- ਪੰ. ਅਸ਼ੋਕ ਪੰਵਾਰ 'ਮਯੰਕ'
ਫਲੱਸ਼ ਬਨਾਉਂਦੇ ਹੋਏ ਕਾਫੀ ਚੌਕਸੀ ਵਰਤਣੀ ਚਾਹੀਦੀ ਹੈ, ਨਹੀਂ ਤਾਂ ਇਹ ਸਾਡੀ ਸਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦੇ ਹਨ ਅਤੇ ਸਾਡੇ ਜੀਵਨ ਵਿਚ ਸ਼ੁੱਭਤਾ ਦੀ ਕਮੀ ਆਉਣ ਨਾਲ ਮਨ ਅਸ਼ਾਂਤ ਜਿਹਾ ਮਹਿਸੂਸ ਕਰਦਾ ਹੈ|
ਇਸ ਵਿਚ ਆਰਥਿਕ ਰੁਕਾਵਟ ਹੋਣਾ, ਤਰੱਕੀ ਵਿਚ ਰੁਕਾਵਟ ਆਉਣਾ, ਘਰ ਵਿਚ ਰੋਗ ਰਹਿਣਾ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ|
ਫਲੱਸ਼ ਅਜਿਹੀ ਥਾਂ ਬਣਾਉ ਜਿੱਥੋਂ ਸਕਾਰਾਤਮਕ ਊਰਜਾ ਨਾ ਆਉਂਦੀ ਹੋਵੇ ਅਤੇ ਅਜਿਹੀ ਥਾਂ ਚੁਣੋ ਜੋ ਖਰਾਬ ਊਰਜਾ ਵਾਲਾ ਖੇਤਰ ਹੋਵੇ|ਘਰ ਦੇ ਦਰਵਾਜੇ ਸਾਹਮਣੇ ਫਲੱਸ਼ ਦਾ ਦਰਵਾਜਾ ਨਾ ਹੋਵੇ|
ਅਜਿਹੀ ਸਥਿੱਤੀ ਵਿਚ ਉਸ ਘਰ ਵਿਚ ਨੁਕਸਾਨ ਦਾਇਕ ਊਰਜਾ ਦਾ ਸੰਚਾਰ ਹੋਵੇਗਾ|ਸੌਂਦੇ ਵੇਲ੍ਹੇ ਫਲੱਸ਼ ਦਾ ਦਰਵਾਜਾ ਤੁਹਾਡੇ ਮੂੰਹ ਵੱਲ ਨਾ ਹੋਵੇ|ਫਲੱਸ਼ ਵੱਖਰੀ-ਵੱਖਰੀ ਨਾ ਬਨਾਉਂਦੇ ਹੋਏ ਇੱਕ ਦੇ ਉੱਤੇ ਇੱਕ ਹੋਣੀ ਚਾਹੀਦੀ ਹੈ|
ਈਸ਼ਾਨ ਭਾਵ ਪੂਰਬ ਉੱਤਰ ਵਿਚ ਫਲੱਸ਼ ਕਦੀ ਨਾ ਹੋਵੇ ਨਹੀਂ ਤਾਂ ਅਜਿਹੀ ਫਲੱਸ਼ ਸਦਾ ਨੁਕਸਾਨਦਾਇਕ ਰਹਿੰਦੀ ਹੈ|ਫਲੱਸ਼ ਦੀ ਸਹੀ ਥਾਂ ਦੱਖਣ ਪੱਛਮ ਵਿਚ ਹੋਵੇ ਜਾਂ ਦੱਖਣ ਦਿਸ਼ਾ ਵਿਚ ਹੋਵੇ|
ਉਂਝ ਪੱਛਮ ਦਿਸ਼ਾ ਵੀ ਇਸ ਲਈ ਠੀਕ ਰਹਿੰਦੀ ਹੈ|ਫਲੱਸ਼ ਦਾ ਦਰਵਾਜਾ ਮੰਦਰ, ਰਸੋਈ ਆਦਿ ਦੇ ਸਾਹਮਣੇ ਨਾ ਖੁੱਲਦਾ ਹੋਵੇ|ਇੰਝ ਅਸੀਂ ਛੋਟੀਆਂ-ਛੋਟੀਆਂ ਗੱਲਾਂ ਦਾ ਖਿਆਲ ਰੱਖ ਕੇ ਨਕਾਰਾਤਮਕ ਊਰਜਾ ਤੋਂ ਦੂਰ ਰਹਿ ਸਕਦੇ ਹਾਂ| |