ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਫਿਲਮੀ ਲੇਖ » ਆਰਤੀ ਛਾਬੜੀਆ : ਮਿਹਰਾਂ ਨੀਲੀ ਛਤਰੀ ਵਾਲੇ ਦੀਆਂ
ਫਿਲਮੀ ਲੇਖ
Feedback Print Bookmark and Share
 
IFM
ਬਾਲੀਵੁੱਡ ਤੋਂ ਕਾਫੀ ਦੇਰ ਦੀ ਟਿਕਟ ਕਟਾ ਚੁੱਕੀ ਨਾਇਕਾ ਆਰਤੀ ਛਾਬੜੀਆ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਦੀਆਂ ਅੱਖੀਆਂ ਦਾ ਸੁਰਮਾ ਬਣੀ ਹੋਈ ਹੈ। ਕੁਝ ਮਿਹਰਬਾਨੀ ਨੀਲੀ ਛਤਰੀ ਵਾਲੇ ਨੇ ਆਰਤੀ 'ਤੇ ਹੋਰ ਕੀਤੀ ਹੈ ਤੇ ਉਹ ਹੈ 'ਡੈਡੀ ਕੂਲ' ਤੇ 'ਟਾਸ' ਫ਼ਿਲਮਾਂ ਨਾਲ ਮੁੜ ਉਸ ਨੂੰ ਬਾਲੀਵੁੱਡ ਦੇ ਦਰਸ਼ਨ ਕਰਵਾਏ ਹਨ।

ਬਾਲੀਵੁੱਡ ਆ ਕੇ ਆਰਤੀ ਛਾਬੜੀਆ ਨੂੰ ਮੁੜ ਚਰਚਿਤ ਹੋਣ ਦੀ ਆਸ ਜਾਗੀ ਹੈ। ਚਾਹੇ ਇਹ ਦੋਵੇਂ ਫ਼ਿਲਮਾਂ ਔਸਤ ਰਹੀਆਂ ਹਨ ਫਿਰ ਵੀ ਹਿੰਦੀ ਫ਼ਿਲਮ ਦਰਸ਼ਕਾਂ ਦੇ ਦਿਲ 'ਚ ਆਰਤੀ ਦਾ ਗਾਇਬ ਹੁੰਦਾ ਨਾਂਅ ਮੁੜ ਉਕਰਿਆ ਹੈ। ਆਮ ਤੌਰ 'ਤੇ ਉਹ ਹਾਸ ਪ੍ਰਧਾਨ ਤੇ ਪਿਆਰ ਮੁਹੱਬਤ ਦੀਆਂ ਭੂਮਿਕਾਵਾਂ ਕਰਨ ਵਾਲੀ ਅਭਿਨੇਤਰੀ ਵਜੋਂ ਜਾਣੀ ਜਾਂਦੀ ਹੈ। ਉਹ ਚਾਹੁੰਦੀ ਹੈ ਕਿ ਕਦੇ ਵੀ ਉਹ ਬਾਲੀਵੁੱਡ ਦਰਸ਼ਕਾਂ ਦੀਆਂ ਨਜ਼ਰਾਂ ਤੋਂ ਪਰ੍ਹੇ ਨਾ ਹੋਵੇ।

ਨਿੱਜੀ ਤੌਰ 'ਤੇ ਹਰੇਕ ਤਰ੍ਹਾਂ ਦੀਆਂ ਭੂਮਿਕਾਵਾਂ ਆਰਤੀ ਛਾਬੜੀਆ ਕਰਨਾ ਚਾਹੁੰਦੀ ਹੈ। ਵੱਖਰੇ-ਵੱਖਰੇ ਰੰਗ ਦੇ ਕਿਰਦਾਰ ਕਰਕੇ ਉਹ ਇਕੋ ਤਰ੍ਹਾਂ ਦੇ ਰੰਗ 'ਚ ਰੰਗੇ ਜਾਣ ਤੋਂ ਬਚਣਾ ਚਾਹੁੰਦੀ ਹੈ। 'ਅਵਾਰਾ ਪਾਗਲ ਦੀਵਾਨਾ', 'ਸ਼ੂਟ ਐਟ ਲੋਖੰਡਵਾਲਾ' ਫ਼ਿਲਮਾਂ 'ਚ ਵੱਖਰੀ ਸ਼ੈਲੀ ਦੇ ਕਿਰਦਾਰ ਉਹ ਕਰ ਵੀ ਚੁੱਕੀ ਹੈ। ਇਕੋ ਤਰ੍ਹਾਂ ਦੇ ਚਰਿੱਤਰਾਂ ਨਾਲ ਚਿਪਕੇ ਰਹਿਣਾ ਆਰਤੀ ਛਾਬੜੀਆ ਨੂੰ ਹਰਗਿਜ਼ ਪਸੰਦ ਨਹੀਂ ਹੈ।

ਫ਼ਿਲਮ 'ਟਾਸ' ਕਰਨ ਤੋਂ ਪਹਿਲਾਂ ਉਸ ਨੇ ਗੋਆ ਦੇ ਸੱਭਿਆਚਾਰ ਦੀ ਉਚੇਚੀ ਜਾਣਕਾਰੀ ਲਈ ਤੇ ਇਕ ਵਰਕਸ਼ਾਪ 'ਚ ਵੀ ਹਿੱਸਾ ਲਿਆ ਤਾਂ ਹੀ ਗੋਆ ਦੀ ਇਹ ਲੜਕੀ ਇਸ ਫ਼ਿਲਮ 'ਚ ਮੌਲਿਕ ਲੱਗੀ। ਉਸ ਦੀ ਬੋਲੀ, ਹਾਵ-ਭਾਵ ਤੇ ਸਰੀਰਕ ਭਾਸ਼ਾ ਵੀ ਗੋਆ ਦੀ ਹੀ ਲਗਦੀ ਸੀ। ਇਸ ਸਭ ਲਈ ਉਸ ਨੇ ਜੀਅ-ਤੋੜ ਮਿਹਨਤ ਕੀਤੀ। ਨਿਰਦੇਸ਼ਕ ਰਮੇਸ਼ ਕਾਟਕਰ ਦਾ ਗੁਣਗਾਨ ਆਰਤੀ ਛਾਬੜੀਆ ਦੀ ਜ਼ਬਾਨ 'ਤੇ ਹੈ, ਜਿਸ ਨੂੰ ਉਹ ਕੰਮ ਲਈ ਸਮਰਪਿਤ ਤੇ ਲਗਨ ਭਾਵਨਾ ਵਾਲਾ ਨਿਰਦੇਸ਼ਕ ਮੰਨਦੀ ਹੈ।
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਬਾਲੀਵੁੱਡ, ਆਰਤੀ ਛਾਬੜੀਆ, ਸਿਨੇਮਾ, ਹਿੰਦੀ ਫਿਲਮ, ਡੈਡੀ ਕੂਲ