ਨਿਰਮਾਤਾ : ਨਵਮਾਨ ਮਲਿਕ - ਸਲਮਾਨ ਮਲਿਕ ਨਿਰਦੇਸ਼ਕ : ਰਾਜ ਐਨ. ਸਿੱਪੀ ਸੰਗੀਤ : ਆਨੰਦ ਰਾਜ ਆਨੰਦ ਕਲਾਕਾਰ : ਮਿਮੋਹ ਚਕਰਵਰਤੀ, ਵਿਵਾਨਾ, ਰਾਹੁਲ ਦੇਵ, ਜੁਲਫੀ ਸਈਦ, ਵੱਲਭ ਵਿਆਸ, ਵਿਕਾਸ ਕਲੰਤਰੀ, ਸ਼ਕਤੀ ਕਪੂਰ
ਮਿਥੁਨ ਚਕਰਵਰਤੀ ਦੇ ਬੇਟੇ ਮਿਮੋਹ ਚਕਰਵਰਤੀ ਕਈ ਦਿਨਾਂ ਤੋਂ ਆਪਣੀ ਪਹਿਲੀ ਫਿਲਮ ਦੇ ਪ੍ਰਦਰਸ਼ਨ ਦੀ ਵਾਟ ਨਾਪ ਰਹੇ ਹਨ। ਮਿਮੋਹ ਦਾ ਇੰਤਜਾਰ ਸਮਾਪਤ ਹੋਣ ਜਾ ਰਿਹਾ ਹੈ। 18 ਅਪ੍ਰੈਲ ਨੂੰ ਉਹਨਾਂ ਦੀ ਪਹਿਲੀ ਫਿਲਮ 'ਜਿਮੀ' ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਮਿਥੁਨ ਨੂੰ ਉਮੀਦ ਹੈ ਕਿ ਉਹਨਾਂ ਦੇ ਪ੍ਰਸ਼ੰਸਕਾਂ ਦਾ ਪਿਆਰ ਮਿਮੋਹ ਨੂੰ ਵੀ ਮਿਲੇਗਾ।
ਜਿਮੀ (ਮਿਮੋਹ ਚਕਰਵਰਤੀ) ਕਦੇ ਵੀ ਮਿਹਨਤ ਤੋਂ ਨਹੀਂ ਘਬਰਾਉਂਦਾ। ਆਪਣੇ ਪਰਿਵਾਰ ਨੂੰ ਸਹਾਰਾ ਦੇਣ ਲਈ ਉਹ ਦਿਨ-ਰਾਤ ਮਿਹਨਤ ਕਰਦਾ ਹੈ। ਦਿਨ ਦੇ ਸਮੇਂ ਉਹ ਬਤੌਰ ਕਾਰ ਇੰਜੀਨੀਅਰ ਦਾ ਕੰਮ ਕਰਦਾ ਹੈ ਤਾਂ ਰਾਤ ਵਿੱਚ ਇੱਕ ਕਲੱਬ ਵਿੱਚ ਉਹ ਡੀਜੇ ਦੇ ਰੂਪ ਵਿੱਚ ਦਿਖਾਈ ਦਿੰਦਾ ਹੈ।
ਸਿੱਧੀ-ਸਾਦੀ ਅਤੇ ਸੱਚੀ ਰਾਹ ਤੇ ਚੱਲ ਰਹੇ ਜਿਮੀ ਦੀ ਜਿੰਦਗੀ ਵਿੱਚ ਇੱਕ ਅਜਿਹੀ ਘਟਨਾ ਘਟਦੀ ਹੈ ਕਿ ਉਸਦੀ ਜਿੰਦਗੀ ਦੀ ਰਾਹ ਹੀ ਬਦਲ ਜਾਂਦੀ ਹੈ। ਉਹ ਹੁਣ ਪਹਿਲਾਂ ਵਰਗਾ ਜਿਮੀ ਨਹੀਂ ਰਿਹਾ। ਉਸਦੇ ਵਿਚਾਰ ਪੂਰੀ ਤਰ੍ਹਾਂ ਬਦਲ ਜਾਂਦੇ ਹਨ। ਜਿਮੀ ਹੁਣ ਨਵੇਂ ਰਾਸਤੇ ਤੇ ਚੱਲ ਪੈਂਦਾ ਹੈ। ਪਰ ਜਿਮੀ ਦਾ ਇਹ ਸਫਰ ਆਸਾਨ ਨਹੀਂ ਹੈ। ਜਿੱਥੇ ਇਸਦੇ ਇੱਕ ਪਾਸੇ ਕਾਮਯਾਬੀ ਹੈ ਤਾਂ ਦੂਜੇ ਪਾਸੇ ਖਤਰਾ।
ਕਿਉਂ ਬਦਲੀ ਜਿਮੀ ਦੀ ਸੋਚ? ਕੀ ਜਿਮੀ ਇਹੀ ਚਾਹੁੰਦਾ ਸੀ? ਕੀ ਜਿਮੀ ਕਾਮਯਾਬ ਹੋ ਸਕੇਗਾ? ਇਸ ਤਰ੍ਹਾਂ ਦੇ ਸਵਾਲਾਂ ਦੇ ਜਵਾਬ 'ਜਿਮੀ' ਫਿਲਮ ਵਿੱਚ ਮਿਲ ਸਕਣਗੇ।
ਕਿਵੇਂ ਮਿਲੀ ਮਿਮੋਹ ਨੂੰ ਪਹਿਲੀ ਫਿਲਮ? ਇਸ ਫਿਲਮ ਦਾ ਨਿਰਮਾਣ ਨਵਮਾਨ ਮਲਿਕ ਅਤੇ ਸਲਮਾਨ ਮਲਿਕ ਦੁਆਰਾ ਸਥਾਪਿਤ ਬੈਨਰ ਹਾਈ ਡੇਫਿਨੇਸ਼ਨ ਮੋਸ਼ਨ ਪਿਕਚਰਸ ਦੁਆਰਾ ਕੀਤਾ ਗਿਆ ਹੈ। ਮਿਮੋਹ ਨੂੰ ਫਿਲਮ ਵਿੱਚ ਲੈਣ ਦਾ ਕਾਰਨ ਦੱਸਦੇ ਹੋਏ ਨਵਮਾਨ ਦਾ ਕਹਿਣਾ ਹੈ 'ਮੈਂ ਸੁਣਿਆ ਸੀ ਕਿ ਮਿਥੁਨ ਆਪਣੇ ਬੇਟੇ ਨੂੰ ਫਿਲਮਾਂ ਵਿੱਚ ਲੈ ਕੇ ਆ ਰਹੇ ਹਨ।
ਸਾਡੀ ਕਹਾਣੀ ਵਿੱਚ ਇੱਕ ਨੌਜਵਾਨ ਲੜਕੇ ਦੀ ਜਰੂਰਤ ਸੀ ਤਾਂ ਸੋਚਿਆ ਕਿਉਂ ਨਾ ਮਿਮੋਹ ਨੂੰ ਲਿਆ ਜਾਵੇ। ਜਦੋਂ ਮਿਥੁਨ ਨਾਲ ਮੁਲਾਕਾਤ ਕਰ ਕੇ ਕਹਾਣੀ ਦੱਸੀ ਗਈ ਤਾਂ ਉਹਨਾਂ ਨੂੰ ਕਹਾਣੀ ਚੰਗੀ ਲੱਗੀ ਅਤੇ ਮਿਮੋਹ ਸਾਡੀ ਫਿਲਮ ਫਿਲਮ ਵਿੱਚ ਆ ਗਏ। ਜਦੋਂ ਨਾਇਕ ਨਵਾਂ ਹੈ ਤਾਂ ਨਾਇਕਾ ਵੀ ਨਵੀਂ ਹੋਣੀ ਚਾਹੀਦੀ ਹੈ।
ਨਾਇਕਾ ਦੀ ਚੋਣ ਲਈ ਅਨੁਪਮ ਖੇਰ ਦੇ ਐਕਟਿੰਗ ਸਕੂਲ ਨਾਲ ਸੰਪਰਕ ਕੀਤਾ। ਵਿਵਾਨਾ ਉੱਥੇ ਅਭਿਨੇ ਦੀ ਸਿੱਖਿਆ ਹਾਸਿਲ ਕਰ ਰਹੀ ਸੀ ਅਤੇ ਸਾਡੀ ਫਿਲਮ ਲਈ ਉਹ ਇੱਕ ਦਮ ਉਪਯੁਕਤ ਲੱਗੀ। ਵਿਵਾਨਾ ਇੱਕ ਨਾਮੀ ਮਾਡਲ ਹੈ ਅਤੇ ਅਕਸ਼ੈ ਕੁਮਾਰ ਅਤੇ ਕੈਟਰੀਨਾ ਦੇ ਨਾਲ ਮਾਡਲਿੰਗ ਕਰ ਚੁੱਕੀ ਹੈ।
ਫਿਲਮ ਦਾ ਨਾਮ 'ਜਿਮੀ' ਕਿਉਂ? ਨਿਰਮਾਤਾ ਨਵਮਾਨ ਮਲਿਕ ਦੇ ਅਨੁਸਾਰ ਇਸਦੇ ਪਿੱਛੇ ਇੱਕ ਰੌਚਕ ਗੱਲ ਹੈ। ਮਿਥੁਨ ਚਾਹੁੰਦੇ ਸਨ ਕਿ ਇਸ ਫਿਲਮ ਦਾ ਨਾਮ 'ਜਿਮੀ' ਰੱਖਿਆ ਜਾਵੇ। 'ਡਿਸਕੋ ਡਾਂਸਰ' ਵਿੱਚ ਮਿਥੁਨ ਦਾ ਨਾਮ ਜਿਮੀ ਸੀ। ਇਸ ਫਿਲਮ ਵਿੱਚ ਉਹਨਾਂ ਤੇ ਇੱਕ ਗੀਤ 'ਜਿਮੀ...ਜਿਮੀ....ਆਜਾ,ਆਜਾ,ਆਜਾ' ਫਿਲਮਾਇਆ ਗਿਆ ਸੀ।
ਮਿਥੁਨ ਨੂੰ ਇਸ ਨਾਮ ਅਤੇ ਗੀਤ ਨਾਲ ਬਹੁਤ ਲਗਾਅ ਹੈ। ਇਸ ਲਈ ਉਹਨਾਂ ਨੇ ਆਪਣੇ ਬੇਟੇ ਦੀ ਪਹਿਲੀ ਫਿਲਮ ਦਾ ਨਾਮ 'ਜਿਮੀ' ਰੱਖਣ ਦਾ ਸੁਝਾ ਦਿੱਤਾ। ਇਹ ਨਾਮ ਸੁਹੈਲ ਖਾਨ ਨੇ ਰਜਿਸਟਰਡ ਕਰਵਾ ਰੱਖਿਆ ਸੀ। ਜਦੋਂ ਮਿਥੁਨ ਨੇ ਉਹਨਾਂ ਨੂੰ ਇਹ ਟਾਈਟਲ ਦੇਣ ਦੀ ਬੇਨਤੀ ਕੀਤੀ ਤਾਂ ਸੁਹੈਲ ਨੇ ਉਹਨਾਂ ਨੂੰ ਇਹ ਨਾਮ ਖੁਸ਼ੀ-ਖੁਸ਼ੀ ਦੇ ਦਿੱਤਾ।
|