ਮੁੱਖ ਸਫ਼ਾ > ਮਨੋਰੰਜਨ > ਬਾਲੀਵੁਡ > ਆੳਣ ਵਾਲੀ ਫਿਲਮ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਦਨ ਦਨਾ ਦਨ ਗੋਲ
ਸਮੇਂ ਤਾਮਰਕਰ
ਨਿਰਮਾਤਾ : ਰਾਨੀ ਸਕਰੂਵਾਲਾ
ਨਿਰਦੇਸ਼ਕ : ਵਿਵੇਕ ਅਗਨੀਹੋਤ੍ਰੀ
ਗੀਤ : ਜਾਵੇਦ ਅਖਤਰ
ਸੰਗੀਤ : ਪ੍ਰੀਤਮ
ਕਲਾਕਾਰ : ਜਾਨ ਅਬ੍ਰਾਹਮ, ਬਿਪਾਸ਼ਾ ਬਸੁ, ਅਰਸ਼ਦ ਵਾਰਸੀ, ਬੋਮਨ ਈਰਾਨੀ, ਦਲੀਪ ਤਾਹਿਲ

ਇਸ ਸਾਲ ਕ੍ਰਿਕੇਟ ਤੇ ਆਧਾਰਿਤ ਫਿਲਮ 'ਹੈਟ੍ਰਿਕ ਅਤੇ ਚੇਨ ਕੁਲੀ ਕੀ ਮੇਨ ਕੁਲੀ', ਹਾਕੀ ਤੇ ਆਧਾਰਿਤ 'ਚੱਕ ਦੇ ਇੰਡੀਆ' ਦੇਖਣ ਨੂੰ ਮਿਲੀ. ਹੁਣ ਹੋ ਜਾਉ ਤਿਆਰ ਦੁਨੀਆ ਦੇ ਨੰਬਰ ਇੱਕ ਖੇਡ ਫੁੱਟਬਾਲ ਤੇ ਅਧਾਰਿਤ ਫਿਲਮ 'ਦਨ ਦਨਾ ਦਨ ਗੋਲ' ਦੇਖਣ ਲਈ. ਚੱਕ ਦੇ ਇੰਡੀਆ ਦੀ ਸਫਲਤਾ ਨੇ ਸਾਬਿਤ ਕਰ ਦਿੱਤਾ ਹੈ ਕਿ ਖੇਡਾਂ ਤੇ ਬਣੀ ਫਿਲਮ ਨੂੰ ਵੀ ਦਰਸ਼ਕ ਪਸੰਦ ਕਰਦੇ ਹਨ. ਇਸ ਤੋਂ ਗੋਲ ਨਾਲ ਜੁੜੇ ਲੋਕਾਂ ਦਾ ਵੀ ਉਤਸਾਹ ਵਧਿਆ ਹੈ.

ਸਾਉਥਹਾਲ ਯੁਨਾਈਟੇਡ ਫੁੱਟਬਾਲ ਕਲੱਬ ਕਈ ਮੁਸੀਬਤਾਂ ਤੋਂ ਘਿਰਿਆ ਹੋਇਆ ਹੈ. ਇਸ ਕਲੱਬ ਦਾ ਨਾਹ ਕੋਈ ਪ੍ਰਾਯੋਜਕ ਹੈ ਨਾਹ ਹੀ ਟੀਮ ਵਿੱਚ ਸਿਤਾਰਾ ਖਿਡਾਰੀ ਹੈ ਤੇ ਨਾਹ ਹੀ ਕੋਈ ਕੋਚ ਹੈ. ਸਿਟੀ ਕਾਉਂਸੀਲ ਮੈਦਾਨ ਨੂੰ ਹੜਪਨਾ ਚਾਹੁੰਦਾ ਹੈ ਅਤੇ ਇਸ ਦੇ ਲਈ ਕਲੱਬ ਨੂੰ ਨੋਟਿਸ ਵੀ ਭੇਜਿਆ ਜਾ ਚੁਕਿਆ ਹੈ.

ਕਲੱਬ ਦੇ ਕੋਲ ਆਖਿਰੀ ਮੌਕਾ ਹੈ ਕਿ ਉਹ ਕੰਬਾਈਂਡ ਕੰਟ੍ਰੀਜ ਲੀਗੇਜ ਜਿੱਤ ਕੇ ਆਪਣੀ ਇੱਜਤ ਬਚਾਉਣ, ਪਰ ਕਲੱਬ ਦੇ ਹਲਾਤ ਨੂੰ ਦੇਖਦੇ ਹੋਏ ਇਹ ਵੀ ਨਾਮੁਮਕਿਨ ਹੈ. ਇਸ ਚੁਣੌਤੀ ਨੂੰ ਸਵੀਕਾਰ ਕਰਦਾ ਹੈ ਸ਼ਾਨ (ਅਰਸ਼ਦ ਵਾਰਸੀ). ਉਹ ਟੀਮ ਨੂੰ ਕੋਚਿੰਗ ਦੇਣ ਲਈ ਸਾਬਕਾ ਖਿਡਾਰੀ ਟੋਨੀ ਸਿੰਘ (ਬੋਮਨ ਈਰਾਨੀ) ਨੂੰ ਤਿਆਰ ਕਰ ਲੈਂਦਾ ਹੈ.

ਸਨੀ ਭਸੀਨ (ਜਾਨ ਅਬ੍ਰਾਹਮ) ਦਾ ਸੁਪਨਾ ਸੀ ਕਿ ਉਹ ਇੰਗਲੈਂਡ ਦੇ ਲਈ ਖੇਡੇ, ਪਰ ਰੰਗਭੇਦ ਦੇ ਕਾਰਨ ਉਸ ਦਾ ਸੁਪਨਾ ਪੂਰਾ ਨਹੀਂ ਹੁੰਦਾ. ਸਨੀ ਅਤੇ ਸ਼ਾਨ ਦੀ ਆਪਸ ਵਿੱਚ ਬਿਲਕੁਲ ਵੀ ਨਹੀਂ ਬਣਦੀ.

ਇਸ ਦੇ ਕਈ ਕਾਰਨ ਹਨ ਅਤੇ ਉਹਨਾਂ ਵਿੱਚੋਂ ਇੱਕ ਖਾਸ ਹੈ ਰੂਮਾਨਾ(ਬਿਪਾਸ਼ਾ ਬਸੁ). ਰੂਮਾਨਾ ਅਤੇ ਸਨੀ ਇੱਕ ਦੂਜੇ ਨੂੰ ਪਸੰਦ ਕਰਦੇ ਹਨ. ਰੂਮਾਨਾ ਰਿਸ਼ਤੇ ਵਿੱਚ ਸ਼ਾਨ ਦੀ ਭੈਣ ਲੱਗਦੀ ਹੈ ਅਤੇ ਉਸ ਨੂੰ ਦੋਨ੍ਹਾਂ ਦਾ ਮਿਲਣਾ-ਜੁਲਣਾ ਪਸੰਦ ਨਹੀਂ ਹੈ.

ਕੋਚ ਟੋਨੀ ਸਿੰਘ ਚਾਹੁੰਦੇ ਹਨ ਕਿ ਸਨੀ ਕਲੱਬ ਲਈ ਖੇਡੇ, ਪਰ ਸਨੀ ਨੂੰ ਇਸ ਦੇ ਲਈ ਰਾਜੀ ਕਰਨਾ ਬਹੁਤ ਮੁਸ਼ਕਿਲ ਹੈ. ਟੋਨੀ ਕਿਸੇ ਤਰ੍ਹਾਂ ਸਨੀ ਨੂੰ ਮਣਾ ਲੈਂਦਾ ਹੈ. ਸਨੀ ਦੇ ਸਾਉਥਹਾਲ ਯੁਨਾਈਟੇਡ ਤੋਂ ਜੁੜਦੇ ਹੀ ਟੀਮ ਦੇ ਪ੍ਰਦਰਸ਼ਨ ਵਿੱਚ ਲਗਾਤਾਰ ਸੁਧਾਰ ਆ ਜਾਂਦਾ ਹੈ.

ਸਨੀ ਨੂੰ ਆਪਣੇ ਪ੍ਰਦਰਸ਼ਨ ਅਤੇ ਪ੍ਰਸ਼ੰਸਾ ਦੀ ਜਿਆਦਾ ਫਿਕਰ ਰਹਿੰਦੀ ਹੈ. ਕਲੱਬ ਦਾ ਕੱਪ ਜਿੱਤਣਾ ਮਾਇਨੇ ਨਹੀਂ ਰੱਖਦਾ. ਸਨੀ ਅਤੇ ਕਲੱਬ ਦੇ ਪ੍ਰਦਰਸ਼ਨ ਕਾਰਨ ਸਿਟੀ ਕਾਉਂਸਿਲ ਦੇ ਪ੍ਰਮੁੱਖ ਜਾਨੀ ਬਕਸ਼ੀ (ਦਲੀਪ ਤਾਹਿਲ) ਨੂੰ ਜਮੀਨ ਹੜਪਨੇ ਦੀ ਯੋਜਨਾ ਖਤਰੇ 'ਚ ਦਿਖਾਈ ਦਿੰਦੀ ਹੈ. ਉਹ ਸਨੀ ਅਤੇ ਕਲੱਬ ਦੇ ਵਿੱਚਕਾਰ ਦੂਰੀਆਂ ਪੈਦਾ ਕਰਨ ਦਾ ਫੈਸਲਾ ਕਰਦਾ ਹੈ.

ਕੀ ਉਹ ਇਹ ਕਰ ਪਾਵੇਗਾ?
ਕੀ ਸਨੀ ਉਸ ਦਾ ਸਾਥ ਦੇਵੇਗਾ?
ਕੀ ਸਾਉਥਹਾਲ ਯੁਨਾਈਟੇਡ ਫੁੱਟਬਾਲ ਕਲੱਬ ਕੱਪ ਜਿੱਤ ਸਕੇਗਾ?
ਇਸ ਦੇ ਜਵਾਬ ਮਿਲਣਗੇ 'ਦਨ ਦਨਾ ਦਨ ਗੋਲ' ਵਿੱਚ.
ਹੋਰ ਵੀ
ਸਾਂਵਰਿਆ: ਮਾਸੂਮਿਅਤ ਭਰਿਆ ਪਿਆਰ
ਨੋ ਸਮੋਕਿੰਗ
ਸਪੀਡ- ਪਿਆਰ ਅਤੇ ਫਰਜ਼ ਦੀ ਜੰਗ
ਓਮ ਸ਼ਾਂਤੀ ਓਮ: ਦੇਸੀ ਬੋਤਲ ਵਿੱਚ ਵਿਦੇਸ਼ੀ ਸ਼ਰਾਬ
ਐਕਸ਼ਨ ਫਿਲਮਾਂ ਦੀ ਦਿਵਾਨੀ ਤਨੁਸ਼ਰੀ
ਜਾਨੀ ਗੱਦਾਰ