ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਵਨ ਟੂ ਥ੍ਰੀ : ਸੇਮ ਨੇਮਸ, ਡੇਂਜਰਸ ਗੇਮਸ
PRPR

ਨਿਰਮਾਤਾ : ਕੁਮਾਰ ਮੰਗਤ - ਸੁਨੀਲ ਲੁੱਲਾ
ਨਿਰਦੇਸ਼ਕ : ਅਸ਼ਵਨੀ ਧੀਰ
ਸੰਗੀਤ : ਰਾਘਵ
ਕਲਾਕਾਰ : ਤੁਸ਼ਾਰ ਕਪੂਰ, ਈਸ਼ਾ ਦਿਉਲ, ਸੁਨੀਲ ਸ਼ੈਟੀ, ਸਮੀਰਾ ਰੈਡੀ, ਪਰੇਸ਼ ਰਾਵਲ, ਨੀਤੂ ਚੰਦਰਾ, ਉਪੇਨ ਪਟੇਲ, ਤਨੀਸ਼ਾ

ਇੱਕੋ ਜਿਹੇ ਨਾਮ ਹੋਣ ਕਾਰਨ ਜਿੰਦਗੀ ਵਿੱਚ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਉਤਪੰਨ ਹੋ ਸਕਦੀਆਂ ਹਨ, ਇਸੇ ਨੂੰ ਆਧਾਰ ਬਣਾ ਕੇ 'ਵਨ ਟੂ ਥ੍ਰੀ' ਫਿਲਮ ਦਾ ਨਿਰਮਾਣ ਕੀਤਾ ਗਿਆ ਹੈ. ਫਿਲਮ ਵਿੱਚ ਲਸ਼ਮੀ ਨਾਰਾਇਣ ਨਾਮਕ ਤਿੰਨ ਕਿਰਦਾਰ ਹਨ.

ਲਸ਼ਮੀਨਾਰਾਇਣ : ਇੱਕ (ਤੁਸ਼ਾਰ ਕਪੂਰ)
ਇਹ ਇੱਕ ਮਾਫੀਆ ਪਰਿਵਾਰ ਤੋਂ ਹੈ, ਪਰ ਆਪਣੇ ਆਪ ਨੂੰ ਹੁਣ ਤੱਕ ਖਤਰਨਾਕ ਸਾਬਿਤ ਨਹੀਂ ਕਰ ਸਕੇ ਹਨ. ਇਹਨਾਂ ਦੀ ਮਾਂ ਚਾਹੁੰਦੀ ਹੈ ਕਿ ਉਹਨਾਂ ਦਾ ਬੇਟਾ ਕੁਝ ਹੱਤਿਆਵਾਂ ਕਰੇ ਤਾਕਿ ਉਹ ਜਿੰਦਗੀ ਵਿੱਚ ਸੈਟਲ ਹੋ ਸਕੇ.

ਲਸ਼ਮੀਨਾਰਾਇਣ : ਦੋ (ਸੁਨੀਲ ਸ਼ੈਟੀ)
ਦੂਸਰੇ ਨੰਬਰ ਦੇ ਲਸ਼ਮੀਨਾਰਾਇਣ ਬਹੁਤ ਹੀ ਸਿੱਧੇ-ਸਾਦੇ ਅਤੇ ਕੰਮ ਨੂੰ ਤਰੀਕੇ ਨਾਲ ਕਰਨਾ ਪਸੰਦ ਕਰਦੇ ਹਨ. ਉਹਨਾਂ ਨੇ ਦਾਰਜੀਲਿੰਗ ਤੋਂ ਐਮਬੀਏ ਕੀਤਾ ਹੈ ਅਤੇ ਆਪਣੇ ਬੌਸ ਨੂੰ ਖੁਸ਼ ਕਰਨ ਵਿੱਚ ਲੱਗੇ ਰਹਿੰਦੇ ਹਨ. ਉਹ ਦੋ ਕਨੂੰਨਾਂ ਦਾ ਪਾਲਣ ਕਰਦੇ ਹਨ :
1) ਬੌਸ ਹਮੇਸ਼ਾ ਸਹੀ ਹੁੰਦਾ ਹੈ.
2) ਜੇ ਬੌਸ ਗਲਤ ਹੈ ਤਾਂ ਕਨੂੰਨ ਨੰਬਰ ਇੱਕ ਦੇਖੋ.

ਲਸ਼ਮੀਨਾਰਾਇਣ : ਤਿੰਨ (ਪਰੇਸ਼ ਰਾਵਲ)
ਇਹ ਜਨਾਬ ਪਹਿਲਾਂ ਫੁਟਪਾਥ ਤੇ ਬੈਠ ਕੇ ਅੰਡਰਵਿਅਰ ਬੇਚਦੇ ਸਨ. ਹੁਣ ਇਹਨਾਂ ਦੀ ਅੰਤਰ ਵਸਤਰ ਬਣਾਉਣ ਦੀ ਫੈਕਟਰੀ ਹੈ. ਕਿਹਾ ਜਾਂਦਾ ਹੈ ਕਿ ਇਹ ਆਦਮੀ ਨੂੰ ਇੱਕ ਵਾਰ ਦੇਖ ਕੇ ਹੀ ਉਸਦੇ ਅੰਤਰ ਵਸਤਰ ਦਾ ਸਾਈਜ਼ ਦੱਸ ਸਕਦੇ ਹਨ.

PRPR
ਕਹਾਣੀ ਕੁਝ ਇਸ ਪ੍ਰਕਾਰ ਹੈ :
ਪਾਪਾ (ਮੁਕੇਸ਼ ਤਿਵਾਰੀ) ਨਾਮਕ ਡੌਨ ਤੋਂ ਦਸ ਕਰੋੜ ਰੁਪਏ ਦੇ ਹੀਰੇ ਕਿਸੇ ਨੇ ਚੁਰਾ ਲਏ ਹਨ. ਇਹ ਹੀਰੇ ਪ੍ਰੇਮ ਵਿੱਚ ਖੋਏ ਹੋਏ ਦੋ ਪ੍ਰੇਮੀ ਚੰਦੂ (ਉਪੇਨ ਪਟੇਲ) ਅਤੇ ਚਾਂਦਨੀ (ਤਨੀਸ਼ਾ) ਦੇ ਹੱਥ ਲੱਗ ਜਾਂਦੇ ਹਨ. ਦੋਨੇ ਇਹਨਾਂ ਹੀਰਿਆਂ ਨੂੰ ਇੱਕ ਪੁਰਾਣੀ ਖਟਾਰਾ ਕਾਰ ਵਿੱਚ ਇਸ ਉਮੀਦ ਨਾਲ ਛੁਪਾ ਦਿੰਦੇ ਹਨ ਕਿ ਇਸ ਨੂੰ ਕੋਈ ਖਰੀਦੇਗਾ ਨਹੀਂ.

ਪਾਪਾ ਆਪਣੇ ਦੋ ਬੇਵਕੂਫ ਸਾਥੀਆਂ ਅਲਬਰਟ(ਬ੍ਰਜੇਸ਼ ਹਿਰਜੀ) ਅਤੇ ਪਿੰਟੋ(ਮਨੋਜ ਪਾਹਵਾ) ਦੇ ਨਾਲ ਇਹਨਾਂ ਹੀਰਿਆਂ ਦੀ ਤਲਾਸ਼ ਵਿੱਚ ਹਨ. ਗੁੱਸੇ ਵਾਲੀ ਪੁਲਿਸ ਆਫਿਸਰ ਮਾਇਆਵਤੀ ਚਾਰੂਲਤਾ (ਨੀਤੂ ਚੰਦਰਾ) ਇਹਨਾਂ ਅਪਰਾਧੀਆਂ ਦੇ ਪਿੱਛੇ ਹੈ.

ਕਈ ਵਾਰ ਹੱਤਿਆ ਦੀਆਂ ਕੋਸ਼ਿਸ਼ਾਂ ਵਿੱਚ ਨਾਕਾਮ ਰਹਿ ਚੁੱਕਿਆ ਲਸ਼ਮੀਨਾਰਾਇਣ (ਤੁਸ਼ਾਰ ਕਪੂਰ) ਨੂੰ ਆਪਣੀ ਕਾਬਿਲਿਅਤ ਸਿੱਧ ਕਰਨ ਦਾ ਇੱਕ ਅਵਸਰ ਮਿਲਦਾ ਹੈ. ਉਸ ਨੂੰ ਪਾਂਡੇਚਰੀ ਵਿੱਚ ਇੱਕ ਹੱਤਿਆ ਕਰਨ ਦੀ ਸੁਪਾਰੀ ਮਿਲਦੀ ਹੈ. ਉਹ ਪਾਂਡੇਚਰੀ ਸਥਿਤ ਹੋਟਲ ਬਲੂ ਡਾਇਮੰਡ ਵਿੱਚ ਆ ਕੇ ਰੁਕਦਾ ਹੈ.

ਦੂਸਰੇ ਲਸ਼ਮੀਨਾਰਾਇਣ (ਸੁਨੀਲ ਸ਼ੈਟੀ) ਵੀ ਇਸੇ ਹੋਟਲ ਵਿੱਚ ਆ ਕੇ ਰੁਕਦੇ ਹਨ. ਉਹ ਆਪਣੀ ਬੌਸ ਲੈਲਾ (ਸਮੀਰਾ ਰੈਡੀ) ਲਈ ਇੱਕ ਕਾਰ ਲੈਣ ਲਈ ਇੱਥੇ ਆਏ ਹਨ. ਲੈਲਾ ਦਾ ਆਟੋ ਸ਼ੋਅ ਰੂਮ ਕਰਜ਼ ਦੇ ਕਾਰਨ ਬੰਦ ਹੋਣ ਦੀ ਸਥਿਤੀ ਵਿੱਚ ਹੈ. ਉਹ ਆਪਣੇ ਸ਼ੋਅ ਰੂਮ ਨੂੰ ਬਚਾਉਣ ਲਈ ਪੁਰਾਣੀ ਕਾਰ ਖਰੀਦਣ ਅਤੇ ਵੇਚਣ ਦਾ ਕੰਮ ਵੀ ਸ਼ੁਰੂ ਕਰਦੀ ਹੈ. ਲੈਲਾ ਨੂੰ ਸ਼ਾਇਦ ਪਤਾ ਨਹੀਂ ਹੈ ਕਿ ਉਹ ਜਿਸ ਕਾਰ ਦਾ ਸੌਦਾ ਕਰਨ ਵਾਲੀ ਹੈ, ਉਸ ਵਿੱਚ ਕਰੋੜਾਂ ਦੇ ਹੀਰੇ ਹਨ.

ਤੀਸਰੇ ਲਸ਼ਮੀਨਾਰਾਇਣ(ਪਰੇਸ਼ ਰਾਵਲ) ਵੀ ਉਸੇ ਹੋਟਲ ਵਿੱਚ ਆ ਕੇ ਰੁਕਦੇ ਹਨ. ਉਹ ਇੱਥੇ ਉਭਰਦੀ ਹੋਈ ਡਿਜ਼ਾਇਨਰ ਜਿਆ (ਈਸ਼ਾ ਦਿਉਲ) ਤੋਂ ਅੰਤਰ ਵਸਤਰ ਡਿਜ਼ਾਇਨ ਲੈਣ ਆਏ ਹਨ.

ਤਿੰਨੇ ਲਸ਼ਮੀਨਾਰਾਇਣ ਇੱਕ ਹੀ ਜਗਾ ਤੇ ਇੱਕ ਹੀ ਸਮੇਂ ਆ ਕੇ ਰੁਕੇ ਹੋਏ ਹਨ. ਤਿੰਨੇ ਕਿਸੇ ਨਾ ਕਿਸੇ ਦਾ ਇੰਤਜਾਰ ਕਰ ਰਹੇ ਹਨ. ਤਿੰਨਾਂ ਨੂੰ ਇੱਕ-ਇੱਕ ਪੱਤਰ ਅਤੇ ਫੋਟੋ ਮਿਲਦੇ ਹਨ.

PRPR
ਪਹਿਲੇ ਲਸ਼ਮੀਨਾਰਾਇਣ (ਸੁਨੀਲ) ਨੂੰ ਪਾਪਾ ਦੀ ਫੋਟੋ ਮਿਲਦੀ ਹੈ, ਜਿਸ ਨੂੰ ਮਾਰਨ ਦੀ ਸੁਪਾਰੀ ਪਹਿਲੇ ਲਸ਼ਮੀਨਾਰਾਇਣ ਨੂੰ ਮਿਲੀ ਸੀ. ਦੂਸਰਾ ਲਸ਼ਮੀਨਾਰਾਇਣ ਕਾਰ ਲੈਣ ਲਈ ਪਾਪਾ ਦੇ ਕੋਲ ਪਹੁੰਚ ਜਾਂਦਾ ਹੈ. ਪਾਪਾ ਨੂੰ ਪਤਾ ਲੱਗ ਜਾਂਦਾ ਹੈ ਕਿ ਉਸ ਨੂੰ ਕੋਈ ਮਾਰਨ ਵਾਲਾ ਹੈ. ਉਹ ਇਸ ਦੂਸਰੇ ਲਸ਼ਮੀਨਾਰਾਇਣ ਦੀ ਚੰਗੀ ਤਰ੍ਹਾਂ ਧੁਲਾਈ ਕਰਦਾ ਹੈ.

ਤੀਸਰੇ ਲਸ਼ਮੀਨਾਰਾਇਣ ਨੂੰ ਲੈਲਾ ਦੀ ਫੋਟੋ ਮਿਲ ਜਾਂਦੀ ਹੈ. ਉਹ ਉਸ ਤੋਂ ਅੰਡਰਵਿਅਰ ਦੀ ਡਿਜਾਇਨ ਬਾਰੇ ਪੁੱਛ-ਗਿੱਛ ਕਰਦਾ ਹੈ.

ਇਸੇ ਵਿਚਕਾਰ ਚੰਦੂ ਅਤੇ ਚਾਂਦਨੀ ਉਸ ਕਾਰ ਦਾ ਸੌਦਾ ਰੋਕਣ ਦੀ ਕੋਸ਼ਿਸ਼ ਕਰਦੇ ਹਨ ਜਿਸ ਵਿੱਚ ਉਹਨਾਂ ਨੇ ਹੀਰੇ ਛੁਪਾਕੇ ਰੱਖੇ ਹਨ. ਪਰਿਸਥਿਤੀਆਂ ਕੁਝ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਹਨ ਕਿ ਹਾਸੇ ਨੂੰ ਰੋਕ ਪਾਉਣਾ ਮੁਸ਼ਕਿਲ ਹੋ ਜਾਂਦਾ ਹੈ.
ਹੋਰ ਵੀ
ਕ੍ਰੇਜ਼ੀ 4 : ਪਾਗਲਾਂ ਦੀ ਦੁਨੀਆ!
ਯੁ, ਮੀ ਔਰ ਹਮ : ਪਿਯਾ ਅਤੇ ਅਜੈ ਦੀ ਪ੍ਰੇਮਕਹਾਣੀ
ਜੋਧਾ ਅਕਬਰ : 16 ਵੀਂ ਸਦੀ ਦੀ ਪ੍ਰੇਮਕਥਾ
ਮਿਥਿੱਆ : ਸਾਜ਼ਿਸ਼, ਧੋਖਾਧੜੀ ਅਤੇ ਝੂਠ ਦਾ ਖੇਡ
'ਸੁਪਰਸਟਾਰ' ਦਾ ਸੱਚ
ਬਾਂਬੇ ਟੂ ਬੈਂਕਾਕ