ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਖੁਦਾ ਕੇ ਲਿਏ
IFMIFM
ਨਿਰਦੇਸ਼ਕ : ਸ਼ੋਇਬ ਮੰਸੂਰ
ਸੰਗੀਤ : ਰੋਹੈਲ ਹਯਾਤ
ਕਲਾਕਾਰ: ਸ਼ਾਨ, ਨਸੀਰੂਦੀਨ ਸ਼ਾਹ, ਈਮਾਨ ਅਲੀ, ਹਮੀਦ ਸ਼ੇਖ
ਭਾਸ਼ਾ : ਉਰਦੂ
ਅਵਧੀ : 2 ਘੰਟੇ 47 ਮਿੰਟ

ਚਾਰ ਅਪ੍ਰੈਲ ਨੂੰ ਭਾਰਤ ਵਿੱਚ ਪਾਕਿਸਤਾਨੀ ਫਿਲਮ 'ਖੁਦਾ ਕੇ ਲਿਏ' ਪ੍ਰਦਰਸ਼ਿਤ ਹੋਣ ਜਾ ਰਹੀ ਹੈ। ਆਮ ਭਾਰਤੀ ਜਾਂ ਪਾਕਿਸਤਾਨੀ ਫਿਲਮ ਦੀ ਤਰ੍ਹਾਂ ਇਸ ਫਿਲਮ ਵਿੱਚ ਨਾਚ, ਗਾਣਾ ਜਾਂ ਰੋਮਾਂਸ ਨਹੀਂ ਹੈ, ਬਲਕਿ ਇਸ ਵਿੱਚ ਕੁਝ ਗੰਭੀਰ ਮੁੱਦੇ ਉਠਾਏ ਗਏ ਹਨ। 9/11 ਦੇ ਬਾਅਦ ਪਾਕਿਸਤਾਨੀ ਅਤੇ ਮੁਸਲਮਾਨ ਦੀ ਸਥਿਤੀ ਕਿੰਨੀ ਮੁਸ਼ਕਿਲ ਹੋ ਗਈ ਹੈ, ਇਹ ਇਸ ਫਿਲਮ ਵਿੱਚ ਦਿਖਾਇਆ ਗਿਆ ਹੈ।

ਨਾਲ ਹੀ ਇਸ ਵਿੱਚ ਕੱਟੜਵਾਦੀ ਅਤੇ ਆਧੁਨਿਕ ਵਿਚਾਰਧਾਰਾ ਦੇ ਮੁਸਲਮਾਨਾਂ ਦੇ ਵਿਚਕਾਰਲੇ ਟਕਰਾਅ ਨੂੰ ਵੀ ਦਰਸਾਇਆ ਗਿਆ ਹੈ। ਪੜ੍ਹੇ-ਲਿਖੇ ਅਤੇ ਆਧੁਨਿਕ ਮੁਸਲਮਾਨ ਬਹੁਤ ਕਠਿਨ ਪਰਿਸਥਿਤੀਆਂ ਵਿੱਚ ਫਸੇ ਹੋਏ ਹਨ। ਇਹ ਜਿਸ ਜੀਵਨ ਸ਼ੈਲੀ ਨੂੰ ਪਸੰਦ ਕਰਦੇ ਹਨ ਉਸ ਦੇ ਕਾਰਨ ਕੱਟੜਪੰਥੀ ਲੋਕ ਉਹਨਾਂ ਤੋਂ ਚਿੜਦੇ ਹਨ ਅਤੇ ਮੁਸਲਮਾਨ੍ ਹੋਣ ਦੇ ਕਾਰਨ ਪੱਛਮ ਵਿੱਚ ਰਹਿਣ ਵਾਲੇ ਲੋਕ ਉਹਨਾਂ ਨੂੰ ਹਮੇਸ਼ਾ ਸ਼ੱਕ ਭਰੀਆਂ ਨਜ਼ਰਾਂ ਨਾਲ ਦੇਖਦੇ ਹਨ।

IFMIFM
ਇਸ ਫਿਲਮ ਦੇ ਜਰੀਏ ਉਹਨਾਂ ਪ੍ਰਸ਼ਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਜਵਾਨ ਮੁਸਲਮਾਨ ਦੇ ਦਿਮਾਗ ਵਿੱਚ ਉੱਠਦੇ ਰਹਿੰਦੇ ਹਨ। ਇਸ ਫਿਲਮ ਵਿੱਚ ਭਾਰਤੀ ਕਲਾਕਾਰ ਨਸੀਰੂਦੀਨ ਸ਼ਾਹ ਨੇ ਵੀ ਕੰਮ ਕੀਤਾ ਹੈ।

ਇਹ ਫਿਲਮ ਪਾਕਿਸਤਾਨ, ਬ੍ਰਿਟੇਨ ਅਤੇ ਅਮਰੀਕਾ ਵਿੱਚ 2007 ਵਿੱਚ ਪ੍ਰਦਰਸ਼ਿਤ ਹੋਈ ਸੀ। ਇਸ ਫਿਲਮ ਨੂੰ ਸਲਾਹੁਤ ਦੇ ਨਾਲ ਕਈ ਪੁਰਸਕਾਰ ਵੀ ਮਿਲੇ।
ਹੋਰ ਵੀ
ਹਾਈਜੈਕ
ਸਿਰਫ : ਲਾਈਫ ਲੁਕਸ ਗ੍ਰੀਨਰ ਆਨ ਦ ਅਦਰ ਸਾਈਡ
ਰੇਸ : ਕੌਣ ਜਿੱਤੇਗਾ?
ਡਾਨ ਨੰ. 1 : ਡਾਨ ਬਨਾਮ ਡਾਨ
ਵਨ ਟੂ ਥ੍ਰੀ : ਸੇਮ ਨੇਮਸ, ਡੇਂਜਰਸ ਗੇਮਸ
ਕ੍ਰੇਜ਼ੀ 4 : ਪਾਗਲਾਂ ਦੀ ਦੁਨੀਆ!