ਮੁੱਖਪੰਨਾ > ਜੋਤਿਸ਼ > ਵਾਸਤੁ > ਲੇਖ > ਨਵਾਂ ਘਰ ਤਰੱਕੀ ਦਾਇਕ ਰਹੇਗਾ ਜਾਂ ਨਹੀਂ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਨਵਾਂ ਘਰ ਤਰੱਕੀ ਦਾਇਕ ਰਹੇਗਾ ਜਾਂ ਨਹੀਂ
WD
ਨਵਾਂ ਘਰ ਬਨਾਉਣ ਜਾਂ ਨਵਾਂ ਫਲੈਟ ਲੈਣ ਤੋਂ ਪਹਿਲਾਂ ਇਹ ਗਿਆਨ ਲੈਣਾ ਬਹੁਤ ਜ਼ਰੂਰੀ ਹੈ ਕਿ ਉਹ ਘਰ ਤੁਹਾਡੇ ਲਈ ਤਰੱਕੀ ਦਾਇਕ ਰਹੇਗਾ ਜਾਂ ਨਹੀਂ.ਇਸ ਲਈ ਘਰ ਦੀ ਆਮਦਨੀ ਅਤੇ ਖਰਚੇ ਦੀ ਗਿਣਤੀ ਕੀਤੀ ਜਾਂਦੀ ਹੈ।

ਆਮਦਨੀ ਦੀ ਗਿਣਤੀ :
ਘਰ ਦਾ ਖੇਤਰ ਫਲ ਕੱਢੋ.ਇਸ ਖੇਤਰ ਫਲ ਨੂੰ 8 ਨਾਲ ਭਾਗ ਦਿਉ। ਜੋ ਸੰਖਿਆ ਬਾਕੀ ਰਹੇ ਉਸ ਨੂੰ ਆਮਦਨੀ ਸਮਝੋ.ਜੇਕਰ ਬਾਕੀ ਰਹਿੰਦੀ ਗਿਣਤੀ 1,3,5,7 ਹੈ ਤਾਂ ਘਰ ਤੁਹਾਡੇ ਲਈ ਖੁਸ਼ਹਾਲੀ ਲਿਆਵੇਗਾ ਪਰ 0, 2, 4 , 6, 8 ਹੋਵੇ ਤਾਂ ਘਰ ਅਸ਼ੁੱਭ ਅਤੇ ਧਨ ਦੀ ਕਮੀ ਕਰਨ ਵਾਲਾ ਵੀ ਹੋ ਸਕਦਾ ਹੈ। ਅਜਿਹੇ ਵਿਚ ਘਰ ਦੇ ਬਣੇ ਹੋਏ ਹਿੱਸੇ ਵਿਚ ਬਦਲਾਅ ਕਰਕੇ ਸ਼ੁੱਭ ਆਮਦਨੀ ਸਥਾਪਤ ਕੀਤੀ ਜਾ ਸਕਦੀ ਹੈ।

ਖਰਚੇ ਦੀ ਗਿਣਤੀ :
ਘਰ ਦੇ ਖੇਤਰਫਲ ਨੂੰ 8 ਨਾਲ ਗੁਣਾ ਕਰਕੇ 27 ਨਾਲ ਭਾਗ ਦਿਉ।ਇਹ ਸੰਖਿਆ ਘਰ ਦਾ ਗ੍ਰਹਿ ਨਖੱਤਰ ਦੱਸੇਗੀ। ਇਸ ਸੰਖਿਆ ਨੂੰ 8 ਨਾਲ ਭਾਗ ਦੇਣ ਉੱਪਰ ਬਾਕੀ ਰਹਿੰਦੀ ਸੰਖਿਆ ਖਰਚਾ ਕਹਾਵੇਗੀ। ਜੇਕਰ ਆਮਦਨੀ ਦੀ ਸੰਖਿਆ ਖਰਚੇ ਨਾਲੋਂ ਵੱਧ ਹੈ ਤਾਂ ਘਰ ਸ਼ੁੱਭ ਮੰਨਿਆ ਜਾਵੇ ਅਤੇ ਜੇਕਰ ਆਮਦਨੀ ਅਤੇ ਖਰਚੇ ਬਰਾਹੋਂ ਜਾਂ ਆਮਦਨੀ ਖਰਚੇ ਨਾਲੋਂ ਘੱਟ ਹੋਵੇ ਤਾਂ ਅਜਿਹੇ ਘਰ ਵਿਚ ਤੁਸੀਂ ਬਿਲਕੁੱਲ ਤਰੱਕੀ ਨਹੀਂ ਕਰ ਸਕਦੇ। ਅਜਿਹੇ ਘਰ ਵਿਚ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ।

ਉਦਾਹਰਨ ਵਜੋਂ ਇੱਕ ਘਰ ਦਾ ਖੇਤਰਫਲ 997 ਵਰਗਫੁੱਟ ਹੈ.ਇਸ ਦੀ ਆਮਦਨੀ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੋਵੇਗੀ।

997 ਭਾਗ 8, ਬਾਕੀ ਬਚੇ 7

7 ਵਿਸ਼ਮ ਸੰਖਿਆ ਹੈ ਜੋ ਸ਼ੁੱਭ ਹੈ।

ਖਰਚੇ ਦੀ ਗਿਣਤੀ:

ਖੇਤਰਫਲ 997 ਵਰਗਫੁੱਟ

997x8=7976

7976 ਭਾਗ 27, ਬਾਕੀ ਬਚੇ 11

ਇੱਥੇ ਜੇਕਰ ਆਮਦਨੀ ਅਤੇ ਖਰਚੇ ਨੂੰ ਵੇਖੀਏ ਤਾਂ ਖਰਚਾ ਆਮਦਨੀ ਨਾਲੋਂ ਵੱਧ ਹੈ ਅਤੇ ਇਸ ਲਈ ਘਰ ਧਨ ਅਤੇ ਖੁਸ਼ਹਾਲੀ ਦਾਇਕ ਨਹੀਂ ਰਹੇਗਾ। ਘਰ ਬਨਾਉਣ ਤੋਂ ਪਹਿਲਾਂ ਇਹਨਾਂ ਸਾਰੀਆਂ ਗੱਲਾਂ ਬਾਰੇ ਵਿਚਾਰ ਕਰਨਾ ਲੋੜੀਂਦਾ ਹੈ ਤਾਂਜੋ ਨਵਾਂ ਘਰ ਤੁਹਾਡੇ ਜੀਵਨ ਵਿਚ ਖੁਸ਼ੀਆਂ ਲਿਆ ਸਕੇ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਇਮਾਰਤ 'ਤੇ ਫੇਰੀਏ ਕਿਹੜਾ ਰੰਗ?
ਵਾਸਤੂ ਦੋਸ਼ ਦੂਰ ਕਰੋ
ਗ੍ਰਹਿ ਪ੍ਰਭਾਵ 'ਤੇ ਦਰਖੱਤਾਂ ਦੀ ਮਹਤੱਤਾ
ਕਿਹੋ ਜਿਹਾ ਹੋਵੇ ਮੰਦਰ
ਈਸ਼ਾਨ 'ਚ ਬਣੀ ਫਲੱਸ਼ ਨੁਕਸਾਨਦੇਹ
ਨਵਾਂ ਘਰ ਅਤੇ ਵਾਸਤੁਸ਼ਾਸਤਰ