ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਫਿਲਮੀ ਲੇਖ » ਮੁਗਧਾ ਗੋਡਸੇ : ਪੱਥਰ ਨਹੀਂ, ਨਿਰਾ ਸੋਨਾ
ਫਿਲਮੀ ਲੇਖ
Feedback Print Bookmark and Share
 
IFM
ਮੁਗਧਾ ਗੋਡਸੇ ਨੇ ਇਹ ਧਾਰਨਾ ਗਲਤ ਸਿੱਧ ਕਰ ਦਿੱਤੀ ਹੈ ਕਿ ਮਾਡਲਜ਼ ਦੇ ਚਿਹਰੇ ਪੱਥਰ ਦੀ ਤਰ੍ਹਾਂ ਹੁੰਦੇ ਹਨ ਜਿਨ੍ਹਾਂ 'ਤੇ ਕਦੇ ਅਭਿਨੈ ਦੇ ਹਾਵ-ਭਾਵ ਨਹੀਂ ਆਉਂਦੇ। 'ਫੈਸ਼ਨ' ਵਾਲੀ ਮੁਗਧਾ ਇਸ ਸਮੇਂ ਦਰਸ਼ਕਾਂ ਦੀ ਚਹੇਤੀ ਨਾਇਕਾ ਬਣ ਚੁੱਕੀ ਹੈ। ਸੰਜੀਦਗੀ ਨਾਲ ਕੈਰੀਅਰ ਬਣਾ ਰਹੀ ਮੁਗਧਾ ਨੂੰ ਪੈਸਾ ਬਿਲਕੁਲ ਨਹੀਂ ਨਚਾ ਰਿਹਾ ਹੈ ਤੇ ਉਹ ਪੈਸੇ ਦੇ ਲਾਲਚ 'ਚ ਫ਼ਿਲਮਾਂ ਨਹੀਂ ਕਰ ਰਹੀ।

ਮਧੁਰ ਦੀ ਫ਼ਿਲਮ 'ਜੇਲ੍ਹ' ਉਹ ਕਰ ਰਹੀ ਹੈ ਜੋ ਯਥਾਰਥ 'ਤੇ ਆਧਾਰਿਤ ਹੈ। ਇਹ ਫ਼ਿਲਮ ਕਰਕੇ ਉਹ ਬਹੁਤ ਮਜ਼ਾ ਲੈ ਰਹੀ ਹੈ। ਉਸ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਕਿ ਫ਼ਿਲਮ 'ਚ ਕਾਫ਼ੀ ਖੁੱਲ੍ਹੇ-ਡੁੱਲ੍ਹੇ ਦ੍ਰਿਸ਼ ਹਨ। ਜੀਵਨ ਦੀਆਂ ਕੌੜੀਆਂ ਸਚਾਈਆਂ ਹੀ ਉਸ ਦੀ ਭੂਮਿਕਾ ਨੇ 'ਜੇਲ੍ਹ' 'ਚ ਦਿਖਾਈਆਂ ਹਨ।

ਅਜੇ ਦੇਵਗਨ ਦੀ ਫ਼ਿਲਮ 'ਆਲ ਦਾ ਬੈਸਟ' ਦੀ ਵੀ ਮੁਗਧਾ ਪ੍ਰਸੰਸਾ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਅੱਜ ਸੋਲੋ ਨਾਇਕਾ ਜਾਂ ਨਾਇਕ ਵਾਲੀਆਂ ਫ਼ਿਲਮਾਂ ਘੱਟ ਹੀ ਬਣਦੀਆਂ ਹਨ ਇਸ ਲਈ ਸੰਜੇ ਦੱਤ, ਫਰਦੀਨ ਖਾਨ, ਅਜੇ ਦੇਵਗਨ ਤੇ ਬਿਪਾਸ਼ਾ ਬਸੂ ਨਾਲ ਉਸ ਨੇ ਆਲ ਦਾ ਬੈਸਟ ਕੀਤੀ ਹੈ। ਜੇ ਉਹ ਗਿਣਤੀ ਦੀਆਂ ਫ਼ਿਲਮਾਂ ਉਡੀਕਦੀ ਰਹੀ ਤਾਂ ਉਸ ਦਾ ਤਾਂ ਉਸ ਅਨੁਸਾਰ ਕੈਰੀਅਰ ਹੀ ਖਤਮ ਹੋ ਜਾਵੇਗਾ।

ਮਰਾਠਣ ਮੁਟਿਆਰ ਮੁਗਧਾ ਗੋਡਸੇ ਦਾ ਅਭਿਨੈ ਸਫ਼ਰ ਚਾਹੇ ਲੰਬਾ ਨਹੀਂ ਫਿਰ ਵੀ ਲਗਦਾ ਹੈ ਕਿ ਉਹ ਦੂਸਰੀ ਮਾਧੁਰੀ ਦੀਕਸ਼ਤ ਬਣੇਗੀ। ਹੁਣ ਤਾਂ ਉਹ ਕਾਮੇਡੀ ਫ਼ਿਲਮਾਂ ਵੀ ਕਰਨ ਲੱਗ ਪਈ ਹੈ। ਪਹਿਲਾਂ ਉਸ ਨੂੰ ਅਜਿਹਾ ਕਰਨਾ ਬਹੁਤ ਮੁਸ਼ਕਿਲ ਲਗਦਾ ਸੀ। ਮੁਗਧਾ ਜਾਣ ਚੁੱਕੀ ਹੈ ਕਿ ਸੰਵਾਦ, ਸਮਾਂ ਤੇ ਸਰੀਰਕ ਭਾਸ਼ਾ ਦਾ ਸਹੀ ਤਾਲਮੇਲ ਹੋਵੇ ਤਾਂ ਕਾਮੇਡੀ ਕਰਨਾ ਮੁਸ਼ਕਿਲ ਨਹੀਂ। ਮੁਗਧਾ ਅਨੁਸਾਰ ਕਮੇਡੀ ਫ਼ਿਲਮਾਂ 'ਚ ਕੰਮ ਕਰਨਾ ਕਾਰਟੂਨ ਬਣਨ ਦੇ ਬਰਾਬਰ ਹੈ।
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਮੁਗਧਾ ਗੋਡਸੇ, ਫੈਸ਼ਨ, ਜੇਲ੍ਹ, ਆਲ ਦਾ ਬੈਸਟ, ਸੰਜੇ ਦੱਤ, ਫਰਦੀਨ ਖਾਨ, ਅਜੇ ਦੇਵਗਨ