ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਯੁ, ਮੀ ਔਰ ਹਮ : ਪਿਯਾ ਅਤੇ ਅਜੈ ਦੀ ਪ੍ਰੇਮਕਹਾਣੀ
ਸਮੇਂ ਤਾਮਰਕਰ
ਨਿਰਮਾਤਾ : ਦੇਵਗਨ ਫਿਲਮਸ
ਨਿਰਦੇਸ਼ਕ : ਅਜੈ ਦੇਵਗਨ
ਗੀਤਕਾਰ : ਮੁੰਨਾ ਧੀਮਾਨ
ਸੰਗੀਤਕਾਰ : ਵਿਸ਼ਾਲ ਭਾਰਦੁਆਜ
ਕਲਾਕਾਰ : ਅਜੈ ਦੇਵਗਨ, ਕਾਜੋਲ, ਦਿਵਿਆ ਦੱਤਾ, ਸੁਮੀਤ ਰਾਘਵਨ, ਈਸ਼ਾ ਸ਼੍ਰਾਵਣੀ, ਕਰਣ ਖੰਨ

ਅਜੈ ਦੇਵਗਨ ਅਤੇ ਕਾਜੋਲ ਨੇ ਹੁਣ ਤਕ ਹਲਚਲ (1995), ਗੁੰਡਾਰਾਜ (1995), ਪਿਆਰ ਤੋ ਹੋਨਾ ਹੀ ਥਾ (1998), ਦਿਲ ਕਿਆ ਕਰੇ (1999) ਅਤੇ ਰਾਜੁ ਚਾਚਾ (2000) ਵਿੱਚ ਨਾਲ ਕੰਮ ਕੀਤਾ ਹੈ. ਦੋਨ੍ਹਾਂ ਦੀ ਸੱਤਵੀਂ ਫਿਲਮ 'ਯੁ ਮੀ ਔਰ ਹਮ' 11 ਅਪ੍ਰੈਲ ਨੂੰ ਪ੍ਰਦਰਸ਼ਿਤ ਹੋਣ ਜਾ ਰਹੀ ਹੈ.

ਪਿਛਲੇ ਅੱਠ ਸਾਲਾਂ ਵਿੱਚ ਕਾਜੋਲ ਦੀ ਨਾਈਕਾ ਦੇ ਰੂਪ ਵਿੱਚ ਇੱਕੋ- ਇੱਕ ਫਿਲਮ 'ਫਨਾ' ਆਈ ਹੈ, ਇਸ ਦੇ ਬਾਵਜੂਦ ਉਹਨਾਂ ਦੀ ਲੋਕਪ੍ਰਿਅਤਾ ਵਿੱਚ ਕਮੀ ਨਹੀਂ ਆਈ ਹੈ. ਕਾਜੋਲ ਦੇ ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਤੋਂ ਇੰਤਜਾਰ ਕਰ ਰਹੇ ਹਨ.

ਅਜੈ ਦੇਵਗਨ ਦਾ ਨਿਰਦੇਸ਼ਨ 'ਯੁ ਮੀ ਔਰ ਹਮ' ਦੀ ਇੱਕ ਹੋਰ ਖਾਸ ਗੱਲ ਹੈ. ਭਾਵੇਂ ਹੀ ਅਜੈ ਦੀ ਨਿਰਦੇਸ਼ਕ ਦੇ ਰੂਪ ਵਿੱਚ ਇਹ ਪਹਿਲੀ ਫਿਲਮ ਹੈ, ਪਰ ਦਰਸ਼ਕ ਦੇਖਣਾ ਚਾਹੁੰਦੇ ਹਨ ਕਿ ਅਜੈ ਨੇ ਕਿਸ ਤਰ੍ਹਾਂ ਦੀ ਫਿਲਮ ਬਣਾਈ ਹੈ. ਆਮਿਰ ਖਾਨ ਨੇ ਨਿਰਦੇਸ਼ਕ ਦੇ ਰੂਪ ਵਿੱਚ ਆਪਣੀ ਪਰੀਖਿਆ ਪਾਸ ਕਰ ਲਈ ਹੈ, ਹੁਣ ਅਜੈ ਦੇਵਗਨ ਦੀ ਬਾਰੀ ਹੈ.

ਅਜੈ (ਅਜੈ ਦੇਵਗਨ) ਅਤੇ ਪਿਯਾ (ਕਾਜੋਲ) ਦੀ ਮੁਲਾਕਾਤ ਇੱਕ ਕਰੂਜ ਤੇ ਹੁੰਦੀ ਹੈ. ਪਿਯਾ ਜਦੋਂ ਅਜੈ ਨੂੰ ਡ੍ਰਿੰਕ ਪੇਸ਼ ਕਰਦੀ ਹੈ ਉਸ ਵੇਲੇ ਉਹ ਉਸ ਨੂੰ ਪਹਿਲੀ ਵਾਰੀ ਦੇਖਦਾ ਹੈ. ਅਜੈ ਨੂੰ ਸ਼ਰਾਬ ਤੋਂ ਵੀ ਜਿਆਦਾ ਪਿਯਾ ਦਾ ਨਸ਼ਾ ਹੋ ਜਾਂਦਾ ਹੈ.

ਉਹ ਉਸ ਨੂੰ ਦੇਖਦੇ ਹੀ ਉਸ ਦਾ ਦੀਵਾਨਾ ਬਣ ਜਾਂਦਾ ਹੈ. ਕਹਿਣ ਨੂੰ ਤੇ ਉਹ ਮਨੋਵਿਗਿਆਨੀ ਹੈ, ਪਰ ਪਿਯਾ ਉਸ ਦੇ ਦਿਮਾਗ ਵਿੱਚ ਹਲਚਲ ਮਚਾ ਦਿੰਦੀ ਹੈ.

ਪਿਯਾ ਨੂੰ ਪ੍ਰਭਾਵਿਤ ਕਰਨ ਲਈ ਅਜੈ ਹਰ ਮੁਮਕਿਨ ਕੋਸ਼ਿਸ਼ ਕਰਦਾ ਹੈ, ਪਰ ਉਸ ਨੂੰ ਪ੍ਰਭਾਵਿਤ ਕਰਨਾ ਸੌਖਾ ਨਹੀਂ ਹੈ. ਉਹ ਅਜੈ ਨੂੰ ਪਸੰਦ ਤੇ ਕਰਦੀ ਹੈ, ਪਰ ਫੈਸਲਾ ਲੈਣ ਦੇ ਥੋੜਾ ਪਹਿਲੇ ਸਮੇਂ ਚਾਹੁੰਦੀ ਹੈ. ਦੋਨ੍ਹਾਂ ਵਿੱਚਕਾਰ ਇੱਕ ਬੰਧਨ ਬਣ ਜਾਂਦਾ ਹੈ.

ਸਮੁੰਦਰ ਵਿੱਚਕਾਰ ਦੋਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋ ਜਾਂਦੀ ਹੈ, ਪਰ ਲਹਿਰਾਂ ਉਹਨਾਂ ਤੋਂ ਵਿਪਰੀਤ ਹਨ. ਇਸ ਦੇ ਬਾਵਜੂਦ ਸਮੁੰਦਰ ਸੱਚੇ ਪਿਆਰ ਨੂੰ ਦੂਰ ਨਹੀਂ ਰੱਖ ਪਾਉਂਦਾ ਹੈ.

ਅਜੈ ਅਤੇ ਪਿਯਾ ਨੇ ਆਪਣੇ ਪ੍ਰੇਮ ਦੀ ਕੋਈ ਯਾਦਗਾਰ ਚੀਜ ਨਹੀਂ ਬਣਾਈ ਹੈ. ਹੋ ਸਕਦਾ ਹੈ ਕਿ ਉਹਨਾਂ ਦੇ ਨਾਂ ਵੀ ਛੇਤੀ ਹੀ ਭੁਲਾ ਦਿੱਤੇ ਜਾਣ ਇਸ ਦੇ ਬਾਵਜੂਦ ਉਹਨਾਂ ਨੇ ਬਹੁਤ ਕੁੱਝ ਪ੍ਰਾਪਰ ਕਰ ਲਿਆ ਹੈ. ਉਹਨਾਂ ਨੇ ਇੱਕ ਦੂਜੇ ਨੂੰ ਦਿਲ ਅਤੇ ਆਤਮਾ ਤੋਂ ਪਿਆਰ ਕੀਤਾ ਅਤੇ ਜੀਵਨ ਵਿੱਚ ਇਹ ਹੀ ਕਾਫੀ ਹੁੰਦਾ ਹੈ.
ਹੋਰ ਵੀ
ਜੋਧਾ ਅਕਬਰ : 16 ਵੀਂ ਸਦੀ ਦੀ ਪ੍ਰੇਮਕਥਾ
ਮਿਥਿੱਆ : ਸਾਜ਼ਿਸ਼, ਧੋਖਾਧੜੀ ਅਤੇ ਝੂਠ ਦਾ ਖੇਡ
'ਸੁਪਰਸਟਾਰ' ਦਾ ਸੱਚ
ਬਾਂਬੇ ਟੂ ਬੈਂਕਾਕ
ਮਾਇ ਨੇਮ ਇਜ਼ ਏਂਥੋਨੀ ਗੋਂਜ਼ਾਲਵਿਸ
ਸ਼ੋਬਿਜ਼ : ਪ੍ਰਸਿੱਧੀ ਦਾ ਮੁੱਲ