ਨਿਰਮਾਤਾ : ਰਾਕੇਸ਼ ਰੌਸ਼ਨ ਨਿਰਦੇਸ਼ਕ : ਜੈਦੀਪ ਸੇਨ ਸੰਗੀਤ : ਰਾਜੇਸ਼ ਰੌਸ਼ਨ ਕਲਾਕਾਰ : ਅਰਸ਼ਦ ਵਾਰਸੀ, ਇਰਫਾਨ ਖਾਨ,ਰਾਜਪਾਲ ਯਾਦਵ, ਸੁਰੇਸ਼ ਮੇਨਨ, ਜੂਹੀ ਚਾਵਲਾ, ਦੀਆ ਮਿਰਜ਼ਾ, ਰਜਤ ਕਪੂਰ, ਜਾਕਿਰ ਹੁਸੈਨ
ਕਹਿੰਦੇ ਹਨ ਕਿ ਦੁਨੀਆ ਪਾਗਲਾਂ ਨਾਲ ਭਰੀ ਪਈ ਹੈ. ਕੋਈ ਪੈਸਿਆਂ ਦੇ ਪਿੱਛੇ ਪਾਗਲ ਹੈ, ਤਾਂ ਕੋਈ ਪਿਆਰ ਦੇ ਲਈ ਪਾਗਲ ਹੈ. ਕੋਈ ਕੰਮ ਦੇ ਮਾਰੇ ਪਾਗਲ ਹੈ, ਤਾਂ ਕਿਸੇ ਦੇ ਪਾਗਲਪਨ ਦਾ ਕਾਰਨ ਕੰਮ ਦਾ ਨਹੀਂ ਹੋਣਾ ਹੈ.
'ਕ੍ਰੇਜ਼ੀ 4' ਦੀ ਕਹਾਣੀ 4 ਪਾਤਰਾਂ ਦੇ ਇਰਦ ਗਿਰਦ ਘੁੰਮਦੀ ਹੈ, ਜਿਹਨਾਂ ਨੂੰ 'ਕ੍ਰੇਜ਼ੀ' ਕਿਹਾ ਜਾਂਦਾ ਹੈ. ਰਾਜਾ, ਡਾ. ਮੁਖਰਜੀ, ਗੰਗਾਧਰ ਅਤੇ ਡੱਬੂ ਨੂੰ ਦੁਨੀਆ 'ਕ੍ਰੇਜ਼ੀ' ਮੰਨਦੀ ਹੈ ਕਿਉਂਕਿ ਉਹ ਆਮ ਲੋਕਾਂ ਤੋਂ ਹਟ ਕੇ ਹੈ. ਇਹਨਾਂ ਦੀਆਂ ਅਜੀਬ ਆਦਤਾਂ ਦੇ ਕਾਰਨ ਹੀ ਉਹਨਾਂ ਨੂੰ 'ਕ੍ਰੇਜ਼ੀ 4' ਦਾ ਨਾਮ ਦਿੱਤਾ ਗਿਆ ਹੈ.
ਇਹਨਾਂ ਚਾਰਾਂ ਦਾ ਇਲਾਜ ਕਰ ਰਹੀ ਹੈ ਡਾ. ਸੋਨਾਲੀ. ਸੋਨਾਲੀ ਨੂੰ ਇਸ ਗੱਲ ਦਾ ਪੱਕਾ ਵਿਸ਼ਵਾਸ ਹੈ ਕਿ ਜੇ ਥੋੜ੍ਹਾ ਧੀਰਜ ਰੱਖਿਆ ਜਾਏ ਤਾਂ ਉਹ ਕੁਝ ਸਮੇਂ ਬਾਅਦ ਇੱਕ ਦਮ ਠੀਕ ਹੋ ਜਾਣਗੇ.
ਸਵਾਲ ਇਹ ਉੱਠਦਾ ਹੈ ਕਿ ਕੀ ਦੁਨੀਆ ਇਹਨਾਂ ਚਾਰਾਂ ਨੂੰ ਸਵਿਕਾਰ ਕਰ ਸਕੇਗੀ? ਕੀ ਇਹ ਚਾਰੇ ਦੁਨੀਆ ਦੇ ਨਾਲ ਤਾਲਮੇਲ ਬਿਠਾ ਸਕਣਗੇ? 'ਕ੍ਰੇਜ਼ੀ 4' ਜਲਦੀ ਹੀ ਆਉਣ ਵਾਲੀ ਹੈ. ਕੀ ਉਹਨਾਂ ਨੂੰ 'ਕ੍ਰੇਜ਼ੀ' ਕਹਿਣਾ ਉੱਚਿਤ ਹੈ? ਜਾਣਨ ਲਈ ਦੇਖੋ 'ਕ੍ਰੇਜ਼ੀ 4'.
ਪਾਤਰ ਪਹਿਚਾਣ :
ਰਾਜਾ (ਅਰਸ਼ਦ ਵਾਰਸੀ) : ਰਾਜਾ ਦਾ ਖੂਨ ਹਮੇਸ਼ਾ ਉਬਲਦਾ ਰਹਿੰਦਾ ਹੈ. ਉਹਨਾਂ ਦੇ ਅੰਦਰ ਗੁੱਸਾ ਭਰਿਆ ਹੋਇਆ ਹੈ. ਉਹ ਹਮੇਸ਼ਾ ਕੁੱਟਣ ਲਈ ਤਿਆਰ ਰਹਿੰਦੇ ਹਨ. ਕਿਸੇ ਨੇ ਜੇ ਉਹਨਾਂ ਨੂੰ ਥੋੜ੍ਹਾ ਜਿਹਾ ਵੀ ਛੇੜਿਆ, ਤਾਂ ਸਮਝੋ ਉਹ ਗਿਆ. ਟੀਵੀ ਰਿਪੋਰਟਰ ਸ਼ਿਖਾ, ਰਾਜਾ ਨੂੰ ਬਹੁਤ ਚਾਹੁੰਦੀ ਹੈ.
ਇਰਫਾਨ ਖਾਨ (ਡਾ. ਮੁਖਰਜੀ) : ਮੁਖਰਜੀ ਸਾਹਬ ਨੂੰ ਲੱਗਦਾ ਹੈ ਕਿ ਉਹ 'ਕ੍ਰੇਜ਼ੀ 4' ਟੀਮ ਦੇ ਕਪਤਾਨ ਹਨ. ਸਫਾਈ ਪਸੰਦ ਅਤੇ ਕੰਮ ਨੂੰ ਤਰੀਕੇ ਨਾਲ ਕਰਨਾ ਉਹਨਾਂ ਨੂੰ ਚੰਗਾ ਲੱਗਦਾ ਹੈ. ਉਹ ਆਪਣਾ ਦਿਮਾਗੀ ਸਤੁੰਲਨ ਖੋਹ ਚੁੱਕੇ ਹਨ.
ਰਾਜਪਾਲ ਯਾਦਵ (ਗੰਗਾਧਰ) : ਇਹ ਇੱਕ ਅਜਿਹੀ ਲੜ੍ਹਾਈ ਲੜ ਰਹੇ ਹਨ, ਜੋ ਕਦੋਂ ਦੀ ਜਿੱਤੀ ਜਾ ਚੁੱਕੀ ਹੈ. ਅਤੀਤ ਵਿੱਚ ਵਿਚਰਨ ਕਰਦੇ ਹੋਏ ਗੰਗਾਧਰ ਅਜੇ ਵੀ ਆਜਾਦੀ ਦੀ ਲੜ੍ਹਾਈ ਵਿੱਚ ਹਿੱਸਾ ਲੈ ਰਹੇ ਹਨ. ਗਾਂਧੀ, ਨਹਿਰੂ, ਤਿਲਕ ਅਤੇ ਪਟੇਲ ਨਾਲ ਉਹਨਾਂ ਦੀ ਮੁਲਾਕਾਤ ਹੋਇਆ ਕਰਦੀ ਹੈ.
ਸੁਰੇਸ਼ ਮੇਨਨ (ਡੱਬੂ) : ਡੱਬੂ ਬਹੁਤ ਪਿਆਰਾ ਸਭ ਦਾ ਦੁਲਾਰਾ ਹੈ. ਡੱਬੂ ਤੇ ਥੋੜ੍ਹੀ ਜਿਹੀ ਵੀ ਮੁਸ਼ਕਿਲ ਆ ਜਾਏ ਤਾਂ ਤਿੰਨੋ ਉਸ ਦੇ ਅੱਗੇ ਖੜ੍ਹੇ ਹੋ ਜਾਂਦੇ ਹਨ. ਪਰੰਤੂ ਡੱਬੂ ਸਾਲਾਂ ਤੋਂ ਇੱਕ ਸ਼ਬਦ ਵੀ ਬੋਲਿਆ ਨਹੀਂ ਹੈ. ਕਿਉਂ? ਇਹ ਕੋਈ ਨਹੀਂ ਜਾਣਦਾ.
ਨਿਰਦੇਸ਼ਕ ਦੇ ਬਾਰੇ ਵਿੱਚ : ਫਿਲਮ ਦਾ ਨਿਰਦੇਸ਼ਨ ਜੈਦੀਪ ਸੇਨ ਨੇ ਕੀਤਾ ਹੈ. ਜੈਦੀਪ ਬਚਪਨ ਤੋਂ ਹੀ ਫਿਲਮਾਂ ਦੇ ਦੀਵਾਨੇ ਰਹੇ ਹਨ. ਹੈਰੀ ਬਾਵੇਜਾ ਦੇ ਸਹਾਇਕ ਦੇ ਰੂਪ ਵਿੱਚ ਆਪਣਾ ਕਰਿਅਰ ਸ਼ੁਰੂ ਕਰਨ ਵਾਲੇ ਜੈਦੀਪ, ਰਾਜਕੰਵਰ ਦੀ ਛੇ ਫਿਲਮਾਂ ਵਿੱਚ ਅਤੇ 'ਦਿਲਲਗੀ' ਵਿੱਚ ਸੰਨੀ ਦਿਉਲ ਦੇ ਸਹਾਇਕ ਨਿਰਦੇਸ਼ਕ ਰਹੇ ਹਨ.
ਸੰਨ 2001 ਤੋਂ ਉਹ ਰਾਕੇਸ਼ ਰੌਸ਼ਨ ਦੇ ਬੈਨਰ ਫਿਲਮਕਰਾਫਟ ਨਾਲ ਜੁੜ ਗਏ. 'ਕੋਈ ਮਿਲ ਗਿਆ' ਅਤੇ 'ਕ੍ਰਿਸ਼' ਵਿੱਚ ਉਹਨਾਂ ਨੇ ਰਾਕੇਸ਼ ਨੂੰ ਸਹਿਯੋਗ ਦਿੱਤਾ. ਜੈਦੀਪ ਦੀ ਪ੍ਰਤਿਭਾ ਅਤੇ ਸਮਰਪਣ ਤੋਂ ਰਾਕੇਸ਼ ਰੌਸ਼ਨ ਬਹੁਤ ਪ੍ਰਭਾਵਿਤ ਹੋਏ ਅਤੇ ਉਹਨਾਂ ਨੇ 'ਕ੍ਰੇਜ਼ੀ 4' ਵਿੱਚ ਜੈਦੀਪ ਨੂੰ ਸੁਤੰਤਰ ਨਿਰਦੇਸ਼ਨ ਦਾ ਭਾਰ ਸੌਂਪਿਆ. ਰਾਕੇਸ਼ ਦਾ ਕਹਿਣਾ ਹੈ ਕਿ ਜੈਦੀਪ ਨੇ ਚੰਗੀ ਫਿਲਮ ਬਣਾਈ ਹੈ.
|