ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਕਹਾਣੀ ਗੁਡੀਆ ਕੀ
IFMIFM
ਨਿਰਮਾਤਾ : ਲੇਮਨ ਐਨ ਯਲੋ ਪ੍ਰੋਡਕਸ਼ਨ
ਨਿਰਦੇਸ਼ਕ : ਪ੍ਰਭਾਕਰ ਸ਼ੁਕਲਾ
ਸੰਗੀਤ : ਵਿਵੇਕ ਪ੍ਰਕਾਸ਼
ਕਲਾਕਾਰ : ਦਿਵਿਆ ਦੱਤਾ, ਆਰਿਫ ਜ਼ਫਾਰਿਆ, ਸੀਮਾ ਬਿਸਵਾਸ, ਅਖਿਲੇਂਦਰ ਮਿਸ਼ਰਾ

'ਕਹਾਣੀ ਗੁਡੀਆ ਕੀ' ਦੀ ਕਹਾਣੀ ਗੁਡੀਆ (ਦਿਵਿਆ ਦੱਤਾ) ਦੇ ਇਰਦ-ਗਿਰਦ ਘੁੰਮਦੀ ਹੈ। ਗੁਡੀਆ ਦਾ ਵਿਆਹ ਆਰਿਫ ਨਾਲ ਹੁੰਦਾ ਹੈ, ਜੋ ਇੱਕ ਸੈਨਿਕ ਹੈ। ਵਿਆਹ ਦੇ ਦਸ ਦਿਨਾਂ ਬਾਅਦ ਆਰਿਫ ਨੂੰ ਮਾਂ ਭੂਮੀ ਦੀ ਰੱਖਿਆ ਲਈ ਯੁੱਧ ਵਿੱਚ ਭਾਗ ਲੈਣ ਲਈ ਕਾਰਗਿਲ ਜਾਣਾ ਪੈਂਦਾ ਹੈ। ਗੁਡੀਆ ਇਸ ਗੱਲ ਤੋਂ ਨਰਾਜ ਨਹੀਂ ਹੈ, ਉਸ ਨੂੰ ਆਪਣੇ ਪਤੀ ਤੇ ਮਾਣ ਹੈ।

ਦਿਨ ਲੰਘਦੇ ਜਾਂਦੇ ਹਨ, ਪਰ ਆਰਿਫ ਦੇ ਬਾਰੇ ਵਿੱਚ ਕੋਈ ਖਬਰ ਨਹੀਂ ਮਿਲਦੀ। ਆਰਿਫ ਦੇ ਸਾਥੀਆਂ ਨੂੰ ਵੀ ਇਹ ਪਤਾ ਨਹੀਂ ਹੈ ਕਿ ਆਰਿਫ ਕਿੱਥੇ ਹੈ? ਆਖਿਰਕਾਰ ਆਰਿਫ ਨੂੰ ਲਾਪਤਾ ਮੰਨ ਲਿਆ ਜਾਂਦਾ ਹੈ।

ਗੁਡੀਆ, ਆਰਿਫ ਦਾ ਇੰਤਜਾਰ ਕਰਦੀ ਹੈ। ਚਾਰ ਸਾਲ ਬੀਤ ਜਾਂਦੇ ਹਨ, ਪਰ ਆਰਿਫ ਦੇ ਬਾਰੇ ਵਿੱਚ ਕੋਈ ਪਤਾ ਨਹੀਂ ਲੱਗਦਾ। ਆਖਿਰ ਗੁਡੀਆ ਦੀ ਉਮੀਦ ਟੁੱਟ ਜਾਂਦੀ ਹੈ।

ਪਰਿਸਥਿਤੀ ਨੂੰ ਸਵਿਕਾਰ ਕਰ ਕੇ ਗੁਡੀਆ ਆਰਿਫ ਦੇ ਚਚੇਰੇ ਭਰਾ ਤੌਫੀਕ ਨਾਲ ਵਿਆਹ ਕਰ ਲੈਂਦੀ ਹੈ। ਤੌਫੀਕ ਅਤੇ ਗੁਡੀਆ ਦੇ ਵਿਆਹ ਨੂੰ ਦੋ ਸਾਲ ਬੀਤ ਜਾਂਦੇ ਹਨ ਅਤੇ ਗੁਡੀਆ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ, ਪਰ ਕਿਸਮਤ ਨੂੰ ਕੁਝ ਹੋਰ ਹੀ ਮੰਜੂਰ ਸੀ। ਅਚਾਨਕ ਆਰਿਫ ਦਾ ਪਤਾ ਲੱਗ ਜਾਂਦਾ ਹੈ। ਉਸ ਨੂੰ ਪਾਕਿਸਤਾਨੀ ਫੌਜ ਨੇ ਫੜ ਲਿਆ ਸੀ। ਉਸਦੀ ਵਾਪਸੀ ਇੱਕ ਹੀਰੋ ਦੇ ਰੂਪ ਵਿੱਚ ਹੁੰਦੀ ਹੈ।

ਗੁਡੀਆ ਵਚਿੱਤਰ ਪਰਿਸਥਿਤੀਆਂ ਵਿੱਚ ਫਸ ਜਾਂਦੀ ਹੈ। ਆਰਿਫ ਨੂੰ ਸਾਰੀ ਘਟਨਾ ਪਤਾ ਲੱਗਦੀ ਹੈ, ਪਰ ਉਹ ਆਪਣੀ ਪਤਨੀ ਨੂੰ ਵਾਪਸ ਚਾਹੁੰਦਾ ਹੈ। ਗੁਡੀਆ ਨੇ ਹਾਲਾਂਕਿ ਤੌਫੀਕ ਨਾਲ ਵਿਆਹ ਕੀਤਾ ਹੈ ਅਤੇ ਉਸ ਨੂੰ ਸੰਤਾਨ ਵੀ ਹੋਣ ਵਾਲੀ ਹੈ, ਪਰ ਸ਼ਰੀਯਤ ਦੇ ਨਿਯਮ ਦੇ ਮੁਤਾਬਿਕ ਗੁਡੀਆ ਨੂੰ ਆਰਿਫ ਦੇ ਕੋਲ ਵਾਪਸ ਜਾਣਾ ਹੋਵੇਗਾ।

IFMIFM
ਬੇਸਹਾਰਾ ਗੁਡੀਆ ਨੂੰ ਨਿਯਮ ਮੰਨਣਾ ਪੈਂਦਾ ਹੈ ਅਤੇ ਉਹ ਆਰਿਫ ਦੇ ਕੋਲ ਵਾਪਸ ਪਹੁੰਚ ਜਾਂਦੀ ਹੈ। ਕੁਝ ਦਿਨਾਂ ਬਾਅਦ ਦਿੱਲੀ ਦੇ ਹਸਪਤਾਲ ਵਿੱਚ ਗੁਡੀਆ ਦੀ ਮੌਤ ਹੋ ਗਈ। ਇਹ ਕਹਾਣੀ ਨਹੀਂ, ਬਲਕਿ ਵਾਸਤਵਿਕਤਾ ਹੈ। ਸਾਡੇ ਦੇਸ਼ ਵਿੱਚ ਕਈ ਗੁਡੀਆ ਹਨ। ਇਹ ਕਹਾਣੀ ਹੈ ਇੱਕ ਅਜਿਹੀ ਮਹਿਲਾ ਦੀ ਜੋ ਬੇਸਹਾਰਾ ਸੀ।
ਹੋਰ ਵੀ
'ਜਿਮੀ' : ਮਿਮੋਹ ਦੀ ਪਹਿਲੀ ਫਿਲਮ
ਖੁਦਾ ਕੇ ਲਿਏ
ਹਾਈਜੈਕ
ਸਿਰਫ : ਲਾਈਫ ਲੁਕਸ ਗ੍ਰੀਨਰ ਆਨ ਦ ਅਦਰ ਸਾਈਡ
ਰੇਸ : ਕੌਣ ਜਿੱਤੇਗਾ?
ਡਾਨ ਨੰ. 1 : ਡਾਨ ਬਨਾਮ ਡਾਨ