ਨਵੇਂ ਘਰ ਵਿੱਚ ਜੇ ਮੰਦਰ ਵੱਖਰੇ ਕਮਰੇ ਵਿੱਚ ਹੋਵੇ ਤਾਂ ਬਹੁਤ ਸ਼ੁੱਭ ਹੈ। ਜੇ ਅਜਿਹਾ ਨਾ ਹੋਵੇ ਤਾਂ ਉਸ ਨੂੰ ਅਜਿਹੇ ਕਮਰੇ ਵਿੱਚ ਰੱਖੋ ਜਿੱਥੇ ਸੌਂਦੇ ਨਾ ਹੋਈਏ।
ਮੰਦਰ ਬਨਾਉਣ ਵੇਲ੍ਹੇ ਅਤੇ ਪੂਜਾ ਕਰਦੇ ਸਮੇਂ ਇਹਨਾਂ ਗੱਲਾਂ ਦਾ ਖਿਆਲ ਰੱਖੋ:
* ਮੰਦਰ ਗੁੰਬਦ ਦੇ ਅਕਾਰ ਦਾ ਨਾ ਕੇ ਉੱਪਰੋਂ ਚਪਟਾ ਹੋਵੇ।
* ਮੰਦਰ ਇਸ਼ਾਨ ਕੋਣ ਭਾਵ ਉੱਤਰ ਪੂਰਬ ਵਿੱਚ ਹੀ ਬਣਾਉ। ਜੇ ਇਸ਼ਾਨ ਨਾ ਮਿਲੇ ਤਾਂ ਪੂਰਬ ਜਾ ਪੱਛਮ ਵਿੱਚ ਸਥਾਪਿਤ ਕਰੋ।
* ਮੰਦਰ ਵਿੱਚ ਕੁੱਲ ਦੇਵਤਾ, ਦੇਵੀ, ਅੰਨਪੂਰਨਾ, ਗਣੇਸ਼ ਜੀ , ਸ਼੍ਰੀ ਜੰਤਰ ਆਦਿ ਦੀ ਸਥਾਪਨਾ ਕਰੋ।
* ਆਸਨ ਵਿਛਾ ਕੇ ਮੂਰਤੀਆਂ ਰੱਖੋ। ਪੂਜਾ ਕਰਦੇ ਸਮੇਂ ਵੀ ਆਸਨ ਤੇ ਬੈਠ ਕੇ ਪੂਜਾ ਕਰੋ।
* ਮੂਰਤੀਆਂ ਕਿਸੇ ਵੀ ਹਾਲਤ ਵਿੱਚ ਚਾਰ ਇੰਚ ਤੋਂ ਵੱਧ ਲੰਮੀਆਂ ਨਾ ਹੋਣ ਇਸ ਗੱਲ ਦਾ ਧਿਆਨ ਰੱਖੋ।
* ਨੱਚਦੇ ਹੋਏ ਗਣੇਸ਼ ਜੀ, ਤਾਂਡਵ ਕਰਦੇ ਸ਼ਿਵ ਜੀ, ਵਧ ਕਰਦੀ ਹੋਈ ਕਾਲਿਕਾ ਆਦਿ ਦੀਆਂ ਮੂਰਤੀਆਂ ਜਾਂ ਤਸਵੀਰਾਂ ਨਾ ਰੱਖੋ।
* ਮਹਾਂਦੇਵ ਦੀ ਲਿੰਗ ਦੇ ਰੂਪ ਵਿੱਚ ਪੂਜਾ ਕਰੋ, ਮੂਰਤੀ ਨਾ ਰੱਖੋ।
* ਪੂਜਾ ਕਰਦੇ ਸਮੇਂ ਮੂੰਹ ਉੱਤਰ ਜਾ ਪੂਰਬ ਵੱਲ ਰੱਖੋ।
* ਦੀਵੇ ਨੂੰ ਅਗਨੀ ਕੋਣ ਜਾਂ ਦੱਖਣ ਪੂਰਬ ਕੋਣ ਵਿੱਚ ਹੀ ਬਾਲੋ। ਪਾਣੀ ਉੱਤਰ ਵਿੱਚ ਰੱਖੋ।
* ਪੂਜਾ ਵਿੱਚ ਸ਼ੰਖ ਅਤੇ ਘੰਟੇ ਦੀ ਵਰਤੋਂ ਜ਼ਰੂਰ ਕਰੋ।
* ਮਿੱਠੀਆਂ ਵਸਤਾਂ ਦਾ ਭੋਗ ਲਗਵਾਉ।
* ਖੰਡਤ ਮੂਰਤੀਆਂ ਦਾ ਬਿਸਰਜਨ ਕਰ ਦਿਉ।
* ਪੂਜਾ ਦੇ ਪਵਿੱਤਰ ਜਲ ਨੂੰ ਘਰ ਦੇ ਹਰ ਕੋਨੇ ਵਿੱਚ ਛਿੜਕੋ।
* ਫੁੱਲ, ਨਾਰੀਅਲ ਆਦਿ ਨੂੰ ਪੂਜਾ ਦੇ ਬਾਅਦ ਬਿਸਰਜਿਤ ਕਰ ਦਿਉ। ਘਰ ਵਿੱਚ ਨਾ ਰੱਖੋ। |