ਪਿਆਰੇ ਜਿਹੇ ਦਰੱਖਤ, ਪੌਦੇ, ਸੁੰਦਰ ਫੁੱਲ ਭਲਾ ਕਿਸ ਨੂੰ ਚੰਗੇ ਨਹੀਂ ਲੱਗਦੇ? ਪਰ ਜਿਆਦਾਤਰ ਲੋਕ ਇਸ ਬਾਰੇ ਵਿੱਚ ਬਸ ਸੋਚਦੇ ਹੀ ਜਿਆਦਾ ਹਨ ਕਰਦੇ ਕੁਝ ਨਹੀਂ ਹਨ। ਹਰ ਘਰ ਵਿੱਚ ਥੋੜ੍ਹੀ-ਬਹੁਤ ਥਾਂ ਤਾਂ ਗਾਰਡਨਿੰਗ ਲਈ ਛੱਡੀ ਜਾਂਦੀ ਹੈ, ਪਰ ਅਕਸਰ ਇਹ ਥਾਂ ਐਵੇਂ ਹੀ ਬਿਨਾ ਉਪਯੋਗ ਦੇ ਪਈ ਰਹਿੰਦੀ ਹੈ। ਜਰਾ ਸੋਚੋ ਜੇ ਥੋੜ੍ਹੀ-ਜਿਹੀ ਮਿਹਨਤ ਅਤੇ ਅਕਲ ਲਗਾ ਲਈ ਜਾਵੇ ਤਾਂ ਤੁਹਾਡਾ ਘਰ ਬਣ ਸਕਦਾ ਹੈ ਇੱਕ-ਦਮ ਹਰਿਆ-ਭਰਿਆ। ਇਹ ਹਰਿਆਲੀ ਤੁਹਾਨੂੰ ਪ੍ਰਕ੍ਰਿਤੀ ਪ੍ਰੇਮੀ ਦਾ ਖਿਤਾਬ ਜਿਤਾਏਗੀ ਸੋ ਅਲੱਗ।
ਗਾਰਡਨ ਬਣਾਉਣ ਲਈ ਜਰੂਰੀ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਉਸਦੀ ਥਾਂ ਤੈਅ ਕਰ ਲਉ। ਜੇਕਰ ਤੁਸੀਂ ਫ੍ਰੰਟ ਵਿੱਚ ਗਾਰਡਨ ਬਣਾਉਣਾ ਚਾਹੁੰਦੇ ਹੋ ਤਾਂ ਜਗਾ ਨੂੰ ਨਾਪ ਲਉ। ਕਿੰਨੇ ਹਿੱਸੇ ਵਿੱਚ ਗਾਰਡਨ ਰਹੇਗਾ? ਕਿੰਨਾ ਪਾਥ ਲਈ ਛੱਡਣਾ ਹੈ? ਆਦਿ। ਹੁਣ ਸੀਜ਼ਨ ਦੇ ਹਿਸਾਬ ਨਾਲ ਆਪਣੇ ਮਨ ਪਸੰਦ ਫੁੱਲ ਚੁਣ ਲਉ। ਗਾਰਡਨ ਨੂੰ ਆਪਣੀ ਇੱਛਾ ਦੇ ਅਨੁਸਾਰ 2 ਜਾਂ 3 ਭਾਗਾਂ ਵਿੱਚ ਵੰਡ ਲਉ। ਹੁਣ ਇਹਨਾਂ ਭਾਗਾਂ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਫੁੱਲ ਲਗਾਉ ਜੋ ਬਹੁਤ ਸੁੰਦਰ ਲੱਗਣਗੇ। ਗਾਰਡਨ ਦੇ ਵਿਚਕਾਰ ਤੁਸੀਂ ਚਾਹੋ ਤਾਂ ਗੁਲਮੋਹਰ, ਨਿੰਮ ਜਾਂ ਅੰਬ ਜਿਹਾ ਵੱਡਾ ਦਰੱਖਤ ਵੀ ਲਗਾ ਸਕਦੇ ਹੋ।
ਇਹ ਦਰੱਖਤ ਸਵਾਸਥ ਲਈ ਚੰਗੇ ਤਾਂ ਹੁੰਦੇ ਹੀ ਹਨ, ਨਾਲ ਦੀ ਨਾਲ ਗਰਮੀਆਂ ਵਿੱਚ ਤਾਜੀ ਹਵਾ ਦੇ ਲਈ ਇਸ ਤੋਂ ਵਧੀਆ ਕੋਈ ਉਪਾਅ ਨਹੀਂ ਹੈ। ਛੋਟੀ-ਛੋਟੀ ਕਿਆਰੀਆਂ ਬਣਾਉਣ ਦੇ ਬਾਅਦ ਬਾਕੀ ਬਚੀ ਜਮੀਨ ਤੇ ਮੈਟ ਗ੍ਰਾਸ ਲਗਾ ਦਉ। ਤੁਸੀਂ ਚਾਹੋ ਤਾਂ ਕਿਆਰੀਆਂ ਨੂੰ ਸਟਾਰ, ਸਰਕਲ ਜਾਂ ਕੋਈ ਹੋਰ ਸ਼ੇਪ ਵੀ ਦੇ ਸਕਦੇ ਹੋ।
ਕਦੇ ਵੀ ਬੀਜਾਂ ਨੂੰ ਇਧਰ-ਉਧਰ ਨਾ ਬਿਖੇਰੋ ਬਲਕਿ ਇਹਨਾਂ ਨੂੰ ਠੀਕ ਤਰ੍ਹਾਂ ਲਗਾਉ, ਤਾਂ ਕਿ ਵੱਡੇ ਹੋਣ ਤੇ ਪੌਦੇ ਅਜੀਬ ਨਾ ਲੱਗਣ। ਹਮੇਸ਼ਾ ਦੋ ਪੌਦਿਆਂ ਵਿੱਚ ਕੁਝ ਦੂਰੀਆਂ ਰਹਿਣ ਦਉ। ਇਸ ਨਾਲ ਪੌਦਿਆਂ ਦੀਆਂ ਜੜ੍ਹਾਂ ਨੂੰ ਫੈਲਣ ਵਿੱਚ ਆਸਾਨੀ ਹੁੰਦੀ ਹੈ। ਤੁਸੀਂ ਜਦੋਂ ਵੀ ਗਾਰਡਨ ਬਣਾਉ ਆਪਣੇ ਘਰ ਦੇ ਹਿਸਾਬ ਨਾਲ ਬਣਾਉ।
ਗਾਰਡਨ ਬਣਾਉਣ ਅਤੇ ਦਰੱਖਤ ਲਗਾਉਣ ਦਾ ਇੱਕ ਹੋਰ ਫਾਇਦਾ ਇਹ ਹੈ ਕਿ ਉਹ ਫੇਂਗਸ਼ੁਈ ਦੇ ਪ੍ਰਭਾਵ ਨੂੰ ਵਧਾ ਦਿੰਦੇ ਹਨ। ਫੇਂਗਸ਼ੁਈ ਦੇ ਅਨੁਸਾਰ ਸਵਸਥ ਅਤੇ ਮਜਬੂਤ ਪੌਦੇ ਤੁਹਾਡੇ ਘਰ ਵਿੱਚ ਖੁਸ਼ੀਆਂ ਲਿਆਉਂਦੇ ਹਨ, ਅਤੇ ਘਰ ਦੇ ਹਰ ਕੋਨੇ ਨੂੰ ਉਤਸ਼ਾਹ ਨਾਲ ਭਰ ਦਿੰਦੇ ਹਨ। ਫੇਂਗਸ਼ੁਈ ਵਿੱਚ ਪੌਦਿਆਂ ਨੂੰ ਨੌ ਅਧਾਰਭੂਤ ਸੁਰੱਖਿਆ ਸਾਵਧਾਨੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਦਰੱਖਤ ਜੈਵਿਕ ਤੱਤਾਂ ਜਾਂ ਤੇਜ ਨੂੰ ਬਹੁਤ ਸ਼ਕਤੀਸ਼ਾਲੀ ਰੂਪ ਵਿੱਚ ਸੰਚਾਰਿਤ ਕਰਦੇ ਹਨ ਅਤੇ ਨਕਾਰਾਤਮਿਕ ਪ੍ਰਭਾਵਾਂ ਨੂੰ ਦੂਰ ਕਰਦੇ ਹਨ। ਇਸ ਲਈ ਘਰ ਦੇ ਖਾਲੀ ਹਿੱਸੇ ਵਿੱਚ ਪੌਦੇ ਲਗਾ ਦੇਣੇ ਚਾਹੀਦੇ ਹਨ।
ਪੇੜ-ਪੌਦੇ ਧੁਨੀ ਅਤੇ ਵਿਕਿਰਣਾਂ ਨੂੰ ਵੀ ਪ੍ਰਭਾਵਸ਼ਾਲੀ ਢੰਗ ਨਾਲ ਅਵਸ਼ੋਸ਼ਿਤ ਕਰ ਲੈਂਦੇ ਹਨ। ਚੜ੍ਹਨ ਵਾਲੀਆਂ ਬੇਲਾਂ ਜਿੰਨਾਂ ਨੂੰ 'ਕਲਾਈਮਬਰਸ' ਕਿਹਾ ਜਾਂਦਾ ਹੈ ਜਿਵੇਂ, ਮਨੀ ਪਲਾਂਟ ਨੂੰ ਕੋਨੇ ਵਿੱਚ ਲਗਾ ਕੇ ਉਸ ਥਾਂ ਦੀ ਉਦਾਸੀਨਤਾ ਨੂੰ ਘੱਟ ਕੀਤਾ ਜਾ ਸਕਦਾ ਹੈ। ਘਰ ਦੇ ਦੱਖਣ-ਪੂਰਬ ਕੋਨੇ ਨੂੰ ਧੰਨ ਅਤੇ ਸਮਰਿੱਧੀ ਦਾ ਕੋਨਾ ਮੰਨਿਆ ਜਾਂਦਾ ਹੈ, ਇਸ ਲਈ ਇੱਥੇ ਚੌੜੇ ਪੱਤਿਆਂ ਵਾਲੇ ਪੌਦੇ ਲਗਾਉਣੇ ਚਾਹੀਦੇ ਹਨ।
ਮੁਰਝਾ ਗਏ ਜਾਂ ਸੁੱਕ ਗਏ ਪੌਦਿਆਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ। ਘਰ ਦੇ ਸਾਹਮਣੇ ਵਾਲੇ ਹਿੱਸੇ ਵਿੱਚ ਕੰਢੇਦਾਰ ਜਾਂ ਨੁਕੀਲੇ ਪੱਤਿਆਂ ਵਾਲੇ ਪੌਦੇ ਨਹੀਂ ਲਗਾਉਣਾ ਚਾਹੀਦਾ। ਇਹਨਾਂ ਕੁਝ ਗੱਲਾਂ ਤੇ ਅਮਲ ਕਰ ਕੇ ਤੁਸੀਂ ਵੀ ਫੇਂਗਸ਼ੁਈ ਦਾ ਫਾਇਦਾ ਉਠਾ ਸਕਦੇ ਹੋ।
|