ਮੁੱਖਪੰਨਾ
»
ਮਨੋਰੰਜਨ
»
ਬਾਲੀਵੁਡ
»
ਐਸ਼ਵਰਿਆ ਰਾਏ
»
ਐਸ਼ਵਰਿਆ ਅਤੇ ਉਸ ਦੀਆਂ ਫਿਲਮਾਂ
(Aishwarya Rai | Aishwarya Rai Bachchan)
Feedback
Print
ਐਸ਼ਵਰਿਆ ਅਤੇ ਉਸ ਦੀਆਂ ਫਿਲਮਾਂ
IFM
ਐਸ਼ਵਰਿਆ ਰਾਏ ਜਾਂ ਐਸ਼ਵਰਿਆ ਰਾਏ ਬੱਚਨ ਅੰਤਰਾਸ਼ਟਰੀ ਪੱਧਰ ਤੇ ਫਿਲਮਾਂ ਵਿੱਚ ਕੰਮ ਕਰਨ ਵਾਲੀ ਭਾਰਤ ਦੀ ਮਸ਼ਹੂਰ ਬਾਲੀਵੁੱਡ ਨਾਇਕਾ ਹ
ੈ।
ਐਸ਼ਵਰਿਆ ਦਾ ਜਨਮ 1 ਨਵੰਬਰ, 1973 ਮੰਗਲੌਰ ਵਿੱਚ ਹੋਇ
ਆ।
ਐਸ਼ਵਰਿਆ ਦੇ ਜਨਮ ਤੋਂ ਬਾਅਦ ਹੀ ਐਸ਼ ਦੇ ਮਾਤਾ-ਪਿਤਾ ਮੁੰਬਈ ਰਹਿਣ ਲਈ ਆ ਗ
ਏ।
ਮੁੰਬਈ ਵਿੱਚ ਹੀ ਐਸ਼ ਦੀ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਪੂਰੀ ਹੋ
ਈ।
ਸਕੂਲ ਵਿੱਚ ਪੜ੍ਹਦੇ ਐਸ਼ ਆਰਕੀਟਿਕ ਬਣਨਾ ਚਾਹੁੰਦੀ ਸ
ੀ।
ਐਸ਼ ਨੇ ਪੜ੍ਹਾਈ ਦੇ ਨਾਲ-ਨਾਲ ਮਾਡਲਿੰਗ ਵੀ ਸ਼ੁਰੂ ਕੀਤੀ ਅਤੇ ਸੰਨ 1994 ਵਿੱਚ ਇਹਨਾਂ ਨੂੰ ਮਿਸ ਵਰਲਡ ਦਾ ਖਿਤਾਬ ਮਿਲਿ
ਆ।
ਐਸ਼ਵਰਿਆ ਰਾਏ ਬੱਚਨ ਨੇ ਆਪਣੇ 12 ਸਾਲਾਂ ਦੇ ਲੰਬੇ ਕਰੀਅਰ ਵਿੱਚ ਲਗਭਗ ਸਭ ਤੋਂ ਜਿਆਦਾ ਫਿਲਮਾਂ ਹਿੰਦੀ ਵਿੱਚ ਕੀਤੀਆ
ਂ।
ਕੁਝ ਹਾਲੀਵੁੱਡ ਅਤੇ ਕੁਝ ਖੇਤਰੀ ਭਾਸ਼ਾਵਾਂ ਦੀਆਂ ਫਿਲਮਾਂ ਵਿੱਚ ਵੀ ਉਹ ਨਜ਼ਰ ਆ
ਈ।
ਉਹਨਾਂ ਦੀ ਫਿਲਮੋਗ੍ਰਾਫ਼ੀ ਤੇ ਨਜ਼ਰ ਮਾਰੀ ਜਾਵੇ, ਤਾਂ ਜਿੰਨਾ ਯਾਦਗਾਰ ਉਹਨਾਂ ਦਾ ਚਿਹਰਾ ਹੈ, ਓਨੀਆਂ ਯਾਦਗਾਰ ਫਿਲਮਾਂ ਉਹ ਨਹੀਂ ਦੇ ਸਕ
ੀ।
ਸਭ ਤੋਂ ਪਹਿਲਾਂ ਐਸ਼ ਨੇ 1997 ਵਿੱਚ ਇੱਕ ਤਮਿਲ ਫਿਲਮ ਵਿੱਚ ਕੰਮ ਕੀਤ
ਾ।
ਅਤੇ ਬਾਲੀਵੁੱਡ ਵਿੱਚ ਪਹਿਲੀ ਫਿਲਮ 'ਔਰ ਪਿਆਰ ਹੋ ਗਿਆ' ਬੌਬੀ ਦਿਉਲ ਨਾਲ ਕੀਤ
ੀ।
ਇਸ ਤੋਂ ਬਾਅਦ ਫਿਲਮ 'ਜੀਨਸ' ਲਈ ਐਸ਼ ਨੂੰ ਫਿਲਮਫੇਅਰ ਬੈਸਟ ਐਕਟਰਸ ਅਵਾਰਡ ਸਾਊਥ ਮਿਲਿ
ਆ।
ਐਸ਼ ਦੇ ਕਰੀਅਰ ਦੀਆਂ ਸਫ਼ਲ ਫਿਲਮਾਂ 'ਹਮ ਦਿਲ ਦੇ ਚੁਕੇ ਸਨਮ'(1999) ਜਿਸ ਲਈ ਫਿਲਮਫੇਅਰ ਬੈਸਟ ਐਕਟਰਸ ਅਵਾਰਡ ਜਿੱਤਿਆ, 'ਤਾਲ' (1999), 'ਦੇਵਦਾਸ' (2002) ਆਦਿ ਹ
ਨ।
ਇਸ ਤੋਂ ਇਲਾਵਾ ਇਹਨਾਂ ਨੇ ਹਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕੀਤ
ਾ।
ਫਿਲਮ 'ਬੰਟੀ ਔਰ ਬਬਲੀ' ਵਿੱਚ ਗਾਣੇ 'ਕਜਰਾ ਰੇ' ਤੇ ਲਗਾਤਾਰ ਸੱਤ ਮਿੰਟ ਤੱਕ ਡਾਂਸ ਕਰ ਕੇ ਐਸ਼ ਨੇ ਬਹੁਤ ਵਾਹ-ਵਾਹ ਪ੍ਰਾਪਤ ਕੀਤ
ੀ।
ਸੰਨ 2006 ਦੇ ਅੰਤ ਵਿੱਚ ਫਿਲਮਾਂ 'ਉਮਰਾਓ ਜਾਨ' ਅਤੇ 'ਧੂਮ 2' ਰਿਲੀਜ਼ ਹੋਈਆ
ਂ।
ਸੰਨ 2007 ਵਿੱਚ ਫਿਲਮ 'ਗੁਰੂ' ਆ
ਈ।
ਐਸ਼ਵਰਿਆ ਦੇ ਪਹਿਲਾਂ ਮਾਡਲ ਰਾਜੀਵ, ਬਾਲੀਵੁੱਡ ਨਾਇਕ ਸਲਮਾਨ ਖਾਨ ਅਤੇ ਵਿਵੇਕ ਓਬਰਾਏ ਨਾਲ ਵੀ ਸਬੰਧ ਰਹੇ ਹ
ਨ।
ਇਸ ਤੋਂ ਬਾਅਦ ਉਹਨਾਂ ਨੇ 20 ਅਪ੍ਰੈਲ, 2007 ਨੂੰ ਬਾਲੀਵੁੱਡ ਨਾਇਕ ਅਭਿਸ਼ੇਕ ਬੱਚਨ ਨਾਲ ਵਿਆਹ ਕਰ ਲਿਆ ਹ
ੈ।
ਸੰਨ 2008 ਵਿੱਚ ਐਸ਼ਵਰਿਆ ਦੀ ਰਿਤਿਕ ਰੌਸ਼ਨ ਨਾਲ 16ਵੀਂ ਸਦੀ ਦੀ ਪ੍ਰੇਮ ਕਹਾਣੀ ਤੇ ਆਧਾਰਿਤ ਫਿਲਮ 'ਜੋਧਾ ਅਕਬਰ' ਰਿਲੀਜ਼ ਹੋਈ, ਜਿਸ ਵਿੱਚ ਐਸ਼ਵਰਿਆ ਦੇ ਰੋਲ ਨੂੰ ਕਾਫੀ ਸਲਾਹਿਆ ਗਿ
ਆ।
ਐਸ਼ਵਰਿਆ ਰਾਏ ਨੂੰ ਸਲਮਾਨ ਖਾਨ ਨਾਲ ਚੱਲੇ ਉਹਨਾਂ ਦੇ ਅਫੇਅਰ ਨੇ ਖਾਸਾ ਨੁਕਸਾਨ ਪਹੁੰਚਾਇ
ਆ।
ਜਦੋਂ ਸਲਮਾਨ ਉਹਨਾਂ ਤੋਂ ਅਲੱਗ ਹੋਏ ਤਾਂ ਉਹਨਾਂ ਨਿਰਮਾਤਾਵਾਂ ਨੇ ਐਸ਼ਵਰਿਆ ਤੋਂ ਦੂਰੀ ਬਣਾ ਲਈ, ਜੋ ਸਲਮਾਨ ਦੇ ਨਜ਼ਦੀਕ ਸ
ਨ।
IFM
ਖਾਨ ਤਿੱਕੜੀ ਨਾਲ ਐਸ਼ਵਰਿਆ ਦੀ ਕਦੇ ਨਹੀਂ ਬਣੀ, ਇਸ ਲਈ ਉਹਨਾਂ ਨੂੰ ਚੰਗੀਆਂ ਫਿਲਮਾਂ ਨਹੀਂ ਮਿਲੀਆ
ਂ।
ਸ਼ਾਹਰੁਖ ਅਤੇ ਆਮਿਰ ਨਾਲ ਉਹਨਾਂ ਦੇ ਸਬੰਧ ਚੰਗੇ ਨਹੀਂ ਰਹ
ੇ।
ਅਕਸ਼ੈ ਕੁਮਾਰ ਜੋ ਫਿਲਮਾਂ ਕਰਦੇ ਹਨ ਉਹਨਾਂ ਵਿੱਚ ਐਸ਼ਵਰਿਆ ਵਰਗੀ ਮਜ਼ਬੂਤ ਅਭਿਨੇਤਰੀ ਲਈ ਖਾਸ ਸਕੋਪ ਨਹੀਂ ਹੁੰਦਾ ਹ
ੈ।
ਬਾਲੀਵੁੱਡ ਦੇ ਸਾਰੇ ਵੱਡੇ ਨਿਰਮਾਤਾ-ਨਿਰਦੇਸ਼ਕ ਇਹਨਾਂ ਸੁਪਰਹੀਰੋਜ਼ ਦੇ ਨਾਲ ਹੀ ਫਿਲਮਾਂ ਬਣਾਉਂਦੇ ਹਨ ਅਤੇ ਐਸ਼ਵਰਿਆ ਨੂੰ ਲੈ ਕੇ ਉਹ ਉਹਨਾਂ ਨੂੰ ਨਰਾਜ ਨਹੀਂ ਕਰ ਸਕਦੇ ਸ
ਨ।
ਰਿਤਿਕ ਰੌਸ਼ਨ ਦੇ ਨਾਲ ਐਸ਼ਵਰਿਆ ਨੇ ਜੋੜੀ ਜਮਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਬਹੁਤ ਘੱਟ ਫਿਲਮਾਂ ਕਰਦੇ ਹ
ਨ।
ਐਸ਼ਵਰਿਆ ਦੀਆਂ ਹੁਣ ਤੱਕ ਦੀਆਂ ਕੁਝ ਮੁੱਖ ਹਿੰਦੀ ਫਿਲਮਾਂ 'ਔਰ ਪਿਆਰ ਹੋ ਗਿਆ', 'ਆ ਅਬ ਲੌਟ ਚਲੇਂ', 'ਹਮ ਦਿਲ ਦੇ ਚੁਕੇ ਸਨਮ', 'ਤਾਲ', 'ਮੇਲਾ', 'ਜੋਸ਼', 'ਹਮਾਰਾ ਦਿਲ ਆਪਕੇ ਪਾਸ ਹੈ', 'ਢਾਈ ਅਕਸ਼ਰ ਪ੍ਰੇਮ ਕੇ', 'ਮੁਹੱਬਤੇਂ', 'ਅਲਬੇਲਾ', 'ਕਿਉਂ...! ਹੋ ਗਿਆ ਨਾ', 'ਉਮਰਾਓ ਜਾਨ', 'ਬੰਟੀ ਔਰ ਬਬਲੀ', 'ਧੂਮ 2', 'ਗੁਰੂ', ਅਤੇ 'ਜੋਧਾ ਅਕਬਰ' ਹ
ਨ।
2009
ਵਿੱਚ 'ਰਾਣੀ ਲਛਮੀ ਬਾਈ', 'ਰਾਵਣ', ਅਤੇ 'ਐਕਸ਼ਨ ਰੀਪਲੇ' ਆਦਿ ਫਿਲਮਾਂ ਰਿਲੀਜ਼ ਹੋ ਰਹੀਆਂ ਹ
ਨ। 2010
ਵਿੱਚ ਰਿਤਿਕ ਰੌਸ਼ਨ ਦੇ ਨਾਲ ਫਿਲਮ 'ਗੁਜਾਰਿਸ਼' ਲੈ ਕੇ ਐਸ਼ਵਰਿਆ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੀ ਹ
ੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ:
ਐਸ਼ਵਰਿਆ ਰਾਏ,
ਐਸ਼ਵਰਿਆ ਰਾਏ ਬੱਚਨ,
ਬਾਲੀਵੁੱਡ,
ਹੀਰੋਇਨ,
ਐਸ਼ਵਰਿਆ ਦਾ ਜਨਮਦਿਨ
ਹੋਰ ਵੀ
• ਇਨ ਆਂਖੋਂ ਕੀ ਮਸਤੀ ਕੇ...
• ਐਸ਼ਵਰਿਆ ਰਾਏ : ਆਉਣ ਵਾਲਾ ਸਮਾਂ ਸ਼ੁਭ ਹੈ
• ਐਸ਼ਵਰਿਆ ਰਾਏ : ਫਿਲਮੀ ਸਫ਼ਰਨਾਮਾ
• ਐਸ਼ਵਰਿਆ ਰਾਏ : ਕੁਇਜ਼ ਟਾਈਮ
• ਐਸ਼ਵਰਿਆ ਰਾਏ : ਕੁਇਜ਼ ਟਾਈਮ : ਉੱਤਰ