ਮੁੱਖਪੰਨਾ » ਮਨੋਰੰਜਨ » ਬਾਲੀਵੁਡ » ਐਸ਼ਵਰਿਆ ਰਾਏ » ਇਨ ਆਂਖੋਂ ਕੀ ਮਸਤੀ ਕੇ... (Aishwarya Rai | Aishwarya Rai Bachchan)
Feedback Print Bookmark and Share
 
IFM
ਐਸ਼ਵਰਿਆ ਰਾਏ ਬੱਚਨ ਦੀਆਂ ਅੱਖਾਂ ਵਿੱਚ ਜਾਦੂ ਹੈ। ਜਿੱਧਰ ਦੇਖਦੀ ਹੈ, ਇੱਕ ਰਿਸ਼ਤਾ ਜਿਹਾ ਕਾਇਮ ਕਰ ਲੈਂਦੀ ਹੈ। ਫਿਲਮ 'ਕਭੀ-ਕਭੀ' ਦਾ ਇਹ ਗੀਤ ਵਿਸ਼ਵ ਸੁੰਦਰੀ ਐਸ਼ਵਰਿਆ ਰਾਏ ਦੀ ਸਮੁੱਚੀ ਸ਼ਖਸੀਅਤ ਬਿਆਨ ਕਰ ਦਿੰਦਾ ਹੈ। ਇਸ ਸੋਹਣੀ ਸੁੰਦਰੀ ਦੀਆਂ ਨੀਲੀਆਂ-ਨਸ਼ੀਲੀਆਂ ਅੱਖਾਂ ਵਿੱਚ ਉਹ ਜਾਦੂ ਹੈ, ਜੋ ਕਿਸੇ ਨੂੰ ਵੀ ਆਪਣਾ ਬਣਾ ਲਵੇ।

ਸ਼ਾਇਦ ਇਹੀ ਕਾਰਨ ਹੈ ਕਿ ਐਸ਼ਵਰਿਆ ਰਾਏ ਅੱਜ ਬਾਲੀਵੁੱਡ ਦੀ ਸਭ ਤੋਂ ਲੋਕਪ੍ਰਿਆ ਹੀਰੋਇਨ ਮੰਨੀ ਜਾਂਦੀ ਹੈ। ਆਪਣੇ ਮਧੁਰ ਵਿਅਕਤੀਤਵ ਅਤੇ ਸਾਊ ਸੁਭਾਅ ਨਾਲ ਇਸ ਅਭਿਨੇਤਰੀ ਨੇ ਲੱਖਾਂ ਦਰਸ਼ਕਾਂ ਨੂੰ ਦੀਵਾਨਾ ਬਣਾਇਆ ਹੈ। ਇੱਕ ਐਨਆਰਆਈ ਫਿਲਮ ਪ੍ਰੇਮੀ ਨੇ ਉਹਨਾਂ ਦੀ ਅੱਖਾਂ ਤੇ ਸ਼ੋਧ ਕੀਤਾ। ਦਰਅਸਲ ਐਸ਼ ਦੀਆਂ ਹਿਰਨੀ ਵਰਗੀਆਂ ਵੱਡੀਆਂ-ਵੱਡੀਆਂ ਅੱਖਾਂ ਦਾ ਮਹੱਤਵ ਇਸ ਲਈ ਹੋਰ ਵਧ ਜਾਂਦਾ ਹੈ ਕਿ ਉਹਨਾਂ ਨੇ ਮਰਨ ਤੋ& ਬਾਅਦ ਆਪਣੀ ਅੱਖਾਂ ਦਾਨ ਕਰਨ ਦੀ ਘੋਸ਼ਣਾ ਕੀਤੀ ਹੈ।

ਯੁਨੈਸਕੋ ਵਰਗੀ ਸੰਸਥਾ ਨੂੰ ਜਦੋਂ ਨੇਤਰਦਾਨ ਅਤੇ ਮੈਡੀਕਲ ਵਰਗੇ ਵਿਸ਼ੇ ਤੇ ਪ੍ਰਚਾਰ ਪ੍ਰਤੀਨਿਧੀ ਚੁਣਨ ਦੀ ਲੋੜ ਮਹਿਸੂਸ ਹੋਈ ਤਾਂ ਉਸਨੇ ਵਿਸ਼ਵ ਸੁੰਦਰੀ ਦੇ ਤੌਰ 'ਤੇ ਐਸ਼ਵਰਿਆ ਰਾਏ ਦੀਆਂ ਸੇਵਾਵਾਂ ਲਈਆਂ। ਵੱਡੀਆਂ ਅੱਖਾਂ ਦੇ ਨਾਲ ਐਸ਼ ਦੇ ਕੋਲ ਇੱਕ ਵੱਡਾ ਦਿਲ ਵੀ ਹੈ, ਇਹ ਕਈ ਮੌਕਿਆਂ ਤੇ ਉਹ ਸਾਬਿਤ ਕਰ ਚੁੱਕੀ ਹੈ।
ਸਬੰਧਤ ਜਾਣਕਾਰੀ ਲੱਭੋ