ਮੁੱਖ ਸਫ਼ਾ > ਜੋਤਿਸ਼ > ਫੇਂਗਸ਼ੁਈ > ਲੇਖ
ਸੁਝਾਅ ਪ੍ਰਤਿਕਿਰਿਆਮਿੱਤਰ ਨੂੰ ਭੇਜੋਇਹ ਪੇਜ ਪ੍ਰਿੰਟ ਕਰੋ
 
ਭੋਜਨ ਵਾਲੇ ਕਮਰੇ ਦਾ ਵਿਸ਼ਲੇਸ਼ਣ
ਭੋਜਨ ਵਾਲਾ ਕਮਰਾ ਜਿੰਨਾ ਵੱਡਾ ਅਤੇ ਆਰਾਮਦਾਇਕ ਹੋਣਾ ਚਾਹੀਦਾ ਹੈ, ਓਨਾ ਹੀ ਉਸਦਾ ਆਕਰਸ਼ਣ ਵੀ ਹੋਣਾ ਚਾਹੀਦਾ ਹੈ ਕਿਉਂਕਿ ਵਿਅਕਤੀ ਦੇ ਲਈ ਜਿੰਨਾ ਭੋਜਨ ਮਹਤੱਵਪੂਰਨ ਹੁੰਦਾ ਹੈ, ਓਨਾ ਹੀ ਮਹਤੱਵਪੂਰਨ ਉਸ ਕਮਰੇ ਦਾ ਵਾਤਾਵਰਣ ਵੀ ਹੁੰਦਾ ਹੈ| ਭੋਜਨ ਕਰਦੇ ਸਮੇਂ ਬਤੀਤ ਹੋਣ ਵਾਲਾ ਸਮਾਂ ਵਿਅਕਤੀ ਲਈ ਆਨੰਦਦਾਇਕ ਅਤੇ ਸਫੁਰਤੀ ਭਰਿਆ ਹੋਣਾ ਚਾਹੀਦਾ ਹੈ|

ਲਗਾਤਾਰ ਨਾਲ-ਨਾਲ ਭੋਜਨ ਕਰਨਾ ਫੇਂਗਸ਼ੁਈ ਦੇ ਸਿਧਾਂਤਾਂ ਦੇ ਅਨੁਸਾਰ ਵਿਅਕਤੀ ਅਤੇ ਉਸਦੇ ਪਰਿਵਾਰ ਨੂੰ ਆਨੰਦ ਅਤੇ ਪ੍ਰੇਮ ਦਾ ਅਨੁਭਵ ਕਰਵਾਉਂਦਾ ਹੈ ਅਤੇ ਪੂਰੇ ਪਰਿਵਾਰ ਨੂੰ ਵਿਪਰੀਤ ਸਥਿਤੀਆਂ ਵਿੱਚ ਸ਼ਕਤੀ ਵੀ ਪ੍ਰਦਾਨ ਕਰਦਾ ਹੈ|

ਭੋਜਨ ਵਾਲੇ ਕਮਰੇ ਦੀ ਯੋਜਨਾ:
ਜੇ ਕਿਸੇ ਵਿਅਕਤੀ ਦਾ ਭੋਜਨ ਵਾਲਾ ਕਮਰਾ ਕਿਸੇ ਹੋਰ ਕਮਰੇ ਨਾਲ ਜੁੜਿਆ ਹੋਇਆ ਹੈ ਅਤੇ ਇਹ ਪੂਰਬ ਦਿਸ਼ਾ ਵੱਲ ਹੈ, ਉਦਾਹਰਨ ਦੇ ਤੌਰ ਤੇ ਪੂਰਬ, ਉਤੱਰ-ਪੂਰਬ ਜਾਂ ਦੱਖਣ-ਪੂਰਬ ਖੇਤਰਾਂ ਵਿੱਚ ਚੀ ਦਾ ਪ੍ਰਭਾਵ ਇੱਕ ਸੰਪੂਰਨ ਕਮਰੇ ਦੇ ਮੁਕਾਬਲੇ ਘੱਟ ਹੋਏਗਾ|

ਭੋਜਨ ਵਾਲੇ ਕਮਰੇ ਦਾ ਦਰਵਾਜਾ:
ਭੋਜਨ ਵਾਲੇ ਕਮਰੇ ਦੇ ਦਰਵਾਜੇ ਦੀ ਸਥਿਤੀ ਦੱਸਦੀ ਹੈ ਕਿ ਘਰ ਵਿੱਚ ਆਉਣ ਵਾਲੇ ਵਿਅਕਤੀ ਪ੍ਰਵੇਸ਼ ਕਰਦੇ ਸਮੇਂ ਕਿਵੇਂ ਅਨੁਭਵ ਕਰਦੇ ਹਨ| ਜੇਕਰ ਦਰਵਾਜਾ ਉੱਤਰ-ਪੂਰਬ ਵੱਲ ਹੈ ਤਾਂ ਉਹ ਉਤਸ਼ਾਹ ਦਾ ਅਨੁਭਵ ਕਰਦੇ ਹਨ| ਸਾਰੇ ਖੇਤਰ ਭੋਜਨ ਵਾਲੇ ਕਮਰੇ ਦੇ ਦਰਵਾਜੇ ਲਈ ਉੱਤਮ ਹੁੰਦੇ ਹਨ ਸਿਰਫ਼ ਦੱਖਣੀ ਭਾਗ ਨੂੰ ਛੱਡ ਕੇ, ਕਿਉਂਕਿ ਇਹ ਭਾਗ ਸ਼ਕਤੀ ਤੇ ਪ੍ਰੇਮ ਦਾ ਪਰਿਚਾਇਕ ਹੁੰਦਾ ਹੈ, ਇਸ ਲਈ ਭੋਜਨ ਕਰਦੇ ਸਮੇਂ ਅਸੁਵਿਧਾ ਹੁੰਦੀ ਹੈ| ਇਸ ਸਮੱਸਿਆ ਦੇ ਉਪਾਅ ਦੇ ਤੌਰ ਤੇ ਉੱਥੇ ਵਾਯੂ-ਘੰਟੀ ਦਾ ਉਪਯੋਗ ਕਰ ਕੇ ਜਾਂ ਕ੍ਰਿਸਟਲ ਲਟਕਾ ਕੇ ਇਸ ਪ੍ਰਭਾਵ ਘੱਟ ਕੀਤਾ ਜਾ ਸਕਦਾ ਹੈ, ਜਾਂ ਫਿਰ ਭੋਜਨ ਦੀ ਮੇਜ਼ ਨੂੰ ਉੱਤਰੀ ਦਿਸ਼ਾ ਵਿੱਚ ਰੱਖਿਆ ਜਾ ਸਕਦਾ ਹੈ, ਜੋ ਸ਼ਾਂਤੀ ਦਾ ਖੇਤਰ ਕਹਿਲਾਉਂਦਾ ਹੈ|

ਭੋਜਨ ਵਾਲੇ ਕਮਰੇ ਦੀ ਛੱਤ:
ਭੋਜਨ ਵਾਲੇ ਕਮਰੇ ਦੀਆਂ ਕੰਧਾਂ ਜਿੰਨੀਆਂ ਸੰਭਵ ਹੋਵੇ, ਓਨੀਆ ਉੱਚੀਆਂ ਰੱਖਣੀਆਂ ਚਾਹੀਦੀਆਂ ਹਨ| ਜੇ ਭੋਜਨ ਵਾਲੇ ਕਮਰੇ ਦੀ ਛੱਤ ਨੀਵੀਂ ਹੈ ਤਾਂ ਇਸ ਨਾਲ ਕਮਰੇ ਵਿੱਚ ਪ੍ਰਭਾਵਿਤ ਚੀ ਭੋਜਨ ਕਰਨ ਵਾਲੇ ਵਿਅਕਤੀਆਂ ਨੂੰ ਚੁਭਨ ਦੇ ਰੂਪ ਵਿੱਚ ਪ੍ਰਤੀਤ ਹੁੰਦੀ ਹੈ, ਜੋ ਉਨ੍ਹਾਂ ਨੂੰ ਆਰਾਮ ਨਾਲ ਭੋਜਨ ਕਰਨ ਦੀ ਬਜਾਏ ਜਲਦੀ-ਜਲਦੀ ਭੋਜਨ ਕਰਨ ਲਈ ਉਕਸਾਉਂਦੀ ਹੈ|

ਇਸ ਸਮੱਸਿਆ ਨੂੰ ਦੂਰ ਕਰਨ ਲਈ ਛੱਤ ਤੇ ਇਸ ਤਰ੍ਹਾਂ ਪ੍ਰਕਾਸ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਜੋ ਸਿਰਫ ਛੱਤ ਨੂੰ ਹੀ ਪ੍ਰਕਾਸ਼ਿਤ ਕਰੇ|
ਹੋਰ ਵੀ
ਸਫ਼ਲ ਜੀਵਨ ਦਾ ਰਾਜ
ਫੇਂਗਸ਼ੁਈ ਅਤੇ ਚਾਰ ਜਾਨਵਰਾਂ ਦਾ ਮਹੱਤਵ
ਫੇਂਗਸ਼ੁਈ ਵਿੱਚ ਅੰਕਾਂ ਦੀ ਮਹੱਤਤਾ ਅਤੇ ਉਪਯੋਗਿਤਾ
ਇਸ਼ਨਾਨ ਘਰ ਦੇ ਰੰਗ
ਰੰਗਾਂ ਦਾ ਮੇਲ
ਫੇਂਗਸ਼ੁਈ ਅਪਨਾਓ ਮਧੁਰਤਾ ਵਧਾਓ