ਮੁੱਖਪੰਨਾ > ਜੋਤਿਸ਼ > ਵਾਸਤੁ > ਲੇਖ > ਗ੍ਰਹਿ ਪ੍ਰਭਾਵ 'ਤੇ ਦਰਖੱਤਾਂ ਦੀ ਮਹਤੱਤਾ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਗ੍ਰਹਿ ਪ੍ਰਭਾਵ 'ਤੇ ਦਰਖੱਤਾਂ ਦੀ ਮਹਤੱਤਾ
ਭਾਰਤੀ ਲੋਕਾਂ ਦੀ ਨਖੱਤਰਾਂ ਅਤੇ ਗ੍ਰਹਿਆਂ ਪ੍ਰਤੀ ਡੂੰਘੀ ਆਸਥਾ ਹ।ਗ੍ਰਹਿਆਂ ਦੀ ਅਨੁਕੂਲਤਾ ਅਤੇ ਪ੍ਰਤੀਕੂਲਤਾ ਦਾ ਪ੍ਰਭਾਵ ਜ਼ਰੂਰ ਪੈਂਦਾ ਹ।ਜੱਗ, ਜਾਪ ਅਤੇ ਧਾਰਮਿਕ ਕਾਰਜ ਕੀਤੇ ਅਤੇ ਕਰਾਏ ਜਾਂਦੇ ਹਨ ਅਤੇ ਇਹਨਾਂ ਸੱਭਨਾਂ ਰਾਹੀਂ ਭਾਰਤੀ ਲੋਕ ਆਪਣੀਆਂ ਇੱਛਾਵਾਂ ਦੀ ਪੂਰਤੀ ਆਸ ਰੱਖਦੇ ਹਨ।

ਦਰਖੱਤ-ਪੌਧਿਆਂ ਦੇ ਵੀ ਕਾਲ ਚੱਕਰ ਵਿਚ ਸੂਰਜ, ਚੰਦਰਮਾ ਆਦਿ 9 ਗ੍ਰਹਿਆਂ ਤੇ ਰੌਸ਼ਨੀ ਦਾ ਨੇੜ੍ਹਲਾ ਅਤੇ ਡੂੰਘਾ ਸੰਬੰਧ ਦੱਸਿਆ ਜਾਂਦਾ ਹੈ।

ਹਵਨ ਵਿਚ ਲੱਗਣ ਵਾਲੀ ਸਮਗੱਰੀ ਵੱਖ-ਵੱਖ ਬੂਟਿਆਂ ਅਤੇ ਬਨਸਪਤੀਆਂ ਤੋਂ ਬਣਾਈ ਜਾਂਦੀ ਹੈ।

ਦਰਖੱਤਾਂ ਅਤੇ ਪੌਧਿਆਂ ਉੱਪਰ ਲਗਭੱਗ ਸਾਰੇ ਜੀਵ ਨਿਰਭਰ ਹ।ਜੋ ਲੋਕ ਕੀਮਤੀ ਹੀਰੇ ਖਰੀਦਣ ਵਿਚ ਅਯੋਗ ਹੋਣ, ਉਹ ਦਰਖੱਤਾਂ ਅਤੇ ਬੂਟਿਆਂ ਦੇ ਪੱਤਿਆਂ ਅਤੇ ਜੜ੍ਹਾਂ ਦੀ ਸਹਾਇਤਾ ਲੈ ਸਕਦੇ ਹਨ।

ਸੂਰਜ ਗ੍ਰਹਿ
ਜੇਕਰ ਕੁੰਡਲੀ ਵਿਚ ਸੂਰਜ ਕਮਜ਼ੋਰ, ਨੀਚ ਜਾਂ ਅਸ਼ੁੱਭ ਪ੍ਰਭਾਵ ਦੇ ਰਿਹਾ ਹੈ ਤਾਂ ਬੇਲ ਪੱਤਰ ਲਾਲ ਜਾਂ ਗੁਲਾਬੀ ਧਾਗੇ ਵਿਚ ਐਤਵਾਰ ਨੂੰ ਧਾਰਨ ਕਰ।ਅਸ਼ੁੱਭ ਪ੍ਰਭਾਵ ਘਟੇਗਾ।

ਚੰਦਰਮਾ
ਜੇਕਰ ਚੰਦਰਮਾ ਅਸ਼ੁੱਭ ਹੈ ਤਾਂ ਸੋਮਵਾਰ ਨੂੰ ਸਵੇਰੇ ਖਿਰਨੀ ਦੀ ਜੜ੍ਹ ਸਫੇਦ ਧਾਗੇ ਵਿਚ ਧਾਰਨ ਕਰੋ।

ਮੰਗਲ ਗ੍ਰਹਿ
ਜੇਕਰ ਤੁਸੀਂ ਮੰਗਲੀਕ ਹੋ ਅਤੇ ਮੰਗਲ ਤੁਹਾਡੀ ਜਨਮ ਕੁੰਡਲੀ ਮੁਤਾਬਕ ਅੱਠਵੇਂ ਜਾਂ ਬਾਰ੍ਹਵੇਂ ਭਾਵ ਵਿਚ ਹੈ ਤਾਂ ਮੰਗਲਵਾਰ ਨੂੰ ਦੁਪਿਹਰ ਵੇਲ੍ਹੇ ਅਨੰਤ ਮੂਲ ਦੀ ਜੜ੍ਹ ਲਾਲ ਧਾਗੇ ਵਿਚ ਧਾਰਨ ਕਰੋ।

ਬੁੱਧ ਗ੍ਰਹਿ
ਬੁੱਧ ਨਕਾਰਾਤਮਕ ਪ੍ਰਭਾਵ ਦੇ ਰਿਹਾ ਹੋਵੇ ਤਾਂ ਬੁੱਧਵਾਰ ਦੀ ਸਵੇਰੇ ਵਿਧਾਰਾ ਦੀ ਜੜ੍ਹ ਨੂੰ ਹਰੇ ਧਾਗੇ ਵਿਚ ਧਾਰਨ ਕਰੋ।

ਗੁਰੂ ਗ੍ਰਹਿ
ਗੁਰੂ ਜੇਕਰ ਅਸ਼ੁੱਭ ਪ੍ਰਭਾਵ ਦੇ ਰਿਹਾ ਹੋਵੇ ਤਾਂ ਕੇਲੇ ਦੀ ਜੜ੍ਹ ਵੀਰਵਾਰ ਨੂੰ ਦੁਪਿਹਰੇ ਪੀਲੇ ਧਾਗੇ ਵਿਚ ਧਾਰਨ ਕਰੋ।

ਸ਼ੁੱਕਰ ਗ੍ਰਹਿ
ਜੇਕਰ ਸ਼ੁੱਕਰ ਗ੍ਰਹਿ ਅਸ਼ੁੱਭ ਫਲ ਦੇ ਰਿਹਾ ਹੋਵੇ ਤਾਂ ਸ਼ੁੱਕਰਵਾਰ ਦੀ ਸਵੇਰੇ ਸਰਪੋਰਵਾ ਦੀ ਜੜ੍ਹ ਸਫੈਦ ਧਾਗੇ ਵਿਚ ਪਿਰੋ ਕੇ ਧਾਰਨ ਕਰੋ।

ਸ਼ਨੀ ਗ੍ਰਹਿ
ਸ਼ਨੀ ਗ੍ਰਹਿ ਦੀ ਸਾਢੇ ਸਤੀ ਜਾਂ ਢੱਈਏ ਦੀ ਸਥਿੱਤੀ ਵਿਚ ਸ਼ਨੀਵਾਰ ਦੀ ਸਵੇਰੇ ਨੀਲੇ ਰੰਗ ਵਿਚ ਬਿੱਛੂ ਦੀ ਜੜ੍ਹ ਧਾਰਨ ਕਰੋ।

ਰਾਹੂ
ਰਾਹੂ ਗ੍ਰਹਿ ਦੀ ਅਸ਼ੁੱਭਤਾ ਦੂਰ ਕਰਨ ਲਈ ਸਫੈਦ ਚੰਦਨ ਦਾ ਟੁਕੜਾ ਨੀਲੇ ਧਾਗੇ ਵਿਚ ਬੁੱਧਵਾਰ ਨੂੰ ਧਾਰਨ ਕਰ।ਲਾਹਾ ਮਿਲੇਗਾ।

ਕੇਤੂ ਗ੍ਰਹਿ
ਕੇਤੂ ਗ੍ਰਹਿ ਦੀ ਅਸ਼ੁੱਭਤਾ ਤੋਂ ਬਚਣ ਲਈ ਅਸ਼ਵ ਗੰਧਾ ਦੀ ਜੜ੍ਹ ਨੂੰ ਨੀਲੇ ਧਾਗੇ ਵਿਚ ਵੀਰਵਾਰ ਨੂੰ ਧਾਰਨ ਕਰ।ਕੇਤੂ ਦਾ ਅਸ਼ੁੱਭ ਪ੍ਰਭਾਵ ਦੂਰ ਹੋਵੇਗਾ।
 Play Free Online Games  Click Here
 Blogs, Videos and More  Click Here
 Send Musical and Animated Cards  Click Here
 Simple,Fast & Free Email Service  Click Here
ਸਬੰਧਤ ਜਾਣਕਾਰੀ ਲੱਭੋ
ਹੋਰ ਵੀ
ਕਿਹੋ ਜਿਹਾ ਹੋਵੇ ਮੰਦਰ
ਈਸ਼ਾਨ 'ਚ ਬਣੀ ਫਲੱਸ਼ ਨੁਕਸਾਨਦੇਹ
ਨਵਾਂ ਘਰ ਅਤੇ ਵਾਸਤੁਸ਼ਾਸਤਰ
ਵਾਸਤੂ ਮੁਤਾਬਕ ਵਰਤੋ ਲੱਕੜ
ਵਾਸਤੁ ਅਤੇ ਵਰਾਂਡਾ
ਵਾਸਤੁ ਅਤੇ ਪਸ਼ੂ-ਪੰਛੀ