ਪਤੀ-ਪਤਨੀ ਦਾ ਕਮਰਾ ਅਗਨੇਅ ਕੋਣ ਵਿੱਚ ਨਹੀਂ ਹੋਣਾ ਚਾਹੀਦਾ ਹੈ। ਅਗਨੀ ਕੋਣ ਵਿੱਚ ਕਮਰਾ ਹੋਣ ਨਾਲ ਪਤੀ-ਪਤਨੀ ਦੇ ਰਿਸ਼ਤੇ ਵਿੱਚ ਤਨਾਅ ਰਹਿੰਦਾ ਹੈ। ਸਫੇਦ, ਕਰੀਮ ਜਾਂ ਪਿਚ ਰੰਗ ਦਾ ਇਸਤੇਮਾਲ ਇਸ ਬੈਡਰੂਮ ਲਈ ਕਰਨਾ ਚਾਹੀਦਾ ਹੈ।
ਪਤੀ-ਪਤਨੀ ਦੇ ਕਮਰੇ ਵਿੱਚ ਫਲ, ਫੁੱਲ ਰੱਖਣਾ ਚੰਗਾ ਰਹਿੰਦਾ ਹੈ। ਤੁਸੀਂ ਦੋ ਹੰਸਾ ਦਾ ਜੋੜਾ ਵੀ ਆਪਣੇ ਕਮਰੇ ਵਿੱਚ ਰੱਖ ਸਕਦੇ ਹੋ। ਇਸ ਨਾਲ ਪਤੀ-ਪਤਨੀ ਦਾ ਪਿਆਰ ਵੱਧਦਾ ਹੈ। ਪਤੀ-ਪਤਨੀ ਦੇ ਪਲੰਘ ਦਾ ਗੱਦਾ ਇੱਕ ਹੀ ਹੋਣਾ ਚਾਹੀਦਾ ਹੈ।
ਇਸ ਬੈਡਰੂਮ ਵਿੱਚ ਜੇ ਫਲੱਸ਼ ਹੈ ਉਸ ਦਾ ਦਰਵਾਜਾ ਸਦਾ ਬੰਦ ਰੱਖੋ। ਕਮਰੇ ਦੇ ਮੁੱਖ ਦਰਵਾਜੇ ਦੇ ਨਾਲ ਪਲੰਘ ਨਹੀਂ ਲਗਿਆ ਹੋਣਾ ਚਾਹੀਦਾ ਹੈ। ਪਤੀ-ਪਤਨੀ ਨੂੰ ਉੱਤਰ ਵੱਲ ਸਿਰ ਕਰ ਕੇ ਸੋਣਾ ਚਾਹੀਦਾ ਹੈ।
ਅਜਿਹੀਆਂ ਚੀਜਾਂ, ਤਸਵੀਰਾਂ ਜਿਨ੍ਹਾਂ ਤੋਂ ਵਿਆਹ ਦੀਆਂ ਮਧੁਰ ਯਾਦਾਂ ਤਾਜੀ ਹੁੰਦੀ ਹੈ ਉਹਨਾਂ ਨੂੰ ਨੈਰਿਤਿਆ ਕੋਣ ਵਿੱਚ ਲਗਾਉਣ ਨਾਲ ਆਪਸ ਵਿੱਚ ਪਿਆਰ ਰਹਿੰਦਾ ਹੈ।