ਜੇਨੇਲੀਆ ਦਾ ਸੁਫ਼ਨਾ

ਇਹ ਤਾਂ ਮੰਨਣਾ ਹੀ ਪਵੇਗਾ ਕਿ ਜੇਨੇਲੀਆ ਡਿਸੂਜ਼ਾ ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕੀ ਹੈ। ਜੇਨੇਲੀਆ ਦੀ ਖਾਸ ਇੱਛਾ ਇਹੀ ਹੈ ਕਿ ਉਹ ਆਮਿਰ ਖਾਨ, ਸ਼ਾਹਰੁਖ ਤੇ ਸਲਮਾਨ ਖਾਨ ਨਾਲ ਵਧੇਰੇ ਫ਼ਿਲਮਾਂ ਕਰੇ। ਉਹ ਤਾਂ ਇਥੋਂ ਤੱਕ ਆਖਦੀ ਹੈ ਕਿ ਤਿੰਨਾਂ 'ਚੋਂ ਕੋਈ ਵੀ ਉਸ ਦਾ ਨਾਇਕ ਹੋਵੇ ਤਾਂ ਬਗੈਰ ਕਿਰਦਾਰ ਨਿਰਮਾਤਾ ਨੂੰ ਪੁੱਛੇ ਉਹ ਅੱਖਾਂ ਮੀਚ ਕੇ ਫ਼ਿਲਮ ਕਰ ਲਵੇਗੀ। ਹੁਣ ਤੱਕ ਗੋਵਿੰਦਾ, ਜਾਨ ਅਬ੍ਰਾਹਮ ਤੇ ਸ਼ਾਹਿਦ ਕਪੂਰ ਨਾਲ ਜ਼ਿਆਦਾ ਫ਼ਿਲਮਾਂ ਜੇਨੇਲੀਆ ਡਿਸੂਜਾ ਨੇ ਕੀਤੀਆਂ ਹਨ।ਫ਼ਿਲਮ 'ਜਾਨੇ ਤੂ ਜਾ ਜਾਨੇ ਨਾ' ਤੋਂ ਲੈ ਕੇ 'ਲਾਈਫ ਪਾਰਟਨਰ' ਤੱਕ ਉਸ ਦੇ ਕੰਮ ਦੀ ਸ਼ਲਾਘਾ ਹੋਈ ਹੈ। ਹੁਣ ਬਕਾਇਦਾ ਜੇਨੇਲੀਆ ਕਹਾਣੀ ਸੁਣ ਕੇ ਫ਼ਿਲਮ ਕਰ ਰਹੀ ਹੈ ਤੇ ਕਿਰਦਾਰਾਂ ਦੀ ਮਹੱਤਤਾ ਨੂੰ ਸਮਝਣ ਲੱਗ ਪਈ ਹੈ। ਉਸ ਦਾ ਫ਼ਿਲਮੀ ਦੁਨੀਆ 'ਚ ਆਉਣਾ ਮਹਿਜ਼ ਇਕ ਘਟਨਾ ਸੀ। ਇਕ ਵਿਆਹ 'ਚ ਸ਼ਾਮਿਲ ਹੋਣ ਉਹ ਗਈ ਸੀ। ਇਥੋਂ ਹੀ ਜੇਨੇਲੀਆ ਡਿਸੂਜ਼ਾ ਦੀ ਸਮਝੋ ਕਿਸਮਤ ਬਦਲ ਗਈ, ਵਿਆਹ 'ਚ ਕਿਸਮਤ ਬਦਲਣ ਨੂੰ ਉਹ ਆਪਣੇ ਕਰਮ ਮੰਨਦੀ ਹੈ। ਜਿਨ੍ਹਾਂ ਨੂੰ ਕੋਈ ਵੀ ਨਹੀਂ ਬਦਲ ਸਕਦਾ। ਹੁਣ ਤਾਂ ਉਹ ਬਾਲੀਵੁੱਡ ਤੋਂ ਲੈ ਕੇ ਸਾਊਥ ਦੀਆਂ ਫ਼ਿਲਮਾਂ ਕਰ ਰਹੀ ਹੈ। ਹਰ ਸਮੇਂ ਰੁੱਝੇ ਰਹਿਣਾ ਉਸ ਦਾ ਮਕਸਦ ਬਣ ਗਿਆ ਹੈ। ਬਾਹਰ ਕਿਤੇ ਜਾਣਾ ਹੋਵੇ ਤਾਂ ਜੇਨੇਲੀਆ ਦੀ ਮੰਮੀ ਉਸ ਦੇ ਨਾਲ ਜਾਂਦੀ ਹੈ। ਇਸ ਕਰਕੇ ਹੀ ਜੇਨੇਲੀਆ ਨੂੰ ਘਰ ਦੀ ਯਾਦ ਨਹੀਂ ਸਤਾਉਂਦੀ। ਘਰ ਪ੍ਰਤੀ ਫਿਕਰਮੰਦ ਰਹਿਣ ਦਾ ਤਾਂ ਸਵਾਲ ਹੀ ਨਹੀਂ ਹੈ। ਜੇਨੇਲੀਆ ਦਾ ਮੰਨਣਾ ਹੈ ਕਿ 'ਜਾਨੇ ਤੂ ਜਾਨੇ ਨਾ' ਫ਼ਿਲਮ ਨੇ ਇਮਰਾਨ ਖਾਨ ਨੂੰ ਰਾਤੋ-ਰਾਤ ਸਟਾਰ ਬਣਾਇਆ ਹੈ। ਇਹ ਫ਼ਿਲਮ ਉਸ ਲਈ ਵੀ ਵਧੀਆ ਹੀ ਰਹੀ।