ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਫਿਲਮੀ ਲੇਖ » ਹਰਭਜਨ ਕਾਰਨ ਪਰਤੀ ਪੰਜਾਬੀ ਫਿਲਮਾਂ ਦੀ ਰੌਣਕ
ਫਿਲਮੀ ਲੇਖ
Feedback Print Bookmark and Share
 
PR
ਅੱਤਵਾਦ ਦੀ ਛਾਂ ਪੰਜਾਬੀ ਫਿਲਮ ਇੰਡਸਟਰੀ 'ਤੇ ਪਈ, ਤਾਂ ਚਹਿਕਦੀ, ਖਿੜਖੜਾਉਂਦੀ ਇੰਡਸਟਰੀ ਜਿਵੇਂ ਦਮ ਤੋੜ ਗਈ। ਅੱਤਵਾਦ ਖਤਮ ਹੋਣ ਤੋਂ ਅਰਸਿਆਂ ਬਾਅਦ ਵੀ ਪੰਜਾਬੀ ਫਿਲਮਾਂ ਸਿਨੇਮਾਂ ਘਰਾਂ ਤੋਂ ਰੁੱਸੀਆਂ ਹੀ ਰਹੀਆਂ, ਪਰ ਹੁਣ ਪੰਜਾਬੀ ਫਿਲਮਾਂ ਦੇ ਦੀਵਾਨਿਆਂ ਦੇ ਚਿਹਰੇ 'ਤੇ ਮੁਸਕਾਨ ਦਿਖਾਈ ਦੇਣ ਲੱਗੀ ਹੈ। ਹੁਣ ਇੱਕ ਤੋਂ ਬਾਅਦ ਇੱਕ ਵਧੀਆ ਅਤੇ ਵੱਡੇ ਬਜਟ ਦੀਆਂ ਫਿਲਮਾਂ ਬਣ ਰਹੀਆਂ ਹਨ।

ਇਸ ਲਈ ਲੋਕਾਂ ਨੂੰ ਧੰਨਵਾਦ ਕਰਨਾ ਚਾਹੀਦਾ ਹੈ, ਹਰਭਜਨ ਮਾਨ ਦਾ, ਜਿਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਦੁਬਾਰਾ ਜਿਉਂਦਾ ਕਰਨ ਲਈ ਆਪਣੀ ਗਾਇਕੀ ਨੂੰ ਇੱਕ ਪਾਸੇ ਰੱਖ ਕੇ ਪੰਜਾਬੀ ਫਿਲਮ ਇੰਡਸਟਰੀ ਦੇ ਭਲੇ ਦਾ ਕੰਮ ਸ਼ੁਰੂ ਕੀਤਾ। ਕੁਝ ਸਾਲ ਪਹਿਲਾਂ ਜਦੋਂ ਹਰਭਜਨ ਮਾਨ ਨੇ ਪੰਜਾਬੀ ਫਿਲਮ 'ਜੀ ਆਇਆਂ ਨੂੰ' ਤੋਂ ਫਿਲਮ ਨਿਰਮਾਣ ਦੀ ਸ਼ੁਰੂਆਤ ਕੀਤੀ, ਤਾਂ ਕੋਈ ਨਹੀਂ ਜਾਣਦਾ ਸੀ ਕਿ ਫਿਲਮ ਦਾ ਨਾਮ ਪੰਜਾਬੀ ਸਿਨੇਮਾ ਨੂੰ ਸੱਚੀਂ-ਮੁੱਚੀ 'ਜੀ ਆਇਆਂ ਨੂੰ' ਕਰਨ ਵਾਲਾ ਸਾਬਿਤ ਹੋਵੇਗਾ।

ਸ਼ੁਰੂਆਤ ਵਿੱਚ ਹਰਭਜਨ ਮਾਨ ਇਕੱਲੇ ਹੀ ਸਨ। ਬਾਲੀਵੁੱਡ ਦੇ ਸਭ ਤੋਂ ਵੱਡੇ ਸਿਨੇਮੈਟੋਗ੍ਰਾਫਰ ਮਨਮੋਹਨ ਸਿੰਘ ਨਾਲ ਉਹਨਾਂ ਦੀ ਅਜਿਹੀ ਕੈਮੇਸਟ੍ਰੀ ਬਣੀ ਕਿ ਇੱਕ ਤੋਂ ਬਾਅਦ ਇੱਕ ਅੱਧਾ ਦਰਜਨ ਤੋਂ ਵੀ ਜਿਆਦਾ ਫਿਲਮਾਂ ਬਣਾ ਦਿੱਤੀਆਂ, ਜਿਹਨਾਂ 'ਚ 'ਅਸਾਂ ਨੂੰ ਮਾਣ ਵਤਨਾਂ ਦਾ', 'ਮਿੱਟੀ ਵਾਜਾਂ ਮਾਰਦੀ', ' ਮੇਰਾ ਪਿੰਡ', 'ਜੱਗ ਜਿਉਂਦਿਆਂ ਦੇ ਮੇਲੇ' ਆਦਿ ਵਰਣਨਯੋਗ ਹਨ।

PR
ਹਰਭਜਨ ਦੇ ਹਿੰਮਤੀ ਕਦਮ ਤੋਂ ਬਾਅਦ ਕਈ ਪੰਜਾਬੀ ਗਾਇਕਾਂ ਨੇ ਫਿਲਮਾਂ ਵੱਲ ਰੁਖ ਕੀਤਾ। ਉਹਨਾਂ ਵਿੱਚ ਗੁਰਦਾਸ ਮਾਨ ਦੀ 'ਸ਼ਹੀਦ-ਏ-ਮੁਹੱਬਤ ਬੂਟਾ ਸਿੰਘ' , 'ਦੇਸ ਹੋਇਆ ਪਰਦੇਸ' ਵਰਗੀਆਂ ਫਿਲਮਾਂ ਨੇ ਖੂਬ ਵਾਹ-ਵਾਹ ਲੁੱਟੀ। ਫਿਲਮ 'ਵਾਰਿਸ ਸ਼ਾਹ' ਜਦੋਂ ਸੱਤ ਸਮੁੰਦਰ ਪਾਰ ਆਸਕਰ ਲਈ ਨਾਮਿਤ ਹੋਈ, ਤਾਂ ਪੰਜਾਬੀ ਫਿਲਮਾਂ ਦਾ ਢੋਲ ਜ਼ੋਰ ਨਾਲ ਵੱਜਣ ਲੱਗਿਆ। ਉਸ ਤੋਂ ਬਾਅਦ ਗਾਇਕ ਬੱਬੂ ਮਾਨ ਦੀ 'ਹਵਾਏਂ' ਅਤੇ 'ਹਸਰ', ਸਰਬਜੀਤ ਚੀਮਾ ਦੀ 'ਪਿੰਡ ਦੀ ਕੁੜੀ' ਅਤੇ ਹੋਰ ਫਿਲਮਾਂ 'ਮਿੰਨੀ ਪੰਜਾਬ', 'ਅੱਡੀ ਟੱਪਾ', 'ਮੁੰਡੇ ਯੂਕੇ ਦੇ', 'ਤੇਰਾ ਮੇਰਾ ਕੀ ਰਿਸ਼ਤਾ' ਆਦਿ ਨੂੰ ਵੀ ਸਫ਼ਲਤਾ ਮਿਲੀ।

ਸਰਬਜੀਤ ਚੀਮਾ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਹੈ 'ਆਪਣੀ ਬੋਲੀ ਆਪਣਾ ਦੇਸ'ਇਸ ਤੋਂ ਬਿਨਾ ਉਹਨਾਂ ਦੀ ਥ੍ਰਿਲਰ ਫਿਲਮ 'ਪੁੰਨਿਆ ਦੀ ਰਾਤ' ਵੀ ਤਿਆਰ ਹੈ। ਪੰਜਾਬੀ ਸੰਗੀਤ ਅਤੇ ਫਿਲਮਾਂ ਦੇ ਸ਼ੌਕੀਆਂ ਲਈ ਵਰਤਮਾਨ ਦੌਰ ਸਭ ਤੋਂ ਵਧੀਆ ਚੱਲ ਰਿਹਾ ਹੈ। ਇੱਕ ਤੋਂ ਬਾਅਦ ਇੱਕ ਫਿਲਮਾਂ ਤਿਆਰ ਹੋ ਰਹੀਆਂ ਹਨ। ਇਹ ਪੰਜਾਬੀ ਫਿਲਮ ਇੰਡਸਟਰੀ ਲਈ ਚੰਗੀ ਗੱਲ ਹੈ।

ਅੱਤਵਾਦ ਤੋਂ ਪਹਿਲਾਂ ਪੰਜਾਬ ਵਿੱਚ ਪੰਜਾਬੀ ਫਿਲਮਾਂ ਦੀ ਖਾਸੀ ਡਿਮਾਂਡ ਸੀ ਅਤੇ ਹਰ ਪੰਜਾਬੀ ਫਿਲਮ ਨੂੰ ਦੇਖਣ ਲਈ ਸਿਨੇਮਾ ਵਿੱਚ ਦਰਸ਼ਕਾਂ ਦੀ ਭੀੜ ਲੱਗਦੀ ਸੀ। ਅੱਤਵਾਦ ਨੇ ਪੰਜਾਬੀ ਫਿਲਮ ਇੰਡਸਟਰੀ ਨੂੰ ਤਾਂ ਤਬਾਹ ਕੀਤਾ ਹੀ, ਨਾਲ ਹੀ ਸਿਨੇਮਾ ਘਰ ਵੀ ਖਤਮ ਕਰ ਦਿੱਤੇ। ਪਰ ਪੰਜਾਬੀ ਫਿਲਮਾਂ ਨੂੰ ਦੇਖਣ ਲਈ ਦਰਸ਼ਕ ਇੱਕ ਵਾਰ ਫਿਰ ਸਿਨੇਮਾ ਘਰਾਂ ਵੱਲ ਰੁਖ ਕਰਨ ਲੱਗੇ ਹਨ।

ND
ਕੁਝ ਸਮਾਂ ਪਹਿਲਾਂ ਰਿਲੀਜ਼ ਹੋਈਆਂ ਫਿਲਮਾਂ 'ਹਸਰ', 'ਚੱਕ ਦੇ ਫੱਟੇ', 'ਸੱਤ ਸ਼੍ਰੀ ਅਕਾਲ', 'ਮੇਰਾ ਪਿੰਡ, 'ਜੱਗ ਜਿਉਂਦਿਆਂ ਦੇ ਮੇਲੇ' ਆਦਿ ਦੀ ਸਫ਼ਲਤਾ ਨੇ ਲੋਕਾਂ ਨੂੰ ਪੰਜਾਬੀ ਸਿਨੇਮਾ ਵੱਲ ਮੁੜਨ ਲਈ ਆਕਰਸ਼ਿਤ ਕੀਤਾ ਹੈ। ਲੋਕਾਂ ਦੇ ਇਸ ਤਰ੍ਹਾਂ ਕਰਨ ਪਿੱਛੇ ਜੋ ਖਾਸ ਗੱਲ ਸਮਝ ਵਿੱਚ ਆਉਂਦੀ ਹੈ ਉਹ ਹੈ ਜੂਹੀ ਚਾਵਲਾ, ਗ੍ਰੇਸੀ ਸਿੰਘ, ਜਿੰਮੀ ਸ਼ੇਰਗਿੱਲ, ਪ੍ਰੀਤੀ ਜਿੰਟਾ ਵਰਗੇ ਕਲਾਕਾਰਾਂ ਦਾ ਪੰਜਾਬੀ ਫਿਲਮਾਂ ਵਿੱਚ ਕੰਮ ਕਰਨਾ।

ਜਿੰਮੀ ਸ਼ੇਰਗਿੱਲ ਅਤੇ ਕੁਲਰਾਜ ਰੰਧਾਵਾ ਦੀ ਫਿਲਮ 'ਤੇਰਾ ਮੇਰਾ ਕੀ ਰਿਸ਼ਤਾ' ਗੁਰਦਾਸ ਮਾਨ ਦੀ 'ਮਿਨੀ ਪੰਜਾਬ' ਨੇ ਵੀ ਬਹੁਤ ਦਰਸ਼ਕ ਇਕੱਠੇ ਕੀਤੇ। ਐਨੀਆਂ ਫਿਲਮਾਂ ਦੀ ਸਫ਼ਲਤਾ ਤੋਂ ਬਾਅਦ 13 ਨਵੰਬਰ ਨੂੰ ਹਰਭਜਨ ਮਾਨ ਪ੍ਰਸਿੱਧ ਪੰਜਾਬੀ ਕਿੱਸੇ ਹੀਰ-ਰਾਂਝਾ 'ਤੇ ਅਧਾਰਿਤ ਫਿਲਮ 'ਹੀਰ ਰਾਂਝਾ' ਲੈ ਕੇ ਦਰਸ਼ਕਾਂ ਦੇ ਸਨਮੁਖ ਹੋ ਰਹੇ ਹਨ।

ਫਿਲਮ ਹੀਰ-ਰਾਂਝਾ ਦੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਪੰਜਾਬੀ ਫਿਲਮ, ਹਰਭਜਨ ਮਾਨ, ਜੀ ਆਇਆਂ ਨੂੰ, ਅਸਾਂ ਨੂੰ ਮਾਣ ਵਤਨਾਂ ਦਾ, ਮਿੱਟੀ ਵਾਜਾਂ ਮਾਰਦੀ, ਮੇਰਾ ਪਿੰਡ, ਜੱਗ ਜਿਉਂਦਿਆਂ ਦੇ ਮੇਲੇ