ਕੈਟਰੀਨਾ ਕੈਫ਼ | ਅਮਿਤਾਭ ਬੱਚਨ | ਖਬਰਾਂ/ ਗੱਪ ਸ਼ਪ | ਆੳਣ ਵਾਲੀ ਫਿਲਮ | ਫਿਲਮ ਸਮੀਖਿਆ | ਫਿਲਮੀ ਲੇਖ | ਫਿਲਮੀ ਸਫਰਨਾਮਾ | ਮੁਲਾਕਾਤ | ਸਟਾਰ ਪ੍ਰੋਫਾਈਲ
ਮੁੱਖਪੰਨਾ ਮਨੋਰੰਜਨ » ਬਾਲੀਵੁਡ » ਫਿਲਮੀ ਲੇਖ » ਕੰਪਿਊਟਰ ਕੋਰਸ ਕਰਨ ਲੱਗੀ ਤਨੂਸ੍ਰੀ ਦੱਤਾ
ਫਿਲਮੀ ਲੇਖ
Feedback Print Bookmark and Share
 
IFM
ਸੁੰਦਰਤਾ ਮੁਕਾਬਲਿਆਂ 'ਚੋਂ ਫ਼ਿਲਮੀ ਦੁਨੀਆ ਵੱਲ ਆਉਣ ਵਾਲੀਆਂ ਸੁੰਦਰਤਾ ਦੀਆਂ ਰਾਣੀਆਂ ਕੁਝ ਨਾ ਕੁਝ ਨਵਾਂ ਕਰਦੀਆਂ ਹੀ ਰਹਿੰਦੀਆਂ ਹਨ। ਤਨੂਸ੍ਰੀ ਦੱਤਾ ਨੂੰ ਹੀ ਦੇਖ ਲਓ ਜਿਸ ਕੋਲ ਇਸ ਸਮੇਂ ਫ਼ਿਲਮਾਂ ਦੀ ਗਿਣਤੀ ਨਾ ਦੇ ਬਰਾਬਰ ਹੈ। ਤਨੂਸ੍ਰੀ ਨੇ ਹੁਣ ਕੰਪਿਊਟਰ ਕੋਰਸ ਕਰਨਾ ਸ਼ੁਰੂ ਕਰ ਦਿੱਤਾ ਹੈ।

ਚੰਗੀ ਗੱਲ ਹੈ ਕਿ ਤਕਨੀਕ ਦੇ ਦੌਰ 'ਚ ਕੰਪਿਊਟਰ ਸਿਖਣਾ ਕਿਤੇ ਨਾ ਕਿਤੇ ਕੰਮ ਆ ਹੀ ਜਾਂਦਾ ਹੈ। ਸਮਝ ਤੋਂ ਬਾਹਰ ਦੀ ਗੱਲ ਇਹ ਹੈ ਕਿ ਤਨੂਸ੍ਰੀ ਆਪਣੇ ਕੰਪਿਊਟਰ ਸਿਖਣ ਦਾ ਵੀ ਖੂਬ ਪ੍ਰਚਾਰ ਕਰਵਾ ਰਹੀ ਹੈ। ਇਸ ਪ੍ਰਚਾਰ ਸਦਕਾ ਭਲਾ ਉਸ ਨੂੰ ਧੜਾਧੜ ਫ਼ਿਲਮਾਂ ਮਿਲ ਜਾਣਗੀਆਂ। ਇਹ ਜ਼ਰੂਰ ਹੈ ਕਿ ਜਿਸ ਨੂੰ ਵੀ ਨਹੀਂ ਪਤਾ ਉਸ ਨੂੰ ਵੀ ਪਤਾ ਚੱਲ ਜਾਵੇਗਾ ਕਿ ਤਨੂਸ੍ਰੀ ਦੱਤਾ ਇਸ ਸਮੇਂ ਫ਼ਿਲਮਾਂ ਤੋਂ ਖਾਲੀ ਬੈਠੀ ਹੈ।

ਤਨੂਸ੍ਰੀ ਦੇ ਸ਼ੁਭ-ਚਿੰਤਕ ਉਸ ਦੇ ਕੰਪਿਊਟਰ ਸਿਖਣ ਤੋਂ ਖੁਸ਼ ਨਹੀਂ ਦੁਖੀ ਹੋਣਗੇ। ਉਂਝ ਵੀ ਤਨੂਸ੍ਰੀ ਨੂੰ ਚਾਹੀਦਾ ਹੈ ਕਿ ਉਹ ਅਭਿਨੈ ਦੇ ਕਿਸੇ ਸਕੂਲ 'ਚ ਦਾਖਲਾ ਲਵੇ ਤੇ ਪ੍ਰਪੱਕ ਅਭਿਨੇਤਰੀ ਬਣ ਕੇ ਸਾਹਮਣੇ ਆਵੇ ਜਾਂ ਫਿਰ ਫ਼ਿਲਮਾਂ ਛੱਡ ਕੇ ਕਿਸੇ ਹੋਰ ਕਾਰੋਬਾਰ 'ਚ ਚਲੀ ਜਾਵੇ, ਜਿਥੇ ਕੰਪਿਊਟਰ ਦਾ ਖਾਸਾ ਮਹੱਤਵ ਹੋਵੇ। ਕੰਪਿਊਟਰ ਸਿੱਖਣ ਵਾਲੀ ਤਨੂਸ੍ਰੀ ਫਿਰ ਅੱਧ-ਨੰਗੇ ਫੋਟੋ ਸੈਸ਼ਨ ਕਿਉਂ ਕਰਵਾ ਰਹੀ ਹੈ, ਇਹ ਗੱਲ ਉਸ ਦੇ ਸ਼ੁਭ-ਚਿੰਤਕਾਂ ਦੀ ਸਮਝ ਤੋਂ ਪਰ੍ਹੇ ਹੈ।
Courtesy - ਰੋਜ਼ਾਨਾ ਅਜੀਤ
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਤਨੂਸ੍ਰੀ ਦੱਤਾ, ਬਾਲੀਵੁੱਡ, ਸਿਨੇਮਾ, ਹਿੰਦੀ ਫਿਲਮਾਂ, ਆਉਣ ਵਾਲੀਆਂ ਫਿਲਮਾਂ