ਪੱਛਮ ਦੇ ਕੁਝ ਦੇਸ਼ਾਂ ਅਤੇ ਯੂਰਪ ਵਿੱਚ ਲੋਕ ਆਪਣੇ ਘਰਾਂ ਵਿੱਚ 'ਲਵ ਬਰਡਸ' ਰੱਖਦੇ ਹਨ। 'ਲਵ ਬਰਡਸ' ਗ੍ਰਹਿਸਥ ਜੀਵਨ ਵਿੱਚ ਪ੍ਰੇਮ ਅਤੇ ਸੁੱਖ ਬਣਾ ਕੇ ਰੱਖਦੇ ਹਨ। ਜੇ ਤੁਸੀਂ ਆਪਣੇ ਘਰ ਵਿੱਚ 'ਲਵ ਬਰਡਸ' ਰੱਖ ਰਹੇ ਹੋ ਤਾਂ ਇਹ ਧਿਆਨ ਰੱਖੋ ਕਿ ਉਹ ਪਿੰਜਰੇ ਵਿੱਚ ਕੈਦ ਨਾ ਹੋਣ, ਨਹੀਂ ਤਾਂ ਇਸ ਨਾਲ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਗਹਿਰਾਈ ਨਹੀਂ ਹੋਵੇਗੀ ਅਤੇ ਇਹ ਅਜਿਹੇ ਹੋ ਜਾਣਗੇ ਜਿਵੇਂ ਕਿਸੇ ਬਿਨਾ ਕਾਰਨ ਦੇ ਬੰਧਨ ਵਿੱਚ ਬੰਨ੍ਹ ਗਏ ਹੋਣ।
ਫੇਂਗਸ਼ੁਈ ਵਿੱਚ ਵਾਸਤੂ ਜਾਂ ਘਰ ਦੇ ਦੱਖਣ- ਪੱਛਮੀ ਕੋਨੇ ਨੂੰ ਆਪਸੀ ਸਬੰਧਾਂ, ਪ੍ਰੇਮ ਅਤੇ ਰੋਮਾਂਸ ਦਾ ਖੇਤਰ ਮੰਨਿਆ ਗਿਆ ਹੈ। ਇਸ ਕੋਨੇ ਨੂੰ ਰੌਸ਼ਨ ਰੱਖਣ ਨਾਲ ਆਪਸੀ ਪ੍ਰੇਮ ਬਣਿਆ ਰਹਿੰਦਾ ਹੈ।
ਫੇਂਗਸ਼ੁਈ ਵਿੱਚ ਜੀਵਨ ਵਿੱਚ ਮਧੁਰਤਾ ਬਣਾਈ ਰੱਖਣ ਲਈ ਸੌਣ ਵਾਲੇ ਕਮਰੇ ਜਾਂ ਘਰ ਦੇ ਦੱਖਣ-ਪੱਛਮੀ ਕੋਨੇ ਵਿੱਚ 'ਮੈਡੇਰੀਅਨ ਡਕਸ' ਰੱਖਣਾ ਲਾਭਦਾਇਕ ਮੰਨਿਆ ਗਿਆ ਹੈ। ਅਜਿਹਾ ਮੰਨਿਆ ਗਿਆ ਹੈ ਕਿ ਅਣ-ਵਿਆਹੇ ਮੁੰਡੇ-ਕੁੜੀਆਂ ਦੇ ਸੌਣ ਵਾਲੇ ਕਮਰੇ ਦੇ ਦੱਖਣ-ਪੱਛਮ ਵਿੱਚ ਜੇ 'ਮੈਡੇਰੀਅਨ ਡਕਸ' ਦੇ ਜੋੜੇ ਜਾਂ ਉਹਨਾਂ ਦੀ ਤਸਵੀਰ ਰੱਖੀ ਜਾਵੇ ਤਾਂ ਉਹਨਾਂ ਦਾ ਵਿਆਹ ਛੇਤੀ ਹੋ ਜਾਂਦਾ ਹੈ। ਵਿਆਹੇ ਹੋਏ ਲੋਕ 'ਮੇਡੈਰੀਅਨ ਡਕਸ' ਦੇ ਨਾਲ ਆਪਣੀ ਤਸਵੀਰ ਵੀ ਰੱਖ ਸਕਦੇ ਹਨ।
ਬਜਾਰ ਵਿੱਚ ਅਨੇਕ ਪ੍ਰਕਾਰ ਦੇ 'ਮੈਡੇਰੀਅਨ ਡਕਸ' ਮਿਲਦੇ ਹਨ। ਇਹਨਾਂ ਵਿੱਚੋਂ ਦੱਖਣ-ਪੱਛਮ ਕੋਨੇ ਵਿੱਚ ਰੱਖਣ ਲਈ ਰੋਜ ਕਵਾਰਟਜ ਨਾਲ ਬਣੇ 'ਮੈਡੇਰੀਅਨ ਡਕਸ' ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਵਿਆਹ ਯੋਗ ਕੁੜੀਆਂ ਦੇ ਸੌਣ ਵਾਲੇ ਕਮਰੇ ਵਿੱਚ ਰੋਜ ਕਵਾਰਟਜ ਦਾ ਬਣਿਆ 'ਮੈਡੇਰੀਅਨ ਡਕਸ' ਰੱਖਣਾ ਸ਼ੁਭ ਮੰਨਿਆ ਜਾਂਦਾ ਹੈ।
ਇਸ ਨਾਲ ਉਹਨਾਂ ਦਾ ਵਿਆਹ ਜਲਦੀ ਹੋ ਜਾਂਦਾ ਹੈ, ਪਰ ਇਹਨਾਂ ਨੂੰ ਲਗਾਉਂਦੇ ਸਮੇਂ ਇਹ ਧਿਆਨ ਜਰੂਰ ਰੱਖਣਾ ਚਾਹੀਦਾ ਹੈ ਕਿ ਇਹਨਾਂ ਦੀ ਸੰਖਿਆ ਦੋ ਹੀ ਹੋਵੇ ਅਤੇ ਇਹਨਾਂ ਵਿੱਚੋਂ ਇੱਕ ਨਰ ਅਤੇ ਇੱਕ ਮਾਦਾ ਹੋਵੇ। ਪੱਛਮ ਦੇ ਕੁਝ ਦੇਸ਼ਾਂ ਅਤੇ ਯੂਰਪ ਵਿੱਚ ਲੋਕ ਆਪਣੇ ਘਰਾਂ ਵਿੱਚ 'ਲਵ ਬਰਡਸ' ਰੱਖਦੇ ਹਨ।
'ਲਵ ਬਰਡਸ' ਗ੍ਰਹਿਸਥ ਜੀਵਨ ਵਿੱਚ ਪ੍ਰੇਮ ਅਤੇ ਸੁੱਖ ਬਣਾਈ ਰੱਖਦੇ ਹਨ। ਜੇ ਤੁਸੀਂ ਆਪਣੇ ਘਰ ਵਿੱਚ 'ਲਵ ਬਰਡਸ' ਰੱਖ ਰਹੇ ਹੋ ਤਾਂ ਇਹ ਧਿਆਨ ਰੱਖੋ ਕਿ ਉਹ ਪਿੰਜਰੇ ਵਿੱਚ ਕੈਦ ਨਾ ਹੋਣ, ਨਹੀਂ ਤਾਂ ਇਸ ਨਾਲ ਤੁਹਾਡੇ ਪ੍ਰੇਮ ਸਬੰਧਾਂ ਵਿੱਚ ਗਹਿਰਾਈ ਨਹੀਂ ਹੋਵੇਗੀ ਅਤੇ ਇਹ ਅਜਿਹੇ ਹੋ ਜਾਣਗੇ ਜਿਵੇਂ ਕਿਸੇ ਬਿਨਾ ਕਾਰਨ ਦੇ ਬੰਧਨ ਵਿੱਚ ਬੰਨ੍ਹ ਗਏ ਹੋਣ।
|