ਨਿਰਮਾਤਾ : ਸ਼੍ਰੀ ਅਸ਼ਟਵਿਨਾਇਕ ਸਿਨੇ ਵਿਜ਼ਨ ਲਿਮਿਟੇਡ ਨਿਰਦੇਸ਼ਕ : ਰੋਹਿਤ ਜੁਗਰਾਜ ਸੰਗੀਤ : ਸ਼ਮੀਰ ਟੰਡਨ ਕਲਾਕਾਰ : ਕੁਣਾਲ ਖੇਮੂ, ਤੁਲਿਪ ਜੋਸ਼ੀ, ਔਸ਼ਿਮਾ ਸਾਹਨੀ, ਰੀਮਾ, ਸ਼ਰਤ ਸਕਸੈਨਾ, ਦਰਸ਼ਨ ਜਰੀਵਾਲਾ, ਅਮਨ ਵਰ੍ਹਮਾ.
ਬਾਲੀਵੁੱਡ ਦੇ ਪਿਛੋਕੜ ਤੇ ਬਣੀਆਂ ਫਿਲਮਾਂ ਇਨ੍ਹਾਂ ਦਿਨਾਂ ਵਿੱਚ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਹਨ. 'ਓਮ ਸ਼ਾਂਤੀ ਓਮ' ,'ਖੋਇਆ ਖੋਇਆ ਚਾਂਦ', 'ਸ਼ੋਬਿਜ਼' , 'ਹੱਲਾ-ਬੋਲ' ਵਰਗੀਆਂ ਫਿਲਮਾਂ ਦੇ ਬਾਦ 'ਸੁਪਰ ਸਟਾਰ' ਵੀ ਬਾਲੀਵੁੱਡ ਨਾਲ ਜੁੜੀ ਹੋਈ ਹੈ.
ਐਕਸ਼ਨ ਅਤੇ ਡ੍ਰਾਮੇ ਦੇ ਨਾਲ ਇਸ ਫਿਲਮ ਵਿੱਚ ਫਿਲਮ ਉਦਯੋਗ ਦੀਆਂ ਕਈ ਸੱਚਾਈਆਂ ਨਾਲ ਦਰਸ਼ਕਾਂ ਨੂੰ ਵਾਕਿਫ਼ ਕਰਵਾਇਆ ਜਾਵੇਗਾ. ਇਸ ਫਿਲਮ ਵਿੱਚ ਕੁਣਾਲ ਖੇਮੂ ਨੇ ਦੂਹਰੀ ਭੂਮਿਕਾ ਨਿਭਾਈ ਹੈ.
ਕੁਣਾਲ (ਕੁਣਾਲ) ਅੱਜ ਦੀ ਜਵਾਨ ਪੀੜ੍ਹੀ ਦਾ ਪ੍ਰਤੀਨਿਧੀ ਹੈ. ਉਹ ਸੁਪਨੇ ਦੇਖਣਾ ਤੇ ਉਹਨਾਂ ਨੂੰ ਸੱਚ ਕਰਨਾ ਚੰਗੀ ਤਰ੍ਹਾਂ ਜਾਣਦਾ ਹੈ. ਉਸਦਾ ਸੁਪਨਾ ਹੈ ਬਾਲੀਵੁੱਡ ਵਿੱਚ ਸੁਪਰ ਸਟਾਰ ਬਣਨ ਦਾ. ਹਾਲਾਂਕਿ ਵਰਤਮਾਨ ਵਿੱਚ ਸਭ ਉਸਨੂੰ ਇੱਕ ਸਟ੍ਰਗਲਰ ਦੇ ਰੂਪ ਵਿੱਚ ਪਹਿਚਾਣਦੇ ਹਨ, ਪਰ ਕੁਣਾਲ ਨੂੰ ਪਤਾ ਹੈ ਕਿ ਉਸਦੀ ਇਹ ਪਹਿਚਾਣ ਅਸਥਾਈ ਹੈ. ਕੁਣਾਲ ਨੂੰ ਮੌਸਮ ਬਹੁਤ ਚਾਹੁੰਦੀ ਹੈ , ਸ਼ਾਇਦ ਦੁਨੀਆ ਵਿੱਚ ਸਭ ਤੋਂ ਜਿਆਦਾ.
ਜਿੰਦਗੀ ਕੁਣਾਲ ਦੇ ਨਾਲ ਇੱਕ ਅਜੀਬ ਮਜ਼ਾਕ ਕਰਦੀ ਹੈ. ਕਰੋੜਪਤੀ ਯੁਵਕ ਕਰਣ( ਕੁਣਾਲ ਖੇਮੂ) ਅਚਾਨਕ ਬਾਲੀਵੁੱਡ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਛਾ ਜਾਂਦਾ ਹੈ. ਕਰਣ ਦੇ ਆਉਣ ਨਾਲ ਕੁਣਾਲ ਦੇ ਸੁਪਨੇ ਚਕਨਾਚੂਰ ਹੋ ਜਾਂਦੇ ਹਨ ਕਿਉਂਕਿ ਉਹ ਕੁਣਾਲ ਵਰਗਾ ਹੀ ਦਿਖਾਈ ਦਿੰਦਾ ਹੈ.
ਕੁਣਾਲ ਨੂੰ ਮਜਬੂਰੀ ਕਾਰਨ ਕਰਣ ਦੇ ਡੁਪਲੀਕੇਟ ਦੇ ਰੂਪ ਵਿੱਚ ਕੰਮ ਕਰਨਾ ਪੈਂਦਾ ਹੈ. ਦੋਨਾਂ ਦੇ ਵਿਚਕਾਰ ਇੱਕ ਅਲੱਗ ਤਰ੍ਹਾਂ ਦੀ ਮੁਕਾਬਲੇਬਾਜ਼ੀ ਸ਼ੁਰੂ ਹੋ ਜਾਂਦੀ ਹੈ. ਅਚਾਨਕ ਸਟ੍ਰਗਲਰ ਕੁਣਾਲ ਦੀ ਕਿਸਮਤ ਕਰਵਟ ਬਦਲਦੀ ਹੈ ਅਤੇ ਉਹ ਸੁਪਰ ਸਟਾਰ ਬਣ ਜਾਂਦਾ ਹੈ. ਉਸਦੀ ਹਰ ਪਾਸੇ ਚਰਚਾ ਹੋਣ ਲੱਗਦੀ ਹੈ. ਇਸ ਵਿੱਚ ਮੌਸਮ ਉਸ ਤੋਂ ਦੂਰ ਜਾ ਚੁੱਕੀ ਹੁੰਦੀ ਹੈ.
ਕੁਝ ਸਮੇਂ ਬਾਦ ਕੁਣਾਲ ਨੂੰ ਅਹਿਸਾਸ ਹੁੰਦਾ ਹੈ ਕਿ ਮੌਸਮ ਜੋ ਕਿ ਹੁਣ ਪੱਤਰਕਾਰ ਬਣ ਚੁੱਕੀ ਹੈ, ਆਪਣੇ ਸਹਿਕਰਮੀ ਪ੍ਰਸ਼ਾਂਤ ਦੇ ਨਾਲ ਮਿਲ ਕੇ ਉਸਦੇ ਸੁਪਰ ਸਟਾਰ ਬਣਨ ਦੇ ਪਿੱਛੇ ਦੇ ਸੱਚ ਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਚਾਹੁੰਦੀ ਹੈ. ਕੁਣਾਲ ਦੇ ਸਾਹਮਣੇ ਸਵਾਲ ਹੈ ਕਿ ਉਹ ਸੱਚ ਨੂੰ ਸਵਿਕਾਰ ਕਰੇ ਜਾਂ ਇੱਕ ਸਾਹਸੀ ਕਦਮ ਉਠਾਏ? ਕੀ ਕਰੇਗਾ ਕੁਣਾਲ? ਕੀ ਹੈ ਉਹ ਸੱਚ? ਕਿਵੇਂ ਬਣਿਆ ਕੁਣਾਲ ਸੁਪਰ ਸਟਾਰ? ਜਾਨਣ ਲਈ ਦੇਖੋ...'ਸੁਪਰਸਟਾਰ'.
|