ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਮਾਇ ਨੇਮ ਇਜ਼ ਏਂਥੋਨੀ ਗੋਂਜ਼ਾਲਵਿਸ
IFMIFM
ਨਿਰਮਾਤਾ : ਈ ਨਿਵਾਸ ਪ੍ਰੋਡਕਸ਼ਨ-ਰੇਡ ਚਿਲੀ ਐਂਟਰਟੇਨਮੇਂਟ-ਸਹਾਰਾ ਵਨ ਮੋਸ਼ਨ ਪਿਕਚਰ
ਨਿਰਦੇਸ਼ਕ : ਈ ਨਿਵਾਸ
ਸੰਗੀਤ : ਹਿਮੇਸ਼ ਰੇਸ਼ਮੀਆ, ਪ੍ਰੀਤਮ ਚਕ੍ਰਵਰਤੀ
ਕਲਾਕਾਰ : ਨਿਖਿਲ ਦਵਿਵੇਦੀ, ਅਮ੍ਰਿਤਾ ਰਾਵ, ਮਿਥੁਨ ਚਕ੍ਰਵਰਤੀ, ਇਸ਼ਿਤਾ ਭੱਟਮ ਅਨੁਪਮ ਖੇਰ, ਜਾਵੇਦ ਸ਼ੇਖ (ਪਾਕਿਸਤਾਨ), ਪਵਨ ਮਲਹੋਤਰਾ.

ਫਿਲਮ ਦਾ ਇਹ ਨਾਂ ਪੜ੍ਹ ਕੇ ਕਈ ਲੋਕਾਂ ਨੂੰ ਅਮਰ ਅਕਬਰ ਐਂਥੋਨੀ ਦਾ ਗੀਤ ਯਾਦ ਆ ਗਿਆ ਹੋਵੇਗਾ, ਜਿਸ ਨੂੰ ਅਮਿਤਾਭ ਤੇ ਫਿਲਮਾਇਆ ਗਿਆ ਸੀ. ਇਸ ਫਿਲਮ ਵਿੱਚ ਐਂਥੋਨੀ ਬਣੇ ਹਨ ਨਿਖਿਲ ਦਵੀਵੇਦੀ, ਜਿਹਨਾਂ ਦੀ ਹੀਰੋ ਦੇ ਰੂਪ ਵਿੱਚ ਇਹ ਪਹਿਲੀ ਫਿਲਮ ਹੈ. ਈ ਨਿਵਾਸ ਵੱਲੋਂ ਨਿਰਦੇਸ਼ਿਤ ਇਸ ਫਿਲਮ ਵਿੱਚ ਰੋਮਾਂਸ, ਡ੍ਰਾਮਾ ਅਤੇ ਅਪਰਾਸ਼ ਜਿਹੇ ਤੱਤਾਂ ਦਾ ਮੇਲ ਹੈ.

ਐਂਥੋਨੀ ਇੱਕ ਅਨਾਥ ਮੁੰਡਾ ਹੈ. ਬਚਪਨ ਵਿੱਚ ਉਸ ਨੂੰ ਮੁੰਬਈ ਦੀ ਗਲੀਆਂ ਵਿੱਚ ਗੈਂਗਸਟਰ ਸਿਕੰਦਰ (ਪਵਨ ਮਲਹੋਤ੍ਰਾ) ਨੇ ਦੇਖਿਆ. ਐਂਥੋਨੀ ਦੀ ਮਾਸੂਮੀਅਤ ਉਸ ਦੇ ਦਿਲ ਨੂੰ ਛੁਹ ਗਈ. ਉਸ ਨੇ ਐਂਥੋਨੀ ਨੂੰ ਉਠਾ ਕੇ ਫਾਦਰ ਬ੍ਰਿਗੈਜ਼ਾ (ਮਿਥੁਨ ਚਕ੍ਰਵਰਤੀ) ਨੂੰ ਦੇ ਦਿੱਤਾ.

IFMIFM
ਐਂਥੋਨੀ ਵੱਡਾ ਹੋ ਗਿਆ ਹੈ ਅਤੇ ਜਿਮੀ ਪਬ ਵਿੱਚ ਬਾਰਟੇਂਡਰ ਦਾ ਕੰਮ ਕਰਦਾ ਹੈ. ਐਂਥੋਨੀ ਦੀ ਅੱਖਾਂ ਵਿੱਚ ਇੱਕ ਸੁਪਨਾ ਹੈ ਕਿ ਉਹ ਫਿਲਮ ਸਟਾਰ ਬਣੇ. ਆਪਣਾ ਸੁਪਨਾ ਕਿਵੇਂ ਪੂਰਾ ਕਰੇ, ਉਸ ਨੂੰ ਇਹ ਨਹੀਂ ਪਤਾ.

ਇਸ ਪਬ ਨੂੰ ਮੁਰਤਜਾ (ਅਨੁਪਮ ਖੇਰ) ਚਲਾਉਂਦਾ ਹੈ. ਉਸ ਦੀ ਇੱਕ ਗੈਂਗ ਹੈ, ਜਿਸ ਵਿੱਚ ਸਿਕੰਦਰ, ਮਕਸੂਦ (ਮੁਕੇਸ਼ ਤਿਵਾਰੀ) ਅਤੇ ਰਿਯਾਜ (ਦਇਆ ਸ਼ੰਕਰ ਪਾਂਡੇ) ਸ਼ਾਮਿਲ ਹਨ. ਇਹ ਸਾਰੇ ਪਬ ਦੀ ਆੜ ਵਿੱਚ ਗੈਰਕਨੂੰਨੀ ਕੰਮ ਕਰਦੇ ਹਨ. ਐਂਥੋਨੀ ਨੂੰ ਇਸ ਬਾਰੇ ਕੁੱਝ ਪਤਾ ਨਹੀਂ ਰਹਿੰਦਾ. ਉਹ ਸਾਰਿਆਂ ਨੂੰ ਸ਼ਰੀਫ ਸਮਝਦਾ ਹੈ.

ਇੱਕ ਦਿਨ ਉਸ ਦੀ ਮੁਲਾਕਾਤ ਰੀਆ (ਅਮ੍ਰਿਤਾ ਰਾਵ) ਤੋਂ ਹੁੰਦੀ ਹੈ. ਰਿਯਾ ਇੱਕ ਫਿਲਮ ਵਿੱਚ ਸਹਾਇਕ ਨਿਰਦੇਸ਼ਕ ਹੈ. ਐਂਥੋਨੀ ਨੂੰ ਲੱਗਦਾ ਹੈ ਕਿ ਰੀਆ ਦੀ ਮਦਦ ਤੋਂ ਉਹ ਆਪਣੇ ਸੁਪਨੇ ਸੱਚ ਕਰ ਸਕਦਾ ਹੈ. ਹੌਲੀ-ਹੌਲੀ ਰੀਆ ਅਤੇ ਐਂਥੋਨੀ ਵਿੱਚਕਾਰ ਪਿਆਰ ਹੋ ਜਾਂਦਾ ਹੈ.

ਕਹਾਣੀ ਵਿੱਚ ਨਵਾਂ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਐਂਥੋਨੀ ਸਾਮ੍ਹਨੇ ਸਿਕੰਦਰ ਅਤੇ ਉਸ ਦੀ ਗੈਂਗ ਦੇ ਸਦੱਸ ਇੱਕ ਵਿਅਕਤੀ ਦੀ ਹੱਤਿਆ ਕਰ ਦਿੰਦੇ ਹਨ. ਪੁਲਿਸ ਇਸ ਹੱਤਿਆ ਬਾਰੇ ਐਂਥੋਨੀ ਤੋਂ ਪੁੱਛਗਿੱਛ ਕਰਦੀ ਹੈ ਕਿਉਂਕਿ ਉਹ ਇਸ ਦਾ ਗਵਾਹ ਹੈ.

IFMIFM
ਉਹ ਸਮਝ ਨਹੀਂ ਪਾਉਂਦਾ ਕਿ ਉਸ ਕੀ ਕਰੇ. ਇੱਕ ਪਾਸੇ ਸਿਕੰਦਰ ਨੇ ਉਸ ਦੀ ਜਿੰਦਗੀ ਨੂੰ ਸਵਾਂਰਿਆ ਹੈ ਅਤੇ ਦੂਜੇ ਪਾਸੇ ਉਸ ਦਾ ਫਰਜ ਅਤੇ ਈਮਾਨਦਾਰੀ. ਕੀ ਉਹ ਸਿਕੰਦਰ ਨਾਲ ਆਪਣੀ ਵਫਾਦਾਰੀ ਨਿਭਾ ਸਕੇਗਾ? ਕੀ ਉਹ ਆਪਣੀ ਅੰਤਰਰਾਤਮਾ ਦੀ ਅਵਾਜ ਸੁਣੇਗਾ. ਕੀ ਉਸ ਦਾ ਫਿਲਮ ਸਟਾਰ ਬਣਨ ਦਾ ਸੁਪਨਾ ਪੂਰਾ ਹੋਵੇਗਾ? ਪਤਾ ਕਰਨ ਲਈ ਦੇਖੋ 'ਮਾਯ ਨੇਮ ਈਜ਼ ਐਂਥੋਨੀ ਗੋਂਜ਼ਾਲਵਿਸ'.
ਹੋਰ ਵੀ
ਸ਼ੋਬਿਜ਼ : ਪ੍ਰਸਿੱਧੀ ਦਾ ਮੁੱਲ
ਵੈਲਕਮ : ਮਸਤੀ ਅਤੇ ਖਤਰਿਆਂ ਨਾਲ ਭਰਿਆ ਵਿਆਹ
ਰਾਮਾ- ਰਾਮਾ ਕਿਆ ਹੈ ਡਰਾਮਾ
ਸਟ੍ਰੇਂਜਰਸ : ਅਜਨਬੀ ਜਾਂ ਦੋਸਤ?
ਤਾਰੇ ਜ਼ਮੀਨ ਪਰ : ਹਰ ਬੱਚਾ ਮੱਹਤਵਪੂਰਨ
ਖੋਇਆ- ਖੋਇਆ ਚਾਂਦ