ਮੁੱਖ ਸਫ਼ਾ > ਜੋਤਿਸ਼ > ਫੇਂਗਸ਼ੁਈ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਫੇਂਗਸ਼ੁਈ ਦੇ ਪੰਜ ਤੱਤ  Search similar articles
ਫੇਂਗਸ਼ੁਈ ਵਿੱਚ ਵੀ ਤੱਤਾਂ ਦਾ ਉਲੇਖ ਮਿਲਦਾ ਹੈ, ਜਿਸ ਦੇ ਆਧਾਰ ਤੇ ਬ੍ਰਹਮੰਡ ਦੀ ਹਰ ਵਸਤੂ ਦਾ ਨਿਰਮਾਣ ਹੋਇਆ ਹੈ। ਚੀਨੀ ਲੋਕਾਂ ਦੀ ਜਨਮ ਕੁੰਡਲੀ ਵੀ ਇਹਨਾਂ ਪੰਜ ਤੱਤਾਂ ਦਾ ਮਿਸ਼ਰਣ ਹੈ।

ਫੇਂਗਸ਼ੁਈ ਵਿੱਚ ਜਨਮ ਸਾਲ ਤੋਂ ਵੀ ਵਿਅਕਤੀ ਦਾ ਵਿਅਕਤੀਗਤ ਮਹੱਤਵਪੂਰਨ ਤੱਤ ਕੱਢਿਆ ਜਾਂਦਾ ਹੈ ਅਤੇ ਇਹੀ ਤੱਤ 'ਚੀ' ਊਰਜਾ ਪ੍ਰਕਟੀਕਰਨ ਦੇ ਪੰਜ ਵਿਭਿੰਨ ਰੂਪਾਂ ਨੂੰ ਵੀ ਦਰਸਾਉਂਦਾ ਹੈ। ਵਿਅਕਤੀ ਦਾ ਜਨਮ ਸਾਲ ਇਹ ਨਿਰਧਾਰਿਤ ਕਰਦਾ ਹੈ ਕਿ ਉਸਦੇ ਲਈ ਕਿਹੜਾ ਤੱਤ ਮਹੱਤਵਪੂਰਨ ਹੈ?

ਇਹ ਪੰਜ ਤੱਤ ਨਿਮਨ ਕ੍ਰਮ ਵਿੱਚ ਹਨ :
1. ਕਾਸ਼ਠ (ਲੱਕੜੀ)
2. ਅਗਨੀ
3. ਪ੍ਰਿਥਵੀ
4. ਧਾਤੂ
5. ਜਲ

ਉਪਰੋਕਤ ਤੱਤਾਂ ਨੂੰ ਵਿਭਿੰਨ ਪ੍ਰਕਾਰ ਨਾਲ ਸੰਜੋਇਆ ਜਾ ਸਕਦਾ ਹੈ। ਇਹ ਪੰਜੇ ਤੱਤ ਇੱਕ ਨਿਸ਼ਚਿਤ ਕ੍ਰਮ ਵਿੱਚ ਅੱਗੇ ਵਧਦੇ ਹਨ। ਉਤਪਾਦਨ ਚੱਕਰ ਦੇ ਅਨੁਸਾਰ ਹਰ ਤੱਤ ਇੱਕ ਦੂਸਰੇ ਦੀ ਮਦਦ ਕਰਦਾ ਹੈ ਅਤੇ ਆਪਣੇ ਨਾਲ-ਨਾਲ ਆਸਪਾਸ ਦੇ ਤੱਤਾਂ ਦਾ ਵੀ ਪੋਸ਼ਣ ਕਰਦਾ ਹੈ।

ਜਿਵੇਂ - ਕਾਸ਼ਠ ਜਲ ਕੇ ਅਗਨੀ ਉਤਪੰਨ ਕਰਦਾ ਹੈ। ਅਗਨੀ ਰਾਖ ਦਾ ਨਿਰਮਾਣ ਕਰਦੀ ਹੈ ਜਿਸ ਨਾਲ ਪ੍ਰਿਥਵੀ ਦੀ ਰਚਨਾ ਹੁੰਦੀ ਹੈ। ਪ੍ਰਿਥਵੀ ਨਾਲ ਧਾਤੂਆਂ ਦੀ ਪ੍ਰਾਪਤੀ ਹੁੰਦੀ ਹੈ ਅਤੇ ਧਾਤੂ ਗਲ ਕੇ ਦ੍ਰਵ ਦਾ ਨਿਰਮਾਣ ਕਰਦੀ ਹੈ, ਜੋ ਜਲ ਨੂੰ ਜਨਮ ਦਿੰਦਾ ਹੈ ਅਤੇ ਅੰਤ ਵਿੱਚ ਜਲ ਤੋਂ ਕਾਸ਼ਠ (ਬਨਸਪਤੀ) ਦੀ ਉਤਪਤੀ ਹੁੰਦੀ ਹੈ।

ਇਸ ਪ੍ਰਕਾਰ ਇਹ ਊਰਜਾ ਚੱਕਰ ਨਿਰੰਤਰ ਚੱਲਦਾ ਰਹਿੰਦਾ ਹੈ। ਇਸਦੇ ਨਾਲ ਹੀ ਇਹਨਾਂ ਪੰਜ ਤੱਤਾਂ ਦਾ ਆਪਣਾ ਇੱਕ ਨਿਸ਼ਚਿਤ ਆਕਾਰ ਹੁੰਦਾ ਹੈ। ਪ੍ਰਮਾਣ ਦੇ ਤੌਰ ਤੇ ਅਗਨੀ ਤ੍ਰਿਭੁਜਾਕਾਰ ਹੈ, ਪ੍ਰਿਥਵੀ ਵਰਗਾਕਾਰ ਹੈ ਅਤੇ ਧਾਤੂ ਵਰਤਾਕਾਰ ਹੁੰਦੀ ਹੈ ਜਦੋਂ ਕਿ ਜਲ ਸਮਤਲ ਰੂਪ ਨਾਲ ਅਤੇ ਕਾਸ਼ਠ ਖੜ੍ਹੇ ਰੂਪ ਵਿੱਚ ਆਇਤਾਕਾਰ ਹੁੰਦਾ ਹੈ।
ਹੋਰ ਵੀ
ਚੀਨੀ ਵਾਸਤੁਸ਼ਾਸਤਰ ਫੇਂਗਸ਼ੁਈ
ਸਜਾਵਟੀ ਫੇਂਗਸ਼ੁਈ
ਫੇਂਗਸ਼ੁਈ ਦੀ ਕਲਾ ਦਾ ਮਹੱਤਵ
ਲਕਸ਼ਮੀ ਜੀ ਜਾਂ ਕ੍ਰਿਸ਼ਨ ਜੀ ਦਾ ਚਿੱਤਰ ਮੁੱਖ ਦਰਵਾਜੇ ਦੇ ਸਾਹਮਣੇ ਲਗਾਉ
ਫੇਂਗਸ਼ੁਈ ਅਤੇ ਪੌਦੇ
ਭੋਜਨ ਵਾਲੇ ਕਮਰੇ ਦਾ ਵਿਸ਼ਲੇਸ਼ਣ