ਨਿਰਮਾਤਾ : ਸੰਜੈ ਲੀਲਾ ਭੰਸਾਲੀ ਨਿਰਦੇਸ਼ਕ : ਸੰਜੈ ਲੀਲਾ ਭੰਸਾਲੀ ਸੰਗੀਤ : ਮੋਂਟੀ ਸ਼ਰਮਾ ਕਲਾਕਾਰ : ਰਣਬੀਰ ਕਪੂਰ, ਸੋਨਮ ਕਪੂਰ, ਸਲਮਾਨ ਖਾਨ, ਰਾਣੀ ਮੁਖਰਜੀ, ਜੋਹਰਾ ਸਹਿਗਲ
ਦੋ ਜਵਾਨ ਦਿਲਾਂ ਦੀ ਪ੍ਰੇਮ ਕਹਾਣੀ ਹੈ 'ਸਾਂਵਰਿਆ'. ਉਹਨਾਂ ਦੇ ਪਿਆਰ ਵਿੱਚ ਜਜਬਾਤਾਂ ਦੀ ਤੀਬਰਤਾ ਅਹੰਕਾਰ,ਮਾਸੂਮਿਅਤ ਹੈ ਅਤੇ ਆਪਣੇ-ਆਪ ਨੂੰ ਮਿਟਾ ਦੇਣ ਦਾ ਜਜਬਾ ਹੈ.
ਰਾਜ (ਰਣਬੀਰ ਕਪੂਰ ) ਇਕ ਚਿੱਤਰਕਾਰ ਹੈ. ਉਸ ਵਿੱਚ ਉਤਸ਼ਾਹ ਹੈ. ਉਸਦੇ ਕੁੱਝ ਆਦਰਸ਼ ਹਨ. ਕੁੱਝ ਸੁਪਨੇ ਹਨ. ਰਾਜ ਇਕ ਅਨੋਖੇ ਸ਼ਹਿਰ ਵਿੱਚ ਪੁੱਜ ਜਾਂਦਾ ਹੈ. ਉਹ ਸ਼ਹਿਰ ਕਿਸੇ ਸੁਪਨੇ ਤੋਂ ਘੱਟ ਨਹੀਂ. ਪਹਾੜਾਂ ਤੋਂ ਘਿਰਿਆ ਹੋਇਆ, ਜਿਵੇਂ ਕਿ ਆਮਤੌਰ ਤੇ ਇਕ ਕਵੀ ਜਾਂ ਚਿੱਤਰਕਾਰ ਦੀਆਂ ਕਲਪਨਾਵਾਂ ਵਿੱਚ ਹੁੰਦਾ ਹੈ.
ਇਕ ਖਾਮੋਸ਼-ਜਿਹੀ ਰਾਤ ਵਿੱਚ ਰਾਜ ਇਕ ਰੱਹਸਮਈ ਕੁੜੀ ਸਕੀਨਾ ਨੂੰ ਦੇਖਦਾ ਹੈ, ਜੋ ਇਕ ਪੁੱਲ ਤੇ ਖੜੀ ਹੈ. ਇੱਥੇ ਹੀ ਰਾਜ ਅਤੇ ਸਕੀਨਾ ਦੀ ਇਕ-ਦੂਜੇ ਨਾਲ ਜਾਣ-ਪਛਾਣ ਹੁੰਦੀ ਹੈ. ਦੋਵੇਂ ਹੀ ਇਕ ਦੂਜੇ ਨਾਲੋਂ ਵੱਖਰੇ ਹਨ.
ਸਕੀਨਾ ਖਾਮੋਸ਼,ਉਦਾਸ ਅਤੇ ਰੱਹਸਮਈ ਕੁੜੀ ਹੈ. ਰਾਜ ਦੇ ਲਈ ਉਹ ਕਿਸੇ ਪਹੇਲੀ ਤੋਂ ਘੱਟ ਨਹੀਂ. ਰਾਜ ਉਸਨੂੰ ਆਪਣੇ ਵੱਲ ਆਕਰਸ਼ਿਤ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਕਾਮਯਾਬ ਵੀ ਹੋ ਜਾਂਦਾ ਹੈ. ਦੋਵੇਂ ਇਕ-ਦੂਜੇ ਨਾਲ ਪਿਆਰ ਵਿੱਚ ਡੁੱਬ ਜਾਂਦੇ ਹਨ.
ਹਰ ਰਿਸ਼ਤਾ ਇਕ ਨਾ ਇਕ ਦਿਨ ਟੁੱਟਦਾ ਹੀ ਹੈ, ਪਰ ਰਾਜ ਅਤੇ ਸਕੀਨਾ ਦੀ ਜ਼ਿੰਦਗੀ ਵਿੱਚ ਉਹ ਦਿਨ ਕੁਝ ਛੇਤੀ ਹੀ ਆ ਜਾਂਦਾ ਹੈ. ਸਕੀਨਾ ਦੇ ਅਤੀਤ ਨੂੰ ਰਾਜ ਸਵੀਕਾਰ ਨਹੀਂ ਸਕਿਆ ਅਤੇ ਦੋਵਾਂ ਦੀ ਦੋਸਤੀ ਟੁੱਟ ਜਾਂਦੀ ਹੈ.
ਰਾਜ ਅਤੇ ਸਕੀਨਾ ਦੇ ਪ੍ਰੇਮ ਰਾਹੀਂ ਸੰਜੇ ਲੀਲਾ ਭੰਸਾਲੀ ਨੇ ਪਿਆਰ, ਦੁੱਖ, ਕੋਮਲਤਾ, ਉਤਸ਼ਾਹ ਅਤੇ ਇੱਛਾਵਾਂ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ
|