ਨਿਰਮਾਤਾ- ਨਿਰਦੇਸ਼ਕ : ਆਮਿਰ ਖਾਨ ਗੀਤ : ਪ੍ਰਸੁਨ ਜੋਸ਼ੀ ਸੰਗੀਤ: ਸ਼ੰਕਰ- ਅਹਿਸਾਨ- ਲਾਏ ਕਲਾਕਾਰ: ਆਮਿਰ ਖਾਨ, ਦਸ਼ਰੀਲ ਸਫਾਰੀ, ਤਾਨੀਆ ਛੇਡਾ, ਸਚੇਤ ਇੰਜੀਨੀਅਰ, ਟਿਸਕਾ ਚੋਪੜਾ, ਵਿਪਿਨ ਸ਼ਰਮਾ
ਛੋਟੇ ਬੱਚੇ ਸਾਡੇ ਦੇਸ਼ ਦੀ ਜੰਨਸੰਖਿਆ ਦਾ ਬਹੁਤ ਵੱਡਾ ਹਿੱਸਾ ਹਨ ਪਰ ਇਹਨਾਂ ਲਾਇਕ ਫਿਲਮਾਂ ਬਹੁਤ ਘੱਟ ਬਣਦਿਆਂ ਹਨ. ਆਮਿਰ ਖਾਨ ਦੇ ਸਾਹਸ ਦੀ ਪ੍ਰਸ਼ੰਸ਼ਾ ਕੀਤੀ ਜਾਣੀ ਚਾਹੀਦੀ ਹੈ ਕਿ ਉਹਨਾਂ ਨੇ ਆਪਣੇ ਨਿਰਦੇਸ਼ਨ ਵਿੱਚ ਬਣੀ ਪਹਿਲੀ ਫਿਲਮ 'ਤਾਰੇ ਜ਼ਮੀਨ ਪਰ' ਬੱਚਿਆਂ ਨੂੰ ਕੇਂਦਰ ਵਿੱਚ ਰੱਖ ਕੇ ਬਣਾਈ ਹੈ. ਉਹ ਚਾਹੁੰਦੇ ਤਾਂ ਇਕ ਕਮਸ਼ਿਰਅਲ ਫਿਲਮ ਵੀ ਬਣਾ ਸਕਦੇ ਸਨ. ਇਸ ਫਿਲਮ ਰਾਹੀਂ ਉਹਨਾਂ ਨੇ ਬੱਚਿਆਂ ਦੇ ਅੰਦਰ ਤਕਣ ਦੀ ਕੋਸ਼ਿਸ਼ ਕੀਤੀ ਹੈ.
ਕਹਾਣੀ ਦਾ ਮੁੱਖ ਪਾਤਰ ਇਸ਼ਾਨ ਅਵਸਥੀ (ਦਰਸ਼ੀਲ ਸਫਾਰੀ) ਹੈ. ਉਸਦੀ ਉੱਮਰ ਹੈ ਅੱਠ ਸਾਲ.ਇਸ਼ਾਨ ਹੈ ਤਾਂ ਨੰਹੀ ਜਾਨ , ਪਰ ਉਸਦੇ ਮੋਢਿਆ ਤੇ ਮੰਮੀ- ਪਾਪਾ ਦੇ ਅਰਮਾਨ ਹਨ. ਉਹ ਚਾਹੁੰਦੇ ਹਨ ਕਿ ਇਸ਼ਾਨ ਆਪਣੇ ਹੋਮਵਰਕ ਵਿੱਚ ਦਿਲਸਚਪੀ ਦਿਖਾਵੇ. ਇਮਿਤਿਹਾਨ ਵਿੱਚ ਚੰਗੇ ਨੰਬਰ ਲਿਆਵੇ. ਹਮੇਸ਼ਾ ਸਾਫ- ਸਫਾਈ ਦਾ ਧਿਆਨ ਰੱਖੇ. ਇਸ਼ਾਨ ਕੋਸ਼ਿਸ਼ ਕਰਦਾ ਹੈ ਪਰ ਉਹ ਉਹਨਾਂ ਦੀਆਂ ਉਮੀਦਾਂ ਤੇ ਖਰਾ ਨਹੀਂ ਉੱਤਰਦਾ.
ਇਸ਼ਾਨ ਦੀ ਜ਼ਿੰਦਗੀ ਵਿੱਚ ਪਤੰਗ, ਰੰਗ ਅਤੇ ਮੱਛਲਿਆਂ ਦਾ ਮੱਹਤਵ ਹੈ. ਉਹ ਇਹਨਾਂ ਵਿਚਕਾਰ ਬਹੁਤ ਖੁਸ਼ ਰਹਿੰਦਾ ਹੈ. ਲੱਖ ਸਮਝਾਉਣ ਦੇ ਬਾਵਜੂਦ ਵੀ ਜਦ ਇਸ਼ਾਨ ਆਪਣੇ ਮਾਤਾ- ਪਿਤਾ ਦੀਆਂ ਉੱਮੀਦਾਂ ਤੇ ਖਰਾ ਨਹੀਂ ਉੱਤਰਦਾ ਤਾਂ ਉਹ ਉਸਨੂੰ ਬੋਡ੍ਰਿਗ ਸਕੂਲ ਭੇਜਨ ਦਾ ਫੈਸਲਾ ਲੈਂਦੇ ਹਨ. ਉਹਨਾਂ ਦਾ ਮੰਨਣਾ ਹੈ ਕਿ ਦੂਰ ਰਹਿ ਕੇ ਇਸ਼ਾਨ ਅਨੁਸ਼ਾਸ਼ਿਤ ਹੋ ਜਾਵੇਗਾ. ਕੁੱਝ ਸਿਖ ਸਕੇਗਾ.
ਇਸ਼ਾਨ ਨਵੇਂ ਸਕੂਲ ਵਿੱਚ ਜਾਂਦਾ ਹੈ, ਪਰ ਉਸ ਵਿੱਚ ਕੋਈ ਬਦਲਾਵ ਨਹੀਂ ਆਉਂਦਾ. ਉਸਨੂੰ ਆਪਣੇ ਘਰ ਦੀ ਯਾਦ ਸਤਾਉਂਦੀ ਹੈ. ਇਕ ਦਿਨ ਸਕੂਲ ਵਿੱਚ ਨਵੇਂ ਆਰਟ ਟੀਚਰ ਆਉਂਦੇ ਹਨ. ਉਹਨਾਂ ਦਾ ਨਾਂ ਰਾਮਸ਼ੰਕਰ ਨਿਕੁੰਭ( ਆਮਿਰ ਖਾਨ) ਹੈ. ਉਹ ਆਮ ਟੀਚਰ ਨਾਲੋਂ ਬਿਲਕੁਲ ਵੱਖਰੇ ਹਨ. ਉਹਨਾਂ ਦੇ ਪੜਾਉਣ ਦੇ ਨਿਯਮ ਵੱਖਰੇ ਹਨ. ਉਹ ਬੱਚਿਆਂ ਤੋਂ ਉਹਨਾਂ ਦੀਆਂ ਕਲਪਨਾਵਾਂ, ਸਪਨਿਆਂ ਅਤੇ ਵਿਚਾਰਾਂ ਬਾਰੇ ਪੁੱਛਦੇ ਹਨ ਅਤੇ ਉਹਨਾਂ ਅਨੁਸਾਰ ਪੜਾਉਂਦੇ ਹਨ.
ਬੱਚਿਆਂ ਨੂੰ ਅਜਿਹਾ ਟੀਚਰ ਮਿਲ ਜਾਵੇ ਤਾਂ ਫਿਰ ਕੀ ਗੱਲ ਹੈ. ਸਾਰੇ ਵਿਦਿਆਰਥੀ ਨਿਕੁੰਭ ਸਰ ਦੀ ਕਲਾਸ ਵਿੱਚ ਖੁਸ਼ ਰਹਿੰਦੇ ਹਨ. ਉਹਨਾਂ ਦੇ ਚਿਹਰੀਆਂ ਦੀ ਖੁਸ਼ੀ ਦੇਖਣ ਲਾਇਕ ਹੁੰਦੀ ਹੈ ਪਰ ਇਸ਼ਾਨ ਹੱਲੇ ਵੀ ਖੁਸ਼ ਨਹੀਂ ਹੈ. ਉਸਦੇ ਮਨ ਦੀ ਉਦਾਸੀ ਨੂੰ ਨਿਕੁੰਭ ਪੜ੍ਹ ਲੈਂਦੇ ਹਨ. ਉਹ ਇਸਦਾ ਕਾਰਣ ਜਾਨਣਾ ਚਾਹੁੰਦੇ ਹਨ. ਉਹ ਇਸ਼ਾਨ ਨਾਲ ਗੱਲ ਕਰਦੇ ਹਨ. ਧੀਰਜ ਨਾਲ ਉਸਦੇ ਵਿਚਾਰ ਸੁਣਦੇ ਹਨ. ਸਮਾਂ ਗੁੱਜਰਨ ਦੇ ਨਾਲ- ਨਾਲ ਇਸ਼ਾਨ ਆਪਣੇ ਆਪ ਨੂੰ ਨਿਕੁੰਭ ਦੀ ਮੱਦਦ ਨਾਲ ਖੋਜ ਲੈਂਦਾ ਹੈ.
ਪਾਤਰ ਜਾਣ -ਪਛਾਣ ਇਸ਼ਾਨ ਨੰਦਕਿਸ਼ੋਰ ਅਵਸ਼ਥੀ - ਮੇਰਾ ਨਾਂ ਇਸ਼ਾਨ ਹੈ ਅਤੇ ਮੈਂ 8 ਵਰ੍ਹਿਆਂ ਦਾ ਹਾਂ. ਮੈਨੂੰ ਕੁੱਤੇ. ਮੱਛਲੀਆਂ, ਚਮਕਦੀਆਂ ਚੀਜਾਂ, ਰੰਗ ਅਤੇ ਪਤੰਗ ਬਹੁਤ ਪਸੰਦ ਹਨ. ਮੈਂ ਬਹੁਤ ਬਿੰਦਾਸ ਹਾਂ. ਚਿੱਤਰ ਬਣਾਉਣਾ ਮੈਨੂੰ ਬਹੁਤ ਚੰਗਾ ਲੱਗਦਾ ਹੈ. ਮੈਂ ਬੋਡ੍ਰਿਗ ਸਕੂਲ ਨਹੀਂ ਜਾਣਾ ਚਾਹੁੰਦਾ ਹਾਂ. ਮੈਂ ਵਾਦਾ ਕਰਦਾ ਹਾਂ ਕਿ ਮੈਂ ਮਨ ਲੱਗਾ ਕੇ ਪੜ੍ਹਾਈ ਕਰਾਂਗਾ.
ਨੰਦਕਿਸ਼ੋਰ ਅਵਸ਼ਥੀ: ਇਹ ਮੇਰੇ ਪਾਪਾ ਹਨ. ਉਹ ਰੋਜ ਆਫਿਸ ਜਾਂਦੇ ਹਨ ਤੇ ਬਹੁਤ ਮਿਹਨਤ ਕਰਦੇ ਹਨ. ਕਦੇ- ਕਦੇ ਮੇਰੇ ਲਈ ਤੋਹਫੇ ਵੀ ਲਿਆਉਂਦੇ ਹਨ. ਜਦੋਂ ਮੇਰੇ ਸਕੂਲ ਟੀਚਰ ਮੇਰੀ ਸ਼ਿਕਾਇਤ ਕਰਦੇ ਹਨ ਤਾਂ ਉਹ ਬਹੁਤ ਗੁੱਸਾ ਹੁੰਦੇ ਹਨ. ਪਾਪਾ ਦਾ ਕਹਿਣਾ ਹੈ ਕਿ ਬੋਡ੍ਰਿਗ ਸਕੂਲ ਜਾਕੇ ਹੀ ਮੈਂ ਅਨੁਸ਼ਾਸ਼ਨ ਸਿਖ ਸਕਾਂਗਾ.
ਮਾਇਆ ਅਵਸਥੀ: ਮੇਰੀ ਮੰਮੀ. ਮੈਨੂੰ ਬਹੁਤ ਪਿਆਰ ਕਰਦੀ ਹੈ. ਮੈਂ ਵੀ ਉਹਨਾਂ ਨੂੰ ਬਹੁਤ ਚਾਹੁੰਦਾ ਹਾਂ. ਉਹ ਮੇਰੇ ਲਈ ਭੋਜਨ ਬਣਾਉਂਦੀ ਹੈ. ਜਦੋਂ ਮੈਨੂੰ ਚੋਟ ਲੱਗਦੀ ਹੈ ਤਾਂ ਮੇਰੀ ਦੇਖਭਾਲ ਕਰਦੀ ਹੈ. ਮੇਰੀ ਬੋਡ੍ਰਿਗ ਸਕੂਲ ਜਾਣ ਵਾਲੀ ਗੱਲ ਉਹਨਾਂ ਨੂੰ ਬਹੁਤ ਬੁੱਰੀ ਲੱਗ ਰਹੀ ਹੈ, ਪਰ ਉਹਨਾਂ ਦਾ ਮੰਨਨਾ ਹੈ ਕਿ ਇਹ ਮੇਰੇ ਲਈ ਸਹੀ ਹੈ.
ਯੋਹਾਨ ਅਵਸਥੀ: ਇਹ ਹੈ ਮੇਰੇ ਭਰਾ ਜਿਹਨਾਂ ਨੂੰ ਮੈਂ ਦਾਦਾ ਕਹਿੰਦਾ ਹਾਂ. ਦਾਦਾ ਬਹੁਤ ਵਧੀਆ ਵਿਦਿਆਰਥੀ ਹੈ. ਉਹਨਾਂ ਨੇ ਬਹੁਤ ਸਾਰੇ ਇਨਾਮ ਜਿੱਤੇ ਹਨ. ਮੈਨੂੰ ਉਹਨਾਂ ਤੇ ਮਾਨ ਹੈ. ਉਹ ਮੇਰੀ ਦੇਖਭਾਲ ਕਰਦੇ ਹਨ ਅਤੇ ਮੈਨੂੰ ਪਿਆਰ ਵੀ ਕਰਦੇ ਹਨ. ਆਈ ਲਵ ਯੂ ਦਾਦਾ.
ਮੇਰੇ ਟੀਚਰ : ਉਹ ਹਮੇਸ਼ਾ ਮੇਰੇ ਨਾਲ ਬੁੱਰਾ ਵਿਵਹਾਰ ਕਰਦੇ ਹਨ. ਮੇਰੀ ਕਾਪੀ ਵਿੱਚ ਲਾਲ ਨਿਸ਼ਾਨ ਲਗਾਉਣਾ ਉਹਨਾਂ ਨੂੰ ਬਹੁਤ ਪਸੰਦ ਹੈ.
ਰਾਮਸ਼ੰਕਰ ਨਿਕੁੰਭ: ਨਿਕੁੰਭ ਸਰ ਬਹੁਤ ਚੰਗੇ ਹਨ. ਉਹ ਦੂਜੇ ਟੀਚਰਾਂ ਵਾਂਗ ਕਦੇ ਨਹੀਂ ਛਿੜਕਦੇ. ਉਹਨਾਂ ਦੇ ਚਿਹਰੇ ਤੇ ਹਮੇਸ਼ਾ ਮੁਸਕਾਨ ਰਹਿੰਦੀ ਹੈ. ਉਹਨਾਂ ਨੂੰ ਵੀ ਮੇਰੇ ਵਾਂਗ ਰੰਗ ਮੱਛਲੀਆਂ ਅਤੇ ਚਿੱਤਰ ਬਣਾਉਣਾ ਬਹੁਤ ਪਸੰਦ ਹੈ. ਨਿਕੁੰਭ ਸਰ ਨੇ ਮੈਨੂੰ ਬਹੁਤ ਸਾਰੀਆਂ ਨਵੀਆਂ ਗੱਲਾਂ ਦਸੀਆਂ ਹਨ ਜੋ ਕਿ ਬਹੁਤ ਮਜੇਦਾਰ ਹਨ. ਮੈਂ ਵੱਦਾ ਹੋ ਕੇ ਨਿਕੁੰਭ ਸਰ ਵਰਗਾ ਬਨਣਾ ਚਾਹਾਂਗਾ.
ਰਾਜਨ ਦਾਮੋਦਰਨ : ਰਾਜਨ ਮੇਰਾ ਪੱਕਾ ਦੋਸਤ ਹੈ. ਉਹ ਬਹੁਤ ਹੋਸ਼ਿਆਰ ਹੈ ਅਤੇ ਟੀਚਰ ਦੇ ਸਾਰੇ ਸਵਾਲਾਂ ਦਾ ਜਵਾਬ ਉਸ ਕੋਲ ਹੈ. ਉਹ ਹਮੇਸ਼ਾ ਮੇਰੀ ਮੱਦਦ ਕਰਦਾ ਹੈ.
|