ਟਿਪਸ | ਲੇਖ
ਮੁੱਖਪੰਨਾ ਜੋਤਿਸ਼ » ਵਾਸਤੁ » ਲੇਖ » ਸੁਖੀ ਜੀਵਨ ਲਈ ਵਾਸਤੂ
ਲੇਖ
Feedback Print Bookmark and Share
 
ਉੱਤਰ ਦਿਸ਼ਾ ਜਲ ਤੱਤ ਦਾ ਪ੍ਰਤੀਕ ਹੈ। ਇਸ ਦਾ ਸਵਾਮੀ ਕੁਬੇਰ ਹੈ। ਇਹ ਦਿਸ਼ਾ ਮਹਿਲਾਵਾਂ ਲਈ ਅਸ਼ੁੱਭ ਅਤੇ ਨੁਕਸਾਨਦਾਇਕ ਹੁੰਦੀ ਹੈ। ਇਸ ਦਿਸ਼ਾ ਵਿੱਚ ਘਰ ਦੀਆਂ ਮਹਿਲਾਵਾਂ ਦੇ ਰਹਿਣ ਦੀ ਵਿਵਸਥਾ ਨਹੀਂ ਹੋਣੀ ਚਾਹੀਦੀ ਹੈ।

ਉੱਤਰੀ-ਪੂਰਬੀ ਖੇਤਰ ਮਤਲਬ ਈਸ਼ਾਨ ਕੋਣ ਜਲ ਦਾ ਪ੍ਰਤੀਕ ਹੈ। ਇਸ ਦਾ ਸਵਾਮੀ ਯਮ ਦੇਵਤਾ ਹੈ। ਘਰ ਦਾ ਇਹ ਭਾਗ ਮਹਿਮਾਨਾਂ ਅਤੇ ਬੱਚਿਆਂ ਲਈ ਸ਼ੁੱਭ ਹੈ।

ਪੂਰਬੀ ਦਿਸ਼ਾ ਅਗਨੀ ਤੱਤ ਦਾ ਪ੍ਰਤੀਕ ਹੈ। ਇਸ ਦਾ ਸਵਾਮੀ ਇੰਦਰਦੇਵ ਹੈ। ਇਹ ਦਿਸ਼ਾ ਪੁਰਸ਼ਾਂ ਦੇ ਸੌਂਣ ਅਤੇ ਅਧਿਐਨ ਲਈ ਚੰਗੀ ਹੈ।

ਦੱਖਣੀ-ਪੂਰਬੀ ਦਿਸ਼ਾ(ਅਗਨੀ) ਕੋਣ ਅਗਨੀ ਤੱਤ ਦਾ ਪ੍ਰਤੀਕ ਹੈ। ਇਸ ਦਾ ਸਵਾਮੀ ਅਗਨੀ ਦੇਵ ਨੂੰ ਮੰਨਿਆ ਜਾਂਦਾ ਹੈ। ਇਹ ਦਿਸ਼ਾ ਰਸੋਈਘਰ, ਕਸਰਤ ਅਤੇ ਬਾਲਣ ਦੇ ਇਕੱਠ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ।

ਦੱਖਣੀ ਦਿਸ਼ਾ ਧਰਤੀ ਦਾ ਪ੍ਰਤੀਕ ਹੈ। ਇਸ ਦੇ ਸਵਾਮੀ ਯਮਦੇਵ ਹਨ। ਇਹ ਦਿਸ਼ਾ ਮਹਿਲਾਵਾਂ ਲਈ ਬਹੁਤ ਅਸ਼ੁੱਭ ਹੁੰਦੀ ਹੈ।

ਪੱਛਮੀ ਦਿਸ਼ਾ ਹਵਾ ਤੱਤ ਦੀ ਪ੍ਰਤੀਕ ਹੈ। ਇਸ ਦੇ ਸਵਾਮੀ ਵਰੁਣ ਹਨ। ਇਹ ਦਿਸ਼ਾ ਪੁਰਸ਼ਾਂ ਲਈ ਬਹੁਤ ਹੀ ਅਸ਼ੁੱਭ ਹੁੰਦੀ ਹੈ। ਇਸ ਦਿਸ਼ਾ ਵਿੱਚ ਪੁਰਸ਼ਾਂ ਨੂੰ ਸੌਂਣਾ ਨਹੀਂ ਚਾਹੀਦਾ।

ਅਗਨੀ ਕੋਣ ਵਿੱਚ ਨਿਕਾਸ ਨਾਲੀਆਂ ਦੀ ਵਿਵਸਥਾ ਕਰਨਾ ਜਮੀਨ ਦੇ ਮਾਲਕ ਲਈ ਅਸ਼ੁੱਭ ਹੁੰਦਾ ਹੈ। ਘਰ ਦੇ ਸਵਾਮੀ ਨੂੰ ਗਰੀਬੀ ਅਤੇ ਬਿਮਾਰੀਆਂ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਬੈਡਰੂਮ ਵਿੱਚ ਪਲੰਘ ਨੂੰ ਦੱਖਣੀ ਕੰਧ ਨਾਲ ਲਗਾ ਕੇ ਰੱਖੋ। ਸੌਂਦੇ ਸਮੇਂ ਸਿਰ੍ਹਾਣਾ ਉੱਤਰ ਜਾਂ ਪੂਰਬ ਦਿਸ਼ਾ ਵਿੱਚ ਬਿਲਕੁਲ ਨਹੀਂ ਰੱਖਣਾ ਚਾਹੀਦਾ ਹੈ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਸੁਖੀ ਜੀਵਨ ਲਈ ਵਾਸਤੂ