ਮੁੱਖਪੰਨਾ » ਮਨੋਰੰਜਨ » ਬਾਲੀਵੁਡ » ਐਸ਼ਵਰਿਆ ਰਾਏ » ਐਸ਼ਵਰਿਆ ਰਾਏ : ਆਉਣ ਵਾਲਾ ਸਮਾਂ ਸ਼ੁਭ ਹੈ (Aishwarya Rai | Aishwarya Rai Bachchan)
Feedback Print Bookmark and Share
 
- ਭਾਰਤੀ ਪੰਡਿਤ
IFM
ਐਸ਼ਵਰਿਆ ਰਾਏ ਦਾ ਜਨਮ 1 ਨਵੰਬਰ, 1973 ਨੂੰ ਤੁਲਾ ਲਗਨ ਵਿੱਚ ਕਰਨਾਟਕ ਦੇ ਮੰਗਲੌਰ ਸ਼ਹਿਰ ਵਿੱਚ ਹੋਇਆ ਹੈ। ਐਸ਼ਵਰਿਆ ਦੀ ਰਾਸ਼ੀ ਧਨੂ ਹੈ ਅਤੇ ਸ਼ਨੀ ਭਾਗ ਸਥਾਨ ਵਿੱਚ ਕੇਤੂ ਦੇ ਨਾਲ ਯੋਗਕਾਰਕ ਹੈ। ਨੌਂਵੇ ਸਥਾਨ ਵਿੱਚ ਕੇਤੂ ਪ੍ਰਬਲ ਮੰਨਿਆ ਜਾਂਦਾ ਹੈ। ਲਗਨੇਸ਼ ਸ਼ੁਕਰ ਤੀਜੇ ਭਾਗ ਵਿੱਚ ਹੈ ਜੋ ਮੰਗਲ ਦੇ ਨਾਲ ਨਵਮ-ਪੰਚਮ ਯੋਗ ਬਣਾ ਰਿਹਾ ਹੈ। ਮੰਗਲ ਸਵਰਾਸ਼ੀ ਦਾ ਹੋ ਕੇ ਸਪਤਮ ਵਿੱਚ ਹੈ। ਇਹ ਸਥਿਤੀ ਭਾਗ, ਹਿੰਮਤ ਅਤੇ ਧਨ ਤਿੰਨਾਂ ਵਿੱਚ ਵਾਧਾ ਕਰਦੀ ਹੈ। ਹਾਲਾਂਕਿ ਪਰਿਵਾਰਿਕ ਜੀਵਨ ਵਿੱਚ ਪਰੇਸ਼ਾਨੀ ਵੀ ਵਧਾਉਂਦੀ ਹੈ।

ਗੁਰੂ ਤੀਜੇ ਅਤੇ ਛੇਵੇਂ ਭਾਗ ਦਾ ਸਵਾਮੀ ਹੋ ਕੇ ਹੇਠ ਦਾ ਹੈ, ਪਰ ਲਾਭਪ੍ਰਦ ਸਥਿਤੀ ਦਾ ਨਿਰਮਾਣ ਕਰ ਰਿਹਾ ਹੈ। ਕੁੰਡਲੀ ਵਿੱਚ ਸੂਰਜ ਲਗਨ ਵਿੱਚ ਹੋ ਕੇ ਯੋਗਕਾਰਕ ਹੈ। ਇਸੇ ਗ੍ਰਹਿ ਯੋਗ ਨੇ ਐਸ਼ਵਰਿਆ ਨੂੰ ਸੁੱਖ, ਸਾਧਨ, ਖੁਸ਼ਹਾਲੀ ਅਤੇ ਪ੍ਰਸਿੱਧੀ ਦਿੱਤੀ ਹੈ।

ਵਰਤਮਾਨ ਵਿੱਚ ਐਸ਼ਵਰਿਆ ਰਾਹੂ ਦੀ ਮਹਾਦਸ਼ਾ ਚੋਂ ਗੁਜਰ ਰਹੀ ਹੈ। ਇਸ ਵਿੱਚ ਗੁਰੂ ਦਾ ਅੰਤਰ ਨਵੰਬਰ 2010 ਤੱਕ ਹੈ। ਇਸ ਸਮੇਂ ਉਹ ਪਰਿਵਾਰ ਦੇ ਨਾਲ ਹੀ ਸਮਾਂ ਗੁਜਾਰਨਾ ਚਾਹੇਗੀ। ਜਨਵਰੀ 2011 ਤੋਂ ਬਾਅਦ ਸੰਤਾਨ ਪ੍ਰਾਪਤੀ ਦੇ ਪ੍ਰਬਲ ਯੋਗ ਬਣ ਰਹੇ ਹਨ। ਧਾਰਮਿਕ ਅਤੇ ਵਿਦੇਸ਼ ਯਾਤਰਾ ਦੇ ਕਾਰਨ ਵੀ ਇਸ ਦੌਰਾਨ ਚਰਚਾ ਵਿੱਚ ਰਹੇਗੀ। ਪਰਿਵਾਰ ਵਿੱਚ ਕੋਈ ਵੱਡਾ ਆਯੋਜਨ ਜਾਂ ਸ਼ੁਭ ਘਟਨਾ ਘਟਨ ਦੇ ਯੋਗ ਬਣ ਰਹੇ ਹਨ।

2012 ਤੋਂ 2013 ਦੇ ਦੌਰਾਨ ਵਿਦੇਸ਼ੀ ਫਿਲਮ, ਅਵਾਰਡ ਅਤੇ ਭਾਰਤ ਵਿੱਚ ਕੋਈ ਖਾਸ ਫਿਲਮ ਖਾਤੇ ਵਿੱਚ ਆਉਣ ਦੇ ਸਕਰਾਤਮਿਕ ਯੋਗ ਬਣ ਰਹੇ ਹਨ। ਸਮਾਂ ਐਸ਼ਵਰਿਆ ਦੇ ਅਨਰੂਪ ਬਣਿਆ ਰਹੇਗਾ। ਇਸ ਸ਼ੁਭ ਸਮੇਂ ਵਿੱਚ ਐਸ਼ਵਰਿਆ ਨੂੰ ਗੁੱਸੇ ਤੇ ਕਾਬੂ ਰੱਖਣਾ ਚਾਹੀਦਾ ਹੈ। ਨਿਰਣਾ ਸਾਵਧਾਨੀ ਨਾਲ ਸੋਚ-ਸਮਝ ਕੇ ਲੈਣਾ ਚਾਹੀਦਾ ਹੈ। ਕਿਸੇ ਵੀ ਨਵੇਂ ਖੇਤਰ ਵਿੱਚ ਖਤਰਾ ਲੈਣ ਤੋਂ ਬਚੋ ਤਾਂ ਉੱਤਮ ਹੋਵੇਗਾ।

ਉਪਾਅ : ਮੱਛੀਆਂ ਨੂੰ ਆਟਾ ਖੁਆਉ, ਜੇਕਰ ਇਹ ਸੰਭਵ ਨਾ ਹੋਵੇ ਤਾਂ ਘਰ ਦੇ ਐਕਵੈਰੀਅਮ ਵਿੱਚ ਮੱਛੀਆਂ ਨੂੰ ਦਾਣਾ ਪਾਉ।
ਇਸ਼ਟਦੇਵ ਅਤੇ ਕੁੱਲਦੇਵਤਾ ਦੀ ਅਰਾਧਨਾ ਕਰੋ।
ਸ਼੍ਰੀਗਣੇਸ਼ ਦੀ ਪੂਜਾ ਵਿਸ਼ੇਸ਼ ਲਾਭ ਦਵੇਗੀ।
ਸਬੰਧਤ ਜਾਣਕਾਰੀ ਲੱਭੋ