ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਸਿਰਫ : ਲਾਈਫ ਲੁਕਸ ਗ੍ਰੀਨਰ ਆਨ ਦ ਅਦਰ ਸਾਈਡ
PRPR
ਨਿਰਮਾਤਾ : ਸੰਜੇ ਕੋਟਾਡਿਆ, ਕਨੂ ਪਟੇਲ, ਘਨਸ਼ਾਮ ਪਟੇਲ
ਨਿਰਦੇਸ਼ਕ : ਰਜਤੇਸ਼ ਨਾਇਰ
ਸੰਗੀਤ : ਸੋਹੇਲ ਸੇਨ, ਸ਼ਿਬਾਨੀ ਕਸ਼ਯਪ
ਕਲਾਕਾਰ : ਕੇ.ਕੇ. ਮੇਨਨ, ਮਨੀਸ਼ਾ ਕੋਇਰਾਲਾ, ਪ੍ਰਵੀਨ ਡਬਾਸ, ਸੋਨਾਲੀ ਕੁਲਕਰਨੀ, ਰਣਬੀਰ ਸ਼ੌਰੀ, ਰਿਤੁਪਰਣਾ ਸੇਨਗੁਪਤਾ, ਅੰਕੁਰ ਖੰਨਾ, ਨੌਹੀਦ

ਜਿੰਦਗੀ ਦੀ ਤੁਲਨਾ ਅਸੀਂ ਹਾਈ-ਵੇ ਨਾਲ ਕਰ ਸਕਦੇ ਹਾਂ ਕਿਉਂਕਿ ਹਾਈ-ਵੇ ਦੀ ਤਰ੍ਹਾਂ ਜਿੰਦਗੀ ਵਿੱਚ ਵੀ ਅਸੀਂ ਇਹ ਨਹੀਂ ਜਾਣ ਸਕਦੇ ਕਿ ਅਗਲੇ ਮੋੜ ਤੇ ਕੀ ਹੋਣ ਵਾਲਾ ਹੈ? ਬਾਵਜੂਦ ਇਸਦੇ ਲੋਕ ਆਸ਼ਾਵਾਦੀ ਹੁੰਦੇ ਹਨ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਸੁਪਨੇ ਹੁੰਦੇ ਹਨ.

'ਸਿਰਫ' ਫਿਲਮ ਵਿੱਚ ਸ਼ਹਿਰਾਂ ਦੀ ਤੇਜ ਰਫ਼ਤਾਰ ਵਿੱਚ ਜਿਉਣ ਵਾਲੇ ਲੋਕਾਂ ਦੀ ਜਿੰਦਗੀ ਤੇ ਵਿਅੰਗਆਤਮਿਕ ਤਰੀਕੇ ਨਾਲ ਗਹਿਰੀ ਪ੍ਰਤੀਕਿਰਿਆ ਕੀਤੀ ਗਈ ਹੈ. ਕਿਵੇਂ ਜਿੰਦਗੀ ਦੀ ਭੱਜ-ਦੌੜ ਅਤੇ ਰਫ਼ਤਾਰ ਉਹਨਾਂ ਦੇ ਆਪਸੀ ਰਿਸ਼ਤਿਆਂ ਤੇ ਅਸਰ ਪਾਉਂਦੀ ਹੈ? ਕਿਵੇਂ ਇੱਕ ਇਨਸਾਨ ਦੀਆਂ ਪਰੇਸ਼ਾਨੀਆਂ ਦੂਸਰਿਆਂ ਲਈ ਹਾਸੇ ਦਾ ਕਾਰਨ ਬਣ ਜਾਂਦੀਆਂ ਹਨ?

ਇਸ ਫਿਲਮ ਦੀ ਕਹਾਣੀ ਚਾਰ ਜੋੜੀਆਂ ਦੇ ਆਸ-ਪਾਸ ਘੁੰਮਦੀ ਹੈ. ਇਹ ਜੋੜੀਆਂ ਹਨ ਕੇ. ਕੇ. ਮੇਨਨ- ਮਨੀਸ਼ਾ ਕੋਇਰਾਲਾ, ਰਣਬੀਰ ਸ਼ੌਰੀ-ਸੋਨਾਲੀ ਕੁਲਕਰਨੀ, ਪ੍ਰਵੀਣ ਦਬਾਸ-ਰਿਤੁਪਰਨਾ ਸੇਨਗੁਪਤਾ ਅਤੇ ਅੰਕੁਰ ਖੰਨਾ- ਨੌਹੀਦ ਸਾਏਰਸੀ.

PRPR
ਇਹ ਸਾਰੇ ਲੋਕ ਸਮਾਜ ਦੇ ਅਲੱਗ-ਅਲੱਗ ਤਬਕਿਆਂ ਤੋਂ ਆਏ ਹਨ ਅਤੇ ਜਿੰਦਗੀ ਵਿੱਚ ਕਿਸੇ ਨਾ ਕਿਸੇ ਕਮੀ ਕਾਰਨ ਦੁਖੀ ਹਨ. ਕਿਸੇ ਦੇ ਕੋਲ ਪੈਸਾ ਨਹੀਂ ਹੈ ਪਰ ਪਿਆਰ ਹੈ, ਕਿਸੇ ਦੇ ਕੋਲ ਪੈਸਾ ਹੈ ਪਰ ਪਿਆਰ ਨਹੀਂ. ਇੱਕ ਜੋੜੀ ਵਿੱਚ ਆਪਸੀ ਵਿਸ਼ਵਾਸ ਸਮਾਪਤ ਹੋ ਗਿਆ ਹੈ ਤਾਂ ਇੱਕ ਜੋੜੀ ਦੇ ਕੋਲ ਇੱਕ-ਦੂਜੇ ਲਈ ਸਮਾਂ ਨਹੀਂ ਹੈ.

ਜਿੰਦਗੀ ਦੇ ਸਫਰ ਵਿੱਚ ਚੱਲਦੇ ਹੋਏ ਇੱਕ ਮੋੜ ਅਜਿਹਾ ਆਉਂਦਾ ਹੈ ਜਦੋਂ ਸਾਰੀਆਂ ਜੋੜੀਆਂ ਇੱਕ-ਦੂਜੇ ਦੇ ਆਹਮਣੇ-ਸਾਹਮਣੇ ਆ ਜਾਂਦੀਆਂ ਹਨ.

ਜੀਵਨ ਦੇ ਇਸ ਮੋੜ ਤੇ ਕੀ ਸਾਰੇ ਲੋਕ ਪਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਣਗੇ? ਕੀ ਉਹ ਪਰੇਸ਼ਾਨੀਆਂ ਦਾ ਹੱਲ ਕੱਢ ਸਕਣਗੇ ਜਾਂ ਫਿਰ ਹੋਰ ਜਟਿਲਤਾ ਵੱਲ ਚਲੇ ਜਾਣਗੇ? ਜਾਣਨ ਲਈ ਦੇਖੋ 'ਸਿਰਫ'.

ਨਿਰਦੇਸ਼ਨ ਦੇ ਬਾਰੇ :
ਰਾਜਤੇਸ਼ ਨਾਇਰ ਦੀ ਬਤੌਰ ਨਿਰਦੇਸ਼ਕ ਇਹ ਪਹਿਲੀ ਫਿਲਮ ਹੈ. ਉਹ ਸਹਾਇਕ ਨਿਰਦੇਸ਼ਨ ਦੇ ਰੂਪ ਵਿੱਚ ਰਾਜਕੁਮਾਰ ਸੰਤੋਸ਼ੀ ਦੇ ਨਾਲ 'ਲੱਜਾ', 'ਪੁਕਾਰ', ਅਤੇ 'ਚਾਇਨਾ ਗੇਟ' ਵਿੱਚ ਕੰਮ ਕਰ ਚੁੱਕੇ ਹਨ. ਰਜਤੇਸ਼ ਕਾਰਜਕਾਰੀ ਨਿਰਮਾਤਾ ਕੇ.ਕੇ. ਨਾਇਰ ਦੇ ਪੁੱਤਰ ਹਨ. ਉਹ ਦੂਰਦਰਸ਼ਨ ਅਤੇ ਗੈਰ ਸਰਕਾਰੀ ਸੰਗਠਨਾਂ ਲਈ ਕਈ ਵਰਤਚਿੱਤਰ ਬਣਾ ਚੁੱਕੇ ਹਨ.

PRPR
ਆਪਣੀ ਫਿਲਮ ਦੇ ਬਾਰੇ ਵਿੱਚ ਰਜਤੇਸ਼ ਦਾ ਕਹਿਣਾ ਹੈ 'ਇਹ ਫਿਲਮ ਦਰਸਾਉਂਦੀ ਹੈ ਕਿ ਜਦੋਂ ਵੀ ਅਸੀਂ ਦੂਸਰਿਆਂ ਦੀ ਜਿੰਦਗੀ ਵਿੱਚ ਝਾਕਦੇ ਹਾਂ ਤਾਂ ਸਾਨੂੰ ਇਹ ਮਹਿਸੂਸ ਹੁੰਦਾ ਹੈ ਕਿ ਸਾਡੀ ਜਿੰਦਗੀ ਵਿੱਚ ਕਈ ਕਮੀਆਂ ਹਨ. ਜੋ ਚੀਜ਼ਾਂ ਸਾਡੀ ਜਿੰਦਗੀ ਵਿੱਚ ਸ਼ਾਮਿਲ ਹਨ, ਉਹਨਾਂ ਤੋਂ ਅਸੀਂ ਕਦੇ ਸਤੁੰਸ਼ਟ ਨਹੀਂ ਹੁੰਦੇ. ਨਰਾਜ ਹੋ ਕੇ ਅਸੀਂ ਹਮੇਸ਼ਾ ਇਹੀ ਸੋਚਦੇ ਹਾਂ ਕਿ ਕੁਝ ਅਜਿਹਾ ਹੋ ਜਾਵੇ ਕਿ ਸਾਡੀ ਜਿੰਦਗੀ ਬਦਲ ਕੇ ਉਹਨਾਂ ਵਰਗੀ ਹੋ ਜਾਵੇ. 'ਸਿਰਫ' ਵਿੱਚ ਚਾਰ ਜੋੜੀਆਂ ਹਨ. ਵਿਚਾਰਾਂ ਵਿੱਚ ਭਿੰਨਤਾ ਹੋਣ ਦੇ ਬਾਵਜੂਦ ਸਾਰਿਆਂ ਵਿੱਚ ਇੱਕ ਚੀਜ਼ ਸਮਾਨ ਹੈ. ਇਹ ਸਭ ਆਸ਼ਾਵਾਦੀ ਹਨ ਅਤੇ ਸੋਚਦੇ ਹਨ ਕਿ ਇੱਕ ਦਿਨ ਸਭ ਠੀਕ ਹੋ ਜਾਵੇਗਾ.'
ਹੋਰ ਵੀ
ਰੇਸ : ਕੌਣ ਜਿੱਤੇਗਾ?
ਡਾਨ ਨੰ. 1 : ਡਾਨ ਬਨਾਮ ਡਾਨ
ਵਨ ਟੂ ਥ੍ਰੀ : ਸੇਮ ਨੇਮਸ, ਡੇਂਜਰਸ ਗੇਮਸ
ਕ੍ਰੇਜ਼ੀ 4 : ਪਾਗਲਾਂ ਦੀ ਦੁਨੀਆ!
ਯੁ, ਮੀ ਔਰ ਹਮ : ਪਿਯਾ ਅਤੇ ਅਜੈ ਦੀ ਪ੍ਰੇਮਕਹਾਣੀ
ਜੋਧਾ ਅਕਬਰ : 16 ਵੀਂ ਸਦੀ ਦੀ ਪ੍ਰੇਮਕਥਾ