ਟਿਪਸ | ਲੇਖ
ਮੁੱਖਪੰਨਾ ਜੋਤਿਸ਼ » ਵਾਸਤੁ » ਲੇਖ » ਸੂਰਜ ਪ੍ਰਕਾਸ਼ ਨਾਲ ਬਣਾਉ ਘਰ ਉਰਜਾਵਾਨ
ਲੇਖ
Feedback Print Bookmark and Share
 
ND
ਚੀਨ ਵਾਲਿਆਂ ਦੀ ਮੰਨਣਾ ਹੈ ਜਿਸ ਘਰ ਵਿੱਚ ਸੂਰਜ ਦਾ ਪ੍ਰਕਾਸ਼ ਨਹੀਂ ਜਾਂਦਾ, ਉਥੇ ਡਾਕਟਰ ਜਾਂਦਾ ਹੈ। ਅਸੀਂ ਜਿੱਥੇ ਰਹਿੰਦੇ ਹਾਂ, ਉਥੇ ਪ੍ਰਕਾਸ਼ ਦਾ ਮਹੱਤਵ ਜਿਆਦਾ ਹੁੰਦਾ ਹੈ। ਹਨੇਰੇ ਕਮਰੇ ਵਿੱਚ ਜਿੱਥੇ ਸੂਰਜ ਦੀ ਰੌਸ਼ਨੀ ਨਹੀਂ ਆਉਂਦੀ, ਉਸ ਘਰ ਵਿੱਚ ਕੀੜੇ, ਮਕੌੜੇ ਅਤੇ ਸੀਲਨ ਜਿਆਦਾ ਹੁੰਦੀ ਹੈ। ਉਥੇ ਰਹਿਣ ਵਾਲੇ ਵਿਅਕਤੀਆਂ ਦੀ ਸਿਹਤ ਤੇ ਉਲਟਾ ਅਸਰ ਹੁੰਦਾ ਹੈ। ਜੇ ਸੂਰਜ ਦਾ ਪ੍ਰਕਾਸ਼ ਘਰ ਵਿੱਚ ਆਉਂਦਾ ਹੈ ਤਾਂ ਉਸ ਵਿੱਚ ਰਹਿਣ ਵਾਲੇ ਉਤਸ਼ਾਹ ਅਤੇ ਉਰਜਾ ਮਹਿਸੂਸ ਕਰਦੇ ਹਨ। ਜਿੱਥੇ ਤੱਕ ਹੋ ਸਕੇ ਕੁਦਰਤੀ ਪ੍ਰਕਾਸ਼ ਨੂੰ ਮਹੱਤਵ ਦੇਣਾ ਚਾਹੀਦਾ ਹੈ।

ਦਿਨ ਦੇ ਸਮੇਂ ਕੁਦਰਤੀ ਪ੍ਰਕਾਸ਼ ਨੂੰ ਰੋਕਣਾ ਨਹੀਂ ਚਾਹੀਦਾ। ਖਿੜਕੀਆਂ ਤੋਂ ਪਰਦੇ ਹਟਾਉਣੇ ਚਾਹੀਦੇ ਹਨ ਤਾਂ ਕਿ ਘਰ ਵਿੱਚ ਜਿਆਦਾ ਸੂਰਜ ਦੀਆਂ ਕਿਰਨਾਂ ਪ੍ਰਵੇਸ਼ ਕਰ ਸਕੇ। ਸਾਡੇ ਬੈਡਰੂਮ ਵਿੱਚ ਹਮੇਸ਼ਾ ਹਲਕੀ ਰੌਸ਼ਨੀ ਹੋਣੀ ਚਾਹੀਦੀ ਹੈ।

ਜੇ ਬੈਡਰੂਮ ਵਿੱਚ ਤੇਜ ਰੌਸ਼ਨੀ ਹੋਵੇਗੀ ਤਾਂ ਸਾਡੇ ਅਰਾਮ ਵਿੱਚ ਪਰੇਸ਼ਾਨੀ ਆਵੇਗੀ। ਜਿੱਥੇ ਤੁਸੀਂ ਜਾਂ ਤੁਹਾਡਾ ਬੱਚਾ ਪੜ੍ਹਦਾ ਹੋਵੇ ਉੱਥੇ ਵੀ ਬਹੁਤ ਤੇਜ਼ ਜਾਂ ਇੱਕ ਦਮ ਘੱਟ ਰੌਸ਼ਨੀ ਨਹੀਂ ਹੋਣੀ ਚਾਹੀਦੀ ਹੈ। ਘਰ ਵਿੱਚ ਮੋਮਬੱਤੀਆਂ ਜਲਾਉਣ ਨਾਲ ਸਿਹਤ ਚੰਗੀ ਰਹਿੰਦੀ ਹੈ ਅਤੇ ਸ਼ਾਂਤੀ ਵੀ ਬਣੀ ਰਹਿੰਦੀ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸੂਰਜ ਪ੍ਰਕਾਸ਼ ਨਾਲ ਬਣਾਉ ਘਰ ਉਰਜਾਵਾਨ