ਟਿਪਸ | ਲੇਖ
ਮੁੱਖਪੰਨਾ ਜੋਤਿਸ਼ » ਫੇਂਗਸ਼ੁਈ » ਲੇਖ » ਫੈਂਗਸ਼ੁਈ ਨਾਲ ਲਿਆਉ ਜੀਵਨ 'ਚ ਖੁਸ਼ਹਾਲੀ (Fengshui)
ਲੇਖ
Feedback Print Bookmark and Share
 
ND
ਸੰਸਾਰ ਵਿੱਚ ਸਭ ਕਿਸੇ ਨਾ ਕਿਸੇ ਕਾਰਨ ਪਰੇਸ਼ਾਨ ਰਹਿੰਦੇ ਹਨ। ਜਿਵੇਂ ਪਰਿਵਾਰ ਵਿੱਚ ਅਣਬਣ, ਪਤੀ-ਪਤਨੀ ਵਿੱਚ ਅਣਬਣ, ਬਿਜ਼ਨੈਸ ਵਿੱਚ ਅਸਫ਼ਲਤਾ, ਬੱਚਿਆਂ ਦੀ ਪੜਾਈ ਵਿੱਚ ਰੁਕਾਵਟਾਂ, ਵਪਾਰ ਵਿੱਚ ਹਾਨੀ ਆਦਿ। ਫੈਂਗਸ਼ੁਈ ਦੇ ਅਨੁਸਾਰ ਅਜਿਹੀਆਂ ਪਰੇਸ਼ਾਨੀਆਂ ਦਾ ਕਾਰਨ ਕੁਝ ਅੰਸ਼ ਤੱਕ ਲੋਕਾਂ ਦੇ ਨਿਵਾਸ ਅਤੇ ਬਿਜ਼ਨੈਸ ਲਈ ਬਣਾਏ ਗਏ ਅਪਾਰਟਮੈਂਟ ਜਾਂ ਉਸ ਵਿੱਚ ਫਰਨੀਚਰ ਆਦਿ ਦੇ ਪ੍ਰਬੰਧ ਵਿੱਚ ਕੁਝ ਨਾ ਕੁਝ ਕਮੀ ਹੋਣਾ ਮੰਨਿਆ ਜਾਂਦਾ ਹੈ। ਫੈਂਗਸ਼ੁਈ ਵਿੱਚ ਅਜਿਹੀਆਂ ਕਮੀਆਂ ਨੂੰ ਦੂਰ ਕਰਨ ਲਈ ਬਹੁਤ ਹੀ ਸਰਲ ਉਪਾਅ ਦੱਸੇ ਗਏ ਹਨ।

1. ਜੇਕਰ ਦਰਵਾਜ਼ੇ ਦੇ ਸਾਹਮਣੇ ਖੁੱਲ੍ਹਦਾ ਲਿਫਟ ਦਾ ਦਰਵਾਜ਼ਾ ਸਿੱਧਾ ਜਾਣ ਵਾਲੇ ਦਰਵਾਜ਼ੇ ਦੇ ਸਾਹਮਣੇ ਸਮਾਪਤ ਹੁੰਦਾ ਹੈ, ਸਿੱਧੀ ਰੇਖਾ ਵਿੱਚ ਚੱਲਣ ਵਾਲੇ ਸ਼ੂਲ ਨੂੰ ਅਨੇਕ ਤਰੀਕਿਆਂ ਨਾਲ ਮੋੜਿਆ ਜਾ ਸਕਦਾ ਹੈ। ਸ਼ੂਲ ਨੂੰ ਛੁਪਾਉਣ ਲਈ ਤੁਸੀਂ ਕੰਧ ਖੜੀ ਕਰ ਸਕਦੇ ਹੋ। ਇਹ ਸੰਭਵ ਨਾ ਹੋਵੇ ਤਾਂ ਕੋਈ ਦਰੱਖਤ ਲਗਾ ਸਕਦੇ ਹੋ ਜਾਂ ਵਾੜੀ ਤਿਆਰ ਕਰ ਸਕਦੇ ਹੋ। ਜੇਕਰ ਉਸ ਸ਼ੂਲ ਨੂੰ ਦੇਖ ਨਹੀਂ ਸਕਦੇ ਹੋ ਤਾਂ ਉਹ ਆਪਣੇ ਆਪ ਹੀ ਸਮਾਪਤ ਜਾਂ ਪ੍ਰਭਾਵਹੀਣ ਹੋ ਜਾਂਦਾ ਹੈ।

ਆਪਣੇ ਅਪਾਰਟਮੈਂਟ ਦੀ ਬਿਲਡਿੰਗ ਦੇ ਪ੍ਰਵੇਸ਼ ਦੁਆਰ ਦਾ ਮੁਲਾਂਕਣ ਕਰਨ ਤੋਂ ਬਾਅਦ ਆਪਣੇ ਫਲੈਟ ਦੇ ਦੁਆਰ ਦਾ ਵਿਸ਼ਲੇਸ਼ਣ ਕਰੋ। ਜੇਕਰ ਤੁਹਾਡਾ ਫਲੈਟ ਉੱਪਰਲੀਆਂ ਮੰਜ਼ਿਲਾਂ 'ਤੇ ਹੈ ਤਾਂ ਤੁਸੀਂ ਨਾ ਤਾਂ ਕੰਧ ਖੜੀ ਕਰ ਸਕਦੇ ਹੋ ਨਾ ਹੀ ਦਰੱਖਤ ਲਗਾ ਸਕਦੇ ਹੋ। ਇੱਥੇ ਉਪਾਅ ਦੇ ਰੂਪ ਵਿੱਚ ਮਿਰਰ ਦਾ ਉਪਯੋਗ ਕਰ ਸਕਦੇ ਹੋ। ਤੁਹਾਡੇ ਪ੍ਰਵੇਸ਼ ਦੁਆਰ ਦੇ ਸਾਹਮਣੇ ਜੇਕਰ ਕੋਈ ਕੋਨਾ, ਲਿਫਟ ਜਾਂ ਹੇਠਾਂ ਜਾਂਦੀਆਂ ਪੌੜੀਆਂ ਹੋਣ, ਤਾਂ ਤੁਹਾਨੂੰ ਮਿਰਰ ਦਾ ਉਪਯੋਗ ਜਰੂਰ ਕਰਨਾ ਚਾਹੀਦਾ ਹੈ।

ND
2. ਦੱਖਣ-ਪੱਛਮੀ ਦਿਸ਼ਾ ਦਾ ਦਰਵਾਜਾ ਪ੍ਰਿਥਵੀ ਤੱਤ ਨਾਲ ਸਬੰਧਿਤ ਹੈ ਜੋ ਆਮ ਤੌਰ 'ਤੇ ਉੱਤਮ ਸਬੰਧਾਂ ਨੂੰ ਬਣਾਉਂਦਾ ਹੈ। ਜੋ ਲੋਕ ਨਵੇਂ ਸਬੰਧ ਸਥਾਪਿਤ ਕਰਨਾ ਚਾਹੁੰਦੇ ਹਨ, ਉਹਨਾਂ ਨੂੰ ਦਰਵਾਜ਼ੇ 'ਤੇ ਲਾਲ ਰੰਗ ਦੀ ਲਾਈਟ ਲਗਾਉਣੀ ਚਾਹੀਦੀ ਹੈ। ਇਹ ਨਵੇਂ ਸਬੰਧ ਬਣਾਉਣ ਵਿੱਚ ਸਹਾਇਤਾ ਕਰੇਗੀ।

3. ਜੇਕਰ ਪੱਛਮ ਦਿਸ਼ਾ ਵਿੱਚ ਦੁਆਰ ਦਾ ਮੂੰਹ ਹੋਵੇ ਤਾਂ ਉਸਦਾ ਸਬੰਧ ਸੰਤਾਨ ਅਤੇ ਧਾਤੂ ਤੱਕ ਨਾਲ ਹੁੰਦਾ ਹੈ। ਇਹ ਦਿਸ਼ਾ ਬੱਚਿਆਂ ਦੇ ਬੈਡਰੂਮ ਲਈ ਉੱਤਮ ਮੰਨੀ ਜਾਂਦੀ ਹੈ। ਇਸ ਖੇਤਰ ਲਈ ਕ੍ਰਿਸਟਲ ਦਾ ਉਪਯੋਗ ਕਰਨਾ ਚਾਹੀਦਾ ਹੈ।

ਧਾਤੂ ਤੱਕ ਨਾਲ ਸਬੰਧਿਤ ਉੱਤਰ-ਪੱਛਮ ਵੱਲ ਦਾ ਦਰਵਾਜ਼ਾ ਯਾਤਰਾ ਜਾਂ ਸਲਾਹ ਦਾ ਹੈ। ਇਸ ਖੇਤਰ ਨੂੰ ਉਤੇਜਿਤ ਕਰਨ ਲਈ ਕ੍ਰਿਸਟਲ ਦਾ ਉਪਯੋਗ ਕੀਤਾ ਜਾਣਾ ਚਾਹੀਦਾ ਹੈ। ਜਲ ਤੱਤ ਅਤੇ ਵਪਾਰ ਨਾਲ ਸਬੰਧਿਤ ਉੱਤਰਮੁਖੀ ਦਰਵਾਜ਼ਾ ਉੱਨਤੀ ਦਾ ਪ੍ਰਤੀਕ ਹੈ। ਇਸ ਖੇਤਰ ਵਿੱਚ ਐਕਵੈਰੀਅਮ ਰੱਖ ਕੇ ਵਪਾਰ ਵਿੱਚ ਉੱਨਤੀ ਕੀਤੀ ਜਾ ਸਕਦੀ ਹੈ। ਬੱਚਿਆਂ ਦੇ ਅਧਿਐਨ ਕਮਰੇ ਲਈ ਇਸ ਖੇਤਰ ਨੂੰ ਲਾਲ ਵਸਤੂਆਂ ਜਾਂ ਚਮਕੀਲੇ ਪ੍ਰਕਾਸ਼ ਦੁਆਰਾ ਪ੍ਰਭਾਵਿਤ ਕੀਤਾ ਜਾ ਸਕਦਾ ਹੈ।

ND
4. ਪਰਿਵਾਰਿਕ ਮੈਂਬਰਾਂ ਅਤੇ ਪੱਕੇ ਦੋਸਤਾਂ ਨਾਲ ਸਬੰਧਿਤ ਕਾਸ਼ਟ ਤੱਤ ਨਾਲ ਜੁੜੇ ਪੂਰਬ ਵੱਲ ਦੇ ਦਰਵਾਜ਼ੇ ਨੂੰ ਪ੍ਰਭਾਵਿਤ ਕਰਨ ਲਈ ਹਰੇ ਪੌਦੇ ਵਾਲੇ ਗਮਲੇ ਜਾਂ ਝੂਲਣ ਵਾਲੇ ਪੌਦੇ ਦਾ ਉਪਯੋਗ ਕਰਨਾ ਚਾਹੀਦਾ ਹੈ।

5. ਜੇਕਰ ਅਪਾਰਟਮੈਂਟ ਦਾ ਕੋਈ ਦਰਵਾਜ਼ਾ ਸਦਾ ਬੰਦ ਰਹਿੰਦਾ ਹੈ, ਉਹ ਉਪਯੋਗ ਵਿੱਚ ਨਹੀਂ ਆਉਂਦਾ ਤਾਂ ਉਸਦਾ ਉਪਯੋਗ ਜਰੂਰ ਕਰਨਾ ਚਾਹੀਦਾ ਹੈ, ਤਾਂ ਕਿ ਉਹ ਪ੍ਰਭਾਵਿਤ ਬਣਿਆ ਰਹੇ, ਨਹੀਂ ਤਾਂ ਉਸ 'ਤੇ ਕੋਈ ਸ਼ੀਸ਼ਾ ਲਗਾ ਦਿਉ, ਜਿਸ ਨਾਲ ਉਹ ਛੁਪ ਜਾਵੇ।
Courtesy - ਵਾਸਤੂ ਅਤੇ ਜੋਤਿਸ਼
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਜੋਤਿਸ਼, ਫੈਂਗਸ਼ੁਈ, ਵਾਸਤੂ, ਰਾਸ਼ੀਫ਼ਲ, ਜਨਮਕੁੰਡਲੀ, ਫੈਂਗਸ਼ੁਈ ਟਿਪਸ