ਨਵਾਂ ਘਰ ਬਨਾਉਣ ਜਾਂ ਨਵਾਂ ਫਲੈਟ ਲੈਣ ਤੋਂ ਪਹਿਲਾਂ ਇਹ ਗਿਆਨ ਲੈਣਾ ਬਹੁਤ ਜ਼ਰੂਰੀ ਹੈ ਕਿ ਉਹ ਘਰ ਤੁਹਾਡੇ ਲਈ ਤਰੱਕੀ ਦਾਇਕ ਰਹੇਗਾ ਜਾਂ ਨਹੀਂ।ਇਸ ਲਈ ਘਰ ਦੀ ਆਮਦਨੀ ਅਤੇ ਖਰਚੇ ਦੀ ਗਿਣਤੀ ਕੀਤੀ ਜਾਂਦੀ ਹੈ।
ਆਮਦਨੀ ਦੀ ਗਿਣਤੀ : ਘਰ ਦਾ ਖੇਤਰ ਫਲ ਕੱਢੋ।ਇਸ ਖੇਤਰ ਫਲ ਨੂੰ 8 ਨਾਲ ਭਾਗ ਦਿਉ।ਜੋ ਸੰਖਿਆ ਬਾਕੀ ਰਹੇ ਉਸ ਨੂੰ ਆਮਦਨੀ ਸਮਝੋ।ਜੇਕਰ ਬਾਕੀ ਰਹਿੰਦੀ ਗਿਣਤੀ 1,3,5,7 ਹੈ ਤਾਂ ਘਰ ਤੁਹਾਡੇ ਲਈ ਖੁਸ਼ਹਾਲੀ ਲਿਆਵੇਗਾ ਪਰ 0, 2, 4 , 6, 8 ਹੋਵੇ ਤਾਂ ਘਰ ਅਸ਼ੁੱਭ ਅਤੇ ਧਨ ਦੀ ਕਮੀ ਕਰਨ ਵਾਲਾ ਵੀ ਹੋ ਸਕਦਾ ਹੈ।ਅਜਿਹੇ ਵਿਚ ਘਰ ਦੇ ਬਣੇ ਹੋਏ ਹਿੱਸੇ ਵਿਚ ਬਦਲਾਅ ਕਰਕੇ ਸ਼ੁੱਭ ਆਮਦਨੀ ਸਥਾਪਤ ਕੀਤੀ ਜਾ ਸਕਦੀ ਹੈ।
ਖਰਚੇ ਦੀ ਗਿਣਤੀ : ਘਰ ਦੇ ਖੇਤਰਫਲ ਨੂੰ 8 ਨਾਲ ਗੁਣਾ ਕਰਕੇ 27 ਨਾਲ ਭਾਗ ਦਿਉ।ਇਹ ਸੰਖਿਆ ਘਰ ਦਾ ਗ੍ਰਹਿ ਨਖੱਤਰ ਦੱਸੇਗੀ।ਇਸ ਸੰਖਿਆ ਨੂੰ 8 ਨਾਲ ਭਾਗ ਦੇਣ ਉੱਪਰ ਬਾਕੀ ਰਹਿੰਦੀ ਸੰਖਿਆ ਖਰਚਾ ਕਹਾਵੇਗੀ।ਜੇਕਰ ਆਮਦਨੀ ਦੀ ਸੰਖਿਆ ਖਰਚੇ ਨਾਲੋਂ ਵੱਧ ਹੈ ਤਾਂ ਘਰ ਸ਼ੁੱਭ ਮੰਨਿਆ ਜਾਵੇ ਅਤੇ ਜੇਕਰ ਆਮਦਨੀ ਅਤੇ ਖਰਚੇ ਬਰਾਹੋਂ ਜਾਂ ਆਮਦਨੀ ਖਰਚੇ ਨਾਲੋਂ ਘੱਟ ਹੋਵੇ ਤਾਂ ਅਜਿਹੇ ਘਰ ਵਿਚ ਤੁਸੀਂ ਬਿਲਕੁੱਲ ਤਰੱਕੀ ਨਹੀਂ ਕਰ ਸਕਦੇ।ਅਜਿਹੇ ਘਰ ਵਿਚ ਬਦਲਾਅ ਹੋਣਾ ਬਹੁਤ ਜ਼ਰੂਰੀ ਹੈ। |