ਮੁੱਖ ਸਫ਼ਾ > ਜੋਤਿਸ਼ > ਫੇਂਗਸ਼ੁਈ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਫੇਂਗਸ਼ੁਈ ਦੀ ਕਲਾ ਦਾ ਮਹੱਤਵ
ਜਿੰਨ੍ਹਾਂ ਲੋਕਾਂ ਨੇ ਫੇਂਗਸ਼ੁਈ ਦੀ ਕਲਾ ਦਾ ਪਹਿਲੀ ਵਾਰ ਪ੍ਰਯੋਗ ਕੀਤਾ, ਉਹ ਇਸ ਗੱਲ ਤੋਂ ਹੈਰਾਨ ਸਨ ਕਿ ਇਸ ਸੰਸਾਰ ਵਿੱਚ ਕੋਈ ਏਨੀ ਸਧਾਰਨ ਕਲਾ ਵੀ ਹੈ ਜਿਸਦਾ ਪ੍ਰਯੋਗ ਘਰ ਦੇ ਵਾਤਾਵਰਨ (ਕਮਰਿਆਂ ਦੀ ਸਜਾਵਟ ਆਦਿ) ਵਿੱਚ ਪਰਿਵਰਤਨ ਲਿਆਉਣ ਦੀ ਦ੍ਰਿਸ਼ਟੀ ਨਾਲ ਕਰਨ ਤੇ ਉਹਨਾਂ ਦੇ ਜੀਵਨ ਵਿੱਚ ਵੀ ਪਰਿਵਰਤਨ ਆਉਂਦਾ ਹੈ। ਪਰ ਕੁਝ ਲੋਕ 'ਚੀ' ਸ਼ਕਤੀ ਦਾ ਪ੍ਰਭਾਵ ਪਰਿਣਾਮ ਦੇਖੇ ਬਿਨਾ ਇਸ ਨੂੰ ਨਹੀਂ ਅਪਣਾਉਣਾ ਚਾਹੁੰਦੇ। ਉਹਨਾਂ ਨੂੰ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਚਾਹੀਦਾ ਹੈ ਕਿ ਅਜਿਹੀ ਕੋਈ ਸ਼ਕਤੀ ਮਨੁੱਖ ਦੇ ਸਰੀਰ ਵਿੱਚੋਂ ਪ੍ਰਵਾਹਿਤ ਹੋ ਰਹੀ ਹੈ। ਪਰ ਸੈਂਕੜੇ ਸਾਲਾਂ ਤੋਂ ਅਜਿਹਾ ਕੋਈ ਪ੍ਰਮਾਣ ਪ੍ਰਾਪਤ ਨਹੀਂ ਹੋ ਸਕਿਆ ਹੈ।

ਵਪਾਰ ਨਾਲ ਜੁੜੇ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਫੇਂਗਸ਼ੁਈ ਦੀ ਕਲਾ ਜਾਂ ਉਸਦੇ ਸਿਧਾਂਤ ਅਪਣਾਉਣ ਦੇ ਬਾਅਦ ਉਹਨਾਂ ਦੇ ਵਪਾਰ ਵਿੱਚ ਕਾਫੀ ਉੱਨਤੀ ਹੋਈ, ਕਾਫੀ ਲਾਭ ਹੋਇਆ। ਵਿਆਹੁਤਾ ਜੀਵਨ ਤੋਂ ਨਰਾਜ ਵਿਅਕਤੀਆਂ ਲਈ ਵੀ ਫੇਂਗਸ਼ੁਈ ਦੀ ਕਲਾ ਚੰਗੀ ਕਾਰਗਰ ਸਾਬਿਤ ਹੋਈ ਹੈ ਅਤੇ ਉਸਦਾ ਉਪਯੋਗ ਕਰਨ ਦੇ ਬਾਅਦ ਉਹਨਾਂ ਦੇ ਜੀਵਨ ਵਿੱਚ, ਚਾਹੇ ਉਹ ਸੈਕਸ ਦੀ ਸਮੱਸਿਆ ਹੋਵੇ ਜਾਂ ਆਪਣੇ ਜੀਵਨ-ਸਾਥੀ ਨੂੰ ਸਮਝਣ ਦੀ, ਦੋਨਾਂ ਵਿੱਚ ਕਾਫੀ ਪਰਿਵਰਤਨ ਆਏ ਹਨ। ਆਰਥਿਕ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਵੀ ਫੇਂਗਸ਼ੁਈ ਦੇ ਸਿਧਾਂਤਾਂ ਤੋਂ ਕਾਫੀ ਸਹਾਇਤਾ ਮਿਲੀ ਹੈ।

ਫੇਂਗਸ਼ੁਈ ਦਾ ਮੂਲ ਸਿਧਾਂਤ ਇਹੀ ਹੈ ਕਿ ਛੋਟੇ ਤੋਂ ਛੋਟਾ ਪਰਿਵਰਤਨ ਵਿਅਕਤੀ ਦੇ ਜੀਵਨ ਵਿੱਚ ਇੱਕ ਬਹੁਤ ਵੱਡਾ ਪਰਿਵਰਤਨ ਲਿਆ ਸਕਦਾ ਹੈ, ਉਸਦਾ ਪੂਰਾ ਜੀਵਨ ਬਦਲ ਸਕਦਾ ਹੈ। ਇਹ ਕੋਈ ਅੰਧਵਿਸ਼ਵਾਸ ਜਾਂ ਮਨਘੜਤ ਕਹਾਣੀ ਨਹੀਂ ਹੈ ਪਰੰਤੂ ਸੱਚ ਤਾਂ ਇਹ ਹੈ ਕਿ ਵਿਅਕਤੀ ਆਪਣੇ ਆਸਪਾਸ ਦੀ ਸ਼ਕਤੀ ਅਰਥਾਤ ਵਾਤਾਵਰਨ ਵਿੱਚ ਪਰਿਵਰਤਨ ਕਰਕੇ ਆਪਣਾ ਜੀਵਨ ਬਦਲ ਸਕਦਾ ਹੈ। ਉਹ ਉਸ ਸ਼ਕਤੀ ਨੂੰ ਵੀ ਬਦਲ ਸਕਦਾ ਹੈ ਜੋ ਵਿਅਕਤੀ ਦੇ ਅੰਦਰ ਹੁੰਦੀ ਹੈ।

ਫੇਂਗਸ਼ੁਈ ਦੇ ਅਣਗਿਣਤ ਫਾਇਦੇ ਹਨ। ਇਹ ਵਿਅਕਤੀ ਦੇ ਜੀਵਨ ਦੇ ਪ੍ਰਤੇਕ ਖੇਤਰ ਵਿੱਚ ਸਧਾਰਨ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸੁਧਾਰ ਲਿਆਉਣ ਵਿੱਚ ਸਹਾਇਤਾ ਕਰਦੀ ਹੈ। ਉਦਾਹਰਨ ਦੇ ਤੌਰ ਤੇ ਹੇਠਾਂ ਕੁਝ ਸੰਕੇਤ ਪ੍ਰਸਤੁਤ ਹਨ :
1. ਕਿਸ ਤਰ੍ਹਾਂ ਤੁਸੀਂ ਆਪਣੇ ਵਪਾਰ ਨੂੰ ਉੱਨਤ ਕਰ ਕੇ ਉਸ ਨਾਲ ਅਧਿਕ ਧੰਨ ਤੇ ਸਪੰਨਤਾ ਪ੍ਰਾਪਤ ਕਰ ਸਕਦੇ ਹੋ?
2. ਕਿਸ ਤਰ੍ਹਾਂ ਵਿਦਿਆਰਥੀ ਆਪਣੀ ਪੜ੍ਹਾਈ ਵਿੱਚ ਜਿਆਦਾ ਸਫਲਤਾ ਪ੍ਰਾਪਤ ਕਰ ਕੇ ਜੀਵਨ ਨੂੰ ਸੁਖੀ ਬਣਾ ਸਕਦੇ ਹਨ?
3. ਕਿਸ ਤਰ੍ਹਾਂ ਵਿਅਕਤੀ ਆਪਣੇ ਕਮਰੇ ਵਿੱਚ ਪਲੰਘ ਦੀ ਦਿਸ਼ਾ ਨੂੰ ਬਦਲ ਕੇ ਆਪਣੇ ਜੀਵਨ ਨੂੰ ਸੁਖੀ ਅਤੇ ਆਨੰਦ ਦਾਇਕ ਬਣਾ ਸਕਦਾ ਹੈ?
4. ਕਿਸ ਤਰ੍ਹਾਂ ਵਿਅਕਤੀ ਆਪਣੇ ਪਰਿਵਾਰਿਕ ਸਬੰਧਾਂ ਨੂੰ ਦ੍ਰਿੜ ਅਤੇ ਪ੍ਰੇਮ ਭਰਿਆ ਬਣਾ ਸਕਦਾ ਹੈ?
5. ਕਿਸ ਤਰ੍ਹਾਂ ਫੇਂਗਸ਼ੁਈ ਦਾ ਉਪਯੋਗ ਵਿਅਕਤੀ ਨੂੰ ਅਤੇ ਉਸਦੇ ਪਰਿਵਾਰ ਵਿੱਚ ਭੌਤਿਕ, ਆਧਆਤਮਿਕ ਅਤੇ ਭਾਵਨਾਤਮਿਕ ਵਾਤਾਵਰਨ ਲਿਆ ਸਕਦਾ ਹੈ?
ਹੋਰ ਵੀ
ਲਕਸ਼ਮੀ ਜੀ ਜਾਂ ਕ੍ਰਿਸ਼ਨ ਜੀ ਦਾ ਚਿੱਤਰ ਮੁੱਖ ਦਰਵਾਜੇ ਦੇ ਸਾਹਮਣੇ ਲਗਾਉ
ਫੇਂਗਸ਼ੁਈ ਅਤੇ ਪੌਦੇ
ਭੋਜਨ ਵਾਲੇ ਕਮਰੇ ਦਾ ਵਿਸ਼ਲੇਸ਼ਣ
ਸਫ਼ਲ ਜੀਵਨ ਦਾ ਰਾਜ
ਫੇਂਗਸ਼ੁਈ ਅਤੇ ਚਾਰ ਜਾਨਵਰਾਂ ਦਾ ਮਹੱਤਵ
ਫੇਂਗਸ਼ੁਈ ਵਿੱਚ ਅੰਕਾਂ ਦੀ ਮਹੱਤਤਾ ਅਤੇ ਉਪਯੋਗਿਤਾ