਆ
ਸ਼ੌਕ : ਵਿਦੇਸ਼ੀ ਕੱਪੜੇ ਅਤੇ 24 ਘੰਟੇ ਅੰਗਰੇਜੀ ਬੋਲਣਾ
ਟੀਚਾ : ਜਾਰਜ ਬੁਸ਼ ਦੀ ਤਰ੍ਹਾਂ ਅੰਗਰੇਜੀ ਬੋਲਣਾ

PRPR
ਜਿਮੀ (ਸੈਫ ਅਲੀ ਖਾਨ)
ਨਾਮ : ਜਿਮੀ ਕਿਲਕ (ਜਤਿੰਦਰ ਕੁਮਾਰ ਮਖਵਾਨਾ - ਕਿਰਪਾ ਕਰਕੇ ਇਹ ਕਿਸੇ ਨੂੰ ਨਹੀਂ ਦੱਸਣਾ)
ਉਮਰ : ਲੜਕੀਆਂ ਦੇ ਮੁਤਾਬਿਕ ਬਦਲਦੀ ਰਹਿੰਦੀ ਹੈ।
ਵਿਆਹੁਤਾ ਸਥਿਤੀ : ਕੋਈ ਰੁਚੀ ਨਹੀਂ ਹੈ, ਪਰ ਹਮੇਸ਼ਾ ਉਪਲਬਧ ਹਾਂ।
ਯੋਗਤਾ : ਕਿਸੇ ਵੀ ਲੜਕੀ ਨੂੰ ਨਿਯਤ ਸਮੇਂ ਵਿੱਚ ਫਸਾ ਸਕਦਾ ਹਾਂ, ਵੈਸੇ ਮੈਂ ਗ੍ਰੈਜੁਏਟ ਹਾਂ।
ਕਾਰਜ ਅਨੁਭਵ : ਪਿਛਲੇ ਦੋ ਸਾਲ ਤੋਂ ਕਾਲ ਸੈਂਟਰ ਵਿੱਚ ਕੰਮ ਕਰ ਰਿਹਾ ਹਾਂ ਅਤੇ ਅੰਗਰੇਜੀ ਸਿਖਾਉਂਦਾ ਹਾਂ।
ਉਪਲਬਧੀ : ਸਭ ਤੋਂ ਜਿਆਦਾ ਗਰਲਫ੍ਰੈਂਡ (ਪੰਜਵੀਂ ਜਮਾਤ ਤੋਂ ਲੈ ਕੇ ਗ੍ਰੈਜੁਏਸ਼ਨ ਵਾਲੀ ਤੱਕ)
ਸ਼ੌਕ : ਤੁਸੀਂ ਅੰਦਾਜਾ ਨਹੀਂ ਲਗਾ ਸਕਦੇ
ਟੀਚਾ : ਜਿਉਂਦਾ ਰਹਿਣਾ

PRPR
ਪੂਜਾ (ਕਰੀਨਾ ਕਪੂਰ)
ਨਾਮ : ਪੂਜਾ ਸਿੰਘ
ਉਮਰ : ਤੁਹਾਨੂੰ ਇਸ ਨਾਲ ਕੀ ਮਤਲਬ?
ਵਿਆਹੁਤਾ ਸਥਿਤੀ : ਹਾਟ ਐਂਡ ਸਿੰਗਲ
ਯੋਗਤਾ : 34-22-34
ਕਾਰਜ ਅਨੁਭਵ : ਤੁਸੀਂ ਜੋ ਸੋਚਦੇ ਹੋ ਉਸ ਤੋਂ ਕਿਤੇ ਜਿਆਦਾ
ਉਪਲਬਧੀ : ਹਾਸਿਲ ਕਰਨੀ ਹੈ
ਟੀਚਾ : ਸਾਰਿਆਂ ਨੂੰ ਮੂਰਖ ਬਣਾਉਣਾ
ਹੋਰ ਵੀ
ਕਹਾਣੀ ਗੁਡੀਆ ਕੀ
'ਜਿਮੀ' : ਮਿਮੋਹ ਦੀ ਪਹਿਲੀ ਫਿਲਮ
ਖੁਦਾ ਕੇ ਲਿਏ
ਹਾਈਜੈਕ
ਸਿਰਫ : ਲਾਈਫ ਲੁਕਸ ਗ੍ਰੀਨਰ ਆਨ ਦ ਅਦਰ ਸਾਈਡ
ਰੇਸ : ਕੌਣ ਜਿੱਤੇਗਾ?