ਟਿਪਸ | ਲੇਖ
ਮੁੱਖਪੰਨਾ ਜੋਤਿਸ਼ » ਫੇਂਗਸ਼ੁਈ » ਲੇਖ » ਦੀਵਾਲੀ 'ਤੇ ਰੰਗ-ਬਿਰੰਗੀਆਂ ਫੈਂਗਸ਼ੁਈ ਮੋਮਬੱਤੀਆਂ (Diwali and Fengshui | Fengshui Candles)
ਲੇਖ
Feedback Print Bookmark and Share
 
ND
ਦੀਵਾਲੀ 'ਤੇ ਘਰ-ਘਰ ਮੋਮਬੱਤੀਆਂ ਜਗਾਈਆਂ ਜਾਂਦੀਆਂ ਹਨ। ਮੋਮਬੱਤੀਆਂ ਦੀ ਖਰੀਦਦਾਰੀ ਵਿੱਚ ਉਹਨਾਂ ਦੇ ਰੰਗ ਅਤੇ ਅਕਾਰ 'ਤੇ ਧਿਆਨ ਦੇਣਾ ਚਾਹੀਦਾ ਹੈ। ਮੋਮਬੱਤੀਆਂ ਫੈਂਗਸ਼ੁਈ ਤੱਤਾਂ 'ਚੋਂ ਇੱਕ ਅਗਨੀ ਤੱਤ ਹਨ। ਚੀਨ ਦੇ ਪ੍ਰਾਚੀਨ ਨਿਵਾਸੀਆਂ ਦਾ ਵਿਸ਼ਵਾਸ ਸੀ ਕਿ ਵਿਸ਼ਵ ਦੀ ਹਰੇਕ ਵਸਤੂ ਅਗਨੀ, ਪ੍ਰਿਥਵੀ, ਜਲ ਅਤੇ ਕਾਸ਼ਠ (ਲੱਕੜੀ) ਨਾਲ ਮਿਲ ਕੇ ਬਣੀ ਹੈ ਅਤੇ ਉੱਥੋਂ ਦੇ ਜੋਤਿਸ਼ ਸ਼ਾਸਤਰ ਦੇ ਇਹ ਪੰਜ ਤੱਤ ਮੰਨੇ ਜਾਂਦੇ ਹਨ।

ਉਤਪਾਦਨ ਚੱਕਰ ਵਿੱਚ ਕਾਸ਼ਠ ਅਗਨੀ ਦਾ ਪੋਸ਼ਣ ਕਰਦਾ ਹੈ। ਅਗਨੀ ਜਲ ਕੇ ਪ੍ਰਿਥਵੀ ਦੀ ਰਚਨਾ ਕਰਦੀ ਹੈ। ਪ੍ਰਿਥਵੀ ਸਾਨੂੰ ਧਾਤੂ ਦਿੰਦੀ ਹੈ ਅਤੇ ਧਾਤੂ ਦ੍ਰਵਮਾਨ ਹੋ ਕੇ ਜਲ ਉਤਪੰਨ ਕਰਦੀ ਹੈ। ਜਲ ਕਾਸ਼ਠ ਦਾ ਪੋਸ਼ਣ ਕਰਦਾ ਹੈ। ਇਸੇ ਪ੍ਰਕਾਰ ਵਿਨਾਸ਼ ਚੱਕਰ ਵਿੱਚ ਅਗਨੀ ਧਾਤੂ ਨੂੰ ਗਲਾਉਂਦੀ ਹੈ। ਧਾਤੂ ਕਾਸ਼ਠ ਨੂੰ ਨਸ਼ਟ ਕਰਦੀ ਹੈ, ਕਾਸ਼ਠ ਪ੍ਰਿਥਵੀ ਦਾ ਸ਼ੋਸ਼ਣ ਕਰਦਾ ਹੈ। ਪ੍ਰਿਥਵੀ ਜਲ ਨੂੰ ਬੰਨ੍ਹਦੀ ਹੈ ਅਤੇ ਜਲ ਅਗਨੀ ਨੂੰ ਬੁਝਾਉਂਦਾ ਹੈ। ਅਗਨੀ ਤੱਕ ਦੇ ਪ੍ਰਭਾਵ ਨੂੰ ਦੇਖਦੇ ਹੋਏ ਫੈਂਗਸ਼ੁਈ ਮੋਮਬੱਤੀ ਦਾ ਰੰਗ ਬਹੁਤ ਅਹਿਮੀਅਤ ਰੱਖਦਾ ਹੈ।

ਫੈਂਗਸ਼ੁਈ ਦੇ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਰੰਗ ਕਈ ਗੱਲਾਂ ਦੇ ਪ੍ਰਤੀਕ ਹੁੰਦੇ ਹਨ ਅਤੇ ਮੋਮਬੱਤੀਆਂ 'ਤੇ ਵੀ ਇਹੀ ਦਿਸ਼ਾ-ਨਿਰਦੇਸ਼ ਲਾਗੂ ਹੁੰਦੇ ਹਨ।

ਅਲੱਗ-ਅਲੱਗ ਰੰਗਾਂ ਅਤੇ ਅਕਾਰਾਂ ਵਾਲੀਆਂ ਮੋਮਬੱਤੀਆਂ ਵੱਖ-ਵੱਖ ਤੱਤਾਂ ਦੀ ਅਗੁਵਾਈ ਕਰਦੀਆਂ ਹਨ। ਐਨਾ ਹੀ ਨਹੀਂ ਜਿਸ ਸਥਾਨ 'ਤੇ ਤੁਸੀਂ ਮੋਮਬੱਤੀ ਲਗਾਉਂਦੇ ਹੋ, ਉਸਦਾ ਵੀ ਆਪਣਾ ਇੱਕ ਖਾਸ ਪ੍ਰਭਾਵ ਹੁੰਦਾ ਹੈ। ਆਉ ਜਾਣੀਏ ਕਿ ਹਰੇਕ ਵਿਸ਼ੇਸ਼ ਫੈਂਗਸ਼ੁਈ ਮੋਮਬੱਤੀ ਕਿਸਦੀ ਪ੍ਰਤੀਕ ਹੈ ਅਤੇ ਉਸਦੀਆਂ ਕੀ ਖਾਸ ਗੱਲਾਂ ਹਨ :

ਪੀਲੀ ਫੈਂਗਸ਼ੁਈ ਮੋਮਬੱਤੀ : ਇਹ ਪ੍ਰਿਥਵੀ ਦੀ ਪ੍ਰਤੀਕ ਹੈ। ਇਸਦਾ ਪ੍ਰਯੋਗ ਸ਼ਾਂਤੀ ਅਤੇ ਸਬੰਧ ਕਾਇਮ ਕਰਨ ਲਈ ਕੀਤਾ ਜਾਂਦਾ ਹੈ। ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਸਬੰਧਾਂ ਵਿੱਚ ਸ਼ਾਂਤੀ ਜਾਂ ਗਰਮਾਹਟ ਲਿਆਉਣਾ ਚਾਹੁੰਦੇ ਹੋ ਤਾਂ ਪੀਲੇ ਰੰਗ ਦੀਆਂ ਮੋਮਬੱਤੀਆਂ ਜਲਾਉਣਾ ਫਾਇਦੇਮੰਦ ਹੋਵੇਗਾ।

ਲਾਲ ਫੈਂਗਸ਼ੁਈ ਮੋਮਬੱਤੀ : ਇਹ ਅੱਗ ਦਾ ਪ੍ਰਤੀਕ ਹੈ। ਇਸਦਾ ਪ੍ਰਯੋਗ ਪ੍ਰਸਿੱਧ ਪ੍ਰਾਪਤ ਕਰਨ ਲਈ ਕੀਤਾ ਜਾਂਦਾ ਹੈ।

ਚਿੱਟੀ ਫੈਂਗਸ਼ੁਈ ਮੋਮਬੱਤੀ : ਇਹ ਮੋਮਬੱਤੀ 2 ਅਲੱਗ-ਅਲੱਗ ਚੀਜ਼ਾਂ ਦੀ ਪ੍ਰਤੀਕ ਹੈ। ਚਿੱਟੀ ਮੋਮਬੱਤੀ ਸਵਰਗ ਦਾ ਪ੍ਰਤੀਕ ਹੈ ਅਤੇ ਇਹ ਸਹਾਇਕ ਮਿੱਤਰਾਂ, ਅਧਿਆਪਕਾਂ ਅਤੇ ਟੀਚਿਆਂ ਦੀ ਪ੍ਰਾਪਤੀ ਦੀ ਅਗੁਵਾਈ ਕਰਦੀ ਹੈ। ਇਹ ਖੁਸ਼ੀ, ਬੱਚਿਆਂ ਅਤੇ ਤਰੱਕੀ ਦੇ ਪ੍ਰਕਾਸ਼ ਨੂੰ ਵੀ ਦਰਸਾਉਂਦੀ ਹੈ।

ND
ਨਾਰੰਗੀ ਜਾਂ ਕੇਸਰੀ ਰੰਗ ਦੀ ਫੈਂਗਸ਼ੁਈ ਮੋਮਬੱਤੀ : ਇਹ ਆਖਰੀ ਮਹੱਤਵਪੂਰਨ ਫੈਂਗਸ਼ੁਈ ਮੋਮਬੱਤੀ ਹੈ, ਜਿਸਦੇ 3 ਅਲੱਗ-ਅਲੱਗ ਪ੍ਰਯੋਗ ਹਨ। ਪਹਿਲਾ ਇਹ ਪਹਾੜ, ਵਿਵੇਕ ਅਤੇ ਸ਼ਾਂਤੀ ਦਾ ਪ੍ਰਤੀਕ ਹੈ। ਦੂਜਾ ਤੁਸੀਂ ਕੇਸਰੀ ਰੰਗ ਦੀ ਫੈਂਗਸ਼ੁਈ ਮੋਮਬੱਤੀ ਦਾ ਪ੍ਰਯੋਗ ਧਨ ਅਤੇ ਉੱਨਤੀ ਲਈ ਕਰ ਸਕਦੇ ਹੋ। ਇਹ ਸੂਰਜ ਦਾ ਪ੍ਰਤੀਕ ਹੁੰਦੀ ਹੈ। ਤੀਜਾ ਕੇਸਰੀ ਰੰਗ ਦੀ ਮੋਮਬੱਤੀ ਪਾਣੀ ਦੀ ਵੀ ਪ੍ਰਤੀਕ ਹੈ, ਜੋ ਕਿ ਵਪਾਰ ਅਤੇ ਜੀਵਨ ਦੇ ਹੋਰ ਖੇਤਰਾਂ ਵਿੱਚ ਸਹਾਇਕ ਹੁੰਦੀ ਹੈ।

ਸਾਰੇ ਘਰ ਵਿੱਚ ਤਰਤੀਬ ਨਾਲ ਫੈਂਗਸ਼ੁਈ ਮੋਮਬੱਤੀਆਂ ਨੂੰ ਰੱਖਣਾ ਅਤੇ ਜਲਾਉਣਾ ਜੀਵਨ ਵਿੱਚ ਅਤੇ ਤੁਹਾਡੇ ਕੰਮ ਵਿੱਚ ਤਰੱਕੀ ਵਧਾਉਣ ਵਿੱਚ ਸਹਾਇਕ ਹੁੰਦਾ ਹੈ। ਇਸ ਨਾਲ ਸਤੁੰਲਨ ਵੱਧਦਾ ਹੈ ਅਤੇ ਜੀਵਨ ਦੇ ਵੱਖ-ਵੱਖ ਖੇਤਰਾਂ ਵਿੱਚ ਸੁਧਾਰ ਹੁੰਦਾ ਹੈ। ਇਹ ਦਿਸਣ ਵਿੱਚ ਤਾਂ ਸੋਹਣੀਆਂ ਲੱਗਦੀਆਂ ਹੀ ਹਨ।
ਸਬੰਧਤ ਜਾਣਕਾਰੀ ਲੱਭੋ
ਇਸਦੀ ਖੋਜ ਵੀ ਕਰੋ: ਦੀਵਾਲੀ, ਫੈਂਗਸ਼ੁਈ, ਮੋਮਬੱਤੀਆਂ, ਫੈਂਗਸ਼ੁਈ ਟਿਪਸ, ਜੋਤਿਸ਼, ਫੈਂਗਸ਼ੁਈ ਮੋਮਬੱਤੀਆਂ